ਸੁਣ ਵੇ ਮੁੰਡਿਆ ਬਾਗ ਲਵਾਈਏ
ਚਾਰੇ ਬਾਰ ਰਖਾਈਏ
ਬਾਗਾਂ ਦੇ ਵਿੱਚ ਮੋਰ ਬੋਲਦੇ
ਲਾਲ ਢਾਠੀਆਂ ਵਾਲੇ
ਨਾ ਤਾਂ ਖਾਂਦੇ ਕੁੱਟੀਆਂ ਚੂਰੀਆਂ
ਨਾ ਖਾਂਦੇ ਜੱਗ ਮੇਵਾ
ਨਾਰ ਬਿਗਾਨੀ ਦੀ
ਮੂਰਖ ਕਰਦੇ ਸੇਵਾ।
viah diyan boliyan
ਜੀਜਾ ਪਾਂਧਾ ਦੱਛਣਾ ਮੰਗਦਾ ਬੇ
ਵੇ ਦੱਛਣੀਂ ਦੱਸ ਕੀ ਵੇ ਦਈਏ
ਦੱਛਣਾਂ ‘ਚ ਮੇਰੀ ਬੇਬੇ ਦੇ ਦੋ
ਨੀ ਸਾਡੇ ਮੁੱਕ ‘ਗੇ ਰਪੱਈਏ
ਬੇਬੇ ਨੂੰ ਦੱਛਣੀਂ ਦੇ ਕੇ ਭੈਣੇ
ਸੀਸਾਂ ਪਾਧੇ ਤੋਂ ਲਈਏ
ਡੋਲ
ਡੋਲ
ਬਣਾ ਵਿੱਚ ਆ ਜਾਈ ਵੇ,
ਸੁਣ ਕੇ ਮੇਰਾ ਬੋਲ,
ਬਣਾ ਵਿੱਚ …….,
ਛੋਲੇ-ਛਾਲੇ-ਛੋਲੇ
ਘੜਾ ਮੈਂ ਉਹ ਚੁੱਕਣਾ
ਜਿਹੜਾ ਪਿਆ ਬੁਰਜੀ ਦੇ ਉਹਲੇ
ਵੰਡ ਦਿਆਂ ਸ਼ੀਰਨੀਆਂ
ਜੇ ਭੌਰ ਜ਼ਬਾਨੋਂ ਬੋਲੇ।
ਘਰੋਂ ਤਾਂ ਜੀਜਾ ਤੂੰ ਭੁੱਖਾ ਆ ਗਿਆ
ਐਥੇ ਮੰਗਦੈਂ ਖੀਰ
ਬਸ਼ਰਮਾ ਗੱਲ ਸੁਣ ਬੇ
ਤੇਰੇ ਮਾਪੇ ਨਿਰੇ ਪਖੀਰ
ਸੱਸੇ ਨੀ ਸਮਝਾ ਲੈ ਪੁੱਤ ਨੂੰ,
ਨਿੱਤ ਜਾ ਬਹਿੰਦਾ ਠੇਕੇ।
ਬੋਤਲ ਪੀ ਕੇ ਧੀਆ ਦੱਸਦਾ,
ਰੁਕੇ ਨਾ ਕਿਸੇ ਦਾ ਰੋਕੇ।
ਜੇ ਸੱਸੀਏ ਤੂੰ ਦੇਵੇਂ ਸੁਨੇਹਾ,
ਮੈਂ ਨਾ ਆਵਾਂ ਏਥੇ।
ਘਰ ਦੀ ਅੱਗ ਮੱਚਦੀ,
ਚੁੱਲ੍ਹੇ ਬਗਾਨੇ ਸੇਕੇ।
ਠੰਡੀ ਬੋਹੜ ਦੀ ਛਾਵੇ,ਨੀ ਮੈ ਚਰਖਾ ਡਾਹ ਲਿਆ,
ਬਾਹਰੋ ਆਈ ਸੱਸ,ਨੀ ਉਹਨੇ ਆਢਾ ਲਾ ਲਿਆ,
ਨੀ ਜਦ ਮੈ ਗੱਲ ਮਾਹੀ ਨੂੰ ਦੱਸੀ,
ਨੀ ਉਹਨੇ ਭੰਨਤੀ ਮੇਰੀ ਵੱਖੀ,
ਨੀ ਓਹਨੇ ……,
ਸੁਣ ਵੇ ਮੁੰਡਿਆ ਬਾਗ ਲਵਾਵਾਂ
ਵਿੱਚ ਲਵਾਵਾਂ ਆੜੂ
ਵੇ ਪਾਣੀ ਆਲੀਆਂ ਵੱਡੀਆਂ ਕਣਕਾਂ
ਛੋਲੇ ਛੱਡੇ ਮਾਰੂ
ਪੁੱਛਦੇ ਯਾਰ ਖੜ੍ਹੇ
ਕੀ ਮੁਕਲਾਵਾ ਤਾਰੂ।
ਰੁੱਗ ਕੁੜੇ ਚਰ੍ਹੀ ਦਾ ਰੁੱਗ ਕੁੜੇ
ਆਪਣੀ ਜਾਣੇ ਲਾੜਾ ਬਣ ਤਣ ਫਿਰਦਾ
ਸਾਡੇ ਭਾਅ ਦਾ ਤਾਂ ਉਹ ਬੁੱਗ ਕੁੜੇ
ਰੁੱਗ ਕੁੜੇ ਚਰ੍ਹੀ ਦਾ ਰੁੱਗ ਕੁੜੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਟਾਕਾ।
ਪਹਿਲਾਂ ਤਾਂ ਸੀ ਚੋਰੀ ਕੀਤੀ,
ਫੇਰ ਮਾਰ ਲਿਆ ਡਾਕਾ।
ਕਈ ਸਾਲ ਦੀ ਕੈਦ ਬੋਲਗੀ,
ਨਾਲ ਪਿਹਾਇਆ ਆਟਾ।
ਭਾਬੀ ਵਰਜ ਰਹੀ……..,
ਵੇ ਦਿਓਰਾ ਬਦਮਾਸ਼ਾ।
ਜਿੱਥੇ ਜੈ ਕੁਰੇ ਤੂੰ ਬਹਿ ਜਾਵੇ,
ਹੋਜੇ ਚਾਨਣ ਚਾਰ ਚੁਫੇਰੇ,
ਨੀ ਸਾਲ ਸੋਲਵਾਂ ਚੜੀ ਜਵਾਨੀ,
ਬਸ ਨਹੀਂ ਕੁਝ ਤੇਰੇ,
ਨੀ ਤੇਰੇ ਤੇ ਕੁੜੀਏ ਜ਼ੋਰ ਜੁਆਨੀ
ਮੈਂ ਨੀ ਉਮਰ ਦਾ ਨਿਆਣਾ
ਨੀ ਕੋਈ ਦਿਨਾਂ ਨੂੰ ਚੜ੍ਹ ਜੂ ਜੁਆਨੀ
ਬੀਤੂ ਗੁਰੂ ਦਾ ਭਾਣਾ
ਹਿੱਕ ਨਾਲ ਜਾ ਲੱਗਦੀ
ਪਾ ਕੇ ਗੁਲਾਬੀ ਬਾਣਾ।