ਰੰਗ ਲਗੀਆਂ ਹੋਈਆਂ ਭੇਡਾਂ ਦਾ ਇੱਜੜ ਕਸਾਈ ਪਾਸ ਲਿਆਂਦਾ ਗਿਆ। ਉਹ ਖਿੜ ਖਿੜਾ ਕੇ ਹੱਸਿਆ। ਉਹਦੇ ਹਾਸੇ ਦੀ ਦਹਿਸ਼ਤ ਸਾਰੀਆਂ ਭੇਡਾਂ ਵਿਚ ਫੈਲ ਗਈ। ਇਕ ਭੇਡ ਕਸਾਈ ਦੀ ਛੁਰੀ ਹੇਠ ਸੀ ਅਤੇ ਉਹ ਕਲਮਾਂ ਪੜ੍ਹ ਰਿਹਾ ਸੀ। ਭੀੜ ਵਿੱਚੋਂ ਭੇਡ ਨੇ ਸੋਚਿਆ ਕਿ ਅਸੀਂ ਐਨੀਆਂ ਸਾਰੀਆਂ ਹਾਂ, ਜੇ ਸਾਰੀਆਂ ਹੀ ਕਸਾਈ ਤੇ ਟੁੱਟ ਕੇ ਪੈ ਜਾਈਏ ਤਾਂ ਕਸਾਈ ਨੂੰ ਝੱਟ ਮਾਰ ਮੁਕਾ ਸਕਦੀਆਂ ਹਾਂ।
ਅਗਲੇ ਪਲ ਉਸ ਭੇਡ ਨੇ ਹੌਕਾ ਭਰਿਆ, ਪਰ ਸਾਡੇ ਵਿਚ ਏਨੀ ਹਿੰਮਤ ਤੇ ਏਕਤਾ ਕਿੱਥੇ?
Short Stories Short Stories
ਪਤੀ ਜਦ ਮਰਨ ਲੱਗਾ ਤਾਂ ਉਸਨੇ ਆਪਣੀ ਪਤਨੀ ਨੂੰ ਬੁਲਾ ਕੇ ਕਿਹਾ, ਡਾਰਲਿੰਗ! ਲਉ 25 ਲੱਖ ਰੁਪਏ ਦਾ ਚੈਕ। ਜੋ ਮੇਰੀ ਆਖਰੀ ਪੂੰਜੀ ਹੈ। ਤੁਹਾਡੇ ਕਿਸੇ ਕੰਮ ਆਏਗੀ।
ਨਹੀਂ ਨਹੀਂ! ਤੁਹਾਡੀ ਸਾਰੀ ਜਾਇਦਾਦ ਮੇਰੇ ਕੋਲ ਹੀ ਹੈ। ਤੁਸੀਂ ਇਸ ਨੂੰ ਆਪਣੇ ਕੋਲ ਰੱਖ ਲਉ, ਤੁਹਾਡੇ ਕਿਸੇ ਕੰਮ ਆਏਗਾ। ਡੁਸਕਦੀ ਪਤਨੀ ਬੋਲੀ।
ਪਰ ਰੱਬ ਦੇ ਬੈਂਕ ਵਿਚ ਤਾਂ ਸਾਡੀ ਕਰੰਸੀ ਨਹੀਂ ਚੱਲਦੀ। ਪਤਨੀ ਨੇ ਤਲਖੀ ਨਾਲ ਕਿਹਾ।
ਫਿਰ ਕੀ ਹੋਇਆ! ਮੈਨੇਜਰ ਨੂੰ ਇਕ ਪਾਸੇ ਖੜਕੇ ਫਿਫਟੀ ਫਿਫਟੀ ਕਹਿਣਾ, ਉਹ ਜ਼ਰੂਰ ਮੰਨ ਜਾਏਗਾ। ਪਤਨੀ ਨੇ ਤਰਲਾ ਲਿਆ।
ਸਾਊ
ਪਿਛਲੇ ਸਾਲ ਦੇਸ਼ ਵਿਚ ਬਹੁਤ ਸਰਦੀ ਪਈ ਤੇ ਕਈ ਦਿਨ ਲਗਾਤਾਰ ਧੁੰਦ ਪੈਣ ਕਰਕੇ ਸੂਰਜ ਦੇਵਤਾ ਨੇ ਲੋਕਾਂ ਨੂੰ ਮੂੰਹ ਨਹੀਂ ਦਿਖਾਇਆ ਸੀ। ਫੁੱਟ ਪਾਥਾਂ ਤੇ ਰਹਿਣ ਵਾਲੇ ਗਰੀਬ ਲੋਕ ਸਰਦੀ ਦਾ ਸ਼ਿਕਾਰ ਹੋ ਗਏ ਸਨ ਕਿੰਨੇ ਦਿਨਾਂ ਤੋਂ ਰੇਡੀਓ ਵਿਚ ਠੰਢ ਨਾਲ ਮਰਨ ਵਾਲੇ ਲੋਕਾਂ ਦੀਆਂ ਵੱਖੋ ਵੱਖਰੇ ਥਾਵਾਂ ਤੋਂ ਖਬਰਾਂ ਆ ਰਹੀਆਂ ਸਨ।
