ਜਦੋਂ ਆਦਮੀ ਮਰ ਜਾਂਦਾ ਹੈ,
ਕੁੱਝ ਨਹੀਂ ਸੋਚਦਾ, ਕੁੱਝ ਨਹੀਂ ਬੋਲਦਾ,
ਕੁੱਝ ਨਾ ਬੋਲਣ, ਨਾ ਸੋਚਣ ਉੱਤੇ,
ਆਦਮੀ ਮਰ ਜਾਂਦਾ ਹੈ।
sad shayari punjabi
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ!
ਪੀ ਗਿਆ ਸਾਰੀ ਹੀ ਸਹਿਰਾ ਫਿਰ ਵੀ ਨਾ ਸੁੱਕੀ ਨਦੀ
ਇਸ ਤਰ੍ਹਾਂ ਦੀ ਤਾਂ ਕਦੇ ਵੀ ਸੀ ਨਹੀਂ ਵੇਖੀ ਨਦੀ
ਨਾ ਉਹ ਤੁਰਨੋਂ ਹੀ ਰੁਕੀ ਨਾ ਬਦਲਿਆ ਅਪਣਾ ਸੁਭਾ
ਸੈਂਕੜੇ ਥਾਵਾਂ ‘ਤੇ ਭਾਵੇਂ ਹੋ ਗਈ ਜ਼ਖ਼ਮੀ ਨਦੀਐੱਸ ਤਰਸੇਮ
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ,
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ
ਸਿਮਟ ਜਾਂਦੇ ਨੇ ਬਹੁਤੇ ਲੋਕ ਦੁਨੀਆ ਦੇ ਰਿਵਾਜ਼ਾਂ ਵਿੱਚ,
ਬੜੇ ਥੋੜੇ ਜਿਗਰ ਹੁੰਦੇ ਜੋ ਦਾਇਰੇ ਤੋੜ ਕੇ ਆਉਂਦੇ।ਵਾਹਿਦ
ਮੇਰੇ ਹੀ ਘਰ ਅੰਦਰ ਮੇਰਾ ਕਮਰਾ ਨਾ
ਨੌਕਰ ਵਾਂਗਰ ਮੈਂ ਗੈਰਿਜ ਵਿਚ ਰਹਿੰਦਾ ਹਾਂ
ਤਸੱਵਰ ‘ਚ ਆ ਮਿਲਾਂਗਾ ਹਾਜ਼ਰ ਮੈਂ ਹਰ ਜਗ੍ਹਾ ‘ਤੇ
ਪਕੜ ਵਿਚ ਨਹੀਂ ਆਉਣਾ ਹਰ ਜੁਜ਼ ਮਹੀਨ ਮੇਰਾਗਿਆਨ ਚੰਦ ਪੁੰਜ
ਉਹ ਜਿਹੜੇ ਖੁਦ ਨੂੰ ਖ਼ੁਦਾ ਸਮਝੀ ਬੈਠੇ ਨੇ
ਕੌਣ ਜਾਣਦਾ ਸੀ ਉਹਨਾਂ ਨੂੰ ਮੇਰੀ ਇਬਾਦਤ ਤੋਂ ਪਹਿਲਾਂ
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ,
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ
ਭਾਂਵੇ ਹੁੰਝੂਆ ਚ ਰੋਲ ਭਾਂਵੇ ਕਿਹਦੇ ਅਨਮੋਲ
ਨੈਣੋਂ ਹੰਜੂ ਬਣ ਵਗੇ ਤੇਰੇ ਪਿਆਰ ਦੀ ਕਹਾਣੀ
ਜੇ ਤੂੰ ਸਮਝੇਂ ਤਾਂ ਮੋਤੀ ਜੇ ਤੂੰ ਸਮਝੇਂ ਪਾਣੀ
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ
ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ….
ਕੋਈ ਜਿੱਤ ਬਾਕੀ ਏ ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇੱਕ ਪੰਨਾ ਸੀ ਅਜੇ ਤਾਂ ਕਿਤਾਬ ਬਾਕੀ ਏ
ਅਸੀਂ ਕਿੱਕਰਾਂ ਤੋਂ ਕਿਰੇ ਹੋਏ ਫੁੱਲ ਹਾਣੀਆ।
ਕਦੇ ਪਿਆ ਨਾ ਪਵੇਗਾ ਸਾਡਾ ਮੁੱਲ ਹਾਣੀਆ।ਚਮਨਦੀਪ ਦਿਓਲ