ਚਾਨਣ ਵਿਚ ਮਹਿਕੀਆਂ ਰਾਤਾਂ ਨੂੰ ਐਵੇਂ ਨਾ ਰਾਤੀਂ ਘੁੰਮਿਆ ਕਰੋ
ਉਸ ਵੇਲੇ ਪਾਕ ਫਰਿਸ਼ਤਿਆਂ ਦੇ ਖ਼ਿਆਲਾਤ ਮੁਨਾਸਬ ਨਹੀਂ ਹੁੰਦੇ
punjabi written status
ਅਕਸਰ ਪੁਜਾਰੀ ਦਾ ਦੋਸਤ ਨਾਸਤਕ, ਡਾਕਟਰ ਦਾ ਦੋਸਤ ਰੋਗੀ, ਦਲਾਲ ਦਾ ਦੋਸਤ ਕੰਗਾਲ ਅਤੇ ਥਾਣੇਦਾਰ ਦਾ ਦੋਸਤ ਅਪਰਾਧੀ ਹੋ ਨਿਬੜਦਾ ਹੈ।
ਨਰਿੰਦਰ ਸਿੰਘ ਕਪੂਰ
ਦਿਨ ਚੜ੍ਹੇ ਫੁੱਲਾਂ ‘ਤੇ ਸ਼ਬਨਮ ਵਾਂਗ ਮੁਸਕਰਾਇਆ ਕਰੋ
ਸੇਜ ਉੱਤੇ ਤਾਰਿਆਂ ਵਾਙੂੰ ਬਿਖਰ ਜਾਇਆ ਕਰੋਤਾਰਾ ਸਿੰਘ
ਪੀੜ ਦਿਲ ਦੀ ਹੂਕ ਬਣ ਕੇ ਪਾਏਗੀ ਉੱਚਾ ਮੁਕਾਮ,
‘ਮਹਿਕ’ ਦੇ ਹੋਠਾਂ ਨੂੰ ਛੂਹ ਕੇ ਰਾਗਣੀ ਹੋ ਜਾਏਗੀ।ਪਰਮਜੀਤ ਕੌਰ ਮਹਿਕ
ਦਾਗ਼ ਮਚ ਉੱਠੇ ਜਿਗਰ ਮਨ ਦੇ ਅੰਦਰ ਐਤਕੀਂ
ਸੜ ਗਿਆ ਘਰ ਦੇ ਚਿਰਾਗਾਂ ਨਾਲ ਹੀ ਘਰ ਐਤਕੀਂ
ਕਰਨੀਆਂ ਪਈਆਂ ਉਡੀਕਾਂ ਤੇਰੀਆਂ, ਢੋਣੇ ਪਏ
ਕਲੀਉਂ ਕੂਲੀ ਜਾਨ ਤੇ ਆਸਾਂ ਦੇ ਪੱਥਰ ਐਤਕੀਂਪ੍ਰਿੰ. ਤਖ਼ਤ ਸਿੰਘ
ਜਿਹੜੇ ਆਪਣੀ ਬੀਮਾਰੀ ਦੇ ਵੇਰਵੇ ਦਿਲਚਸਪੀ ਨਾਲ ਸੁਣਾਉਂਦੇ ਹਨ, ਉਨ੍ਹਾਂ ਲਈ ਮਹੱਤਵਪੂਰਨ ਬੀਮਾਰੀ ਨਹੀਂ ਹੁੰਦੀ, ਉਹ ਆਪ ਹੁੰਦੇ ਹਨ।
ਨਰਿੰਦਰ ਸਿੰਘ ਕਪੂਰ
ਤੂੰ ਸ਼ੀਸ਼ਾ ਮੇਰੇ ਦਿਲ ਦਾ ਤੋੜ ਕੇ ਮੁਸਕਰਾਵੇਂਗਾ
ਤਾਂ ਇਹ ਵੀ ਸੋਚ ਕਿੰਨੇ ਟੁਕੜਿਆਂ ਵਿਚ ਬਦਲ ਜਾਵੇਂਗਾ