ਮੇਰੇ ਪਿੰਡ ਦਾ ਲਾਲੂ ਫਕੀਰ ਕਿੰਨੇ ਦਿਨਾਂ ਤੋਂ ਠੰਢ ਲੱਗ ਜਾਣ ਕਾਰਨ ਬਿਮਾਰ ਸੀ। ਉਹ ਦੁਨੀਆਂ ਵਿਚ ਇਕੱਲਾ ਹੀ ਸੀ। ਉਸ ਦੀ ਬਿਮਾਰੀ ਬਾਰੇ ਕਿਸੇ ਵੀ ਪਿੰਡ ਦੇ ਆਦਮੀ ਨੇ ਧਿਆਨ ਨਹੀਂ ਦਿੱਤਾ ਸੀ ਤੇ ਸਾਰੇ ਪਿੰਡ ਦੇ ਲੋਕ ਆਪਣੇ ਕੰਮ ਕਾਰਾਂ ਵਿਚ ਰੁੱਝੇ ਰਹੇ।
ਪੰਜ ਛੇ ਦਿਨ ਬਿਮਾਰ ਰਹਿਕੇ ਲਾਲੂ ਮਰ ਗਿਆ। ਉਸ ਦੀ ਮੌਤ ਦੀ ਖਬਰ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ। ਪਿੰਡ ਦੇ ਲੋਕਾਂ ਨੇ ਕੱਫਣ ਤੇ ਲੱਕੜੀ ਦਾ ਪ੍ਰਬੰਧ ਕਰਕੇ ਉਸ ਦੀ ਲਾਸ਼ ਟਿਕਾਣੇ ਲਾ ਦਿੱਤੀ ਸੀ। ਸਾਰਿਆ ਨੇ ਕਿਹਾ, “ਲਾਲੂ ਕਿੱਡਾ ਸਾਊ ਸੀ।”
ਅਗਸਤ-1976
ਸੇਠ ਧਰਮ ਚੰਦ ਦੇ ਪੁੱਤਰ ਦੀ ਸੇਹਰਾਬੰਦੀ ਹੋ ਰਹੀ ਸੀ। ਸਾਰੇ ਦੋਸਤ ਰਿਸ਼ਤੇਦਾਰ ਮੁੰਡੇ ਦੇ ਗਲ ਵਿਚ ਨੋਟਾਂ ਦੇ ਹਾਰ ਪਾ ਕੇ ਫੋਟੋ ਖਿਚਵਾਈ ਜਾ ਰਹੇ ਸਨ। ਹਾਰਾਂ ਦੇ ਨਾਲ ਮੁੰਡੇ ਦਾ ਗਲ ਤੂਸੜਿਆ ਪਿਆ ਸੀ, ਜਿਸਨੂੰ ਦੇਖ ਕੇ ਲਗਦਾ ਸੀ ਜਿਵੇਂ ਉਹ ਲਾੜਾ ਨਹੀਂ ਕੋਈ ਨੋਟ ਚੁਕਣ ਵਾਲਾ ਕੁਲੀ ਸੀ। ਏਨੇ ਵਿਚ ਨਾਈ ਉੱਠ ਕੇ ਬੋਲਿਆ, “ਨਾਨਕੇ ਘਰ ਦਾ ਤਮੋਲ ਪੰਜ ਸੌ ਇਕ ਰੁਪਏ। ਬਸ ਫਿਰ ਕੀ ਸੀ ਨੋਟ ਆਈ ਜਾ ਰਹੇ ਸਨ ਤੇ ਨਾਈ ਖੜ੍ਹਾ ਹੋ ਕੇ ਹੋਕਾ ਦੇਈ ਜਾ ਰਿਹਾ ਸੀ ਤੇ ਇਕ ਜਣਾ ਕਾਪੀ ਪੈਂਸਲ ਫੜੀ ਫਟਾ ਫਟ ਨੋਟ ਕਰੀ ਜਾ ਰਿਹਾ ਸੀ। | ਇਸ ਰਸਮ ਨੂੰ ਦੇਖ ਕੇ ਇਕ ਨੌਜਵਾਨ ਨਾਲ ਖੜੇ ਆਪਣੇ ਦੋਸਤ ਨੂੰ ਆਖਣ ਲੱਗਾ, “ਯਾਰ ਇਹ ਕੀ ਮੰਗਤਿਆਂ ਵਾਂਗ ਨੋਟ ਇਕੱਠੇ ਕਰਨ ਲੱਗ ਪਏ ਨੇ।”
‘ਯਾਰ ਇਹਨਾਂ ਮੰਗਤਿਆਂ ਵਿਚ ਤੇ ਉਹਨਾਂ ਮੰਗਤਿਆਂ ਵਿਚ ਇਕ ਫਰਕ ਏ।”
ਦੂਜੇ ਦੋਸਤ ਨੇ ਜੁਆਬ ਦਿੱਤਾ “ਉਹ ਕੀ ਉਹ ਇਹ ਕਿ ਉਹ ਮੰਗਤੇ ਹਿਸਾਬ ਕਿਤਾਬ ਨਹੀਂ ਰੱਖਦੇ, ਪਰ ਇਹ ਪੂਰਾ ਹਿਸਾਬ ਰੱਖਦੇ ਨੇ।
