ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ
ਜ਼ਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ
pyar shayari punjabi
ਬੁਜ਼ਦਿਲ ਨਾਲੋਂ ਫਿਰ ਵੀ ਚੰਗਾ ਭਾਵੇਂ ਹਰ ਕੇ ਮੁੜਿਆ ਵਾਂ
ਖੁਸ਼ ਆਂ ਅਪਣੀ ਹਿੰਮਤ ਉੱਤੇ ਕੁਝ ਤਾਂ ਕਰ ਕੇ ਮੁੜਿਆ ਵਾਂਬਾਬਾ ਨਜ਼ਮੀ
ਜਦ ਵੀ ਵੇਖਾਂ ਊਣੇਪਨ ਦਾ ਇਹ ਅਹਿਸਾਸ ਕਰਾ ਦੇਵੇ
ਡਰਦੀ ਮੈਂ ਨਾ ਸ਼ੀਸ਼ੇ ਦੇ ਸੰਗ ਕਰਦੀ ਅੱਖੀਆਂ ਚਾਰ ਕਦੇਸੁਖਵਿੰਦਰ ਅੰਮ੍ਰਿਤ
ਬੜਾ ਬੇਅਰਥ ਹੋਵੇਗਾ ਬੜਾ ਬੇ-ਰਾਸ ਜਾਪੇਗਾ
ਮੇਰੀ ਪਾਗਲ ਮੁਹੱਬਤ ਨੂੰ, ਨਾ ਕੋਈ ਨਾਮ ਦੇ ਦੇਣਾਸੁਖਵਿੰਦਰ ਅੰਮ੍ਰਿਤ
ਖ਼ਬਰੇ ਉਸ ਦੇ ਚਿਹਰੇ ਨੂੰ ਕੋਈ ਆਖ ਹੀ ਦੇਵੇ ਸੁਹਣਾ
ਉਸ ਨੇ ਦੇਖੇ ਮੁੜ ਮੁੜ ਦੇਖੇ ਹਰ ਇਕ ਨਗਰ ਦੇ ਸ਼ੀਸ਼ੇਸੁਰਜੀਤ ਪਾਤਰ
ਉਹਦੀਆਂ ਜ਼ੁਲਫ਼ਾਂ ਨੇ ਵਲਗਣ ਵਲ ਲਈ,
ਮੇਰੇ ਹਰ ਇਕ ਸਾਹ ’ਤੇ ਟੂਣਾ ਹੋ ਗਿਆ।ਇੰਦਰਜੀਤ ਹਸਨਪੁਰੀ
ਕਿਉਂ ਨਾ ਸ਼ਾਇਰ ਨੂੰ ਹਮੇਸ਼ਾ ਸ਼ਿਅਰ ਫਿਰ ਫੁਰਦਾ ਰਹੇ।
ਕੋਈ ਚਿਹਰਾ ਖੂਬਸੂਰਤ ਨਾਲ ਜੇ ਤੁਰਦਾ ਰਹੇ।ਜਗੀਰ ਸਿੰਘ ਪ੍ਰੀਤ
ਜੇ ਕੋਈ ਤੈਨੂੰ ਹੂਰ ਕਹੇਗਾ।
ਨੂਰ ਮੁਹੰਮਦ ਨੂਰ ਕਹੇਗਾ।ਨੂਰ ਮੁਹੰਮਦ ਨੂਰ
ਜਦ ਵੀ ਕਦੇ ਮੈਂ ਆਪਣਾ ਵਿਹੜਾ ਸਵਾਰਦੀ ਹਾਂ।
ਤਾਂ ਦੂਰ ਤੀਕ ਉਹਦਾ ਰਸਤਾ ਨਿਹਾਰਦੀ ਹਾਂ।ਦੇਵਿੰਦਰ ਦਿਲਪ (ਡਾ.)
ਆਖਣ ਕੱਲਾ ਕੱਲਾ ਯੋਧਾ ਸਵਾ ਲੱਖ ’ਤੇ ਭਾਰੂ ਹੈ
ਪਲਾਂ ਛਿਣਾਂ ਨੂੰ ਡੋਲਣ ਵਾਲਾ ਸਿੰਘਾਸਣ ਸਰਕਾਰਾਂ ਦਾ
ਬੰਬਾਂ ਤੇ ਬੰਦੂਕਾਂ ਨਾਲੋਂ ਲੋਕੀਂ ਸ਼ਕਤੀਸ਼ਾਲੀ ਨੇ
ਭਰਮ-ਭਕਾਨਾ ਫਟ ਜਾਂਦਾ ਹੈ ਅਲ੍ਹੜ ਦਾਅਵੇਦਾਰਾਂ ਦਾਹਰਭਜਨ ਸਿੰਘ ਹੁੰਦਲ
ਉਹ ਅੰਦਰੋਂ ਦੇ ਜ਼ਹਿਰਾਂ ਦਾ ਭਰਿਆ ਪਿਆਲਾ
ਨਾ ਜਾ ਦੇ ਉਹਦੀ ਤੂੰ ਮਿਠੜੀ ਬਾਣੀ ਉਪਰਰੁਬੀਨਾ ਸ਼ਬਨਮ
ਇਹ ਬਾਜ਼ੀ ਤੇਰੇ ਹੱਥ ਕਿੰਜ ਆਉਂਦੀ ਝੱਲੀਏ
ਤੂੰ ਦਹਿਲਾ ਸੀ ਕਿਉਂ ਸੁੱਟਿਆ ਰਾਣੀ ਉਪਰਰੁਬੀਨਾ ਸ਼ਬਨਮ