• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Punjabi Short Story

ਕਦੇ ਕਦੇ ਇਹਦਾ ਵੀ ਹੋ ਜਾਂਦੀਆ

by admin December 18, 2020

ਕਦੇ ਕਦੇ ਇਹਦਾ ਵੀ ਹੋ ਜਾਂਦੀਆ
ਅੱਜ ਤੋਂ ਛੇ – ਸੱਤ ਸਾਲ ਪਹਿਲਾ ਦੀ ਗੱਲ ਹੈ ਕਿ ਸਾਡੇ ਗੁਆਂਢੀ ਤਾਏ ਧੀਰੇ ਹੋਣਾ ਨੇ ਇੱਕ ਬਾਂਦਰੀ ਲਿਆਂਦੀ ਤੇ ਉਹਨੂੰ ਉਹ ਆਪਣੀ ਹਵੇਲੀ ਦੇ ਦਰਵਾਜੇ ਨਾਲ ਬਨੰਕੇ ਰੱਖਦੇ ਸੀ। ਕੁਝ ਕ ਦਿਨ ਤਾਂ ਪਿੰਡ ਦੇ ਜਵਾਕਾਂ ਚ ਉਤਸਾਹ ਜੇਹਾ ਰਿਹਾ ਤੇ ਉਹ ਰੋਜ਼ ਛੇੜਖਾਨੀਆਂ ਕਰਨ ਪਹੁੰਚ ਜਾਂਦੇ। ਤਾਏ ਹੋਣਾ ਵੀ ਕੁੱਝ ਨਾ ਕਹਿਣਾ ਇਹ ਸੋਚ ਕੇ ਕਿ ਚੱਲ ਜਵਾਕ ਨੇ। ਕੁੱਝ ਦਿਨ ਬਾਅਦ ਸਕੂਲਾਂ ਚ ਛੁੱਟੀਆਂ ਪੈ ਗਈਆਂ ਤੇ ਮੇਰੇ ਭੂਆ ਜੀ ਹੋਣੀ ਵੀ ਆ ਗਏ। ਭੂਆ ਜੀ ਦਾ ਮੁੰਡਾ ਮੇਰੇ ਤੋ ਬਹੁਤ ਛੋਟਾ ਉਮਰ ਵਿੱਚ। ਹੁਣ ਭੂਆ ਦੇ ਮੁੰਡੇ ਨੂੰ ਜਦੋਂ ਪਤਾ ਲੱਗਾ ਕਿ ਗਵਾਂਢੀਆਂ ਨੇ ਬਾਂਦਰੀ ਲਿਆਂਦੀ ਹੈ ਤੇ ਉਹ ਖਹਿੜੇ ਪੈ ਗਿਆ ਕਿ ਮੈਂ ਬਾਂਦਰੀ ਵੇਖਣੀਆ। ਘਰਦੇ ਕਹਿੰਦੇ ਭਾਈ ਜਾ ਦਿਖਾ ਲਿਆ ਪਰ ਜਿਆਦਾ ਨੇੜੇ ਨਾ ਹੋਇਓ ਇਹ ਬਾਂਦਰ ਵਿੱਚ ਬਹੁਤ ਹੱਥ ਚਲਾਕੀ ਹੁੰਦੀਏ ਮੈਂ ਕਿਹਾ ਠੀਕ ਹੈ ਜੀ। ਇਹਨਾਂ ਕਹਿ ਕੇ ਮੈ ਜਵਾਕ ਨੂੰ ਬਾਂਦਰੀ ਦਿਖਾਉਣ ਚਲੇ ਗਿਆ। ਬਾਂਦਰੀ ਬਹੁਤ ਹੀ ਭੋਲੀ ਭਾਲੀ ਤੇ ਮਾਸੂਮ ਬਣੀ ਦੇਖ ਰਹੀ ਸੀ। ਭੂਆ ਦਾ ਮੁੰਡਾ ਕਹਿੰਦਾ ਵੀਰੇ ਵਿਚਾਰੀ ਕਿੰਨੀ ਸਾਉ ਜਿਹੀ ਜਾਪਦੀਆ ਮਾਮੀ ਜੀ ਹੋਣੀ ਅੈਵੇ ਕਹੀ ਜਾਂਦੇ ਨੇ ਕਿ ਕੋਲ ਨਾ ਜਾਇਓ। ਕਹਿੰਦਾ ਆਪਾਂ ਇਹਨੂੰ ਕੁਛ ਖਾਣ ਨੂੰ ਦਿੰਨੇਆਂ ਮੈਂ ਵੀ ਉਹਦੀ ਗੱਲ ਮੰਨ ਗਿਆ ਤੇ ਕੋਲ ਹੀ ਕਰਿਆਨੇ ਦੀ ਦੁਕਾਨ ਚ ਗਏ ਜੌ ਸਾਡੇ ਹੀ ਥਾਂ ਵਿੱਚ ਬਣੀ ਹੋਈ ਸੀ ਤੇ ਕਿਰਾਏ ਤੇ ਚਾੜ੍ਹੀ ਹੋਈ ਸੀ। ਸਾਡੇ ਘਰ ਦੇ ਜਵਾਕ ਓਥੋਂ ਖਾਣ ਨੂੰ ਚੀਜ਼ਾ ਲੈਂਦੇ ਹੁੰਦੇ ਸੀ ਤੇ ਪੈਸੇ ਲਿਖਵਾ ਆਉਣੇ। ਅਸੀਂ ਓਸ ਦੁਕਾਨ ਤੋਂ ਇੱਕ ਬਿਸਕੁਟਾਂ ਦਾ ਪੈਕਟ ਲਿਆ ਤੇ ਬਾਂਦਰੀ ਨੂੰ ਖਵਾਉਣ ਲਈ ਚਲੇ ਗਏ। ਜਵਾਕ ਕਹਿੰਦਾ ਕਿ ਵੀਰੇ ਤੂੰ ਖਵਾ ਮੈਨੂੰ ਡਰ ਲੱਗਦਾ। ਮੈਂ ਆਪਣੇ ਹੱਥ ਤੇ ਸਾਰੇ ਬਿਸਕੁੱਟ ਰੱਖਕੇ ਉਹਦੇ ਅੱਗੇ ਕਰ ਤੇ ਉਹਨੇ ਵੀ ਬੜੇ ਪਿਆਰ ਨਾਲ ਖਾਣੇ ਸ਼ੁਰੂ ਕਰਤੇ ਸਾਰੇ ਇੱਕ ਇੱਕ ਖਾਕੇ ਜਦੋਂ ਆਖਰੀ ਰਹਿ ਗਿਆ ਉਹਨੇ ਖੱਬੇ ਹੱਥ ਨਾਲ ਬਿਸਕੁਟ ਚੱਕਿਆ ਤੇ ਸੱਜੇ ਨਾਲ ਮੇਰੇ ਥੱਪੜ ਕੱਢ ਮਾਰਿਆ। ਕੰਨ ਟੂ ਟੂ ਕਰਨ ਲਾਤਾ ਹੁਣ ਨਾ ਮੈਂ ਕੁੱਛ ਕਹਿਣ ਜੋਗਾ ਤੇ ਨਾ ਕਰਨ ਜੋਗਾ। ਜਵਾਕ ਹੌਲੀ ਜਿਹੀ ਮਸ਼ਕਰੀ ਨਾਲ ਕਹਿੰਦਾ ਮਾਮੀ ਜੀ ਠੀਕ ਹੀ ਕਹਿੰਦੇ ਸੀ। ਮੈਂ ਫਿਰ ਉਹਨੂੰ ਕਿਹਾ ਮੇਰਾ ਸੋਹਣਾ ਵੀਰਾ ਆ ਤੂੰ ਘਰੇ ਜਾਕੇ ਦੱਸੀ ਨਾ ਮੇਰੇ ਨਾਲ ਆ ਕੁਛ ਹੋਇਆ। ਓਸ ਦਿਨ ਤੋਂ ਬਾਅਦ ਆਪਾਂ ਨੂੰ ਬਾਂਦਰ ਵੇਖਣ ਦਾ ਸਾਰਾ ਚਾ ਹੀ ਮੁੱਕ ਗਿਆ।

