ਲੋਕ ਸਭ ਇਸ਼ਨਾਨ ਕਰ ਕੇ ਪਾਪ ਧੋ ਕੇ ਮੁੜ ਗਏ,
ਮੈਂ ਸਰੋਵਰ `ਤੇ ਖੜੋਤਾ ਮੱਛਲੀਆਂ ਤਕਦਾ ਰਿਹਾ।
romantic quotes in punjabi
ਇਕ ਘੁਲ ਗਿਆ ਹੈ ਸੂਰਜ ਮੇਰੇ ਗਿਲਾਸ ਅੰਦਰ।
ਇਕ ਕੂਹਮਤਾਂ ਦੀ ਤੇਹ ਹੈ ਮੇਰੀ ਪਿਆਸ ਅੰਦਰ।
ਤੇਰੇ ਬਦਨ ਵਿੱਚ ਵੀ ਤਾਂ ਘੁਲਿਆ ਹੋਇਆ ਹੈ ਸੂਰਜ,
ਕਦੀ ਕਦੀ ਆਉਂਦਾ ਹੈ ਮੇਰੇ ਕਿਆਸ ਅੰਦਰ।ਹਜ਼ਾਰਾ ਸਿੰਘ ਗੁਰਦਾਸਪੁਰੀ
ਬਹੁਤ ਕੁਝ ਹੈ ਕੋਲ ਜਿਸਦੇ ਕਹਿਣ ਲਈ,
ਭੀੜ ਅੰਦਰ ਬਸ ਉਹੀ ਖ਼ਾਮੋਸ਼ ਹੈ
ਬੋਲਦੇ ਨੇ ਜਿਸਮ ਦੀ ਜਾਂ ਫਿਰ ਲਿਬਾਸ
ਰੂਹ ਇਹਨਾਂ ਵਿਚ ਘਿਰੀ ਖ਼ਾਮੋਸ਼ ਹੈਜਗਤਾਰ ਸੇਖਾ
ਰਲ ਗਈ ਹੈ ਏਸ ਵਿਚ ਇੱਕ ਬੂੰਦ ਤੇਰੇ ਇਸ਼ਕ ਦੀ,
ਇਸ ਲਈ ਮੈਂ ਉਮਰ ਦੀ ਸਾਰੀ ਕੁੜੱਤਣ ਲੀ ਲਈ।ਅੰਮ੍ਰਿਤਾ ਪ੍ਰੀਤਮ
ਫਟਕਣ ਦਿੱਤੇ ਸੰਗਤਾਂ ਨੇ ਰੂਹ ਨੇੜੇ ਨਾ,
ਸ਼ਬਦ ਗੁਰਾਂ ਦੇ ਬੇਸ਼ਕ ਮੂੰਹ ’ਤੇ ਚੜ੍ਹੇ ਰਹੇ।
ਚੰਨ ਤੋਂ ਪਰਤਣ ਵਾਲਿਆ ਏਨੀ ਗੱਲ ਤਾਂ ਦੱਸ
ਕੀ ਓਥੇ ਵੀ ਝੁਗੀਆਂ ਹਨ ਮਹਿਲਾਂ ਦੇ ਕੋਲਅਮਰ ਚਿਤਰਕਾਰ
ਜਦੋਂ ਕੋਈ ਤਿਤਲੀਆਂ ਮਸਲੇ ਤੇ ਅੱਗ ਵਿੱਚ ਫੁੱਲ ਕੋਈ ਸਾੜੇ
ਉਦੋਂ ਇਸ ਛਟਪਟਾਉਂਦੀ ਪੌਣ ਦੀ ਵੀ ਅੱਖ ਹੈ ਭਰਦੀ।ਸੁਰਿੰਦਰਪ੍ਰੀਤ ਘਣੀਆਂ
ਮਸਤੀ ‘ਚ ਡੁੱਬ ਜਾਂਗਾ ਨੈਣਾਂ ਨੂੰ ਖੋਲ੍ਹ ਹੌਲੀ
ਖੁੱਲ੍ਹੇ ਨਾ ਹਾਲ ਦਿਲ ਦਾ,ਕਹਿ ਦਿਲ ਨੂੰ ਬੋਲ ਹੌਲੀਪ੍ਰਿੰ. ਸੁਲੱਖਣ ਮੀਤ
ਹੁਸਨ ਕਹੇ ‘ਕਲ, ਵਾਰੀ ਸਿਰ, ਸਿਰ ਵਾਰਾਂਗੇ’
ਇਸ਼ਕ ਕਹੇ, ਹਰ ਵਾਰੀ ਸਿਰ ‘ਮੇਰੀ ਵਾਰੀ ਹੈਮੁਰਸ਼ਦ ਬੁਟਰਵੀ
ਮੌਸਮਾਂ ਦੇ ਰਹਿਮ ਨੂੰ ਪਰਵਾਨ ਨਾ ਕੀਤਾ ਕਦੇ,
ਜੋ ਹਵਾਵਾਂ ਚੀਰਦੀ ਉਹ ਹੀ ਕਹਾਉਂਦੀ ਜ਼ਿੰਦਗੀ।ਸੁਰਿੰਦਰ ਗੀਤ
ਰਾਤ ਬਲ਼ ਬਲ਼ ਆਪਣੀ , ਚਾਨਣ ਖਿਲਾਰਨਾ
ਦੀਵੇ ਦਾ ਕਰਮ ਹੈ ਇਹੋ ਨੇਰਾ ਲੰਗਾਰਨਾਕ੍ਰਿਸ਼ਨ ਭਨੋਟ
ਤੁਹਾਡੇ ਨਾਲ ਜੋ ਹੋਇਆ ਹੈ ਇੱਕ-ਮਿੱਕ ਸ਼ਹਿਦ ਦੇ ਵਾਕਣ,
ਛੁਪਾਈ ਬਗਲ ਵਿਚ ਅਕਸਰ ਹੀ ਉਸ ਸ਼ਮਸ਼ੀਰ ਹੁੰਦੀ ਹੈ।ਹਰਪ੍ਰੀਤ ਕੌਰ ਸਿੰਮੀ