ਤੂੰ ਸ਼ੀਸ਼ਾ ਮੇਰੇ ਦਿਲ ਦਾ ਤੋੜ ਕੇ ਮੁਸਕਰਾਵੇਂਗਾ
ਤਾਂ ਇਹ ਵੀ ਸੋਚ ਕਿੰਨੇ ਟੁਕੜਿਆਂ ਵਿਚ ਬਦਲ ਜਾਵੇਂਗਾ
ਮੈਂ ਸੁਣਿਐਂ ਲੀਕ ਪੱਥਰ ਤੋਂ ਮਿਟਾਈ ਜਾ ਨਹੀਂ ਸਕਦੀ
ਤੂੰ ਮੇਰਾ ਨਾਮ ਆਪਣੇ ਦਿਲ ਤੋਂ ਫਿਰ ਕਿੱਦਾਂ ਮਿਟਾਵੇਂਗਾ
sad shayari punjabi
ਉਹ ਫੁੱਲਾਂ ਲੱਦੀ ਮੌਲਸਰੀ ਦੀ ਟਾਹਣੀ ਹੈ
ਖਿੜ ਖਿੜ ਹਸਦੀਆਂ ਅੱਖਾਂ ਵਿਚ ਵੀ ਪਾਣੀ ਹੈ
ਮੈਂ ਇਕ ਗੀਤ ਤੇ ਉਹ ਜੰਗਲ ਦੀ ਚੀਕ ਬਣੀ
ਕਤਰਾ ਕਤਰਾ ਦਰਦ ਦੋਹਾਂ ਦਾ ਹਾਣੀ ਹੈਬਚਨਜੀਤ
ਦਿਲਾਂ ਵਾਲੀ ਛੱਲ ਕਿਸੇ ਰੁਖ ਨਹੀਉਂ ਟੁਰਦੀ
ਕੰਢੇ ਕੋਲੋਂ ਉਠਦੀ ਹੈ ਤੇ ਕੰਢੇ ਉਤੇ ਖੁਰਦੀ
ਰੌਣਕਾਂ ਪਿਆਰ-ਗੁਲਜ਼ਾਰਾਂ ਵਿੱਚੋ ਲੰਘ ਕੇ
ਕੱਲੀ ਜਦੋਂ ਹੋਵੇ ਜਿੰਦ ਆਪਣੇ ਤੇ ਝੁਰਦੀਕੁਲਦੀਪ ਕਲਪਨਾ
ਇਕ ਵੀ ਪੇਸ਼ ਨਾ ਚਲਣ ਦਿੱਤੀ ਪੰਜੇ ਸ਼ਾਹ ਅਸਵਾਰਾਂ।
ਪਾਪਾਂ ਦੀ ਦਲਦਲ ਵਿਚ ਫਸਿਆ ਰੋ ਰੋ ਧਾਹਾਂ ਮਾਰਾਂ।ਨਰਿੰਦਰ ਮਾਨਵ
ਕੀ ਸਵੇਰਾ ਹੋਇਗਾ ਕਿ ਜਿਸ ਨੇ ਰਾਤ ਭਰ,
ਦੀਵਿਆਂ ਦੀ ਥਾਂ ਸਦਾ ਜੁਗਨੂੰ ਜਲਾਏ ਹੋਣਗੇ।ਭੁਪਿੰਦਰ ਦੁਲੇਰ
ਅੰਨ੍ਹੀ ਗੁਫ਼ਾ ਜਿਹਾ ਰਸਤਾ ਹੈ ਜਿਉਂ ਜਿਉਂ ਜਾਈਏ ਅੱਗੇ
ਕੀ ਉਹਨਾਂ ਰਾਹੀਆਂ ਦੀ ਹੋਣੀ ਜਿਹੜੇ ਰਹਿਬਰਾਂ ਠੱਗੇਹਰਭਜਨ ਹਲਵਾਰਵੀ
ਯੁਮਨ ਜਿਸ ਨੇ ਕਸਮ ਖਾ ਲਈ ਏ ਜੀਵਨ ਭਰ ਨਾ ਮਿਲਨੇ ਦੀ
ਇਹ ਕਮਲਾ ਦਿਲ ਮੁੜ ਓਸੇ ਨੂੰ ਮਿਲਨ ਨੂੰ ਲੋਚਦਾ ਰਹਿੰਦਾਬਰਕਤ ਰਾਮ ਯੁਮਨ
ਗੱਲ ਕਦੇ ਨਾ ਆਖ ਸਕੀ ਮੈਂ ਬੁੱਲਾਂ ਉੱਤੇ ਆਈ ਹੋਈ।
ਚੰਨ ਸੂਰਜ ਤੋਂ ਲੁਕਦੀ ਹੋਈ ‘ਵਾਵਾਂ ਤੋਂ ਘਬਰਾਈ ਹੋਈ।
ਦਰਿਆ ਵੀ ਸਹਿਰਾ ਬਣ ਜਾਂਦੇ ਮੇਰੇ ਕੋਲੋਂ ਲੰਘਦੇ ਲੰਘਦੇ,
ਨ੍ਹੇਰੇ ਦੇ ਵਿੱਚ ਲੁਕ ਜਾਂਦੀ ਏ ਰੁੱਤ ਰੰਗੀਨੀ ਛਾਈ ਹੋਈ।ਬੇਗਮ ਖਾਵਰ ਰਾਜਾ (ਪਾਕਿਸਤਾਨ)
ਅਜ ਅਸੀਂ ਬੇਹੋਸ਼ ਬਿਨ ਪੀਤੇ ਬਣਾਏ ਜਾ ਰਹੇ
ਕਿਸ ਤਰ੍ਹਾਂ ਦੇ ਜਾਮ ਨੇ ਸਾਕੀ ਪਿਲਾਏ ਜਾ ਰਹੇਗਿਆਨ ਚੰਦ ਧਵਨ
ਭਰੀ ਮਹਿਫ਼ਿਲ ’ਚੋਂ ਮੈਨੂੰ ਹੀ ਉਠਾਇਆ ਜਾ ਰਿਹੈ ਚੁਣ ਕੇ,
ਭਰੀ ਮਹਿਫ਼ਿਲ ‘ਚੋਂ ਚੁਣਿਆ ਜਾਣ ਵਿੱਚ ਵੀ ਮਾਣ ਕਿੰਨਾ ਹੈ।ਉਸਤਾਦ ਬਰਕਤ ਰਾਮ ਯੁਮਨ
ਘੁਣ ਵਾਂਗਰ ਜਿੰਦ ਨੂੰ ਖਾਂਦੀ ਹੈ ਇਹ ਇਸ਼ਕ ਬਿਮਾਰੀ ਹਰ ਵੇਲੇ
ਬਸ ਪੀੜਾਂ ਚੀਸਾਂ ਹਰ ਵੇਲੇ ਤੇ ਆਹੋ ਜਾਰੀ ਹਰ ਵੇਲੇਵਿਧਾਤਾ ਸਿੰਘ ਤੀਰ
ਬੋਲ ਜੋ ਸੀਨੇ ‘ਚ ਪੱਥਰ ਹੋ ਗਏ
ਸੀਨਿਉਂ ਉੱਠੇ ਤਾਂ ਅੱਖਰ ਹੋ ਗਏਮਹਿੰਦਰਦੀਪ ਗਰੇਵਾਲ