ਭਗਤ ਸਿੰਘ ਨੇ ਫਾਂਸੀ ਚੜ੍ਹ ਕੇ ਦੇਸ਼ ‘ਚੋਂ ਕੱਢਿਆ ਸੀ ਜੋ,
ਹੁਣ ਨਵੀਂ ਪੀੜ੍ਹੀ ਗੁਲਾਮੀ ਕਰਨ ਉਸ ਦੇ ਫਿਰ ਗਈ।
sad shayari punjabi
ਨੰਗੇ ਜਦੋਂ ਮੈਂ ਕੀਤੇ ਕੁਝ ਦੋਸਤਾਂ ਦੇ ਚਿਹਰੇ
ਦਰਅਸਲ ਨਿਕਲੇ ਮੇਰੇ ਸਭ ਦੁਸ਼ਮਣਾਂ ਦੇ ਚਿਹਰੇਦੇਸ ਰਾਜ ਜੀਤ
ਜਦ ਆਪਣੇ ਵੀ ਨਹੀਂ ਬਣਦੇ ਆਪਣੇ, ਦੋਸ਼ ਦਵੇਂ ਕਿਉਂ ਗੈਰਾਂ ਨੂੰ,
ਬਸ ਦਿਲ ਤਾਈਂ ਸਮਝਾਉਣਾ ਪੈਂਦੈ ਗ਼ਮ ਨੂੰ ਹੋਰ ਵਧਾ ਕੇ ਹੀ।ਆਰ, ਐਸ, ਫ਼ਰਾਜ਼
ਏਸ ਨਗਰ ਨੂੰ ਕਿਸ ਬਿਧ ਰੌਸ਼ਨ ਕਰਨਾ ਹੈ
ਇਕ ਦੂਜੇ ਦੇ ਤਰਕ ‘ਤੇ ਰਹਿਬਰ ਸਹਿਮਤ ਨਾ
ਆਪਣੇ ਹੁਸਨ ਦਾ ਬਹੁਤ ਭੁਲੇਖਾ ਰਹਿਣਾ ਸੀ
ਸੱਚੀ ਗਲ ਜੇ ਮੂੰਹ ਤੇ ਦਸਦਾ ਦਰਪਣ ਦਾਹਰਮਿੰਦਰ ਕੋਹਾਰਵਾਲਾ
ਸ਼ਹਿਰ ਅੰਦਰ ਢਲਦੀਆਂ ਨੇ ਆਰੀਆਂ ਕੁਲਹਾੜੀਆਂ
ਜੰਗਲਾਂ ਦਾ ਦਿਲ ਸੁਣ ਸੁਣ ਹੋਵੇ ਫਾੜੋ ਫਾੜੀਆਂਪ੍ਰੀਤਮਾ
ਦਾਲ ਫੁਲਕੇ ਦੇ ਢੌਂਗ ਨੇ ਸਾਰੇ, ਕਿਹੜਾ ਕਾਮਿਲ ਫਕੀਰ ਹੈ ਏਥੇ
ਟੁਕ ਦੇ ਭੋਰੇ ਨੂੰ ਤਰਸਦੇ ਕਾਮੇ, ਵਿਹਲੇ ਸੰਤਾਂ ਨੂੰ ਖੀਰ ਹੈ ਏਥੇਤਰਸੇਮ ਆਰਿਫ
ਇਹ ਦਰਦ ਪੀੜਾਂ ਹੰਝੂ ਹੌਕੇ ਨੇ ਜਿਸਦੀ ਪੂੰਜੀ
ਯਾਰੋ ਇਹ ਮੈਨੂੰ ਦੱਸੋ ਫਿਰ ਉਹ ਕੰਗਾਲ ਕਿੱਦਾਂਅਮਰੀਕ ਗਾਫ਼ਿਲ
ਮੁੱਕਿਆ ਹਨ੍ਹੇਰਾ ਪਰ ਅਜੇ ਬਾਕੀ ਹਨੇਰ ਹੈ।
ਘਸਮੈਲਾ ਚਾਨਣਾ ਅਤੇ ਤਿੜਕੀ ਸਵੇਰ ਹੈ।
ਝੂਠੇ ਸਮਾਜਵਾਦ ’ਤੇ ਭੁੱਲਿਉ ਨਾ ਸਾਥੀਉ,
ਜਿਊਂਦਾ ਬਦਲ ਕੇ ਭੇਸ ਅਜੇ ਤੱਕ ਕੁਬੇਰ ਹੈ।ਮੋਹਨ ਸਿੰਘ (ਪ੍ਰੋ.)
ਟੁਟਦਾ ਤਾਰਾ ਵੇਖ ਕੇ ਲੋਕੀ ਨੱਪਦੇ ਇਕ ਦੂਜੇ ਦੇ ਪਰਛਾਵੇਂ
ਚਮਕ ਤਾਰੇ ਦੀ ਵੇਖ ਕੇ ਰੋਈਏ ਅਸੀਂ ਐਨੇ ਕਰਮਾਂ ਦੇ ਮਾਰੇਡਾ. ਵਿਕਰਮਜੀਤ ਸਿੰਘ
ਵੰਗਾਂ ਮੇਰੀਆਂ ਕੱਚ ਦੀਆਂ ਪਰ ਵੀਣੀ ਮੇਰੀ ਕੱਚੀ ਨਹੀਂ।
ਤੇਰੀਆਂ ਰਮਜ਼ਾਂ ਖੂਬ ਪਛਾਣਾਂ ਅੜਿਆ ਹੁਣ ਮੈਂ ਬੱਚੀ ਨਹੀਂ।
ਇਸ਼ਕ ਦੀ ਆਤਿਸ਼ ਬੜੀ ਅਵੱਲੀ ਤੀਲੀ ਸੋਚ ਕੇ ਲਾਉਣੀ ਸੀ,
ਧੂੰਆਂ ਵੇਖ ਕੇ ਡੋਲ ਗਿਆ ਏਂ ਅੰਗ ਅਜੇ ਤਾਂ ਮੱਚੀ ਨਹੀਂ।
ਸੁਣੋ ਗਮ ਮੇਰੇ ਰਾਜ਼ਦਾਨਾਂ ਦੇ ਵਾਂਗੂੰ।
ਹੁੰਗਾਰੇ ਭਰੋ ਮਿਹਰਬਾਨਾਂ ਦੇ ਵਾਂਗੂੰ।
ਮਿਰਾ ਹਰ ਹਰਫ਼ ਹੈ ਤਜ਼ਰਬੇ ਦਾ ਹੰਝੂ,
ਨਾ ਸਮਝੋ ਇਵੇਂ ਦਾਸਤਾਨਾਂ ਦੇ ਵਾਂਗੂੰ।ਬਿਸ਼ਨ ਸਿੰਘ ਉਪਾਸ਼ਕ
ਚਲੋ ਉਹ ਤਖ਼ਤ ‘ਤੇ ਬੈਠਾ ਹੈ ਕਰ ਕੇ ਕਤਲ ਆਵਾਜ਼ਾਂ,
ਮੁਬਾਰਕਬਾਦ ਵੀ ਦੇਵਾਂਗੇ, ਮਾਤਮ ਵੀ ਮਨਾਵਾਂਗੇ।ਰਾਬਿੰਦਰ ਮਸ਼ਰੂਰ