ਦੀਪ ਕੰਗ

ਡਰੇ ਨੂੰ ਡਰਾਉਂਦੀ ਦੁਨੀਆਂ

by admin December 15, 2020

ਸਵਰਗੀ ਮਾਮਾ ਗੱਲ ਸੁਣਾਇਆ ਕਰਦਾ ਸੀ । ਇੱਕ ਵਿਗੜੈਲ਼ ਮੁੰਡਾ ਤੀਜੇ ਕੁ ਦਿਨ ਕੋਠੇ ਤੇ ਚੜ੍ਹਕੇ ਪਿਓ ਨੂੰ ਧਮਕਾਇਆ ਕਰੇ , ਅਖੇ ਮੈਂ ਲੱਗਾਂ ਛਾਲ਼ ਮਾਰਨ , ਮੈਂ ਲੱਗਾਂ ਮਰਨ ।
ਬਾਪ ਵਿਚਾਰਾ ਹੱਥ ਬੰਨ੍ਹ ਕੇ ਮਿੰਨਤਾਂ ਕਰਿਆ ਕਰੇ ਕਿ ਨਾ ਮੇਰਾ ਛਿੰਦਾ , ਨਾ ਮੇਰਾ ਹੀਰਾ , ਇੰਜ ਨਾ ਕਰੀਂ !
ਇੱਕ ਦਿਨ ਏਹੀ ਨੌਟੰਕੀ ਚੱਲ ਰਹੀ ਸੀ ਕਿ ਮਾਮੇ ਦੀ ਨਿਗਾ ਪੈ ਗਈ , ਕਹਿੰਦਾ ਮੈਂ ਜਾ ਕੇ ਓਹਦੇ ਪਿਓ ਨੂੰ ਕਿਹਾ ਕਿ ਤੂੰ ਫੱਟੀਆਂ ਦਾ ਇੰਤਜ਼ਾਮ ਕਰ , ਮੈੰ ਏਹਨੂੰ ਕੋਠੇ ਤੇ ਚੜ੍ਹਕੇ ਧੱਕਾ ਦੇਨਾ , ਫਿਰ ਆਪਾਂ ਏਹਦੀਆਂ ਲੱਤਾਂ ਬਾਹਾਂ ਬੰਨ੍ਹਾਂਗੇ , ਟੁੱਟਣੀਆਂ ਤਾਂ ਹੈ ਈ ਨੇ ।
ਏਹ ਸੁਣਕੇ ਮੁੰਡਾ ਬੋਲਿਆ ਕਿ ਜਾਹ ਭਾਊ , ਸਾਡੀ ਪਿਓ ਪੁੱਤਾਂ ਦੀ ਗੱਲ ਏ , ਤੂੰ ਆਪਣਾ ਕੰਮ ਕਰ , ਤੈਨੂੰ ਕਿਸੇ ਨਹੀਂ ਬੁਲਾਇਆ !
ਮਾਮਾ ਬੋਲਿਆ ਕਿ ਤੇਰਾ ਨਿੱਤ ਦਾ ਡਰਾਮਾ ਵੇਖਕੇ ਅੱਕਿਆ ਪਿਆਂ , ਪਿਓ ਤੇਰਾ ਭਲਾ ਆਦਮੀ ਏ , ਤੰਗ ਨਾ ਕਰ ਜੇ ਹੁਣ ਏਹ ਕੁਝ ਕੀਤਾ ਤਾਂ ਫੜ੍ਹਕੇ ਖੂਹ ਚ ਲਮਕਾਊਂ !
ਓਸ ਦਿਨ ਤੋਂ ਬਾਦ ਓਹ ਸੀਨ ਫਿਰ ਨਹੀਂ ਦਿਸਿਆ ।

ਮੇਰਾ ਇੱਕ ਮਿੱਤਰ ਏ , ਹੁਣ ਇੰਸਪੈਕਟਰ ਏ ਪੁਲਸ ਚ। ਓਦੋਂ ਛੋਟਾ ਥਾਣੇਦਾਰ ਸੀ , ਕਿਸੇ ਰਿਸ਼ਤੇ ਦਾਰ ਦੇ ਪੈਸੇ ਕਢਵਾਉਣ ਲਈ ਕਿਸੇ ਬੰਦੇ ਨੂੰ ਵਰਦੀ ਪਾ ਕੇ ਦਬਕਾ ਮਾਰਨ ਚਲਾ ਗਿਆ । ਅੱਗੋਂ ਬੰਦਾ ਵੀ ਖਰਲ ਕੀਤਾ ਹੋਇਆ । ਕਹਿੰਦਾ ਦੱਸੋ ਸਰਦਾਰ ਜੀ, ਕੀ ਹੁਕਮ ਆ !
ਦੋਸਤ ਕਹਿੰਦਾ ਕਿ ਤੂੰ ਪੈਸੇ ਦੇ ਦੇ , ਨਹੀਂ ਤੇ ਥਾਣੇ ਚੱਲ। ਬੰਦਾ ਕਹਿੰਦਾ ਪੈਸਾ ਤੇ ਜ਼ਹਿਰ ਖਾਣ ਨੂੰ ਵੀ ਹੈਨੀ ਸਰਦਾਰਾ , ਤੂੰ ਮੈਨੂੰ ਥਾਣੇ ਈ ਲੈ ਚੱਲ । ਥਾਣੇਦਾਰ ਕਹਿੰਦਾ ਕਿ ਮੈਂ ਫਿਰ ਆਊਂ , ਤੂੰ ਪੈਸੇ ਦਾ ਇੰਤਜ਼ਾਮ ਕਰ ਲਾ । ਬੰਦਾ ਬਾਹਲ਼ਾ ਢੀਠ ਹੋ ਗਿਆ ਕਿ ਪੈਸੇ ਨਾ ਅੱਜ ਤੇ ਨਾ ਬਾਦ ਚ , ਤੂੰ ਜਿੱਥੇ ਬੰਦ ਕਰਨਾ ਕਰ ਲਾ । ਏਨਾ ਕਹਿ ਕੇ ਘੜੀ ਤੇ ਬਟੂਆ ਘਰਵਾਲ਼ੀ ਨੂੰ ਫੜਾ ਤਾ ਕਿ ਮੈਂ ਚੱਲਿਆ ਥਾਣੇ , ਸਰਦਾਰ ਸਾਹਬ ਲੈਣ ਆਏ ਆ । ਪਰਨਾ ਬੰਨ੍ਹ ਕੇ ਬਦੋ ਬਦੀ ਮੋਟਰ ਸੈਕਲ ਤੇ ਬਹਿੰਦਾ ਜਾਵੇ ਕਿ ਮੈਂ ਤਾਂ ਬਸ ਥਾਣੇ ਈ ਜਾਣਾ ਹੁਣ । ਅਖੀਰ ਦੀ ਬਾਕੀ , ਥਾਣੇਦਾਰ ਨੂੰ ਹੱਥ ਜੋੜ ਕੇ ਖਹਿੜਾ ਛੁਡਾਉਣਾ ਪਿਆ ਕਿ ਗਲ਼ੋਂ ਲੱਥ ਯਾਰ , ਮੈਂ ਨਹੀਂ ਕਿਸੇ ਗੱਲ-ਬਾਤ ਚ ਆਉਂਦਾ ।
ਦੁਨੀਆਂ ਭੱਜਦੇ ਨੂੰ ਭਜਾਉਂਦੀ ਏ ,ਡਰਦੇ ਨੂੰ ਡਰਾਉਂਦੀ ਏ, ਰੋਂਦੇ ਨੂੰ ਰੁਔਂਦੀ ਏ , ਝੁਕਦੇ ਨੂੰ ਝੁਕੌਂਦੀ ਏ । ਜੇ ਕੋਈ ਜਰਕਦਾ ਏ ਤਾਂ ਜਰਕਾਉਂਦੀ ਏ , ਪੈਰ ਗੱਡ ਕੇ ਖੜ ਜਾਓ ਤਾਂ ਆਪ ਜਰਕਦੀ ਏ ।ਅਵਾਰਾ ਕੁੱਤੇ ਚੱਲਦੀ ਗੱਡੀ ਮਗਰ ਦੌੜ ਕੇ ਡਰਾਉਣ ਦਾ ਭਰਮ ਪਾਲ਼ ਲੈਂਦੇ ਨੇ , ਪਰ ਰੁਕ ਜਾਓ ਤਾਂ ਛਿੱਥੇ ਜਿਹੇ ਪੈ ਕੇ ਮੁੜ ਜਾਂਦੇ ਨੇ ।
ਮੁਸ਼ਕਲਾਂ ਵੀ ਇਵੇਂ ਈ ਵਰਤਾਉ ਕਰਦੀਆਂ ਨੇ ਇਨਸਾਨ ਨਾਲ, ਜੇਕਰ ਢਹਿ ਗਿਆ ਤਾਂ ਮਾਰ ਸੁੱਟਦੀਆਂ ਨੇ , ਜੇ ਡਟ ਗਿਆ ਤਾਂ ਮੂੰਹ ਮੋੜ ਲੈਂਦੀਆਂ ਨੇ ਆਖਰ ਨੂੰ , ਕਿ ਕਿਸ ਢੀਠ ਨਾਲ ਪਾਲ਼ਾ ਪੈ ਗਿਆ ।
✍️ਦਵਿੰਦਰ ਜੌਹਲ

