ਜੇ ਹੈ ਸਬਰ ਧਰਤੀ, ਤਾਂ ਧਰਤੀ ਦੀ ਹਿੱਕ ਵਿਚ
ਹੈ ਇਕ ਜਲਜਲਾ ਵੀ ਜੋ ਵਿਸ ਘੋਲਦਾ ਹੈ
ਜੇ ਉਡਣੈ ਤਾਂ ਫਿਰ ਤੋੜਨਾ ਹੀ ਪਵੇਗਾ
ਭਲਾ ਕੌਣ ਪਿੰਜਰੇ ਦਾ ਦਰ ਖੋਲ੍ਹਦਾ ਹੈ
quotes in punjabi
ਤੜਪਦੀ ਲਾਸ਼ ਹੈ ਹਾਲੇ ਉਹ ਫਟ ਇਕ ਹੋਰ ਲਾ ਦੇਵੇ
ਮਿਰੇ ਨਾਦਾਨ ਕਾਤਿਲ ਨੂੰ ਮੇਰਾ ਪੈਗਾਮ ਦੇ ਦੇਣਾਸੁਖਵਿੰਦਰ ਅੰਮ੍ਰਿਤ
ਮਨ ਦਾ ਬਲ, ਧਨ ਦੇ ਬਲ ਤੋਂ ਕਿਤੇ ਪ੍ਰਬਲ ਹੁੰਦੈ,
ਜੇਤੂ ਸਿਕੰਦਰ ਕੋਈ ਬਾਹੁਬਲ ਅਜ਼ਮਾ ਕੇ ਵੇਖੇ।ਮੀਤ ਖਟੜਾ (ਡਾ.)
ਰਹੇਗੀ ਕੈਦ ਨਾ ਇਹ ਮੁਜ਼ਰਿਆਂ ਤੇ ਪਿੰਜਰਿਆਂ ਅੰਦਰ।
ਗ਼ਜ਼ਲ ਨੇ ਮੌਲਦੇ ਰਹਿਣਾ ਸੁਤੰਤਰ ਅੰਬਰਾਂ ਅੰਦਰ।ਆਰ, ਬੀ, ਸੋਹਲ
ਤੈਨੂੰ ਵੀ ਓਹੀ ਤੋਹਫ਼ਾ ਆਖ਼ਰ ਨਸੀਬ ਹੋਣਾ
ਦੁਸ਼ਮਣ ਦੀ ਮੌਤ ਉੱਤੇ ਖੁਸ਼ੀਆਂ ਮਨਾਉਣ ਵਾਲੇਮਨੋਹਰ ਪੁਰੇਵਾਲ ਮਾਲੜੀ
ਮੇਰੇ ਮਨ ਦੀ ਟੁੱਟ-ਭੱਜ ਨੂੰ ਉਹ ਚਿਹਰੇ ਤੋਂ ਹੀ ਪੜ੍ਹ ਲੈਂਦਾ ਹੈ।
ਬਾਪ ਮੇਰਾ ਮੁਸਕਾਨ ਮੇਰੀ ’ਚੋਂ ਮੇਰੀ ਚੋਰੀ ਫੜ ਲੈਂਦਾ ਹੈ।ਕੁਲਵਿੰਦਰ ਕੰਵਲ
ਮੋਹ, ਮੁਹੱਬਤ, ਹਾਦਸੇ,
ਦੁਸ਼ਵਾਰੀਆਂ ਤੇ ਨਾਬਰੀ,
ਬਸ ਇਨ੍ਹਾਂ ਦਾ ਜੋੜ ਯਾਰੋ,
ਇਹ ਮੇਰੀ ਤਾਜ਼ੀ ਕਿਤਾਬ।ਸ਼ਮਸ਼ੇਰ ਸਿੰਘ ਮੋਹੀ
ਪਿੰਡ ‘ਚ ਜਾ ਕੇ ਵੀ ਕੀ ਕਰੀਏ,
ਛੂਤ-ਛਾਤ ਨੂੰ ਕਿੱਦਾਂ ਜਰੀਏ।
ਇੱਕ ਜੱਟਾਂ ਦਾ, ਇੱਕ ਦਲਿਤਾਂ ਦਾ,
ਕਿਸ ਖੂਹ ਵਿੱਚੋਂ ਪਾਣੀ ਭਰੀਏ।ਗੁਰਦਿਆਲ ਦਲਾਲ
ਕੁੱਝ ਤੇ ਭੁੱਖ ਦਾ ਭਰਮ ਵੀ ਰਹਿਣਾ ਚਾਹੀਦੈ,
ਹਾਂਡੀ ਉੱਤੇ ਢੱਕਣ ਤੇ ਵਿੱਚ ਡੋਈ ਰੱਖ ।ਅਫ਼ਜ਼ਲ ਅਹਿਸਨ ਰੰਧਾਵਾ
ਰੋਟੀ ਪਾਣੀ ਛਡ ਦੇਂਦੇ ਨੇ ਫ਼ਿਕਰਾਂ ਮਾਰੇ ਨੇਤਾ ਜੀ
ਯੂਰੀਆ ਤੇ ਸੀਮਿੰਟ ਨੇ ਖਾਂਦੇ ਜਾਂ ਫਿਰ ਚਾਰਾ ਚਰਦੇ ਨੇਪ੍ਰੇਮ ਸਿੰਘ ਮਸਤਾਨਾ
ਉਹਨੇ ਦਸਤਾਰ ਤਾਂ ਬੰਨ੍ਹੀ ਮਗਰ ਮਤਲਬ ਹੈ ਉਸ ਦਾ ਹੋਰ,
ਕਿਤੇ ਭੁੱਲ ਕੇ ਵੀ ਉਸ ਦੇ ਨਾਲ ਨਾ ਪੱਗੜੀ ਵਟਾ ਲੈਣਾ।ਪਾਲੀ ਖ਼ਾਦਿਮ
ਇਹ ਸ਼ਹਿਰੀ ਭੀੜ ਅੱਖਾਂ ਬੰਦ ਕਰਕੇ ਤੁਰਨ ਦੀ ਆਦੀ
ਤੂੰ ਕਿਸ ਤੋਂ ਵਾਕਿਆ ਪੁਛਦੈਂ ਤੂੰ ਕਿਸ ਤੋਂ ਹਾਦਸਾ ਪੁਛਦੈਂਸਤੀਸ਼ ਗੁਲਾਟੀ