ਪੇਮੀ-ਪ੍ਰੇਮਿਕਾ ਇਕ-ਦੂਜੇ ਨੂੰ ਵਫ਼ਾਦਾਰ ਹੋਣ ਦਾ ਪੂਰਾ ਅਵਸਰ ਦਿੰਦੇ ਹਨ।
Punjabi Status for Whatsapp FaceBook
ਘਰ ਤੇਰੇ ਵਲ ਨਾ ਜਾਵਣ ਦਾ, ਕਈ ਵੇਰਾਂ ਮਨ ਅਹਿਦ ਕਰੇ
ਫਿਰ ਆਪੇ ਕੋਈ ਕੰਮ ਕਢ ਲੈਂਦਾ ਉਸ ਦੇ ਕੂਚੇ ਜਾਣ ਲਈਗੁਰਮੁਖ ਸਿੰਘ ਮੁਸਾਫ਼ਰ
ਕਿਸੇ ਨੂੰ ਫੁੱਲ ਤੇ ਕਲੀਆਂ ਕਿਸੇ ਨੂੰ ਹਾਰ ਦੇਂਦੇ ਓ
ਖ਼ਤਾ ਮੈਥੋਂ ਹੋਈ ਕਿਹੜੀ ਜੋ ਮੈਨੂੰ ਖਾਰ ਦੇਂਦੇ ਓਫਰੋਜ਼ਦੀਨ ਸ਼ਰਫ਼
ਲਾਹਨਤ ਹੈ ਮੇਰੇ ਹੋਣ ‘ਤੇ ਨਜ਼ਦੀਕੀਆਂ ਸਮੇਤ,
ਮੇਰੇ ਕਰੀਬ ਹੋ ਕੇ ਉਹ ਏਨਾ ਉਦਾਸ ਸੀ।ਸੁਰਜੀਤ ਪਾਤਰ
ਚੰਗੀਆਂ ਚੀਜ਼ਾਂ ਦੀ ਸਿਫਤ ਕਰਨ ਨਾਲ, ਸਵੈ-ਵਿਸ਼ਵਾਸ ਵੱਧਦਾ ਹੈ।
ਨਰਿੰਦਰ ਸਿੰਘ ਕਪੂਰ
ਇਰਾਦਾ ਪੁਖਤਾ ਰਖ ਆਤਿਸ਼ ਜੇ ਆਵਣ ਮੁਸ਼ਕਿਲਾਂ ਡਰ ਨਾ
ਸਬਰ ਕਰ ਹੌਸਲਾ ਕਰ ਦੇਖ ਕੀ ਮਨਜ਼ੂਰ ਮਾਲਿਕ ਨੂੰਮੁਨੀ ਲਾਲ ਆਤਿਸ਼
ਤਰਸਦੇ ਹੀ ਰਹਿ ਗਏ ਹਾਂ ਜ਼ਿੰਦਗੀ ਨੂੰ ਜੀਣ ਲਈ,
ਜ਼ਿੰਦਗੀ ਜਦ ਵੀ ਮਿਲੀ ਤਾਂ ਹਾਦਸਾ ਬਣ ਕੇ ਮਿਲੀ।ਅਮਰਜੀਤ ਕੌਰ ਅਮਰ
ਠੀਕ ਹੈ ਵਿਗਿਆਨ ਨੇ ਜੀਵਨ ਸੁਖਾਲਾ ਕਰ ਲਿਆ,
ਹਰ ਕਿਸੇ ਦੀ ਜੇਬ ਵਿੱਚ ਹੈ ਮੌਤ ਦਾ ਸਾਮਾਨ ਵੀ।ਸੁਖਦੇਵ ਸਿੰਘ ਗਰੇਵਾਲ
ਵੈਦੋ ਸੁੱਟੋ ਦੁਆਵਾਂ ਉਸ ਨੂੰ ਬੁਲਾ ਲਉ ਛਿਣ ਭਰ
ਦੀਦਾਰ ਰਹਿ ਨਾ ਜਾਏ ਜਮਦੂਤ ਆ ਨਾ ਜਾਏਐਸ. ਐਸ. ਚਰਨ ਸਿੰਘ ਸ਼ਹੀਦ,
ਥਾਂ ਥਾਂ ਦਿਲ ਨੂੰ ਲਾ ਕੇ ਬਹਿ ਗਏ,
ਹੋ ਗਏ ਜਿਸਮ ਦੁਕਾਨਾਂ ਵਰਗੇ।ਅਮਰਜੀਤ ਕੌਰ ਅਮਰ
ਬੁੱਲ੍ਹ ਬੱਚੇ ਦੇ ਚੁੰਮਣ ਜੋਗੇ ਕਿੰਨੇ ਸੁੱਚੇ ਸੋਹਣੇ ਬੁੱਲ੍ਹ।
ਇੰਨੇ ਸੁੱਚੇ ਲੱਭੇ ਕੋਈ ਹੋਰ ਕਿਤੇ ਨਾ ਹੋਣੇ ਬੁੱਲ੍ਹ।ਊਧਮ ਸਿੰਘ ਮੌਜੀ
ਲੰਗਰ ਵਿਚ, ਸੰਗਤ-ਪੰਗਤ ਬਦਲਦੀ ਹੈ, ਦਾਲ ਉਹੀ ਰਹਿੰਦੀ ਹੈ।
ਨਰਿੰਦਰ ਸਿੰਘ ਕਪੂਰ