ਜੇ ਬਹਿਰਾਂ ਵਿੱਚ ਠੀਕ ਨਾ ਆਵੇ,
ਤਾਂ ਵੀ ਦਿਲ ਦੀ ਗੱਲ ਸੁਣਾਓ।
ਗਜ਼ਲਾਂ ਨੂੰ ਵੀ ਥੋੜ੍ਹਾ-ਬਹੁਤਾ
ਭਾਰ ਸਹਿਣ ਦੀ ਆਦਤ ਪਾਓ।
pyar shayari punjabi
ਕੱਚਾ ਹੁੰਦਾ ਘੁਲ ਜਾਣਾ ਸੀ,
ਅੱਜ ਨਹੀਂ ਤਾਂ ਭਲਕੇ
ਸੱਜਣਾਂ ਦਾ ਰੰਗ ਐਸਾ ਚੜ੍ਹਿਆ,
ਉੱਤਰੇ ਨਾ ਮਲ-ਮਲ ਕੇ।ਅਮਰ ਸੂਫ਼ੀ
ਮੈਨੂੰ ਪਿਆਰ ਕਰਦੀਏ ਪਰ-ਜਾਤ ਕੁੜੀਏ,|
ਸਾਡੇ ਸਕੇ ਮੁਰਦੇ ਵੀ ਇੱਕ ਥਾਂ ਨਹੀਂ ਜਲਾਉਂਦੇ।ਲਾਲ ਸਿੰਘ ਦਿਲ
ਨਦੀ ਇਕ ਲਰਜਦੀ ਤੇ ਛਲ੍ਹਕਦੀ ਜਦ ਖ਼ਾਬ ਵਿਚ ਆਵੇ
ਅਚਾਨਕ ਨੀਂਦ ਟੁੱਟ ਜਾਵੇ ਤੇ ਮੈਂ ਹਾਂ ਭਾਲਦੀ ਪਾਣੀਸੁਸ਼ੀਲ ਦੁਸਾਂਝ
ਸਾਰੀ ਕਾਇਨਾਤ ਨੂੰ ਤੇਰੇ ਬਰਾਬਰ ਰੱਖਾਂ..
ਸ਼ਾਇਦ ਉਹ ਵੀ ਤੇਰੀ ਸੀਰਤ ਤੋਂ ਘੱਟ ਸੋਹਣੀ ਹੋਵੇ..!
ਕਿਹੜਾ ਆਉਂਦੈ, ਕਿਹੜਾ ਜਾਂਦੈ, ਇਸ ਦਾ ਕੀ ਅੰਦਾਜ਼ਾ ਹੈ।
ਮੇਰੇ ਦਿਲ ਦਾ ਖੁੱਲ੍ਹਾ ਰਹਿੰਦਾ, ਹਰ ਵੇਲੇ ਦਰਵਾਜ਼ਾ ਹੈ।ਜਸਪਾਲ ਘਈ
ਮੈਂ ਤੇਰੇ ਮਨ ਦੇ ਚਸ਼ਮੇ ਤੋਂ ਪਿਆਸਾ ਪਰਤ ਆਇਆ ਹਾਂ
ਮੈਂ ਸਾਗਰ ਪੀ ਸਕਾਂ ਮੈਨੂੰ ਬਦਨ ਦੀ ਕਰਬਲਾ ਦੇ ਦੇਸੁਰਜੀਤ ਜੱਜ
ਨਹੀਂ ਕਰਦਾ ਜ਼ਿਕਰ ਤੇਰਾ ਕਿਸੇ ਹੋਰ ਦੇ ਸਾਹਮਣੇ,
ਤੇਰੇ ਬਾਰੇ ਗੱਲਾਂ ਸਿਰਫ ਖੁਦਾ ਨਾਲ ਹੁੰਦੀਆਂ ਨੇ..
ਹੁੰਦੀ ਨੀ ਮੁਹਬੱਤ ਨੀ ਚਿਹਰੇ ਤੋਂ
ਮੁਹਬੱਤ ਤਾ ਦਿਲ ਤੋ ਹੁੰਦੀ ਹੈ
ਚਿਹਰਾ ਉਹਨਾ ਦਾ ਖੁਦ ਹੀ
ਪਿਆਰਾ ਲੱਗਦਾ ਹੈ ਕਦਰ
ਜਿੰਨਾਂ ਦੀ ਦਿਲ ਵਿੱਚ ਹੁੰਦੀ ਹੈ
ਰਿਸ਼ਤਾ ਉਹੀ ਨਿਭਦਾ ਹੁੰਦਾ ਹੈ
ਜਿਸ ਵਿੱਚ ਸ਼ਬਦ ਘੱਟ ਤੇ ਸਮਝ
ਜਿਆਦਾ ਹੋਵੇ ਤਕਰਾਰ ਘੱਟ
ਤੇ ਪਿਆਰ ਜ਼ਿਆਦਾ ਹੋਵੇ .
ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ
feeling ਨੂੰ ਸਮਝੋ ਜੀ ਅਸੀਂ ਦਿਲ ਤੋਂ ਤੁਹਾਡੇ ਤੇ ਮਰਦੇ ਆ ..
ਜੰਨਤ ਨੂੰ ਏ ਤੇਰੇ ਦੀਦਾਰ ਦੇ
ਨਜ਼ਾਰੇ ਜੰਨਤ ਏ ਤੇਰੀਆਂ ਬਾਹਾਂ ਦੇ