ਪਹਿਲਾਂ ਉਹ ਚਾਹੇ ਆਪ ਰੋਂਦਾ ਜਾਂ ਹਸਦਾ ਉਸਦੇ ਗੀਤ ਹੱਸਦੇ ਹੀ ਰਹਿੰਦੇ ਸਨ। ਹੁਣ ਭਾਵੇ ‘ਉਹ ਆਪ ਹੱਸਦਾ ਹੈ, ਉਸ ਦੇ ਗੀਤ ਹਰ ਵੇਲੇ ਰੋਦੇ ਰਹਿੰਦੇ ਹਨ। ਲੋਕ ਕਹਿੰਦੇ ਹਨ ਕਿ ਉਹ ਮਰੇ ਹੋਏ ਗੀਤ ਜੰਮਦਾ ਹੈ।
ਮੈਂ ਮਰੇ ਹੋਏ ਗੀਤ ਕਿਉਂ ਜੰਮਦਾ ਹਾਂ-?? ਉਹ ਹੁਣ ਹਰ ਵੇਲੇ ਸੋਚਦਾ ਆਪਣੀ ਕੋਠੀ ਦੇ ਅੰਦਰ ਝਾਤ ਮਾਰਦਾ ਰਹਿੰਦਾ ਹੈ। ਉਸਨੂੰ ਜਾਪਦਾ ਹੈ ਜਿਵੇਂ ਕੋਠੀ ਦੇ ਇਕ ਕੋਨੇ ਵਿਚ ਉਸ ਦੇ ਗੀਤ ਗਲ ਵਿਚ ਰੱਸਾ ਪਾਕੇ ਆਪੇ ਫਾਹਾ ਲਾਈ ਲਟਕ ਰਹੇ ਹੋਣ। ਉਹ ਰੋ ਪੈਂਦਾ ਹੈ।
ਫੇਰ ਉਸਦਾ ਧਿਆਨ ਬਾਹਰ ਖੇਲਦੇ ਛੋਟੇ ਛੋਟੇ ਬੱਚਿਆਂ ‘ਤੇ ਪੈਂਦਾ ਹੈ ਜਿੰਨ੍ਹਾਂ ਦੇ ਗਲ ਪਾਟੀਆਂ ਲੀਰਾਂ, ਹੱਥ ਖਾਲੀ ਬਾਟੇ ਤੇ ਢਿੱਡਾਂ ਵਿਚ ਭੁੱਖ ਨਹੁੰਦਰਾਂ ਮਾਰ ਰਹੀ ਹੈ। ਉਹ ਕੁਝ ਕੁਝ ਗਾ ਰਹੇ ਹਨ। ਗੀਤਕਾਰ ਨੂੰ ਲੱਗਦਾ ਹੈ ਜਿਵੇਂ ਉਹ ਬੱਚੇ ਉਸ ਨੂੰ ਗਾ ਗਾ ਕੇ ਕੁਝ ਕਹਿ ਰਹੇ ਹੋਣ:
ਇਨ੍ਹਾਂ ਹਵੇਲੀਆਂ ਦੀ ਆਵੋ ਹਵਾ ਤੇਰੇ ਗੀਤਾਂ ਮਾਫਕ ਨਹੀਂ, ਗੀਤਕਾਰ। ਇਸੇ ਲਈ ਤੇਰੇ ਗੀਤ ਜੀਉਂਦੇ ਹੀ ਮਰ ਜਾਂਦੇ ਨੇ।…ਜੇ ਤੂੰ ਚਾਹੁੰਦਾ ਏ ਤੇਰੇ ਗੀਤ ਹੱਸਣ, ਖੇਲਣ, ਕੁੱਦਣ…ਤੂੰ ਮੁੜ ਆਪਣੀ ਪਹਿਲੀ ਦੁਨੀਆਂ ਵਿਚ ਭੱਜ ਜਾ…ਤੇਰੇ ਗੀਤ ਮੁੜ ਹੱਸਣਗੇ ਤੇ ਤੈਨੂੰ ਮੁੜ ਕੋਈ ਨਹੀਂ ਕਹੇਗਾ ਕਿ ਤੂੰ ਮਰੇ ਹੋਏ ਗੀਤ ਜੰਮਦਾ ਹੈ…..।”
…ਤੇ ਗੀਤਕਾਰ ਉਸੇ ਵੇਲੇ ਹੀ ਆਪਣੀ ਕੋਠੀ ਦੀਆਂ ਪੌੜੀਆਂ ਉਤਰ ਸ਼ਹਿਰੋਂ ਬਾਹਰ ਗੰਦੇ ਨਾਲੇ ਤੇ ਝੁੱਗੀਆਂ ਪਾ ਬੈਠੇ ਲੋਕਾਂ ਨੂੰ ਹੋ ਲੈਂਦਾ ਹੈ..।
“ਮਨਿੰਦਰ ਜੀ! (ਸ਼ਰਾਰਤੀ ਲਹਿਜੇ ’ਚ) ਹਰਜੀਤ ਅੱਜ ਦਫਤਰ ਨਹੀਂ ਆਇਆ??
ਕਿਉਂ??? ਕੰਮ ਸੀ?
‘‘ਆਇਐ…ਪਰ ਹੁਣ ਪਤਾ ਨਹੀਂ ਕਿੱਥੇ ਹੈ’’ ਤੇ ਉਸ ਦੀਆਂ ਉਂਗਲਾਂ ਫਿਰ ਟਾਈਪ ਤੇ ਨੱਚਣ ਲੱਗੀਆਂ…..