ਟਕੂਏ

by admin November 25, 2020

ਵਿਸਾਖੀ ਸਿਰ ਤੇ ਸੀ ਕਣਕਾਂ ਲਗਭਗ ਪੱਕੀਆਂ ਖੜੀਆਂ ਸਨ। ਲੌਢੇ ਵੇਲੇ ਦੀ ਚਾਹ ਪੀ ਕੇ ਓਹਨੇ ਟੋਕੇਆਣੀ ਚੋ ਦੋਵੇਂ ਖੂੰਢੀਆਂ ਦਾਤਰੀਆਂ ਫੜ ਕੇ ਸਾਈਕਲ ਦੇ ਹੈਂਡਲ ਚ ਫਸਾ ਲਈਆਂ ਤੇ ਤੁਰ ਪਿਆ ਅਲਗੋਂ_ਕੋਠੀ ਆਲੇ ਅੱਡੇ ਤੋਂ ਦੰਦੇ ਕੱਢਵਾਉਣ। ਪਿੰਡੋਂ ਨਿਕਲਦਿਆਂ ਓਹਨੇ ਸੜਕੋ ਦੂਰ ਆਪਣੇ ਖੇਤ ਵੱਲ ਨਜ਼ਰ ਮਾਰੀ ਤੇ ਹੌਕਾ ਜਿਹਾ ਲੈ ਕੇ ਕਿਸੇ ਬੀਤੇ ਤੇ ਮਨ ਹੀ ਮਨ ਪਛਤਾਵਾ ਜਿਹਾ ਕੀਤਾ, ਕਿਉਂਕਿ ਉਹਦੀ ਜੱਦੀ ਪੈਲੀ ਦੇ ਬਹੁਤੇ ਹਿੱਸੇ ਚ ਖਲੋਤੀਆਂ ਓਹਦੀਆਂ ਟਾਹਲੀਆਂ ਹੁਣ ਕਿਸੇ ਹੋਰ ਦੀ ਅਮਨਾਤ ਹੋ ਗਈਆਂ ਸਨ। ਸਕੂਲ, ਕਾਲਜ, ਯਾਰੀਆਂ, ਜਵਾਨੀ ਦਾ ਜ਼ੋਰ,ਮਸਤ ਮਲੰਗੀ ਤੇ ਹੱਡੀ ਹੰਢਾਇਆ ਸਭ ਕੁਝ ਇੱਕ ਦਮ ਓਹਦੇ ਦਮਾਗ ਚ ਘੁੰਮਿਆ। ਜਿੰਦਗੀ ਦੇ ਪੰਜ ਦਹਾਕੇ ਟੱਪ ਚੁੱਕਿਆ ਜਿੰਦਰ ਜਵਾਨੀ ਦੇ ਅਖੀਰਲੇ ਸਾਲਾਂ ਚ ਆਪਣੇ ਹੱਥੋਂ ਹੋਏ ਕਤਲ ਕਰਕੇ ਬਹੁਤ ਕੁਝ ਗਵਾ ਚੁੱਕਾ ਸੀ। ਉਸ ਸਮੇਂ ਪੰਜਾਬ ਦੀ ਹਵਾ ਚ ਬਾਰੂਦ ਦੀ ਸੁਗੰਧ ਰੋਜ਼ ਘੁਲਦੀ ਹੁੰਦੀ ਸੀ। ਅੰਬਰਸਰ ਪੈਂਦੀਆਂ ਤਰੀਕਾਂ ਨੇ ਓਹਦੇ ਬਾਪ ਦੇ ਗੂਠੇ ਨੂੰ ਨੀਲਾ ਰੰਗ ਚਾੜ ਦਿੱਤਾ, ਬਾਪ ਨੇ ਪੁੱਤ ਖਾਤਿਰ ਪੈਸਾ ਪਾਣੀ ਵਾਂਗੂੰ ਰੋੜਿਆ,ਪਰ! ਵਕੀਲਾਂ ਦੀਆਂ ਦਲੀਲਾਂ ਤੇ ਦਾਵੇ ਕਿਸੇ ਕੰਮ ਨਾ ਆਏ, ਜਿੰਦਰ ਦੇ ਲੇਖਾਂ ਚ ਜੇਲ ਦੀ ਰੋਟੀ ਲਿਖੀ ਸੀ। ਪੁੱਤ ਨੂੰ ਵੀਹ ਸਾਲੀ ਸੁਣ ਕੇ ਬਾਪੂ ਵੀ ਹੌਸਲਾ ਛੱਡ ਗਿਆ, ਆਖ਼ਰ ਤਿੰਨਾਂ ਧੀਆਂ ਤੋਂ ਨਿੱਕਾ ਇੱਕੋ ਇੱਕ ਪੁੱਤ ਸੀ ਓਹਦਾ। ਬਾਪੂ ਨਾਲ ਲੜ ਲੜ ਕੇ ਸੰਨ ਠਾਸੀ ਚ ਲਿਆ ਚਿੱਟਾ ਸਕਾਟ ਤਾਂ ਓਹਦੇ ਜੇਲ ਜਾਂਦੇ ਸਾਰ ਈ ਬੈਂਕ ਆਲੇ ਲੈ ਗਏ ਸੀ। ਪੈਸੇ ਦੀ ਟੋਟ ਕਰਕੇ ਜਿੰਦਰ ਦੇ ਹਿੱਸੇ ਦੀ ਭੋਏਂ ਵੀ ਸੁੰਗੜ ਕੇ ਅੱਧੀ ਤੋਂ ਘੱਟ ਰਹਿ ਗਈ ਸੀ। ਇਸ ਲੇਖੇ ਜੋਖੇ ਚ ਡੁੱਬਿਆ ਉਹ ਲੁਹਾਰਾਂ ਕੋਲ ਜਾ ਅੱਪੜਿਆ। ਸਾਸਰੀ ਕਾਲ ਤੋਂ ਬਾਦ ਦਾਤਰੀਆਂ ਲੁਹਾਰ ਨੂੰ ਫੜਾ ਕੇ ਜਿੰਦਰ ਓਹਦੇ ਕੋਲ ਬੈਠ ਗਿਆ। ਪੁਰਾਣੇ ਜਾਣੂੰ ਹੋਣ ਕਰਕੇ ਦੋਵਾਂ ਨੇ ਅੱਜ ਫੇਰ ਜੇਲ ਵੇਲੇ ਦੀਆਂ ਗੱਲਾਂ ਛੋਹ ਲਈਆਂ। ਗੱਲਾਂ ਚ ਖੁੱਭਿਆਂ ਨੂੰ ਵਾਹਵਾ ਚਿਰ ਲੰਘ ਗਿਆ, ਏਨੇ ਨੂੰ ਬੁੱਲਟ ਤੇ ਦੋ ਗੱਭਰੂ ਦੁਕਾਨ ਤੇ ਆ ਕੇ ਰੁਕੇ। ਕੁੰਢੀਆਂ ਮੁੱਛਾਂ, ਅੱਖਾਂ ਚ ਠਹਿਰਾਵ, ਸਰੀਰ ਤੋਂ ਤਗੜੇ ਤੇ ਸੁਬਾਅ ਤੋਂ ਦੋਵੇਂ ਅੜਬ ਜਹੇ ਲਗਦੇ ਸਨ। ਆਉਂਦਿਆਂ ਨੇ ਦੁਕਾਨਦਾਰ ਤੋਂ ਟਕੂਏ ਦੀ ਮੰਗ ਕੀਤੀ, ਦੁਕਾਨਦਾਰ ਨੇ ਆਪਣੇ ਹੱਥੀਂ ਚੰਡੇ ਟਕੂਏ ਕੱਢ ਕੇ ਉਹਨਾਂ ਨੂੰ ਵਿਖਾਏ। ਮੋਟੀ ਡਾਂਗ ਨਾਲ ਲੱਗਾ ਟੋਕੇ ਆਲਾ ਟਕੂਆ ਉਹਨਾਂ ਨੇ ਵਾਰ ਵਾਰ ਟੋਹ ਕੇ ਆਪਣੀ ਤਸੱਲੀ ਕੀਤੀ ਤੇ ਅੱਖ ਦੀ ਸੈਨਤ ਨਾਲ ਇੱਕ ਦੂਜੇ ਦੀ ਰਾਇ ਪੁੱਛੀ। ਫੇਰ ਦੋਵਾਂ ਨੇ ਆਪੋ ਚ ਘੁਸਰ ਮੁਸਰ ਜਹੀ ਕੀਤੀ। ਜਿੰਦਰ ਪਾਸੇ ਤੇ ਬੈਠਾ ਇਹ ਸਭ ਕੁਝ ਵੇਖ ਰਿਹਾ ਸੀ। ਓਹਨੇ ਆਪਣੇ ਆਪ ਨੂੰ ਵੀਹ ਸਾਲ ਪਿੱਛੇ ਖਲੋਤਾ ਵੇਖਿਆ। ਉਹ ਸਮਝ ਚੁੱਕਾ ਸੀ ਕਿ ਚੋਬਰ ਜਵਾਨੀ ਦੇ ਜ਼ੋਰ ਚ ਕੋਈ ਕਾਰਾ ਕਰਨਗੇ। ਇੱਕ ਜਣੇ ਨੇ ਦੁਕਾਨਦਾਰ ਤੋਂ ਹਥਿਆਰ ਦਾ ਮੁੱਲ ਪੁੱਛਿਆ, ਇਸ ਤੋਂ ਪਹਿਲੋਂ ਕੇ ਦੁਕਾਨਦਾਰ ਕੁਝ ਦੱਸਦਾ ਜਿੰਦਰ ਬੋਲਿਆ, ” ਪੁੱਤਰੋ, ਏਥੇ ਤਾਂ ਇਹ ਦੋ ਚਾਰ ਸੌ ਦਾ ਈ ਹੋਣਾ ਆ ਪਰ ਜੇ ਕਿਤੇ ਟਿਕਾਣੇ ਤੇ ਵੱਜ ਗਿਆ ਤਾਂ ਪਤਾ ਨਹੀਂ ਕਿੰਨੇਂ ਲੱਖ ਚ ਪਊ”! ਆਪਣੇ ਵੱਲੋਂ ਜਿੰਦਰ ਉਹਨਾਂ ਨੂੰ ਆਪ ਬੀਤੀ ਦੱਸ ਕੇ ਕਿਸੇ ਅਣਹੋਣੀ ਤੋਂ ਰੋਕਣਾ ਚਾਹੁੰਦਾ ਸੀ, ਪਰ ਉਹ ਦੋਵੇਂ ਗੱਲ ਨੂੰ ਹਾਸੇ ਚ ਟਾਲ ਕੇ ਕਿਸੇ ਦੀ ਪੈੜ ਨੱਪਣ ਲਈ ਬੁੱਲਟ ਤੇ ਸਵਾਰ ਹੋ ਚੁੱਕੇ ਸਨ…… ਮਝੈਲ

