ਅਰਬੀ! ਅਰਬੀ ਅਰਬੀ
ਚੂਹੇ ਦਾ ਵਿਆਹ ਧਰਿਆ,
ਉਥੋਂ ਜੰਝ ਬਿੱਲਿਆਂ ਦੀ ਚੜਦੀ।
ਘੋਗੜ ਰੁੱਸ ਚੱਲਿਆ,
ਇੱਲ੍ਹ ਰੋਟੀ ਨੀ ਕਰਦੀ।
ਏਸ ਪਟੋਲੇ ਨੂੰ,
ਝਾਕ ਬਿਗਾਨੇ ਘਰ ਦੀ।
punjabi tapp
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਦਾ ਲੱਲੀਆ।
ਲੱਲੀਆਂ ਦੇ ਦੋ ਬਲਦ ਸੁਣੀਂਦੇ,
ਗਲ ਜਿੰਨ੍ਹਾਂ ਦੇ ਟੱਲੀਆਂ।
ਭੱਜ-ਭੱਜ ਉਹ ਲਾਉਂਦੇ ਗੇੜੇ,
ਹੱਥ ਹੱਥ ਲਗਦੀਆਂ ਛੱਲੀਆਂ।
ਮੇਲੇ ਮੁਖਸਰ ਦੇ,
ਸਕੀਆਂ ਨਨਾਣਾ ਚੱਲੀਆਂ।
ਅਰਨਾ ਅਰਨਾ ਅਰਨਾ,
ਨੀ ਰੰਗ ਦੇ ਕਾਲੇ ਦਾ,
ਗੱਡ ਲਉ ਖੇਤ ਵਿੱਚ ਡਰਨਾ,
ਨੀ ਰੰਗ ਦੇ …….,
ਕੱਚ ਦੇ ਗਲਾਸ ਵਿੱਚ ਤੋਤਾ ਬੋਲਦਾ
ਮੈਂ ਨੀ ਭੂਆ ਕੋਲ ਜਾਣਾ
ਫੁੱਫੜ ਬਾਹਲਾ ਬੋਲਦਾ………..
ਵੱਟ ਵੱਟ ਲੱਡੂ -2
ਅਸੀਂ ਮੰਜੇ ਉੱਤੇ ਰੱਖੇ ਸੀ
ਆਏ ਜਾਂਝੀ ਖਾਗੇ ਨੀ -2
ਮਾਵਾਂ ਧੀਆਂ ਦਾ ਵਿਛੋੜਾ ਪਾਗੇ ਨੀ
ਓ
ਬਾਈ ਸੱਭਿਆਚਾਰ ਦੀ ਗੱਲ ਸੁਣਾਵਾਂ, ਬਹਿ ਜੋ ਕੋਲੇ ਆ ਕੇ …
ਨੱਚੀਏ ਟੱਪੀਏ ਪਾਈਏ ਬੋਲੀਆਂ, ਰੱਖੀਏ ਲੋਰ ਚੜਾਅ ਕੇ ..
ਬਾਈ, ਧੀਆਂ ਭੈਣਾਂ ਸੱਭ ਦੀਆਂ ਸਾਂਜੀਆਂ, ਸਿਆਣੇ ਗਏ ਸਮਝਾ ਕੇ …
ਓ ਵਿਰਸਾ ਬੜਾ ਅਮੀਰ ਹੈ ਸਾਡਾ, ਦਿਲ ਵਿੱਚ ਰੱਖ ਵਸਾ ਕੇ …
ਅਣਖ਼ ਤੇ ਇਜ਼ੱਤਾ ਨੂੰ, ਸਾਭਿਓ ਜਾਣ ਲੁਟਾ ਕੇ ……
ਅਣਖ਼ ਤੇ ਇਜ਼ੱਤਾ ਨੂੰ, ਸਾਭਿਓ ਜਾਣ ਲੁਟਾ ਕੇ ……
ਹੋਰਾਂ ਦੇ ਜੀਜੇ ਖੁੰਢਾਂ ਉੱਤੇ ਬਹਿੰਦੇ,
ਮੇਰਾ ਜੀਜਾ ਸੱਥ ਵਿੱਚ ਨੀ,
ਜਿਹਦੇ ਠੇਕੇ ਦੀ ਬੋਤਲ,
ਹੱਥ ਵਿੱਚ ਨੀ,
ਜਿਹਦੇ ਠੇਕੇ ……,
ਜਾ ਕੇ ਸੁਨਿਆਰੇ ਕੋਲੋ ਟਿੱਕਾ ਮੈ ਘੜਾਓਦੀ ਆਂ,
ਲਾਉਦੀ ਆ ਮੈ ਸਿਰ ਵਿਚਲੇ ਚੀਰ ਬੀਬੀ ਨਣਦੇ,
ਸਾਡੇ ਨਾ ਪਸੰਦ ਤੇਰਾ ਵੀਰ ਬੀਬੀ ਨਣਦੇ,
ਸਾਡੇ ਨਾ ………,
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਕੇਲਾ
ਛੋਟੇ ਦਿਉਰ ਬਿਨਾਂ
ਕੌਣ ਦੁਖਾਉ ਮੇਲਾ |
ਗਿੱਧਾ ਪਾਇਆ ,ਮੇਲ ਸਦਾਇਆ,
ਚਾਰੇ ਪਾਸੇ ਝਾਂਜਰ ਛਣਕੇ,
ਨਾਨਕਿਆ ਛੱਜ ਭੰਨਿਆ,
ਛੱਜ ਭੰਨਿਆ ਤਾੜ ਤਾੜ ਕਰਕੇ,
ਨਾਨਕਿਆ …..
ਜੇਠ ਜਠਾਣੀ ਘਿਉ ਖਾ ਜਾਂਦੇ
ਮੇਰੀ ਖਾਤਰ ਚਹੇੜੂ .
ਮੱਝੀਆਂ ਨਾ ਛੇੜੀ ਰਾਂਝਿਆ
ਆਪੇ ਜੇਠ ਜੀ ਛੋੜੁ।
ਤੇਰੀ ਮਾਂ ਬੜੀ ਕੁਪੱਤੀ,
ਸਾਨੂੰ ਪਾਉਣ ਨਾ ਦੇਵੇ ਜੁੱਤੀ,
ਮੈ ਵੀ ਜੁੱਤੀ ਪਾਉਨੀ ਆ,
ਮੁੰਡਿਆਂ ਰਾਜੀ ਰਿਹ ਜਾ ਗੁੱਸੇ,
ਤੇਰੀ ਮਾਂ ਬੜਕਾਉਨੀ ਆ,
ਮੁੰਡਿਆਂ ਰਾਜੀ ……..,