ਇਖ਼ਲਾਕ, ਪਵਿੱਤਰਤਾ, ਵਫ਼ਾਦਾਰੀ ਭਾਈਚਾਰੇ ਦੀ ਰੂਹ ਹਨ।
Sachian gallan
ਇਕਾਂਤ ਵਿਚ ਜਿਹੜਾ ਖੁਸ਼ੀ ਮਹਿਸੂਸ ਕਰਦਾ ਹੈ, ਉਹ ਜਾਂ ਤਾਂ ਜੀਵ ਹੈ ਜਾਂ ਫਿਰ ਰੱਬੀ।
Francis Bacon
ਜੇ ਵਰਤੀ ਨਾ ਜਾਵੇ ਤਾਂ ਯੋਗਤਾ, ਅਯੋਗਤਾ ਬਣ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਜਦੋਂ ਕਿਸੇ ਬੀਮਾਰੀ ਦੇ ਕਈ ਇਲਾਜ ਸੁਝਾਏ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਬੀਮਾਰੀ ਠੀਕ ਨਹੀਂ ਹੋਵੇਗੀ।
Anton Chekhov
ਜਿਹੜਾ ਲੜਨ ਲਈ ਤਿਆਰ ਹੋਵੇ, ਉਹ ਨਹੀਂ ਵੇਖਦਾ ਕਿ ਦੂਜਾ ਲੜਨ ਲਈ ਤਿਆਰ ਹੈ ਕਿ ਨਹੀਂ।
ਨਰਿੰਦਰ ਸਿੰਘ ਕਪੂਰ
ਲਾਲਚ ਵੱਡੇ ਤੋਂ ਵੱਡੇ ਅਕਲਮੰਦ ਦੀਆਂ ਅੱਖਾਂ ਬੰਦ ਕਰ ਦਿੰਦਾ ਹੈ।
ਇਹ ਲਾਲਚ ਹੀ ਹੁੰਦਾ ਹੈ ਜਿਹੜਾ ਪਰਿੰਦੇ-ਚਰਿੰਦੇ ਤੇ ਮੱਛੀਆਂ ਨੂੰ ਜਾਲ ਵਿੱਚ ਫਸਾ ਦਿੰਦਾ ਹੈ।
Sheikh Saadi Quotes In Punjabi
ਵਿਦਵਾਨ ਨਾਲ ਬਹਿਸ ਨਹੀਂ ਕੀਤੀ ਜਾ ਸਕਦੀ, ਉਸ ਨੂੰ ਸੁਣਿਆ ਹੀ ਜਾ ਸਕਦਾ ਹੈ, ਵਿਦਵਾਨ ਨੂੰ ਸੁਣਨਾ ਹੀ ਚਾਹੀਦਾ ਹੈ।
ਨਰਿੰਦਰ ਸਿੰਘ ਕਪੂਰ
ਤੁਹਾਡੀ ਕਿਸਮਤ ਤੁਹਾਡੇ ਹੱਥ ਹੈ।
ਜਿਹੜੀ ਸ਼ਕਤੀ ਤੁਸੀਂ ਚਾਹੁੰਦੇ ਹੋ ਉਹ ਸਾਰੀ ਤੁਹਾਡੇ ਅੰਦਰ ਮੌਜੂਦ ਹੈ।
ਇਸ ਲਈ ਆਪਣੀ ਕਿਸਮਤ ਆਪ ਬਣਾਉ।
Vinoba Bhave
ਪੰਛੀਆਂ ਦੀਆਂ ਪੈੜਾਂ ਦੇ ਨਿਸ਼ਾਨ ਨਹੀਂ ਹੁੰਦੇ, ਹਰ ਪੰਛੀ ਨੂੰ ਆਪਣੀ ਉਡਾਣ ਆਪ ਤਲਾਸ਼ਣੀ ਪੈਂਦੀ ਹੈ।
ਨਰਿੰਦਰ ਸਿੰਘ ਕਪੂਰ
ਸਾਰਿਆਂ ਦਾ ਹਿਤ ਸੋਚਣ ਵਾਲਾ ਹੀ ਸੱਚਾ ਪੁਰਸ਼ ਹੁੰਦਾ ਹੈ।
Swami Vivekananda
ਗੁੱਸੇ ਵਿੱਚ ਮਨੁੱਖ ਆਪਣੇ ਮਨ ਦੀ ਗੱਲ ਨਹੀਂ ਕਰਦਾ,
ਸਿਰਫ਼ ਦੂਜਿਆਂ ਦਾ ਦਿਲ ਦੁਖਾਉਣਾ ਚਾਹੁੰਦਾ ਹੈ।
Munshi Premchand
ਜੇ ਅੰਦਰ ਆਨੰਦ ਹੋਵੇ ਤਾਂ ਗੂੰਗੇ ਵੀ ਗਾਉਣ ਲਗ ਪੈਂਦੇ ਹਨ।
ਨਰਿੰਦਰ ਸਿੰਘ ਕਪੂਰ