ਨੂਡਲਜ਼

by admin November 13, 2020

ਰਾਤ ਨੂਡਲਜ਼ ਬਣਾਏ ਸੀ, ਕਾਫੀ ਜ਼ਿਆਦਾ ਬਣ ਗਏ ਸੀ ਤਾਂ ਬਚ ਗਏ।ਸਵੇਰੇ ਮੈਨੂੰ ਉਠਦੇ ਸਾਰ ਮੇਰੀ ਹਮਸਫਰ ਆਨਹਦੀ ਵੀ ਨੂਡਲਜ਼ ਕਿਸੇ ਲੋੜਵੰਦ ਨੂੰ ਦੇ ਆਉ, ਕੋਈ ਖਾ ਲਵੇਗਾ…

ਚਲੋ ਉਸਨੇ ਨੂਡਲਜ਼ ਦੀ ਅਲਗ ਅਲਗ ਪੈਕਿੰਗ ਬਣਾ ਕੇ ਦੇ ਦਿਤੀ, ਜਦ ਮੈਂ ਘਰੋਂ ਲੈ ਕੇ ਨਿਕਲਣ ਲੱਗਾ ਤਾਂ ਆਖਣ ਲੱਗੀ ਵੀ ਕਿਸੇ ਲੋੜਵੰਦ ਨੂੰ ਹੀ ਦੇ ਕੇ ਆਣਾ ਐਵੇ ਨਾ ਕਿਸੇ ਜਾਨਵਰ ਨੂੰ ਪਾ ਆਉਣਾ। ਨਿਕਲਦੇ ਨਿਕਲਦੇ ਵੀ ਉਸਨੂੰ ਮੇਰੇ ਤੇ ਯਕੀਨ ਨਹੀਂ ਸੀ ਕਿ ਮੈਂ ਕਿਸੇ ਲੋੜਵੰਦ ਨੂੰ ਦੇਣ ਦੀ ਬਜਾਏ ਜਾਨਵਰ ਨੂੰ ਪਾ ਆਊਂਗਾ, ਤਾਂ ਕਹਿੰਦੀ ਰੁਕੋ ਮੈਂ ਵੀ ਨਾਲ ਚਲਦੀ ਹੈ

ਚਲੋ ਦੋਨੋ ਜਾਣੇ ਨਿਕਲ ਗਏ, ਅੱਜ ਐਤਵਾਰ ਹੋਣ ਕਰਕੇ ਸੜਕ ਉੱਤੇ ਟਾਂਵਾਂ ਟਾਂਵਾਂ ਹੀ ਬੰਦਾ ਦਿਖ ਰਿਹਾ ਸੀ। ਇਕ ਚੌਂਕ ਵਿਚ ਕਾਫੀ ਬੱਚੇ ਕੂੜਾ ਚੱਕ ਰਹੇ ਸੀ, ਤਾਂ ਮੇਰੇ ਹਮਸਫਰ ਨੇ ਕਿਹਾ ਕਿ ਜਾਓ ਉਹ ਬੱਚਿਆਂ ਨੂੰ ਦੇ ਦਿਓ,

ਮੈਂ ਮੋਟਰਸਾਈਕਲ ਖੜਾ ਕਰਕੇ ਜਿਵੇ ਹੀ ਬੱਚਿਆਂ ਵਲ ਵਧਿਆ ਤਾਂ ਆਖਣ ਲੱਗੀ ਵੀ ਸਬ ਨੂੰ ਅਲਗ ਅਲਗ ਦੇਣਾ ਪੂਰਾ ਲਿਫ਼ਾਫ਼ਾ ਨਾ ਫੜਾਉਣਾ ਨਹੀਂ ਆਪਸ ਵਿੱਚ ਲੜਨਗੇ। ਖੈਰ ਮੈਂ ਓਹਦੀ ਗੱਲ ਸੁਣ ਕੇ ਇਕ ਬੱਚੇ ਕੋਲ ਗਿਆ, ਉਮਰ ਤਕਰੀਬਨ 12 ਕੁ ਸਾਲ ਦੀ ਹੋਣੀ ਹੈ, ਮੈਂ ਕਿਹਾ ਵੀ ਬੇਟਾ ਆਹ ਲੈ ਸਬ ਨੂੰ ਵੰਡ ਦੇ ਨਾਲੇ ਆਪ ਵੀ ਖਾ ਲਈ

ਮੈਂ ਵਾਪਿਸ ਆ ਕੇ ਆਪਣੀ ਘਰਵਾਲੀ ਨਾਲ ਖੜ ਕੇ ਦੇਖ ਰਿਹਾ ਸੀ ਵੀ ਦੇਖਾ ਵੀ ਉਹ ਸਬ ਵਿਚ ਵੰਡਦਾ ਹੈ ਜਾਂ ਨਹੀਂ, ਪਰ ਉਸਨੇ ਸਬ ਨੂੰ ਵੰਡਣ ਤੋਂ ਬਾਅਦ ਆਪ ਲਿਆ

ਮੈਂ ਤੇ ਮੇਰੀ ਘਰਵਾਲੀ ਗੱਲ ਕਰ ਰਹੇ ਸੀ ਵੀ ਦੇਖੋ ਪੇਟ ਦੀ ਭੁੱਖ ਨੂੰ ਸਿਰਫ ਖਾਣ ਲਈ ਰੋਟੀ ਚਾਹਿਦੀ ਹੈ ਫਿਰ ਉਹ ਚਾਹੇ ਕੋਈ ਵੀ ਜਾਤ ਧਰਮ ਦਾ ਬੰਦਾ ਦੇਵੇ, ਗਰੀਬ ਦੇ ਬੱਚਿਆਂ ਨੂੰ ਵੀ ਵੰਡ ਕੇ ਖਾਣ ਦੀ ਆਦਤ ਹੈ ਅਤੇ ਇਥੇ ਵੱਡੇ ਤੋਂ ਵੱਡੇ ਅਮੀਰ ਲੋਕਾਂ, ਨੇਤਾ, ਸਾਂਸਦ ਨੂੰ ਸਿਰਫ ਆਪਣਾ ਪਿਆ ਰਹਿੰਦਾ ਹੈ ਵੀ ਜਿਨ੍ਹਾਂ ਹੋ ਸਕੇ ਲੋਕਾਂ ਦਾ ਪੈਸਾ ਖਾ ਲਵੋ।

ਅੰਕਿਤ ਦੁਬੇ

ਲੱਕੜ ਦਾ ਖੂਹ

by admin November 3, 2020

ਮਹਾਂ ਸਿੰਘ ਦੇ ੲਿਕਲੌਤੇ ਪੁੱਤਰ ਬਲਜੀਤੇ ਦੀ ਅੱਜ ਬਰਾਤ ਚੜ੍ਹੀ ਸੀ।
ਬਰਾਤ ਵਿੱਚ ਸਾਰੇ ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨੂੰ ਲਿਜਾ ਕੇ ਖੁਸ਼ ਕਰ ਦਿੱਤਾ।
ਅਨੰਦ ਕਾਰਜ ਦੀ ਰਸਮ ਤੋਂ ਬਾਅਦ ਬਲਜੀਤੇ ਨੇ ਸਿਰ ਤੋਂ ਪੱਗ ਲਾਹ ਦਿੱਤੀ ਨਾਲ ਗੲੇ ਹੇਅਰ ਡਰੈਸਰ ਨੇ ੳੁਸ ਦਾ ਸਾਰਾ ਮੂੰਹ ਕਲੀਨ ਸ਼ੇਪ ਕਰ ਦਿੱਤਾ। ਸਿਰ ਦੇ ਵਾਲ ਵੀ ਜੈੱਲ ਲਾ ਕੇ ਚਾਰ ਚਾਰ ੲਿੰਚ ਸਿੱਧੇ ਖੜੇ ਕਰ ਦਿੱਤੇ। ਬਲਜੀਤੇ ਨੇ ਕੰਨ ਵਿੱਚ ਨੱਤੀਅਾਂ ਪਾ ਲੲੀਅਾਂ ਹੁਣ ਬਲਜੀਤੇ ਨੂੰ ਬੈਂਡ ਵਜਾ ਕੇ ਸ਼ਗਨ ਦੀ ਰਸਮ ਵਾਸਤੇ ਸਟੇਜ ਤੇ ਲਿਜਾ ਰਹੇ ਸਨ।
ਓਧਰ ਦੂਸਰੀ ਸਟੇਜ ਤੇ ਸਭਿਅਾਚਾਰਕ ਪਰੋਗਾ੍ਮ ਪੇਸ਼ ਕਰਨ ਵਾਲੇ ਵੀ ਸਟੇਜ ਤੇ ਲਿਅਾ ਕੇ ਚਰਖਾ, ਲੱਕੜ ਦਾ ਬਣਾੲਿਅਾ ਖੂਹ, ਬਲਟੋਹੀ ਅਾਦਿ ਸਮਾਨ ਰੱਖ ਰਹੇ ਸਨ। ਪੈਲਸ ਵਿੱਚ ਚਾਰ ਪੰਜ ਸਿਅਾਣੇ ਬੰਦੇ ਬੈਠੇ ਸਨ। ੳੁਹਨਾਂ ਪਹਿਲਾਂ ੲਿਹ ਸਮਾਨ ਵੱਲ ਫੇਰ ਲਾੜੇ ਵੱਲ ਨਿਗ੍ਹਾ ਮਾਰ ਕੇ ਬੁੜ ਬੁੜ ਕਰਦੇ ੲਿਹ ਕਹਿੰਦੇ ਬਾਹਰ ਨਿਕਲ ਗੲੇ ਅਾਹ ਲੱਕੜ ਦੇ ਬਨਾੳੁਟੀ ਖੂਹਾਂ ਨੇ ਸਾਡੇ ਸਭਿਅਾਚਾਰ ਦਾ ਕੀ ਕਰ ਦੇਣਾ । ਲਾੜੇ ਵੱਲ ਹੱਥ ਕਰ ਕੇ ਕਹਿੰਦੇ ਅਸਲੀ ਖੂਹਾਂ ਤੋਂ ਤਾ ਸਾਡਾ ਸਭਿਅਾਚਾਰ ਖਤਮ ਹੋ ਗਿਅਾ ਹੈ।

