ਕਿਉਂ ਅੱਜ ਮਾਣੀ ਚੁੱਪ ਦੇ ਵਿੱਚ ਮੁੜ ਚੇਤੇ ਆਈ ਸੀ,
ਜਿਸ ਪਾਗਲ ਮੂੰਹ-ਜ਼ੋਰ ਹਨੇਰੀ ਨੂੰ ਭੁੱਲ ਚੁੱਕਾ ਸਾਂ।
sad shayari punjabi
ਮੈਂ ਕਦ ਕਹਿਨਾਂ ਇਨਸਾਫ਼ ਨਾ ਮੰਗ
ਜਾਂ ਇਹ ਕਿ ਹੱਕ ਲਈ ਛੇੜ ਨਾ ਜੰਗ
ਪਰ ਦੁਸ਼ਮਣ ਦੀ ਪਹਿਚਾਣ ਤਾਂ ਕਰ,
ਐਵੇਂ ਨਾ ਕੱਟ ਆਪਣੇ ਹੀ ਅੰਗਸੁਰਜੀਤ ਪਾਤਰ
ਕੌਣ ਜਾਣੇ, ਕੌਣ ਬੁੱਝੇ , ਕਿਸ ਨੂੰ ਸੀ ਐਨਾ ਪਤਾ,
ਹੌਲੀ-ਹੌਲੀ ਰਾਹਾਂ ਨੇ ਹੀ ਨਿਗਲ ਜਾਣੈ ਕਾਫ਼ਲਾ।ਲਖਵਿੰਦਰ ਸਿੰਘ ਜੌਹਲ
ਜਿਹੜਾ ਛਿਣ ਲੰਘ ਜਾਂਦੈ ਉਹ ਕਦੇ ਆਪਣਾ ਨਹੀਂ ਹੁੰਦਾ
ਕਿ ਉਡਦੇ ਪੰਛੀਆਂ ਦਾ ਧਰਤ ਤੇ ਸਾਇਆ ਨਹੀਂ ਹੁੰਦਾ
ਹਵਾ ਦੀ ਸਰਸਰਾਹਟ ਕਦ ਰੁਕੀ ਹੈ ਇਕ ਬਿੰਦੁ ਤੇ
ਮਹਿਕ ਤੇ ਰੰਗ ਉੱਤੇ ਵਕਤ ਦਾ ਪਹਿਰਾ ਨਹੀਂ ਹੁੰਦਾਕੰਵਰ ਚੌਹਾਨ
ਲੰਮੀ ਔੜ ਉਦਾਸੀ ਪਤਝੜ ਠੱਕਾ ਤੇ ਕੋਰਾ ਵੀ ਹੈ
ਇਸ ਮੌਸਮ ਵਿਚ ਸੂਲੀ ਚੜ੍ਹਿਆ ਇਕ ਸੂਰਜ ਮੇਰਾ ਵੀ ਹੈ
ਤੀਹਵੇਂ ਸਾਲ ਤੋਂ ਪਿਛੋਂ ਮੈਨੂੰ ਲਗਦਾ ਹੈ ਇਕਤਾਲੀਵਾਂ
ਇਹ ਸਨਮਾਨ ਮਿਲਣ ਵਿਚ ਤੇਰੇ ਗ਼ਮ ਦਾ ਕੁਝ ਹਿੱਸਾ ਵੀ ਹੈਰਣਧੀਰ ਸਿੰਘ ਚੰਦ
ਭੌਰਿਆਂ ਤੇ ਫੁੱਲਾਂ ਨੂੰ ਹੋਣੀ ਸੀ ਕਿੱਥੋਂ ਨਸੀਬ,
ਮਹਿਕ ਨੂੰ ਤਾਂ ਲਾਲਚੀ ਸੌਦਾਗਰਾਂ ਨੇ ਖਾ ਲਿਆ।ਰਾਜਦੀਪ ਸਿੰਘ ਤੁਰ
ਉਸ ਸ਼ਖ਼ਸ ਦਾ ਜੀਣਾ ਕੀ ਉਸ ਸ਼ਖ਼ਸ ਦਾ ਮਰਨਾ ਕੀ
ਜੋ ਜੀਣ ਤੋਂ ਪਹਿਲਾਂ ਹੀ ਸੌ ਵਾਰ ਮਰੀ ਜਾਵੇਤਰਲੋਕ ਸਿੰਘ ਅਨੰਦ
ਤੇਰੀਆਂ ਲਹਿਰਾਂ ’ਚ ਸਭ ਕੁਝ ਵਹਿ ਗਿਆ।
ਰੇਤ ਦਾ ਇਕ ਘਰ ਸੀ ਉਹ ਵੀ ਢਹਿ ਗਿਆ।ਸੁਖਵਿੰਦਰ ਅੰਮ੍ਰਿਤ
ਡਿਗਦੇ ਪੱਤੇ ਟੁੱਟਦੇ ਤਾਰੇ ਕਿੱਧਰ ਜਾਣ।
ਵਖਤਾਂ ਮਾਰੇ ਬੁੱਢੇ ਵਾਰੇ ਕਿੱਧਰ ਜਾਣ।ਤ੍ਰੈਲੋਚਨ ਲੋਚੀ
ਤੁਸੀਂ ਵਾਂਗ ਝਖੜਾਂ ਮਿਲੇ ਕੀ ਕੀ ਨਾ ਕਹਿ ਗਏ
ਬੁੱਤਾਂ ਦੇ ਵਾਂਗ ਚੁੱਪ ਅਸੀਂ ਕੀ ਕੀ ਨਾ ਸਹਿ ਗਏ
ਕਾਗਜ਼ ਦੇ ਫੁੱਲ ਸਾਂ ਅਸੀਂ ਮਹਿਕਣਾ ਕੀ ਸੀ,
ਖ਼ੁਦ ਅਸੀਂ ਆਪਣੀ ਊਣ ਤੋਂ ਡਰੇ, ਸਹਿਮੇ, ਤੇ ਢਹਿ ਗਏਕ੍ਰਿਸ਼ਨ ਸੋਜ਼
ਦਿਨ ਚੜ੍ਹੇ ਫੁੱਲਾਂ ‘ਤੇ ਸ਼ਬਨਮ ਵਾਂਗ ਮੁਸਕਰਾਇਆ ਕਰੋ
ਸੇਜ ਉੱਤੇ ਤਾਰਿਆਂ ਵਾਙੂੰ ਬਿਖਰ ਜਾਇਆ ਕਰੋਤਾਰਾ ਸਿੰਘ
ਦਾਗ਼ ਮਚ ਉੱਠੇ ਜਿਗਰ ਮਨ ਦੇ ਅੰਦਰ ਐਤਕੀਂ
ਸੜ ਗਿਆ ਘਰ ਦੇ ਚਿਰਾਗਾਂ ਨਾਲ ਹੀ ਘਰ ਐਤਕੀਂ
ਕਰਨੀਆਂ ਪਈਆਂ ਉਡੀਕਾਂ ਤੇਰੀਆਂ, ਢੋਣੇ ਪਏ
ਕਲੀਉਂ ਕੂਲੀ ਜਾਨ ਤੇ ਆਸਾਂ ਦੇ ਪੱਥਰ ਐਤਕੀਂਪ੍ਰਿੰ. ਤਖ਼ਤ ਸਿੰਘ