ਮੈਂ ਸੁਣਿਐਂ ਲੀਕ ਪੱਥਰ ਤੋਂ ਮਿਟਾਈ ਜਾ ਨਹੀਂ ਸਕਦੀ
ਤੂੰ ਮੇਰਾ ਨਾਮ ਆਪਣੇ ਦਿਲ ਤੋਂ ਫਿਰ ਕਿੱਦਾਂ ਮਿਟਾਵੇਂਗਾਰਬਿੰਦਰ ਮਸਰੂਰ
ਕਿਸੇ ਦੀ ਭਾਲ ਵਿੱਚ ਪੈ ਕੇ ਗੁਆ ਬੈਠੇ ਖੁਰਾ ਆਪਣਾ।
ਅਸੀਂ ਕੀ ਹਾਂ ਤੇ ਕਿਹੜੇ ਹਾਂ ਕੀ ਦੱਸੀਏ ਪਤਾ ਆਪਣਾ।
ਤੇਰੇ ਪੈਰੀਂ ਵੀ ਕੰਡੇ ਨੇ, ਮਿਰੇ ਪੋਟੇ ਵੀ ਜ਼ਖ਼ਮੀ ਨੇ,
ਮਿਰਾ ਦਾਰੂ ਵੀ ਹੋ ਜਾਸੀ, ਉਪਾ ਕਰ ਦੋਸਤਾ ਆਪਣਾ।ਤਨਵੀਰ ਬੁਖ਼ਾਰੀ (ਪਾਕਿਸਤਾਨ)
ਉਹ ਫੁੱਲਾਂ ਲੱਦੀ ਮੌਲਸਰੀ ਦੀ ਟਾਹਣੀ ਹੈ
ਖਿੜ ਖਿੜ ਹਸਦੀਆਂ ਅੱਖਾਂ ਵਿਚ ਵੀ ਪਾਣੀ ਹੈ
ਮੈਂ ਇਕ ਗੀਤ ਤੇ ਉਹ ਜੰਗਲ ਦੀ ਚੀਕ ਬਣੀ
ਕਤਰਾ ਕਤਰਾ ਦਰਦ ਦੋਹਾਂ ਦਾ ਹਾਣੀ ਹੈਬਚਨਜੀਤ
ਪਿਆਲਾ ਹਵਸ ਦਾ ਜੇ ਹੈ ਨਜ਼ਰ ਝੁਕਾ ਕੇ ਪਿਲਾ।
ਪਿਆਲਾ ਇਸ਼ਕ ਦਾ ਜੇ ਹੈ ਨਜ਼ਰ ਮਿਲਾ ਕੇ ਪਿਲਾ।
ਪਿਆਲਾ ਪਿਆਰ ਦਾ ਮੰਗਿਆ ਤੂੰ ਮਿਹਰ ਦਾ ਦਿੱਤਾ,
ਅਜੇ ਮੈਂ ਹੋਸ਼ ਦੇ ਵਿੱਚ ਸਾਕੀਆ ਵਟਾ ਕੇ ਪਿਲਾ।ਮੋਹਨ ਸਿੰਘ (ਪ੍ਰੋ.)
ਡਾਕਟਰੀ ਇਕ ਵਿਗਿਆਨ ਹੈ, ਡਾਕਟਰੀ ਚਲਾਉਣੀ ਕਲਾ ਹੈ।
ਨਰਿੰਦਰ ਸਿੰਘ ਕਪੂਰ
ਦਿਲਾਂ ਵਾਲੀ ਛੱਲ ਕਿਸੇ ਰੁਖ ਨਹੀਉਂ ਟੁਰਦੀ
ਕੰਢੇ ਕੋਲੋਂ ਉਠਦੀ ਹੈ ਤੇ ਕੰਢੇ ਉਤੇ ਖੁਰਦੀ
ਰੌਣਕਾਂ ਪਿਆਰ-ਗੁਲਜ਼ਾਰਾਂ ਵਿੱਚੋ ਲੰਘ ਕੇ
ਕੱਲੀ ਜਦੋਂ ਹੋਵੇ ਜਿੰਦ ਆਪਣੇ ਤੇ ਝੁਰਦੀਕੁਲਦੀਪ ਕਲਪਨਾ