ਸੁਖਵਿੰਦਰ ਸਿੰਘ ਮੁੱਲਾਂਪੁਰ

ਰਾਜਨੀਤੀ

by admin October 5, 2020

“ਜੀਤ ਮੈਂ ਤੇਰੇ ਬਿਨਾ ਮਰ ਜਾਵਾਂਗੀ” ਸਿਮਰਨ ਨੇ ਤਰਲਾ ਜਿਹਾ ਕਰਦੀ ਨੇ ਕਿਹਾ।
” ਤੇ ਮੈਂ ਕਿਹੜਾ ਜੀ ਸਕਦਾ ” ਜੀਤ ਨੇ ਭਾਵੁਕ ਹੁੰਦੇ ਕਿਹਾ।
ਤੂੰ ਬਸ ਮੇਰੇ ਤੇ ਛੱਡ ਦੇ, ਮੈਂ ਆਪੇ ਮਨਾ ਲਉਂ ਸਾਰਿਆਂ ਨੂੰ ,ਬਸ ਤੂੰ ਯਕੀਨ ਰਖ ਮੇਰੇ ਤੇ “ਆਖਕੇ ਜੀਤ ਨੇ ਸਿਮਰਨ ਤੋਂ ਵਿਦਾ ਲਈ।

ਘਰ ਆਕੇ ਜੀਤ ਨੇ ਸੋਚਿਆ ਬਈ ਕੋਈ ਸਕੀਮ ਤਾਂ ਲਾਉਣੀ ਹੀ ਪੈਣੀ,ਘਰਦਿਆਂ ਨੇ ਅੈਂਵੇ ਤਾਂ ਨੀ ਮੰਨਣਾ।ਮਨ ਚ ਕੁਝ ਸੋਚ ਉਹ ਬਾਪੂ ਜੀ ਨੂੰ ਕਹਿਣ ਲੱਗਾ ” ਬਾਪੂ ਜੀ ,ਬੀਬੀ ਕਹਿੰਦੀ ਤੁਸੀ ਮੇਰੇ ਲਈ ਕੁੜੀ ਦੇਖ ਰਹੇ ਹੋਂ।ਮੇਰਾ ਵਿਆਹ ਨਾ ਰਾਮੇ ਦੀ ਕੁੜੀ ਸਿਮਰਨ ਨਾਲ ਕਰਾ ਦਿਉ। ”
” ਉ ਤੇਰਾ ਦਿਮਾਗ ਖਰਾਬ ਹੋ ਗਿਆ, ਨੀਵੀਂ ਜਾਤ ਦੇ ਨੇ ਉਹ ” ਬਾਪੂ ਗੜਕਿਆ ।
ਤੁਸੀ ਵਿਚਲੀ ਗੱਲ ਨੀ ਸਮਝੇ।ਦੇਖੋ ਵੋਟਾਂ ਨੇੜੇ ਨੇ ਤੇ ਇਸ ਵਾਰ ਥੋਡੀ ਪਾਰਟੀ ਦੀ ਸਥਿਤੀ ਵੀ ਕਮਜੋਰ ਜਿਹੀ ਲਗਦੀ ਐ।ਜੇ ਤੁਸੀ ਮੇਰਾ ਵਿਆਹ ਨੀਵੀਂ ਜਾਤ ਚ ਕਰਵਾਇਆ ਤਾਂ ਤੁਹਾਡਾ ਮਾਣ ਸਨਮਾਨ ਵੱਧ ਜੂ ।ਤੇ ਕੁੜੀ ਸਾਡੇ ਘਰ ਵਿਆਹ ਕੇ ਆਊ ਤਾਂ ਉਹ ਆਪੇ ਸਾਡੀ ਜਾਤ ਦੀ ਬਣ ਜਾਣੀ।ਜੀਤ ਦੀ ਗੱਲ ਬਾਪੂ ਨੂੰ ਵਧੀਆ ਲੱਗੀ ਤੇ ਉਹਨੇ ਦੋਹਾਂ ਦੇ ਵਿਆਹ ਦੀ ਹਾਮੀ ਭਰ ਦਿੱਤੀ।

ਰਾਜਨੀਤੀਵਾਨ ਪਿਉ ਦਾ ਪੁੱਤਰ ਰਾਜਨੀਤੀ ਖੇਡ ਕੇ ਆਪਣਾ ਪਿਆਰ ਹਾਸਿਲ ਕਰਨ ਵਿੱਚ ਕਾਮਯਾਬ ਹੋ ਗਿਆ ਸੀ।
ਮਨਿੰਦਰ ਕੌਰ ਬਸੀ

