ਪਾਣੀ ਦਰਿਆ ‘ਚ ਹੋਵੇ ਜਾਂ ਅੱਖਾਂ ਚ’
ਗਹਿਰਾਈ ਤੇ ਰਾਜ ਦੋਵਾਂ ਚ’ ਹੁੰਦੇ ਆ
punjabi written status
ਹੋਣੀਆਂ-ਅਣਹੋਣੀਆਂ ਵਿੱਚ ਤੂੰ ਅਜੇ ਫਸਿਆ ਪਿਐਂ,
ਪਰ ਅਸੀਂ ਹੁਣ ਤੁਰ ਪਏ ਹਾਂ ਸੂਰਜਾਂ ਦੀ ਭਾਲ ਵਿੱਚ।ਭੁਪਿੰਦਰ ਸੰਧੂ
ਆਸ਼ਾਵਾਦੀ ਹਨੇਰੇ ਵਿਚ ਵੀ ਵੇਖ ਲੈਂਦਾ ਹੈ, ਨਿਰਾਸ਼ਾਵਾਦੀ ਦੀਵੇ ਨੂੰ ਫੂਕ ਮਾਰ ਕੇ ਬਝਾ ਦਿੰਦਾ ਹੈ।
ਨਰਿੰਦਰ ਸਿੰਘ ਕਪੂਰ
ਫੇਰ ਆਵਾਜ਼ਾਂ ਮਾਰਨ ਤੈਨੂੰ ਸੁੱਕਿਆਂ ਸਾਹਾਂ ਨਾਲ
ਤੂੰ ਨਦੀਆਂ ਵਿਚ ਵਗਦੈਂ, ਛਡ ਕੇ ਤੜਪਦੀਆਂ ਫ਼ਸਲਾਂਸੁਰਿੰਦਰ ਸੀਹਰਾ
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
ਮੇਰਾ ਲਿਬਾਸ ਸੀ ਉਹ ਸ਼ਖਸ
ਰਕੀਬਾਂ ਨੂੰ ਮੁਬਾਰਕ ਹੋਵੇ ਉਤਰਨ ਮੇਰੀ
ਗ਼ਮਾਂ ਦੇ ਤੋੜ ਕੇ ਟਾਹਣੇ,
ਬਣਾ ਲੈਂਦਾ ਹਾਂ ਇੱਕ ਵੰਝਲੀ,
ਜੋ ਦਿਲ ਦੇ ਦਰਦ ਨੇ ਮੇਰੇ,
ਉਦ੍ਹੇ ਨਗਮੇ ਬਣਾ ਲੈਨਾਂ।ਕੈਲਾਸ਼ ਅਮਲੋਹੀ,
ਝੜ ਗਏ ਪੱਤਿਆਂ ਦਾ ਜਦ ਵੀ, ਬਿਰਖ ਹੇਰਵਾ ਕਰਦਾ,
ਡਾਰ ਪਰਿੰਦਿਆਂ ਦੀ ਆ ਜਾਂਦੀ ਉਹਦਾ ਦਰਦ ਵੰਡਾਉਣ।ਗੁਰਚਰਨ ਨੂਰਪੁਰ
ਵਿਦਿਆਰਥੀ ਨਾਲਾਇਕ ਨਹੀਂ ਹੁੰਦੇ, ਜਿਨ੍ਹਾਂ ਦੀ ਯੋਗਤਾ ਜਗਾ ਦਿਤੀ ਜਾਂਦੀ ਹੈ, ਉਹ ਲਾਇਕ ਬਣ ਜਾਂਦੇ ਹਨ, ਬਾਕੀਆਂ ਨੂੰ ਨਾਲਾਇਕ ਕਿਹਾ ਜਾਂਦਾ ਹੈ।
ਨਰਿੰਦਰ ਸਿੰਘ ਕਪੂਰ
ਹਰ ਬੰਦੇ ਦੀ ਵੱਖਰੀ ਵੱਖਰੀ ਕੀਮਤ ਹੈ
‘ਨਾ ਵਿਕਣਾ’ ਇਸ ਬਸਤੀ ਦਾ ਦਸਤੂਰ ਨਹੀਂਕੰਵਲਜੀਤ ਸਿੰਘ ਕੁਟੀ .
ਤੈਨੂੰ ਹੁਣ ਬੁਝਿਆ, ਹੁਣ ਬੁਝਿਆ ਲੱਗਦਾ ਹਾਂ।
ਮੈਂ ਨ੍ਹੇਰੀ ਵਿੱਚ ਦੀਪ ਨਿਰੰਤਰ ਜੱਗਦਾ ਹਾਂ।ਸਰਬਜੀਤ ਸਿੰਘ ਸੰਧੂ