ਕੀ ਬਣ ਠਣ ਆਏ ਜਨੇਤੀਓ ਵੇ
ਨਿਰਾ ਢੋਰਾਂ ਦਾ ਬੱਗ ਵੇ
ਰਾਮਣ ਦੀ ਸੈਨਾ ਨਿਰੇ ਬਾਂਦਰਾਂ ਦਾ ਟੋਲਾ (ਰਾਵਣ)
ਕੱਠੇ ਤਾਂ ਹੋਏ ਲਾਈਲੱਗ ਵੇ
ਗੱਲ੍ਹਾਂ ‘ਤੇ ਲਾ ਲੋ ਕਾਲਸ ਦੇ ਟਿੱਕੇ
ਥੋਨੂੰ ਨਜ਼ਰ ਨਾ ਜਾਵੇ ਲੱਗ ਕੇ
ਮੂੰਹ ਸਿਰ ਕਰ ਲੋ ਕਾਲੇ ਪੀਲੇ
ਥੋਡੇ ਛਿਪ ਜਾਣੇ ਮੁੰਹਾਂ ਦੇ ਕੱਜ ਕੇ
punjabi sithniyan
ਤਣੀਆਂ ਕਨਾਤਾਂ ਤੰਬੂ ਝੂਲਦੇ
ਬਾਬਲ ਰਾਜੇ ਦੇ ਵਿਹੜੇ ਧੰਨ ਧੰਨ ਵੇ
ਭਰੀਏ ਪੰਚੈਤ ਵਿਚ ਬਾਬਲ ਰਾਜਾ
ਜਿਉਂ ਤਾਰਿਆਂ ਵਿਚ ਚੰਨ ਵੇ
ਭਰੀਏ ਪੰਚੈਤ ਵਿਚ ਕੁੜਮ ਕੰਜਰ ਦਾ
ਜਿਉਂ ਖੜਦੁੰਮੀ ਜਿਹੀ ਰੰਨ ਵੇ
ਹੋਰ ਜਨੇਤੀ ਪੇੜੇ ਖਾਂਦੇ
ਕੁੜਮ ਤਾਂ ਮੰਗੇ ਬਤਾਊਂ
ਬੇ ਕੁੜਮਾ ਜਾਰਨੀ ਦਿਆ
ਤੂੰ ਤਾਂ ਨਿਰਾ ਘਾਊਂ ਮਾਊਂ
ਕੁੜਮ ਦੈਂਗੜਾ ਕੂੜਮਣੀ ਸਾਂਢਣੀ
ਸਾਡੀ ਬੀਬੀ ਦੇ ਬਸਣੇ ਦਾ ਕੀ ਹੱਜ ਵੇ
ਕੁੜਮਣੀ ਤਾਂ ਅਜੇ ਢੱਠੀ ਬਛੇਰੀ
ਉਹਨੂੰ ਜੰਮ ਜੰਮ ਆਵੇ ਨਾ ਰੱਜ ਕੇ
ਅਜੇ ਤਾਂ ਉਹਦੀ ਉਮਰ ਨਿਆਣੀ
ਉਹਨੇ ਜੰਮਣਾ ਸ਼ਰੀਕ ਲਾਉਣੀ ਬੱਜ ਵੇ
ਨਹੀਂ ਤਾਂ ਜੀਜਾ ਮਾਂ ਦਾ ਪਰੇਸ਼ਨ ਕਰਾਦੇ
ਨਹੀਂ ਬਾਪੂ ਨੂੰ ਕਹਿ ਅੱਗਾ ਕੱਜ ਕੇ
ਜਨੇਤੀਓ ਲਾੜਾ ਸਿਰੇ ਦਾ ਜੱਭਲ
ਤੁਸੀਂ ਲੀਰਾਂ ਦਾ ਬੁੱਧੂ ਲਿਆਏ ਵੇ
ਨਾ ਸੇਹਰਾ ਨਾ ਕਲਗੀ ਬੇ ਗਾਸਿਓ (ਇਕ ਗਾਲ੍ਹ)
ਨੰਗੇ ਮੂੰਹ ਵਿਆਮ੍ਹਣ ਆਏ ਵੇ