ਚਿਹਰੇ

by admin September 27, 2020

ਸਵੇਰੇ ਅੱਖ ਖੁਲਦੇ ਹੀ ਜਦੋਂ ਮੈਂ ਉੱਠ ਕੇ ਬਾਹਰ ਆਇਆ ਤਾਂ ਸ਼੍ਰੀਮਤੀ ਜੀ ਰਸੋਈ ਦੇ ਕੰਮ ਵਿਚ ਰੁਝੀ ਹੋਈ ਸੀ। ਮੈਂ ਲਾਬੀ ਵਿਚ ਕੁਰਸੀ ਤੇ ਬੈਠਾ ਤਾਂ ਉਹ ਮੇਰੇ ਲਈ ਪਾਣੀ ਦਾ ਗਿਲਾਸ ਲੈ ਆਈ। ਉਸਦੀ ਤੋਰ ਦੱਸਦੀ ਸੀ ਕਿ ਕਮਰ ਦਾ ਦਰਦ ਫੇਰ ਸ਼ੁਰੂ ਹੋ ਗਿਆ ਹੈ । ਮੈਨੂੰ ਉਸ ਉਪਰ ਬੜਾ ਤਰਸ ਆਇਆ, ਨੋਕਰੀ, ਘਰ ਦਾ ਕੰਮ ਤੇ ਉਪਰੋਂ ਬੱਚਿਆਂ ਦੀ ਜਿੰਮੇਵਾਰੀ ਉਸ ਨੂੰ ਅਰਾਮ ਕਿਹੜਾ ਕਰਨ ਦਿੰਦੀ ਸੀ। ਚਾਹ ਦਾ ਕੱਪ ਫੜਾਉਣ ਲੱਗੀ ਤਾਂ ਮੈਂ ਕਿਹਾ, ਅੱਜ ਐਤਵਾਰ ਹੈ, ਥੋੜਾ ਅਰਾਮ ਕਰ ਲੈਂਦੀ ਘੜੀ ਪਲ। ਉਹ ਸਿਰਫ ਫਿੱਕਾ ਜਿਹਾ ਮੁਸਕਰਾਈ ਤਾਂ ਮੈਂ ਕਿਹਾ, ਛੱਡ ਕੁਝ ਕਰਨ ਨੂੰ, ਮੈਂ ਬਜਾਰੋ ਫੜ ਲਿਆਉਂਣਾ ਸਵੇਰ ਦੇ ਨਾਸਤੇ ਲਈ ਕੋਈ ਚੀਜ਼ । ਤੂੰ ਪੈ ਜਾ ਅਰਾਮ ਨਾਲ ਸ਼ਾਇਦ ਕੁਝ ਠੀਕ ਹੋ ਜਾਵੇ। ਮੇਰੀ ਗੱਲ ਤੇ ਉਸਨੇ ਸਹਿਮਤੀ ਭਰ ਦਿੱਤੀ। ਦੋਵੇਂ ਬੱਚੇ ਵੀ ਲੇਟ ਉੱਠੇ । ਜਦੋਂ ਉਹਨਾਂ ਨੂੰ ਪਤਾ ਲੱਗਿਆਂ ਵੀ ਬਜਾਰੋ ਨਾਸਤਾ ਲੈਣ ਚੱਲਿਆ ਤਾਂ ਦੋਵੇਂ ਝਟ-ਪਟ ਤਿਆਰ ਹੋ ਕੇ ਨਾਲ ਹੀ ਤੁਰ ਪਏ । ਅਸੀਂ ਨਾਸਤਾ ਪੈਕ ਕਰਵਾ ਲਿਆਏ।
ਨਾਸਤਾ ਖਤਮ ਕਰਕੇ ਮੈਂ ਅਖਬਾਰ ਦੀਆਂ ਇਕ ਦੋ ਸੁੱਰਖੀਆਂ ਹੀ ਦੇਖਿਆਂ ਸਨ ਕਿ ਘਰ ਦੀ ਕਾਲਬੈਲ ਖੜਕੀ ਤੇ ਮੈਂ ਦੇਖਿਆਂ ਮਾਮਾ-ਮਾਮੀ ਜੀ ਅੰਦਰ ਆ ਰਹੇ ਸਨ।ਸ਼੍ਰੀਮਤੀ ਜੀ ਤੁੰਰਤ ਉਠ ਕੇ ਆ ਹਾਜ਼ਰ ਹੋਏ। ਮੱਥਾ ਟੇਕ ਕੇ ਚਾਹ ਪਾਣੀ ਵਿਚ ਰੁਝ ਗਏ। ਹੁਣ ਲਗਦਾ ਸੀ ਜਿਵੇਂ ਉਹ ਬਿਲਕੁੱਲ ਠੀਕ ਹੋਵੇ। ਗਲਾਬਾਤਾਂ ਕਰਦਿਆਂ ਦੁਪਹਿਰ ਹੋ ਗਈ। ਮਾਮਾ-ਮਾਮੀ ਜੀ ਨੇ ਸ਼ਹਿਰ ਵਿਚ ਕਿਸੇ ਵਿਆਹ ਤੇ ਜਾਣਾ ਸੀ। ਉਹ ਉਠ ਕੇ ਗਏ ਤਾਂ ਉਰੀ ਵਾਗੂ ਘੁੰਮ ਰਹੀ ਸ਼੍ਰੀਮਤੀ ਇਕ ਦਮ ਬੈਠ ਗਈ। ਅੱਖਾਂ ਵਿਚਲੇ ਹੰਝੂ ਉਸ ਦੇ ਦੁੱਖ ਨੂੰ ਬਿਆਨ ਕਰ ਰਹੇ ਸਨ। ਮੈਂ ਉਸ ਨੂੰ ਦਰਦ ਦੀ ਗੋਲੀ ਦਿੱਤੀ ਅਤੇ ਅਰਾਮ ਕਰਨ ਲਈ ਆਖਿਆ। ਮੈਂ ਦੁਪਹਿਰ ਦਾ ਖਾਣਾ ਵੀ ਬਜਾਰੋ ਹੀ ਲੈ ਆਉਣ ਦਾ ਕਹਿ ਉਸ ਨੂੰ ਆਰਾਮ ਕਰਨ ਲਈ ਬੜੀ ਮੁਸ਼ਕਿਲ ਨਾਲ ਮਨਾਈਆਂ।
ਮੈਂ ਦੋਵਾਂ ਬੱਚਿਆਂ ਨੂੰ ਨਾਲ ਲੈ ਕੇ ਬਾਜ਼ਾਰ ਵੱਲ ਤੁਰਨ ਤੋਂ ਪਹਿਲਾਂ ਬੈਡਰੂਮ ਵਿਚ ਆ ਕੇ ਦੇਖਿਆ ਦਰਦ ਦੀ ਗੋਲੀ ਦੇ ਅਸਰ ਹੇਠ ਉਸਦੀ ਅੱਖ ਲੱਗ ਗਈ ਸੀ।ਮੈਂ ਮੁੜਨ ਹੀ ਲੱਗਾ ਸੀ ਕਿ ਦਰਵਾਜ਼ੇ ਦੀ ਘੰਟੀ ਨੇ ਕਿਸੇ ਦੇ ਆਉਣ ਦੀ ਸੂਚਨਾ ਦਿੱਤੀ। ਮੈਂ ਮਨ ਵਿੱਚ ਖਿਝਿਆ ਦੁਪਹਿਰ ਦੇ ਦੋ ਵਜੇ ਕੌਣ ਆ ਗਿਆ।ਬਾਹਰ ਆ ਕੇ ਦੇਖਿਆ ਭੂਆ ਜੀ ਦੀ ਵੱਡੀ ਬੇਟੀ ਤੇ ਉਸਦਾ ਪਤੀ ਆ ਪਹੁੰਚੇ ਸਨ। ਉਹ ਇਥੇ ਕਿਸੇ ਭੋਗ ਤੇ ਜਾ ਕੇ ਆਏ ਸਨ। ਪਤਨੀ ਤੁਰੰਤ ਉੱਠ ਕੇ ਉਹਨਾਂ ਦੀ ਸੇਵਾ ਵਿਚ ਜੁੱਟ ਗਈ । ਉਹਨਾਂ ਦੇ ਨਾਂਹ-ਨਾਂਹ ਕਰਦੇ ਖਾਣਾ ਤਿਆਰ ਕੀਤਾ। ਖਾਣੇ ਤੋਂ ਬਾਅਦ ਕਾਫੀ ਤੇ ਕਾਫੀ ਸਾਰਾ ਸਮਾਂ ਦੋਵੇਂ ਨਣਾਨ-ਭਰਜਾਈ ਗੱਲਾਂ ਮਾਰਦੀਆਂ ਰਹੀਆਂ । ਹੁਣ ਫੇਰ ਉਸਦੇ ਚਿਹਰੇ ਤੇ ਮੁਸਕਰਾਹਟ ਸੀ। ਸ਼ਾਮ ਦੀ ਚਾਹ ਪੀ ਕੇ ਮਹਿਮਾਨਾਂ ਨੇ ਵਿਦਾ ਲਈ ਤਾਂ ਬੇਟੇ ਨੇ ਦੱਸਿਆਂ ਮੰਮੀ ਕਮਰੇ ਵਿਚ ਪਈ ਰੋ ਰਹੀ ਹੈ। ਉਸਦਾ ਚਿਹਰਾ ਦੁੱਖਾਂ ਨਾਲ ਭਰਿਆਂ ਪਿਆ ਸੀ। ਮੈਂ ਕਿਹਾ ਕੀ ਗੱਲ ਹੋਈ ਤਾਂ ਉਸਨੇ ਦੱਸਿਆਂ ਕਿ ਦਰਦ ਬਰਦਾਸ਼ਤ ਦੇ ਬਾਹਰ ਹੈ।
ਕੰਮ ਵਾਲੀ ਦਾ ਫੋਨ ਉਸਦੇ ਫੋਨ ਤੇ ਆਇਆ ਤੇ ਉਸ ਨੇ ਆਉਣ ਤੋਂ ਮਨਾ ਕਰ ਦਿੱਤਾ ਸੀ। ਉਸ ਨੇ ਆਪਣੇ ਆਪ ਨੂੰ ਠੀਕ ਕੀਤਾ ਤੇ ਸਾਡੇ ਰੋਕਦੇ-ਰੋਕਦੇ ਕੰਮ ਵਿਚ ਲੱਗ ਗਈ । ਬੱਚਿਆਂ ਤੇ ਮੈਂ ਵੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਉਹ ਹੁਣ ਦਰਦ ਨੂੰ ਜਬਤ ਕਰਕੇ ਸ਼ਾਤ ਚਿੱਤ ਕੰਮ ਕਰ ਰਹੀ ਸੀ । ਹੁਣ ਮੈਂ ਧਿਆਨ ਦਿੱਤਾ ਕਿ ਦਫਤਰ ਦੀ ਬੇਚੈਨੀ ਵਿਚ ਜਦੋਂ ਮੈਂ ਗੁੱਸੇ ਵਿਚ ਬੋਲਦਾ ਸੀ ਤਾਂ ਉਹ ਚੁੱਪ ਕਰਕੇ ਸੁਣ ਲੈਂਦੀ ਸੀ। ਬੱਚਿਆਂ ਨੂੰ ਇਕ ਮਿੰਟ ਵਿਚ ਅੱਗ ਬੁਗੁਲਾ ਹੋਈ ਝਿੜਕਾਂ ਦੇ ਰਹੀ ਹੁੰਦੀ ਤੇ ਦਸ ਮਿੰਟਾਂ ਬਾਅਦ ਉਹਨਾਂ ਨਾਲ ਖੇਡ ਰਹੀ ਹੁੰਦੀ। ਅੱਜ ਮਹਿਸੂਸ ਹੋ ਰਿਹਾ ਸੀ ਕਿ ਔਰਤ ਨੂੰ ਗ੍ਰਹਿਸਥੀ ਦੀ ਗੱਡੀ ਖਿਚਣ ਲਈ ਕਿੰਨੇ ਚਿਹਰੇ ਧਾਰਨ ਕਰਨੇ ਪੈਂਦੇ ਹਨ।
ਭੁਪਿੰਦਰ ਸਿੰਘ ਮਾਨ

