ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
Punjabi Status 2022
ਸਿੱਖ ਲੈਂਦਾ ਤਰਨ ਦੀ ਤਰਕੀਬ ਜੇ ਹੁੰਦਾ ਪਤਾ,
ਇੱਕ ਨਦੀ ਦੇ ਨੈਣ ਮੇਰੇ ਲਈ ਸਮੁੰਦਰ ਹੋਣਗੇ।ਰਣਜੀਤ ਸਰਾਂਵਾਲੀ
ਵਹਿਮ ਸੀ ਕਿ ਦਰਿਆ ਮਾਰੂਥਲ ਨੇ ਪੀ ਲਿਆ।
ਬਣ ਕੇ ਬਾਰਿਸ਼ ਜਨਮ ਉਸ ਨੇ ਪਰਬਤਾਂ ’ਤੇ ਸੀ ਲਿਆ।ਚਮਨਦੀਪ ਦਿਓਲ
ਕਤਲਗਾਹਾਂ ਦੀ ਕਹਾਣੀ, ਫਿਰ . ਕੋਈ ਦੁਹਰਾਏ ਨਾ
ਫਿਰ ਕਿਸੇ ਦਾ ਹੁਸਨ, ਮੰਡੀ ਵਿਚ ਬੁਲਾਇਆ ਜਾਏ ਨਾਅਮ੍ਰਿਤਾ ਪ੍ਰੀਤਮ
ਖੇਡ ਕੇ ਚਲਾਕੀਆਂ ਨੀ ਜਿੱਤੇ ਕਦੇ ਦਿਲ ,
ਹੋ ਕੇ ਜਜ਼ਬਾਤੀ ਭਾਂਵੇ ਹਾਰ ਜਾਈਦਾ
ਉਸ ਨੂੰ ਘਰ ‘ਚੋਂ ਰੁਖ਼ਸਤ ਹੁੰਦਿਆਂ ਦੇਖ ਰਿਹਾ ਹਾਂ,
ਇਹ ਕੇਹੀ ਦੁਸ਼ਵਾਰ ਘੜੀ ਹੈ ਤੜਕੇ-ਤੜਕੇ।ਜਗਸੀਰ ਵਿਯੋਗੀ
ਹੱਦਾਂ, ਦਿਵਾਰਾਂ, ਦੂਰੀਆਂ ਤੇ ਹਕ ਨਹੀਂ ਕੁਝ ਕੂਣ ਦਾ
ਢੂੰਡਦੀ ਹੈ ਜ਼ਿੰਦਗੀ ਫਿਰ ਇਕ ਬਹਾਨਾ ਜਿਊਣ ਦਾਅਮ੍ਰਿਤਾ ਪ੍ਰੀਤਮ
ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ
ਮੋਤੀ ਉਸ ਦੇ ਵਸਲ ਦੇ ਮਿਲੇ ਹੀ ਨਹੀਂ,
ਉਮਰ ਸਾਰੀ ਜੋ ਸਾਗਰ ’ਚ ਤਰਦਾ ਰਿਹਾ।ਰਾਵੀ ਕਿਰਨ
ਰਲ਼ ਗਈ ਸੀ ਏਸ ਵਿਚ ਇਕ ਬੂੰਦ ਤੇਰੇ ਇਸ਼ਕ ਦੀ
ਇਸ ਲਈ ਮੈਂ ਉਮਰ ਦੀ ਸਾਰੀ ਕੁੜੱਤਣ ਪੀ ਗਈਅਮ੍ਰਿਤਾ ਪ੍ਰੀਤਮ
ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..
ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ
ਜਿਸ ਦੇ ਕਾਰਨ ਖੂਨ ‘ਚ ਹਲਚਲ ਹੁੰਦੀ ਹੈ,
ਮੇਰੇ ਦਿਲ ਵਿੱਚ ਤੇਰੀ ਚਾਹਤ ਦੌੜ ਰਹੀ।ਤਰਲੋਚਨ ਮੀਰ