“ਮੇਰਾ ਇੱਕ ਮੈਸੇਜ ਕਨਵੇਅ ਕਰ ਦੇਣਾ ਕਿ ਉਹ ਸ਼ਾਮ ਨੂੰ ਮੈਨੂੰ ਜ਼ਰੂਰ ਮਿਲੇ ਮਨਿੰਦਰ ਦੇ ਕੋਲ ਨੂੰ ਹੁੰਦਿਆਂ ਓਸਨੇ ਕਿਹਾ। ਸਰਦਾਰ ਜੀ! (ਗੁੱਸੇ ਭਰੇ ਅੰਦਾਜ਼ `ਚ)
“ਅੱਜ ਤੇ ਮੈਂ ਤੁਹਾਡਾ ਇਹ ਸੰਦੇਸ਼ਾ ਲਾ ਦੇਵਾਂਗੀ ਪਰ ਅੱਗੋਂ ਲਈ ਮੈਨੂੰ ਬੁਲਾਓਣ ਤੋਂ ਜ਼ਰਾ ਸੰਕੋਚ ਕਰਨਾ
“ਤੁਸੀਂ ਮਾਈਂਡ ਕਰ ਗਏ…ਮੈਂ ਤਾਂ ਸਹਿਜ ਸੁਭਾ ਹੀ ਜਿਵੇਂ ਫਾਰਨ ਵਗੈਰਾ ਚ ਪੁਛ ਗਿਛ ਕਰ ਲੈਂਦੇ ਹਨ, ਪੁੱਛਿਆ ਸੀ?
‘‘ਪਰ ਸ੍ਰੀਮਾਨ ਜੀ! ਇਹ ਫਾਰਨ ਨਹੀਂ…ਇਹ ਬਠਿੰਡਾ ਹੈ ਤੇ ਫਿਰ ਓਹ ਟਾਈਪ ਦੀ ਟਿਕ ਟਿਕ ਵਿਚ ਗੁੰਮ ਗਈ।
ਜੁਲਾਈ-1976
ਮੈਂ ਲਾਭਾ ਪੁੱਤਰ ਸ਼ੇਰਾ (ਲੱਭੂ ਦਿਆਂ ਦਾ) ਸਕਨਾਂ ਕਾਨਾ ਜੱਟਾਂ, ਆਪਣੇ ਹੋਸ਼ ਹਵਾਸ ਕਾਇਮ ਰੱਖਦਾ ਹੋਇਆ ਵਸੀਅਤ ਕਰ ਰਿਹਾ ਹਾਂ ਤਾਂ ਕਿ ਬਾਅਦ ‘ਚ ਕਿਸੇ ਕਿਸਮ ਦਾ ਝਗੜਾ ਝਾਊਲਾ ਨਾ ਰਹੇ:-
ਵੱਡੇ ਪੁੱਤ ਮਸੰਦੇ ਨੂੰ (ਇਹ ਮੇਰਾ ਪਲੇਠੀ ਦਾ ਪੁੱਤ ਹੈ):- ਕੰਗਾਲੀ+ਲੂੰਡੀ ਪੂਛ ਵਾਲਾ ਇੱਕ ਝੋਟਾ, ਟੁੱਟੇ ਹੋਏ ਰੱਸੇ ਅਤੇ ਮੋਹੜੀ ਸਮੇਤ।
ਛੋਟੇ ਪੁੱਤ ਮਕੰਦੇ ਨੂੰ:- ਕਰਜ਼ਾ+ਚਾਰਾ ਜਿਹਦੇ ਤੇ ਕੋਈ ਛੱਤ ਨਹੀਂ+ ਟਾਹਲੀ ਦਾ ਇਕ ਖੂੰਡਾ ਬੁੰਗਿਆਂ ਸਮੇਤ+ ਸ਼ਰਾਬ ਦੇ ਦੋ ਘੁੱਟ ਜਿਹੜੇ ਪਿਛਲੇ ਸਾਲ ਮੈਂ ਆਪਣੇ ਯਾਰ ਤੋਂ ਉਧਾਰੇ ਲਏ ਸਨ।
ਛੋਟੇ ਪੁੱਤ ਸ਼ਿੰਦੇ ਨੂੰ ਇਹ ਮੇਰਾ ਲਾਡਲਾ ਪੁੱਤ ਹੈ)। ਨੀਲੀ ਛਤਰੀ ਦਾ ਸਾਇਆ (ਹੋਰ ਕੁਝ ਬਚਿਆ ਹੀ ਨਹੀਂ)
ਧੀ ਪ੍ਰੀਤੋ ਨੂੰ:- ਦੁੱਖ, ਝੋਰੇ, ਮੁਸੀਬਤਾਂ (ਆਸਾਂ ਦੇ ਸੁਪਨਿਆਂ ਦੇ ਕਤਲ ਸਮੇਤ ਸਹੀ/ਗਵਾਹੀ
ਸਹੀ/ਬਕਲਮ ਖੁਦ
ਨੱਥਾ ਸਿੰਘ ਨੰਬਰਦਾਰ
ਲਾਭਾ ਪੁੱਤਰ ਸ਼ੇਰਾ
ਸਹੀ/ਗਵਾਹੀ
ਬੂਝਾ ਪੁੱਤਰ ਢੇਰੂ
ਰੋਟੀ ਖਾਨ ਮਗਰੋਂ ਦੋਵੇਂ ਬਿਸਤਰੇ `ਚ ਪੈ ਗਏ, ਕੁਝ ਚਿਰ ਚੁਪ ਰਹਿਣ ਮਗਰੋਂ ਪਤੀ ਨੇ ਪੁੱਛਿਆ
‘ਕਿੰਨੇ ਬਜੇ ਨੇ?