ਛੱਤਰੀ

by admin September 25, 2020

ਸਾਰਾ ਪਰਿਵਾਰ ਇਕ ਛੱਤਰੀ ਹੇਠ ਤੇ ਇਕੱਠਾ ਹੋ ਕੇ ਤੁਰਿਆ ਜਾ ਰਿਹਾ ਸੀ।ਛਤਰੀ ਭਾਵੇ ਪੁਰਾਣੀ ਅਤੇ ਕਈ ਥਾਵਾਂ ਤੋਂ ਫਟੀ ਹੋਈ ਸੀ ਪਰ ਫੇਰ ਵੀ ਉਸਨੇ ਉਨ੍ਹਾਂ ਦਾ ਮੀਂਹ ਤੋਂ ਕਾਫੀ ਬਚਾਅ ਕਰ ਦਿੱਤਾ ਸੀ ।ਪਿਤਾ ਆਪਣੇ ਬੱਚਿਆਂ ਅਤੇ ਉਹਨਾਂ ਦੀ ਮਾਂ ਨੂੰ ਬਚਾਉਣ ਦੇ ਚੱਕਰ ਵਿੱਚ ਕਾਫੀ ਭਿੱਜ ਵੀ ਗਿਆ ਸੀ। ਅਚਾਨਕ ਹੀ ਮੀਂਹ ਰੁਕ ਕੇ ਧੁੱਪ ਨਿਕਲ ਆਈ ।ਸਾਰੇ ਜਾਣੇ ਦੂਰ ਦੂਰ ਹੋ ਕੇ ਤੁਰਨ ਲੱਗੇ। ਉਸ ਨੇ ਆਪਣੇ ਕੱਪੜੇ ਸੁਕਾਉਣ ਲਈ ਛੱਤਰੀ ਆਪਣੀ ਪਤਨੀ ਨੂੰ ਫੜਾ ਦਿੱਤੀ। ਥੋੜ੍ਹਾ ਤੁਰ ਕੇ ਪਤਨੀ ਨੇ ਛੱਤਰੀ ਵੱਡੇ ਮੁੰਡੇ ਨੂੰ ਦੇ ਦਿੱਤੀ ਅਤੇ ਵੱਡੇ ਮੁੰਡੇ ਨੇ ਆਪਣੀ ਭੈਣ ਨੂੰ ਫੜਾ ਦਿੱਤੀ ਤੇ ਭੈਣ ਨੇ ਛੋਟੇ ਮੁੰਡੇ ਨੂੰ ਫੜਾ ਦਿੱਤੀ ।ਹੁਣ ਛੱਤਰੀ ਚੁੱਕਣ ਲਈ ਕੋਈ ਤਿਆਰ ਨਹੀਂ ਸੀ। ਛੋਟੇ ਨੇ ਛੱਤਰੀ ਉਸ ਵੱਲ ਕਰਦੇ ਕਿਹਾ,” ਡੈਡੀ ਆਹ ਲਓ ਛੱਤਰੀ ਸਾਥੋਂ ਨੂੰ ਚੁੱਕੀ ਜਾਂਦੀ।”ਉਸਨੇ ਮੁੜ ਕੇ ਦੇਖਿਆ। “ਸੁਟੋ ਪਰੇ ਐਨੀ ਪੁਰਾਣੀ ਤਾ ਹੋਈ ਪਈ ਹੈ। ” ਪਤਨੀ ਦੇ ਬੋਲ ਉਸ ਦੇ ਕੰਨੀ ਪਏ।ਉਸ ਨੇ ਗੁਹ ਨਾਲ ਛਤਰੀ ਵੱਲ ਦੇਖਿਆ। ਇਹ ਉਹਦੇ ਪਿਤਾ ਦੀ ਸੀ, ਜਿਹੜੀ ਸਾਲਾਂ ਤੋਂ ਉਹਨਾਂ ਦੇ ਪਰਿਵਾਰ ਕੋਲ ਸੀ। ਛਤਰੀ ਬਾਪ ਦੀ ਯਾਦ ਵੀ ਲੈ ਆਈ ਸੀ।ਜਿਹੜਾ ਉਨ੍ਹਾਂ ਪੰਜ ਭਰਾਵਾਂ ਦੇ ਹੁੰਦਿਆਂ ਬਿਰਧ ਆਸ਼ਰਮ ਵਿੱਚ ਦਿਨ ਕੱਟ ਰਿਹਾ ਸੀ ।ਉਸ ਨੂੰ ਲੱਗਿਆ ਕਿ ਮੁੰਡੇ ਦੇ ਹੱਥ ਵਿੱਚ ਫੜੀ ਛੱਤਰੀ ਬਾਪ ਦਾ ਰੂਪ ਧਾਰਨ ਕਰ ਗਈ ਹੋਵੇ ।ਉਹ ਬਾਪ ਜਿਸ ਨੇ ਸਾਰੀ ਉਮਰ ਛੱਤਰੀ ਬਣ ਕੇ ਉਨ੍ਹਾਂ ਨੂੰ ਛਾਂ ਦਿੱਤੀ ਸਮੇਂ ਦੀਆਂ ਧੁੱਪਾਂ ਬਰਸਾਤਾਂ ਤੋਂ ਬਚਾਇਆ।ਹੁਣ ਉਸਨੂੰ ਸਮਝ ਆ ਚੁੱਕੀ ਸੀ ਕਿ ਜਦੋਂ ਕਿਸੇ ਚੀਜ਼ ਦੀ ਲੋੜ ਖਤਮ ਹੋ ਜਾਂਦੀ ਹੈ ਤਾਂ ਵਾਧੂ ਹੋ ਜਾਂਦੀ ਹੈ ।ਜਿਵੇਂ ਅੱਜ ਉਸ ਦੇ ਪਰਿਵਾਰ ਨੂੰ ਮੀਂਹ ਖਤਮ ਹੋਣ ਤੋਂ ਬਾਅਦ ਛੱਤਰੀ ਵਾਧੂ ਜਾਪ ਰਹੀ ਸੀ ।ਉਸੇੇ ਤਰਾਂ ਹੀ ਸਮੇ ਦੀ ਰਫ਼ਤਾਰ ਨੇ ਰਿਸਤੇ ਵੀ ਵਾਧੂ ਕਰ ਦਿੱਤੇ ਹਨ। ਪੈਰਾਂ ਸਿਰ ਹੋਣ ਤੋਂ ਬਾਅਦ ਉਨ੍ਹਾਂ ਪੰਜਾਂ ਭਰਾਵਾਂ ਲਈ ਵੀ ਬਾਪੂ ਵਾਧੂ ਹੋ ਕੇ ਬਿਰਧ ਆਸ਼ਰਮ ਦਾ ਵਾਸੀ ਬਣ ਗਿਆ ਸੀ।ਏਨੇ ਵਿਚ ਮੁੰਡੇ ਨੇ ਛਤਰੀ ਵਗਾਹ ਕੇ ਸਡ਼ਕ ਤੇ ਮਾਰੀ।ਉਹ ਹੋਰ ਵੀ ਫੱਟ ਗਈ।ਉਹ ਭੁੰਜੇ ਪਈ ਛੱਤਰੀ ਨੂੰ ਦੇਖ ਰਿਹਾ ਸੀ।ਜਿਵੇ ਉਹਨਾਂ ਨੇ ਆਪਣੇ ਬਾਪ ਨੂੰ ਸੜਕ ਤੇ ਪਟਕਾ ਮਾਰਿਆ ਹੋਵੇ।
ਭੁਪਿੰਦਰ ਸਿੰਘ ਮਾਨ
ਮੌੜ ਮੰਡੀ

ਗੋਤ

by admin September 20, 2020

ਸੀਰਤ ਨੇ ਚਾਈਂ ਚਾਈਂ ਆਪਣੀ ਪਲੇਠੀ ਕਿਤਾਬ ਆਪਣੇ ਸਹੁਰਾ ਸਾਬ ਜੋਕਿ ਇੱਕ ਰਿਟਾਇਰਡ ਸਰਕਾਰੀ ਅਫਸਰ ਸਨ, ਸਰਦਾਰ ਮਹਿੰਦਰ ਸਿੰਘ ਨੂੰ ਫੜਾਉਂਦਿਆਂ ਆਖਿਆ
“ਦੇਖੋ ਪਾਪਾ ਮੇਰੀ ਕਿਤਾਬ ਛਪ ਕੇ ਆ ਗਈ ਹੈ”।
ਸੀਰਤ ਦੇ ਹੱਥੋਂ ਕਿਤਾਬ ਫੜਕੇ ਉਸਦੇ ਸਿਰ ਤੇ ਹੱਥ ਰੱਖਦਿਆਂ ਬੋਲਿਆ
“ਮੈਂਨੂੰ ਤੇਰੇ ਤੇ ਮਾਣ ਐ ਧੀਏ ਤੂੰ ਸਾਡੇ ਖਾਨਦਾਨ ਦੇ ਨਾਂ ਨੂੰ ਚਾਰ ਚੰਨ ਲਾਏ ਨੇ;ਮੈਂ ਹੁਣ ਔਰਤ ਦਿਵਸ ਸੰਬੰਧੀ ਹੋ ਰਹੇ ਸਮਾਗਮ ਤੇ ਚੱਲਿਆ ਹਾਂ,ਫੁਰਸਤ ਚ ਜ਼ਰੂਰ ਪੜਾਂਗਾਂ”।
ਜਿਵੇਂ ਈ ਕਿਤਾਬ ਬੰਦ ਕਰ ਕੇ ਸੀਰਤ ਨੂੰ ਫੜਾਉਣ ਲੱਗਦਾ ਹੈ ਉਸਦੀ ਨਜ਼ਰ ਕਵਰ ਪੇਜ਼ ਤੇ ਸੀਰਤ ਦੇ ਨਾਂ ਲਿਖੇ ੳਸਦੇ ਪੇਕਿਆਂ ਦੇ ਗੋਤ ਤੇ ਪੈਂਦੀ ਹੈ…”ਆਹ ਕੀ?ਹੁਣ ਤੁਹਾਨੂੰ ਆਪਣਾ ਸਹੁਰਿਆਂ ਵਾਲਾ ਸਰਨੇਮ ਲਿਖਣਾ ਚਾਹੀਦਾ ਹੈ ਬੇਟਾ ਜੀ,ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ”।