ਨਾਂ ਗੁੱਟ ਘੜੀ ਨਾ ਹੱਥ ਗਾਨਾ
ਕੀ ਭੈਣਾਂ ਦੇਣ ਨੂੰ ਆਏ ਵੇ
ਵਾਹ ਵਾਹ ਕਿ ਚਰਖਾ ਧਮਕਦਾ
ਹੋਰ ਤਾਂ ਲਾੜਾ ਚੰਗਾ ਭਲਾ
ਪਰ ਨਾਲਾ ਰਹਿੰਦਾ ਲਮਕਦਾ
ਵਾਹ ਵਾਹ ਕਿ ਚਿਣਗਾਂ ਦਗਦੀਆਂ
ਹੋਰ ਤਾਂ ਲਾੜਾ ਦੇਖਣਾ ਪਾਖਣਾ
ਪਰ ਨਲੀਆਂ ਰਹਿੰਦੀਆਂ ਵਗਦੀਆਂ
ਹਮ ਘਰ ਸਾਜਨ ਆਏ
ਹਮਾਰੇ ਭਾਗ ਭਲੇ
ਅਸੀਂ ਸ਼ਗਨਾਂ ਨਾਲ ਸਦਾਏ
ਹਮਾਰੇ ਭਾਗ ਭਲੇ
ਮਾਮੀ ਬੂਰ ਦੇ ਲੱਡੂ ਖੱਟਦੀ ਐ
ਬੱਟ ਬੱਟ ਆਲੇ ਰੱਖਦੀ ਐ
ਮਾਮਾ ਖਾਣ ਨੂੰ ਮੰਗਦਾ ਸੀ
ਮਾਰ ਮਾਰ ਤਾਲੇ ਰੱਖਦੀ ਐ
ਮਾਮੀ ਫਾਤਾਂ ਨਿਕਲ ਗਈ
ਨਿਕਲ ‘ਗੀ ਖਸਮ ਨਾਲ ਲੜਕੇ
ਮਾਮਾ ਕਹਿੰਦਾ ਮੌਜ ਬਣੀ
ਲਾਮਾਂਗੇ ਤੇਲ ਦੇ ਤੜਕੇ
ਅਸੀਂ ਆਈਆਂ ਬਾਟਾਂ ਝਾਗ
ਨੀ ਬੀਬੀ ਮਖਾਣੇ ਬੈਂਦੀ ਹਾਜਰ ਕਰ
ਅਸੀਂ ਨੀ ਖਾਂਦੇ ਤੇਰੀ ਜਮਾਰ
ਕਣਕ ਰਜਾਦੀ ਹਾਜਰ ਕਰ
ਮੱਕੀ ਦਾ ਦਾਣਾ ਰਾਹ ਵਿਚ ਬੇ
ਬਚੋਲਾ ਨੀ ਰੱਖਣਾ ਬਿਆਹ ਵਿਚ ਬੇ
ਮੱਕੀ ਦਾ ਦਾਣਾ ਟਿੰਡ ਵਿਚ ਬੇ
ਬਚੋਲਾ ਨੀ ਰੱਖਣਾ ਪਿੰਡ ਵਿਚ ਬੇ
ਮੱਕੀ ਦਾ ਦਾਣਾ ਖੂਹ ਵਿਚ ਬੇ
ਬਚੋਲਾਨੀ ਰੱਖਣਾ ਜੂਹ ਵਿਚ ਬੇ
ਡੁਬਦੀ ਬੇੜੀ ਬੰਨੇ ਲਾਈ ਭੰਤਿਆ (ਛਾਂਟਮਾ ਸਾਕ ਕਰਾਇਆ ਭੰਤਿਆ)
ਬੇ ਕੋਈ ਬਹੁ ਲਿਆਂਦੀ ਬੇ ਛਾਂਟ
ਤੂੰ ਹਜੇ ਬੀ ਨਿੱਕਾ ਕੱਤਿਆ
ਤੈਂ ਪਾਉਣੀ ਸੀ ਬਚੋਲੇ ਨੂੰ
ਬੇ ਦਿਲਾਂ ਦਿਆ ਹੌਲਿਆ ਬੇ-ਛਾਂਪ