ਜਿੰਨ੍ਹਾ ਚ ਵਫ਼ਾ ਹੁੰਦੀ ਹੈ
ਮੋਹੱਬਤ ਅਕਸਰ ਉਹਨਾਂ ਨਾਲ ਹੀ ਖ਼ਫ਼ਾ ਹੁੰਦੀ ਹੈ
punjabi written status
ਪੁਰਾਣੇ ਖ਼ਤ ਫਰੋਲੇ ਜਦ, ਮਿਲੀ ਤਸਵੀਰ ਉਸ ਦੀ ਇਉਂ,
ਮੈਂ ਹੋਵਾਂ ਭਾਲਦਾ ਉਸ ਨੂੰ, ਉਹ ਮੈਨੂੰ ਭਾਲਦੀ ਹੋਵੇ।ਅਮਰ ਸੂਫੀ
ਖੂਬਸੂਰਤ ਹਨ ਮਖੌਟੇ ਹਰ ਜਗ੍ਹਾ
ਖੂਬਸੂਰਤ ਹੁਣ ਕਿਤੇ ਚਿਹਰਾ ਨਹੀਂਇਕਵਿੰਦਰ
ਬੱਸ ਬੇਪਰਵਾਹ ਜਿਹੀ ਜ਼ਿੰਦਗੀ ਪਸੰਦ ਹੈ ਮੈਨੂੰ
ਨਾਂ ਕਿਸੀ ਦੀ ਪਸੰਦ ਹਾਂ ਨਾਂ ਕੋਈ ਪਸੰਦ ਹੈ ਮੈਨੂੰ
ਸਬਰ ਦੀ ਤੂੰ ਖੈਰ ਮੇਰੀ ਝੋਲ ਪਾ ਦੇ ਐ ਖ਼ੁਦਾ,
ਖ਼ਾਹਿਸ਼ਾਂ ਦਾ ਬਹੁਤ ਵੱਡਾ ਕਾਫ਼ਲਾ ਹੈ ਜਾਣ ਲੈ।ਕੁਲਵਿੰਦਰ ਕੰਵਲ
ਤਨ ਦਾ ਸਾਬਤ ਮਨ ਦਾ ਲੀਰੋ ਲੀਰ ਹਾਂ
ਬੇਵਫ਼ਾ ਦੇ ਜ਼ੁਲਮ ਦੀ ਤਸਵੀਰ ਹਾਂ
ਹਿਰਖੇ ਹਰ ਚਿਹਰੇ ਦੀ ਧੁੰਦਲੀ ਲਿਖਤ ਮੈਂ
ਜਰਜਰੇ ਇਕ ਵਰਕ ,ਦੀ ਤਹਿਰੀਰ ਹਾਂਰਮਨਦੀਪ
ਸਾਡੀ ਬੁਜਦਿਲੀ ਮਸ਼ਹੂਰ ਏ ਸਾਰੇ ਜੱਗ ਤੇ
ਕੇ ਅਸੀਂ ਬਦਲਾ ਨਹੀਂ ਲੈਂਦੇ ਰੱਬ ਤੇ ਛੱਡ ਦਿੰਦੇ ਹਾਂ
ਮਾਂ ਦੀ ਲੋਰੀ ਸੁਣ ਸੁਣ ਕੇ ਹੀ ਜੋ ਸੌਂਦਾ ਸੀ,
ਬੁੱਢੀ ਮਾਂ ਦੀ ਖੰਘ ਤੋਂ ਹੁਣ ਤੰਗ ਆਇਆ ਹੈ।ਅਮਰਜੀਤ ਸਿੰਘ ਵੜੈਚ
ਲੰਘਿਆ, ਇਸ ਰਾਹ ਪਾਣੀ ਕਿੰਨਾ,
ਇਸ ਗਲ ਦਾ ਰਤਾ ਖ਼ਿਆਲ ਨਹੀਂ
ਪਰ ਜਿਸ ਥਾਂ ਮਿਲੇ ਸਾਂ ਤੂੰ ਤੇ ਮੈਂ,
ਬਸ ਚੇਤੇ ਓਸੇ ਪੁਲ ਦੇ ਰਹੇਸੁੱਚਾ ਸਿੰਘ ਰੰਧਾਵਾ
ਨਾਂ ਚਾਹਿਆ ਵਾ ਬੁਰਾ ਮੈਂ ਨਾਂ ਬੱਦਦੁਆਵਾਂ ਦਿੱਤੀਆਂ ਨੇਂ
ਬੱਸ ਭਿੱਜੀਆਂ ਅੱਖਾਂ ਨਾਲ ਅਸਮਾਨ ਵੱਲ ਦੇਖਿਆ ਏ ਮੈਂ
ਜੇ ਇਹ ਤੱਕ ਕੇ ਲਹੂ ਨਾ ਖੌਲਿਆ, ਮੁੱਠੀ ਨਾ ਕਸ ਹੋਈ,
ਤਾਂ ਇਸ ਦਾ ਅਰਥ ਮਨ ਕਬਰਾਂ ਬਰਾਬਰ ਆਣ ਪਹੁੰਚਾ ਹੈ।ਜਗਵਿੰਦਰ ਜੋਧਾ
ਮੈਂ ਉਦਾਸੀ ਪੌਣ ਦਾ ਇਕ ਸਫ਼ਰ ਹਾਂ
ਮਹਿਕ ਬਣ ਕੇ ਪੌਣ ਵਿਚ ਵਸਦੇ ਰਹੇਦਿਲਜੀਤ ਉਦਾਸ