ਮੇਲਣ ਮੁੰਡਿਓ ਬੜੀ ਚੁਸਤ ਹੈ
ਟਿੱਚਰ ਕਰਕੇ ਜਾਣੇ
ਅੰਦਰ ਵੜ-ਵੜ ਲਾਵੇ ਟਿੱਕਾ
ਨਵੇਂ ਬਦਲਦੀ ਬਾਣੇ
ਬੁੱਢੇ ਠੇਰਿਆਂ ਨੂੰ ਘਰੇ ਭੇਜ ਦਿਓ
ਇਹ ਕਰਦੂਗੀ ਕਾਣੇ
ਹਾਣ ਦਾ ਮੁੰਡਾ ਖੜ੍ਹਾ ਵਿਹੜੇ ਵਿੱਚ
ਤੁਰੰਤ ਬਣਾਉਂਦਾ ਗਾਣੇ
ਹੋਗੀ ਨਵਿਆਂ ਦੀ
ਭੁੱਲਗੀ ਯਾਰ ਪੁਰਾਣੇ।
viah diyan boliyan
ਇੰਦਰ ਦੇਵ ਤੇ ਪਾਰਸੂ ਦੇਵੀ,
ਆਇਦ ਜੁਗਾਦਿ ਯਰਾਨੇ।
ਦੇਖ ਦੇਖ ਕੇ ਸੜੇ ਸਰੀਕਾ,
ਦੇਵੇ ਮੇਹਣੇ ਤੁਆਨੇ।
ਅਰਬਾਂ ਖਰਬਾਂ ਮਣ ਪਾਣੀ,
ਚੜਿਆ ਵਿੱਚ ਅਸਮਾਨੇ।
ਪਿਆਸਾਂ ਜੁਗਾਂ ਦੀਆਂ,
ਕੀਤੀਆਂ ਤਰਿਪਤ ਰਕਾਨੇ।
ਜੀਜਾ ਵਾਰ ਦੇ ਦੁਆਨੀ ਖੋਟੀ,
ਗਿੱਧੇ ਵਿੱਚ ਤੇਰੀ ਸਾਲੀ ਨੱਚਦੀ,
ਜੀਜਾ ਵਾਰ ……,
ਤੇਰੇ ਮਾਰੇ ਨੇ ਘਰ ਬਾਰ ਛੱਡਿਆ
ਬਾਹਰੇ ਝੁੰਬੀ ਪਾਈ
ਜੇ ਕੁੜੀਏ ਤੇਰੇ ਮਾਪੇ ਲੜਦੇ
ਮੇਰੇ ਕੋਲ ਨਾ ਆਈਂ
ਰੋ-ਰੋ ਕੇ ਤੂੰ ਹੱਡ ਨਾ ਗਾਲ ਲਈਂ
ਹੱਸ ਕੇ ਗੱਲ ਸੁਣਾਈਂ
ਚੰਦਰਾ ਪਿਆਰ ਬੁਰਾ
ਜੱਗ ਨੂੰ ਪਤਾ ਨਾ ਲਾਈਂ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਸਾਰ।
ਪੰਜਾਂ ਗੁਰੂਆਂ ਪਿੱਛੋਂ,
ਛੇਵੇਂ ਚੱਕਣੀ ਪਈ ਤਲਵਾਰ।
ਵਾਰ ਸਹਿੰਦਿਆਂ ਪੈਂਦੀ ਹੈ,
ਵਾਹਰ ਦੇ ਪਿੱਛੋਂ ਵਾਹਰ।
ਮੀਰੀ, ਪੀਰੀ ਦੀ ।
ਸਮਝਣੀ ਪੈਂਦੀ ਸਾਰ।
ਜੀਜਾ ਲੱਕ ਨੂੰ ਖੁਰਕਦਾ ਆਵੇ,
ਮੇਰੇ ਭਾਦਾ ਪੈਸੇ ਵਾਰਦਾ,
ਜੀਜਾ ਲੱਕ . …….,
ਸੁਣ ਵੇ ਘੜਿਆ ਮੇਰੇ ਗੋਤ ਦਿਆ
ਤੂੰ ਹੋ ਗਿਆ ਢੇਰੀ
ਵਿੱਚ ਦਰਿਆਵਾਂ ਦੇ
ਸੋਹਣੀ ਮੌਤ ਨੇ ਘੇਰੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਜੱਟਣਾ।
ਕੱਲਰ ਖੇਤੀ ਬੀਜ ਕੇ,
ਹੁੰਦਾ ਸੀ ਕੀ ਖੱਟਣਾ।
ਹੁਣ ਕੱਲਰ ਖੇਤੀ ਬੀਜ ਕੇ,
ਖੱਟਣਾ ਈ ਖੱਟਣਾ।
ਨਵੇਂ ਨਵੇਲਿਆਂ ਨੇ..
ਪੁਰਾਣਾ ਜੜੋਂ ਪੱਟਣਾ।
ਜੀਜਾ ਮੇਰਾ ਭਤੀਜਾ,
ਪੈਸੇ ਦਿੰਦਾ ਨੀ ਵੰਗਾਂ ਨੂੰ,
ਜੀਜਾ ਮੇਰਾ ……,
ਕੱਠੀਆਂ ਹੋ ਕੇ ਚੱਲੀਆਂ ਕੁੜੀਆਂ
ਨਾਹੁਣ ਨਦੀ ਤੇ ਆਈਆਂ
ਅਗਲੇ ਲੀੜੇ ਲਾਹ ਲਾਹ ਸੁੱਟਣ
ਥਾਨ ਰੇਸ਼ਮੀ ਲਿਆਈਆਂ
ਨੀ ਘਰ ਬੋਗੇ ਦੇ
ਗੱਭਰੂ ਦੇਣ ਦੁਹਾਈਆਂ।
ਧਨੁਸ਼ ਇੰਦਰ ਦੇਵ ਦਾ,
ਬਦਲਾਂ ਦੇ ਸੱਤ ਰੰਗ।
ਧਰਤੀ, ਰੁੱਖ, ਪਸ਼ੂ, ਪੰਛੀ,
ਹੋ ਗਏ ਸੀ ਬੇ-ਰੰਗ।
ਸਭ ਨੂੰ ਆਸਾਂ ਤੇਰੀਆਂ,
ਲੋਚਣ ਤੇਰਾ ਸੰਗ।
ਬਖਸ਼ਿਸ਼ ਇੰਦਰ ਦੇਵ ਦੀ,
ਧਰਤੀ ਰੰਗੋ ਰੰਗ ।
ਜੇ ਜੀਜਾ ਸਾਡੇ ਵੰਗਾਂ ਵੇ ਚੜਾਉਨੀਆਂ,
ਵੰਗਾਂ ਚੜਾ ਦੇ ਕਾਲੀਆਂ ਵੇ,
ਅਸੀਂ ਅਸਲ ਮਲੰਗਾਂ ਦੀਆਂ ਸਾਲੀਆਂ ਵੇ,
ਅਸੀਂ ਅਸਲ ……,