ਪਹਿਲਾਂ ਜੋ ਵੀ ਦਿਲ ਵਿਚ ਆਉਂਦਾ ਗੌਂਦੀ ਸੀ ਸ਼ਹਿਨਾਈ
ਫਿਰ ਸ਼ਹਿਨਾਈ ਦੇ ਗਲ ਅੰਦਰ ਫਸ ਗਈ ਇਕ ਅਠਿਆਨੀ
punjabi written status
ਤੂੰ ਸ਼ਹਿਨਸ਼ਾਹ, ਫ਼ਰਿਸ਼ਤਾ,
ਵਚਨਾਂ ਨੂੰ ਤੋੜ ਕੇ ਵੀ,
ਮੈਂ ਬੋਲ ਪਾਲ ਕੇ ਵੀ,
ਬੰਦਾ ਗੰਵਾਰ ਹੋਇਆ।ਸਰਬਜੀਤ ਸਿੰਘ ਸੰਧੂ
ਸੰਸਾਰ ਦੀਆਂ ਸਮੂਹਿਕ ਸਮੱਸਿਆਵਾਂ, ਵਿਅਕਤੀਗਤ ਸਮੱਸਿਆਵਾਂ ਨਾਲ ਹੀ ਸ਼ੁਰੂ ਹੁੰਦੀਆਂ ਹਨ।
ਨਰਿੰਦਰ ਸਿੰਘ ਕਪੂਰ
ਪੈਰਾਂ ਨੂੰ ਲਾ ਕੇ ਮਹਿੰਦੀ ਮੇਰੀ ਕਬਰ ’ਤੇ ਕੋਈ
ਕਲੀਆਂ ਚੜਾਉਣ ਆਇਆ ਪਰ ਅਗ ਲਗਾ ਗਿਆ ਹੈਜਗਤਾਰ
ਸਿਸਕੀ ਨਾ ਚੀਕ ਕੋਈ ਕਿੱਦਾਂ ਦੀ ਮੈਂ ਕੁੜੀ ਹਾਂ
ਘੁੰਘਟ ‘ਚ ਕੈਦ ਸੁਪਨੇ ਮੈਂ ਨਾਲ ਲੈ ਤੁਰੀ ਹਾਂਬਲਵਿੰਦਰ ਰਿਸ਼ੀ
ਕੱਚਾ ਹੁੰਦਾ ਘੁਲ ਜਾਣਾ ਸੀ,
ਅੱਜ ਨਹੀਂ ਤਾਂ ਭਲਕੇ
ਸੱਜਣਾਂ ਦਾ ਰੰਗ ਐਸਾ ਚੜ੍ਹਿਆ,
ਉੱਤਰੇ ਨਾ ਮਲ-ਮਲ ਕੇ।ਅਮਰ ਸੂਫ਼ੀ
ਜਿਨ੍ਹਾਂ ਲੋਕਾਂ ਦਾ ਵਾਹ ਪੈਸੇ ਨਾਲ ਪੈਂਦਾ ਰਹਿੰਦਾ ਹੈ, ਉਹ ਚੁਸਤ ਅਤੇ ਸੁਚੇਤ ਰਹਿੰਦੇ ਹਨ।
ਨਰਿੰਦਰ ਸਿੰਘ ਕਪੂਰ
ਮੈਨੂੰ ਪਿਆਰ ਕਰਦੀਏ ਪਰ-ਜਾਤ ਕੁੜੀਏ,|
ਸਾਡੇ ਸਕੇ ਮੁਰਦੇ ਵੀ ਇੱਕ ਥਾਂ ਨਹੀਂ ਜਲਾਉਂਦੇ।ਲਾਲ ਸਿੰਘ ਦਿਲ
ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ।
ਪਰ ਮੇਰੇ ਦਿਲ ‘ਚੋਂ ਗਮੀ ਜਾਣੀ ਨਹੀਂ।ਲਾਲ ਸਿੰਘ ਦਿਲ
ਕਦ ਕੁ ਤਕ ਬਚਦਾ ਭਲਾ ਉਹ ਲੁਟ ਹੀ ਜਾਣਾ ਸੀ ਅਖ਼ੀਰ
ਰਾਜੇ ਤੋਂ ਦਰਬਾਨ ਤਕ ਸਨ ਸਭ ਦਲਾਲੀ ਭਾਲਦੇਸ਼ਾਮ ਸਿੰਘ ਅੰਗ ਸੰਗ
ਅਸੀਂ ਗੀਤਾਂ ਦੇ ਵਰਗੀ ਗੁਜ਼ਰ ਦੇ ਬੇਤਾਬ ਆਸ਼ਕ ਹਾਂ,
ਤੇ ਸਾਡੀ ਤੜਪ ਵਿੱਚ ਤੇਰੀ ਉਦਾਸੀ ਦਾ ਵੀ ਨਗਮਾ ਹੈ।ਅਵਤਾਰ ਪਾਸ਼
ਚੰਗੇ ਵਿਚਾਰਾਂ ਨਾਲ, ਪ੍ਰਾਪਤ ਸਹੂਲਤਾਂ ਨੂੰ, ਮਾਣਨ ਦੀ ਯੋਗਤਾ ਵੱਧ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