‘ਊ ਹੂੰ ਨੀਂਦ ਆਉਂਦੀ ਹੈ। ਪਤਨੀ ਨੇ ਪਾਸਾ ਪਰਤਕੇ ਮੂੰਹ ਦੂਜੇ ਪਾਸੇ ਕਰ ਲਿਆ।
ਜ਼ਰਾ ਕੁ ਰੁਕਕੇ ਪਤੀ ਫਿਰ ਬੋਲਿਆ,
“ਅਜ ਤੂੰ ਬੜੀ ਸੋਹਣੀ ਲਗਦੀ ਏ।”
“ਨੋ ਵੱਜਣ ਵਾਲੇ ਨੇ।` ਪਤਨੀ ਨੇ ਫਿਰ ਪਾਸਾ ਪਰਤਕੇ ਪਤੀ ਦੇ ਕੋਲ ਨੂੰ ਹੁੰਦਿਆਂ ਕਿਹਾ।
ਦੀਵਾਨ ਸਜਿਆ ਹੋਇਆ ਸੀ। ਇੱਕ ਰਾਗੀ ਜੱਥਾ ਕੀਰਤਨ ਕਰ ਰਿਹਾ ਸੀ। ਵਿੱਚੋਂ ਹੀ ਇਕ ਜਣਾ ਵਿਆਖਿਆ ਕਰਨ ਲੱਗਾ “ਮਾਇਆ ਨਾਗਣੀ ਹੈ। ਸਿਆਣੇ ਬੰਦੇ ਇਸ ਤੋਂ ਦੂਰ ਰਹਿੰਦੇ ਹਨ ਸਭ ਕੁਕਰਮਾਂ ਦੀ ਜੜ੍ਹ ਮਾਇਆ ਹੀ ਹੈ। ਏਨੇ ’ਚ ਹੀ ਇੱਕ ਬੁੱਢੀ ਨੇ ਰੁਪਿਆ ਫੜਾ ਦਿੱਤਾ ਰਾਗੀ ਸਿੰਘ ਕੀਰਤਨ ਅੱਧ ’ਚ ਹੀ ਛੱਡ ਮਾਈ ਨੂੰ ਅਸੀਸਾਂ ਦੇਣ ਲੱਗਾ ‘‘ਮਾਈ ਜੀ ਸਵਾ ਲੱਖ ਦਮੜਾ ਅਰਦਾਸ ਕਰਾਉਂਦੇ ਹਨ ਰੱਬ ਇਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜਿਸ ਖਜ਼ਾਨੇ ਵਿੱਚੋਂ ਲਿਆਏ ਸੋ ਖਜ਼ਾਨਾ ਭਰਪੂਰ ਕਰੇ! | ਅਗਸਤ-1976
ਮੇਰਾ ਗੁਆਂਢੀ ਕਹਾਣੀਕਾਰ ਹੈ। ਸੰਘਣੇ ਸ਼ਹਿਰ ਵਿਚ ਵਸਦਾ ਹੋਇਆ ਵੀ ਉਹ ਕਦੇ ਕਦੇ ਬਹੁਤ ਉਦਾਸ ਹੋ ਜਾਂਦਾ ਹੈ। ਉਸ ਦਾ ਸਾਰਾ ਪਰਿਵਾਰ ਆਪਣੀ ਆਪਣੀ ਰਾਮ ਰੌਲੀ ਪਾਈ ਜਾਂਦਾ, ਪਰ ਉਹ ਕਿਸੇ ਡੂੰਘੀ ਸੋਚ ਵਿਚ ਗੁੰਮ ਇੱਧਰ ਉੱਧਰ ਬੇਚੈਨੀ ਵਿਚ ਘੁੰਮ ਰਿਹਾ ਹੁੰਦਾ। ਇਸ ਸਮੇਂ ਵਿਚ ਨਾ ਉਸ ਨੂੰ ਖਾਣ ਦਾ ਸੁਆਦ, ਨਾ ਸੌਣ ਦਾ, ਨਾ ਕੰਮ ਦਾ ਅਤੇ ਨਾ ਹੀ ਕਿਸੇ ਨਾਲ ਖਿੜੇ ਮੱਥੇ ਗੱਲ ਕਰਦਾ ਹੈ। ਕਿੰਨੇ ਕਿੰਨੇ ਦਿਨ ਉਹ ਅਜਿਹੀਆਂ ਸੋਚਾਂ ਵਿਚ ਗੁਲਤਾਨ ਰਹਿੰਦਾ। ਫਿਰ ਜਦ ਉਹ ਕਹਾਣੀ ਲਿਖਣ ਦੇ ਮੂਡ ਵਿਚ ਆ ਜਾਵੇ ਤਾਂ ਆਪਣੇ ਕੰਮੋਂ ਛੁੱਟੀ ਕਰ ਲੈਂਦਾ ਹੈ। ਆਪਣੇ ਆਪ ਨੂੰ ਸਮੇਟ ਉਹ ਕਹਾਣੀ ਲਿਖਦਾ ਹੈ। ਕੋਈ ਚਾਰ ਘੰਟੇ ਉਹ ਕਹਾਣੀ ਲਿਖਣ ਨੂੰ ਲਾਉਂਦਾ ਹੈ- ਫਿਰ ਉਸ ਨੂੰ ਪੜ੍ਹਦਾ ਹੈ, ਠੀਕ ਕਰਦਾ ਹੈ ਤੇ ਪਸੰਦ ਨਾ ਆਉਣ ਤੇ ਸਾਰੇ ਕਾਗਜ਼ ਟੁਕੜੇ ਟੁਕੜੇ ਕਰ ਦਿੰਦਾ ਹੈ। ਕਹਾਣੀਕਾਰ ਕਹਾਣੀ ਫਿਰ ਲਿਖਦਾ ਹੈ, ਠੀਕ ਕਰਦਾ ਹੈ ਤੇ ਅਖਬਾਰਾਂ ਦੀ ਰੱਦੀ ਵੇਚ ਕੇ ਡਾਕ- ਖਾਨਿਓਂ ਟਿਕਟਾਂ ਲੈ ਕੇ ਉਹ ਆਪਣੀ ਕਹਾਣੀ ਕਿਸੇ ਲੇਖਕ, ਸੰਪਾਦਕ, ਪ੍ਰਕਾਸ਼ਕ, ਮਾਲਕ ਤੇ ਪ੍ਰਿੰਟਰ’ ਵਰਗੇ ਮਾਸਕ ਪੱਤਰ ਦੇ ਮਾਨਯੋਗ ਸੰਪਾਦਕ ਨੂੰ ਭੇਜਦਾ ਹੈ। ਕੋਈ ਤਿੰਨਾਂ ਮਹੀਨਿਆਂ ਪਿੱਛੋਂ ਉਸ ਦੀ ਇਕ ਕਹਾਣੀ ਮੁੜ ਆਉਂਦੀ ਹੈ ਤੇ ਇਕ ਪ੍ਰਕਾਸ਼ਤ ਹੋ ਜਾਂਦੀ ਹੈ… ਕਹਾਣੀਕਾਰ ਆਪਣੀ ਤਨਖਾਹ ਵਿੱਚੋਂ ਇਕ ਰੁਪਿਆ ਖਰਚ ਕੇ ਉਹ ਮੈਗਜ਼ੀਨ ਖੀਦਦਾ ਹੈ, ਜਿਸ ਵਿਚ ਉਸ ਦੀ ਕਹਾਣੀ ਪ੍ਰਕਾਸ਼ਤ ਹੋਈ ਹੁੰਦੀ ਹੈ।
ਮੇਰੇ ਦੋਸਤ ਕਹਾਣੀਕਾਰ ਦੀ ਪਤਨੀ ਅਤੇ ਬੱਚੇ ਉਸ ਦੇ ਇਸ ਵਿਹਾਰ ਤੇ ਸਿਰ ਖਪਾਈ ਤੇ ਸਖਤ ਖਫਾ ਰਹਿੰਦੇ ਹਨ। ਕਹਾਣੀਕਾਰ ਦੀ ਪਤਨੀ ਨੇ ਇਕ ਦਿਨ ਮੈਨੂੰ ਕਿਹਾ ਕਿ ਤੁਹਾਡੇ ਲੇਖਕ ਦੋਸਤ ਨਾਲੋਂ ਤਾਂ ਮੈਂ ਹੀ ਵਧ ਕਮਾ ਲੈਂਦੀ ਹਾਂ, ਜਿਨਾਂ ਚਿਰ ਉਹ ਕਾਗਜ ਤੇ ਕਲਮ ਘਸਾਉਂਦੇ ਤੇ ਕਿਤਾਬਾਂ ਨਾਲ ਮੱਥਾ ਮਾਰਦੇ ਰਹਿੰਦੇ ਹਨ ਉਨੇ ਸਮੇਂ ਵਿਚ ਮੈਂ ਲਫਾਫੇ ਬਣਾ ਸਵਾ ਤਿੰਨ ਰੁਪਏ ਕਮਾ ਲੈਂਦੀ ਹਾਂ…’ ਇਹ ਕਹਿੰਦੇ ਹੋਏ ਉਸ ਦੇ ਪਤਲੇ ਬੁੱਲਾਂ ਤੇ ਬਨਾਵਟੀ ਜਹੀ ਮੁਸਕਰਾਹਟ ਪਸਰੀ ਸੀ। ਇਹ ਸੁਣ ਮੈਂ ਆਪਣੇ ਦੋਸਤ ਦੀ ਜ਼ਿੰਦਗੀ ਜੋ ਮੋਮਬੱਤੀ ਵਾਂਗ ਪਿਘਲਦੀ ਜਾ ਰਹੀ ਸੀ ਬਾਰੇ ਸੋਚਦਾ ਸੋਚਦਾ ਉਦਾਸ ਹੋ ਗਿਆ ਸਾਂ। ਲੇਖਕ ਦੇ ਸਾਹਮਣੇ ਘਰ ‘ਰਾਮੇ ਘੁਮਿਆਰ’ ਦਾ ਕੋਹਲੂ ਉਸ ਬੌਲਦ ਨਾਲ ਚੀਅ ਕਰ ਰਿਹਾ ਸੀ। ਪਰ ਦੂਜੇ ਘਰ ‘ਚਰਨੇ ਸਮਗਲਰ ਦਾ ਪਾਲਤੂ ਕੁੱਤਾ ਦਿਨੋ ਦਿਨ ਫੈਲਦਾ ਜਾ ਰਿਹਾ ਸੀ। ਮੇਰਾ ਕਿੰਨੀ ਵੇਰ ਜੀਅ ਕੀਤਾ ਕਿ ਕਹਾਣੀਕਾਰ ਦੋਸਤ ਨੂੰ ਪੁੱਛਾਂ ਕਿ ਤੈਨੂੰ ਇਸ ਖਰਚੀਲੇ, ਸਿਰ ਖਪਾਈ ਵਾਲੇ ਸ਼ੁਗਲ ਵਿੱਚੋਂ ਕੀ ਮਿਲਦਾ ਹੈ-? ਪਰ ਹਿੰਮਤ ਨਹੀਂ ਕਰ ਸਕਿਆ। ਸੋਚਦਾ ਹਾਂ ਭਲਾ ਕੋਈ ਮਾਂ ਨੂੰ ਪੁਛ ਸਕਦਾ ਹੈ ਕਿ ਇਹ ਨਵਾਂ ਜੁਆਕ ਉਸ ਕਿਉਂ ਜੰਮਿਆ ਹੈ….?
ਜਿਠਾਨੀ ਵਿਚ ਨਾ ਰੂਪ ਸੀ ਤੇ ਨਾ ਕੋਈ ਗੁਣ, ਪਰ ਉਹ ਬਹੁਤ ਅਮੀਰ ਮਾਪਿਆਂ ਦੀ ਧੀ ਸੀ। ਦਰਾਨੀ ਵਿਚ ਰੂਪ ਸੀ, ਗੁਣ ਸੀ, ਗੱਲਬਾਤ ਕਰਨ ਦਾ ਸਲੀਕਾ ਸੀ, ਪਰ ਉਹ ਦਰਮਿਆਨੇ ਪਰਿਵਾਰ ਦੀ ਧੀ ਸੀ। ਸੱਸ ਨੂੰ ਵੱਡੀ ਨੂੰਹ ਬਹੁਤ ਚੰਗੀ ਲੱਗਦੀ ਸੀ। ਉਹ ਦੋਵੇ ‘ਛੋਟੀ ਨੂੰਹ ਨੂੰ ਤੁਛ ਸਮਝਦੀਆਂ ਸਨ ਤੇ ਬੇ-ਇਜ਼ਤੀ ਕਰਨ ਲੱਗਿਆਂ ਕਦੇ ਨਾ ਖਿਆਲ ਕਰਦੀਆਂ।
ਛੋਟੀ ਦਾ ਪਤੀ ਆਪਣੀ- ਮਨ ਪਸੰਦ ਦੀ ਪਤਨੀ ਨਾਲ ਬਹੁਤ ਖੁਸ਼ ਸੀ। ਉਹਦੀਆਂ ਨਜ਼ਰਾਂ ਵਿਚ ਪੈਸੇ ਤੋਂ ਵੱਧ ਗੁਣਾਂ ਦੀ ਕਦਰ ਸੀ। ਘਰ ਵਿਚ ਹੁੰਦੀਆਂ ਨੋਕਾਂ ਲੋਕਾਂ ਉਹਦੇ ਕੋਲੋਂ ਲੁਕੀਆਂ ਹੋਈਆਂ ਨਹੀਂ ਸਨ। ਇਕ ਦਿਨ ਉਹ ਆਪਣੀ ਪਤਨੀ ਤੋਂ ਚਿੜ ਪਿਆ। ਜਠਾਨੀ ਆਖਣ ਲੱਗੀ “ਤੂੰ ਆਪਣੀ ਵਹੁਟੀ ਨੂੰ ਸਮਝਦਾ ਕੀ ਏ? ਭੈੜੇ ਭੁੱਖਿਆਂ ਦੀ ਧੀ।’’
“ਮੈਂ ਦੱਸਾਂ ਭਾਬੀ ਮੈਂ ਉਹਨੂੰ ਕੀ ਸਮਝਦਾ ਹਾਂ। ਮੇਰੀਆਂ ਨਜ਼ਰਾਂ ਵਿਚ ਉਹ ਫੁੱਲ ਹੈ, ਤਿਤਲੀ ਹੈ। ਜਦੋਂ ਰੱਬ ਨੇ ਫੁੱਲਾਂ ਨੂੰ ਬਣਾਇਆ, ਤਿਤਲੀਆਂ ਨੂੰ ਬਣਾਇਆ ਤਾਂ ਉਹਨੇ ਰੂਪ ਤੇ ਗੁਣਾਂ ਦੇ ਸਾਰੇ ਰੰਗ ਭਰ ਦਿੱਤੇ। ਤੇ ਜਦੋਂ ਰੱਬ ਨੇ ਹਾਥੀ ਬਣਾਇਆ, ਊਠ ਬਣਾਇਆ, ਤਾ ਬਣਾਇਆ, ਮੱਝ ਬਣਾਈ ਤਾਂ ਉਹਨੇ ਇਕੋ ਰੰਗ ਵਿਚ ਡੋਬਾ ਦੇ ਦਿੱਤਾ। ਉਹ ਭਾਬੀ ਦੇ ਮੋਟੇ , ਬੇ-ਸੁਰੇ ਜਿਸਮ ਅਤੇ ਅਕਲੋਂ ਸੱਖਣੇ ਦਿਮਾਗ ਵੱਲ ਤੱਕ ਕੇ ਹੱਸਿਆ। ਭਾਬੀ ਸੜ ਬਲ ਕੇ ਕੋਲਾ ਹੋ ਗਈ।
ਇਕ ਵਾਰ ਇੱਕ ਬਿੱਲੀ ਨੇ ਚੂਹਿਆਂ ਦੇ ਘਰ ਜਾ ਕੇ ਕਿਹਾ ਕਿ ਉਹ ਉਸ ਦੇ ਘਰ ਰੋਟੀ ਖਾਣ। ਚੂਹਿਆਂ ਨੇ ਖੁੱਡਾਂ ਅੰਦਰ ਹੀ ਕਿਹਾ‘‘ਪਰ ਮਾਸੀ ਸਾਨੂੰ ਡਰ ਲੱਗਦਾ ਕਿ ਤੂੰ ਧੋਖਾ ਦੇ ਕੇ ਸਾਨੂੰ ਹੀ ਨਾ ਖਾ ਜਾਵੇਂ।” “ਨਹੀਂ ਭਾਣਜਿਉ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ।” ਬਿੱਲੀ ਨੇ ਵਿਸ਼ਵਾਸ਼ ਦਵਾਇਆ ‘ਮਾਸੀ ਤੂੰ ਆਪਣੇ ਧਰਮ ਈਮਾਨ ਨੂੰ ਜਾਣਕੇ ਕਸਮ ਖਾ ਕਿ ਕੁਝ ਨਹੀਂ ਕਹੇਗੀ।” ਇਕ ਬਜ਼ੁਰਗ ਚੂਹੇ ਨੇ ਕਿਹਾ।
ਹਾਂ ਭਾਣਜੇ ਮੈਂ ਕਸਮ ਖਾ ਕੇ ਕਹਿੰਦੀ ਆਂ ਕਿ ਤੁਹਾਨੂੰ ਕੁਝ ਨਹੀਂ ਕਹਾਂਗੀ।” ਚੂਹੇ ਮੰਨ ਗਏ ਤੇ ਮਿੱਥੇ ਦਿਨ ਬਿੱਲੀ ਦੇ ਘਰ ਚਲੇ ਗਏ ਜਦੋਂ ਸਾਰੇ ਚੂਹੇ ਅੰਦਰ ਵੜ ਗਏ ਤਾਂ ਬਿੱਲੀ ਦਰਾਂ `ਚ ਆ ਕੇ ਕਹਿਣ ਲੱਗੀ ‘‘ਭਾਣਜਿਉ ਮੈਨੂੰ ਭੁੱਖ ਲੱਗੀ ਏ ਪਹਿਲਾਂ ਮੈਨੂੰ ਭੁੱਖ ਮਿਟਾ ਲੈਣ ਦੇਵੋ। ਇਕ ਜਵਾਨ ਚੂਹੇ ਨੇ ਸਾਰੇ ਚੂਹਿਆਂ ਨੂੰ ਅੱਖ ਨਾਲ ਕੁਝ ਸਮਝਾਇਆ ਤੇ ਬਿੱਲੀ ਨੂੰ ਕਹਿਣਾ ਲੱਗੇ:
‘‘ਮਾਸੀ ਤੂੰ ਤਾਂ ਕਸਮ ਖਾਧੀ ਸੀ ਕਿ ਸਾਨੂੰ ਕੁਝ ਨਹੀਂ ਕਹੇਗੀ।”
“ਪਰ ਭਾਣਜੇ ਕੀ ਕਰਾਂ ਭੁੱਖ ਤਾਂ ਮੌਤ ਤੋਂ ਵੀ ਬੁਰੀ ਹੁੰਦੀ ਏ।
‘‘ਪਰ ਮਾਸੀ ਤੂੰ ਕਸਮ ਤਾਂ ਖਾਧੀ ਸੀ ਨਾ।”
“ਹਾਂ ਪਰ….I
ਇਸ ਤਰ੍ਹਾਂ ਕਾਫੀ ਚਿਰ ਉਹ ਗੱਲਾਂ ਕਰਦੇ ਰਹੇ ਜਦੋਂ ਤੱਕ ਬਾਕੀ ਦੇ ਚੂਹਿਆਂ ਨੇ ਖੁੱਡਾਂ ਪੁੱਟ ਲਈਆਂ ਸਨ। ‘ਚੰਗਾ ਮਾਸੀ ਤੇਰੀ ਮਰਜ਼ੀਕਹਿ ਕੇ ਚੂਹਾ ਖੁੱਡ ਵਿਚ ਜਾ ਵੜਿਆ।