“ਨਹੀਂ ਪਾਪਾ ਜੀ,ਮੈਨੂੰ ਜੋ ਵੀ ਸਿੱਖਿਆ ਜਾਂ ਗਿਆਨ ਮਿਲਿਆ ਹੈ ਉਹ ਮੇਰੇ ਫਾਦਰ ਸਾਬ ਦੀ ਬਦੌਲਤ ਹੀ ਮਿਲਿਆ ਹੈ,ਹੁਣ ਮੇਰਾ ਵੀ ਇਹ ਫਰਜ਼ ਬਣਦਾ ਹੈ ਕਿ ਮੈਂ ਉਹਨਾਂ ਦੇ ਨਾਮ ਨੂੰ ਅੱਗੇ ਲੈਕੇ ਜਾਵਾਂ …ਨਾਲੇ ਐਡੀ ਕਿਹੜੀ ਗੱਲ ਹੈ,ਮੈਂ ਇਹ ਨਹੀਂ ਕਰ ਸਕਦੀ, ਸੌਰੀ”।
ਸੀਰਤ ਦਾ ਜਵਾਬ ਸੁਣ ਮਹਿੰਦਰ ਸਿੰਘ ਨਿਰਉੱਤਰ ਹੋ ਗਿਆ।
ਹਰਿੰਦਰ ਕੌਰ ਸਿੱਧੂੂ

ਸਮਾਰਟ ਫੋਨ

by admin September 11, 2020

“ਦੀਦੀ ਦੇਖੋ ਮੇਰਾ ਨਵਾ ਫੋਨ ਕਿੰਨਾ ਸਮਾਰਟ ਹੈ। ਇਹ ਜਦੋਂ ਕੋਈ ਮੈਸਜ ਆਉਂਦਾ ਹੈ ਤਾਂ ਕਈ ਜਵਾਬ ਆਪਣੇ ਆਪ ਟਾਈਪ ਕਰਕੇ ਸੁਝਾਵ ਦੇ ਦਿੰਦਾ ਹੈ।”
ਕੋਲ ਬੈਠੇ ਬਜੁਰਗ ਨੇ ਆਪਣੇ ਪੋਤੇ ਨੂੰ ਪੁੱਛਿਆ ਕੀ ਹੈ ਤੇਰਾ ਨਵਾਂ ਫੋਨ ?
“ਦਾਦਾ ਜੀ ਮੇਰਾ ਫੋਨ ਸਮਾਰਟ ਫੋਨ ਹੈ। ਸਮਾਰਟ ਫੋਨ ਆਪਣੇ ਆਪ ਸਮਝ ਜਾਂਦੇ ਨੇ ਕਿ ਬੰਦੇ ਨੂੰ ਕੀ ਚਾਹੀਦਾ ਹੈ। ਇਹ ਮੇਰੀ ਸਕਰੀਨ ਤੇ ਉਹੀ ਖਬਰਾਂ ਵੀਡੀਉ ਲੈਕੇ ਆਉਂਦਾ ਹੈ ਜਿੰਨਾ ਚ ਮੇਰੀ ਦਿਲਚਸਪੀ ਹੈ। ਇੱਕ ਗੱਲ ਚ ਕਹਾਂ ਤਾਂ ਮੇਰਾ ਫੋਨ ਮੇਰੇ ਦਿਲ ਦੀਆਂ ਜਾਣਦਾ ਹੈ।” ਪੋਤਾ ਲਗਾਤਾਰ ਬੋਲੀ ਗਿਆ। ਪਰ ਬਜੁਰਗ ਦਾਦਾ ਜੀ ਗੱਲਾਂ ਸੁਣਦੇ ਸੁਣਦੇ ਉਦਾਸ ਹੋ ਗਏ।
” ਦਾਦਾ ਜੀ ਕੀ ਹੋਇਆ, ਤੁਸੀ ਉਦਾਸ ਕਿਉਂ ਹੋ ਗਏ ?” ਪੋਤੇ ਨੇ ਆਪਣੇ ਦਾਦੇ ਕੋਲੋਂ ਪੁੱਛਿਆ ।
” ਕੁਝ ਨਹੀਂ ਪੁੱਤ, ਮੈ ਤਾਂ ਇਹ ਸੋਚ ਰਿਹਾ ਸੀ ਕਿ ਕਾਸ਼ ਮੇਰਾ ਪੁੱਤ ਵੀ ਸਮਾਰਟ ਫੋਨ ਹੁੰਦਾ। ”

ਜਗਮੀਤ ਸਿੰਘ ਹਠੂਰ

ਕੋਈ ਨਾ ਬਾਪੂ`

by admin September 6, 2020

ਘੰਟਾਘਰ ਦੀ ਘੜੀ ਦੀ ਟਿਕ-ਟਿਕ ਦੇ ਨਾਲ ਹੀ ਦੂਰੋਂ ਘੰਟਾਘਰ ਦੇ ਕਲਾਕ ਨੇ ਬਾਰਾਂ ਵੱਜਣ ਦਾ ਐਲਾਨ ਕੀਤਾ ਤਾਂ ਉਸ ਨੇ ਟਾਈਮ ਪੀਸ ਵੱਲ ਦੇਖਿਆ। ‘ਐਨਾ ਟਾਈਮ ਹੋ ਗਿਆ’ ਉਸਨੇ ਆਪਣੇ-ਆਪ ਨਾਲ ਹੀ ਗੱਲ ਕੀਤੀ।ਨੀਂਦ ਤਾਂ ਉਹਦੇ ਨੇੜੇ-ਤੇੜੇ ਵੀ ਨਹੀਂ ਸੀ।ਉਸਦੀ ਘਰਵਾਲੀ ਕਰਮਜੀਤ ਕੋਲ ਘੂਕ ਸੁੱਤੀ ਪਈ ਸੀ।ਸਾਹਮਣੀ ਕੰਧ ’ਤੇ ਟੰਗੀ ਬਾਪੂ ਤੇ ਬੇਬੇ ਦੀ ਤਸਵੀਰ ਵੱਲ ਉਸਨੇ ਵੇਖਿਆ।ਉਸਨੂੰ ਭੁਲੇਖਾ ਪਿਆ, ਜਿਵੇਂ ਬਾਪੂ ਕੁਝ ਕਹਿ ਰਹਿ ਹੋਵੇ।ਉਸਨੂੰ ਲੱਗਾ ਜਿਵੇਂ ਦਿਮਾਗ ਦੀਆਂ ਨਾੜਾਂ ਵਿੱਚ ਬਹੁਤ ਸਾਰਾ ਖੂਨ ਆ ਗਿਆ ਹੋਵੇ ਤੇ ਉਹ ਕਿਸੇ ਸਮੇਂ ਵੀ ਫਟ ਸਕਦੀਆਂ ਹੋਣ।ਉਹਨੇ ਉੱਠ ਕੇ ਪਾਣੀ ਪੀਤਾ ਤੇ ਸਾਹਮਣੇ ਨੂੰਹ-ਪੁੱਤ ਦੇ ਕਮਰੇ ਵਿੱਚ ਜਗਦੀ ਰੌਸ਼ਨੀ ਦੇਖ ਕੇ ਉੱਧਰ ਨੂੰ ਤੁਰ ਪਿਆ ਅੰਦਰੋਂ ਭਿਣ-ਭਿਣ ਕਰਦੀ ਨੂੰਹ ਦੀ ਅਵਾਜ਼ ਆ ਰਹੀ ਸੀ, ‘ਹਾੜੇ` ਇਸ ਤਰ੍ਹਾਂ ਨਾ ਕਰੋ।’ਅੱਗੋਂ ਦਰਸ਼ਨ ਉੱਚੀ ਦੇਣੇ ਬੋਲਿਆ, ‘ਜਿਵੇਂ ਮਾਂ ਕਹਿੰਦੀ ਹੈ ਉਵੇਂ ਹੋਊ ਚੁੱਪ ਕਰ।’ਉਹਨੂੰ ਗੱਲਾਂ ਸੁਣਦੇ ਨੂੰ ਸ਼ਰਮ ਜਿਹੀ ਆਈ। ‘ਜੇ ਕੋਈ ਉਸਨੂੰ ਇਸ ਤਰ੍ਹਾਂ ਕਰਦਾ ਦੇਖੇ ਤਾਂ ਕੀ ਕਹੂ ’ਤੇ ਉਹ ਬਾਹਰ ਜਾ ਕੇ ਬੇਚੈਨੀ ਨਾਲ ਵਿਹੜੇ ਵਿੱਚ ਘੁੰਮਣ ਲੱਗਾ।
ਬ ਉਹਨੇ ਮਹਿਸੂਸ ਤਾਂ ਕੀਤਾ ਸੀ ਕਿ ਪਿਛਲੇ ਕਈ ਦਿਨਾਂ ਤੋਂ ਘਰ ਵਿੱਚ ਕੋਈ ਗੱਲ ਉਸ ਤੋਂ ਲੁਕੋ ਕੇ ਗੁੱਝੀ-ਗੁੱਝੀ ਹੋ ਰਹੀ ਹੈ।ਘਰ ਵਿੱਚ ਤਣਾਅ ਦੀ ਝਲਕ ਉਹਨੂੰ ਮਿਲਦੀ ਸੀ।ਪਰ ਨੂੰਹ-ਸੱਸ ਦੇ ਆਪਸੀ ਰਿਸ਼ਤੇ ਵਿੱਚ ਉਸਨੇ ਕਈ ਦਖਲ ਨਹੀਂ ਦਿੱਤਾ ਸੀ।ਉਸਦੇ ਪੁੱਤਰ ਦਰਸ਼ਨ ਨੇ ਖੇਤੀਬਾੜੀ ਦਾ ਕੰਮ ਸੰਭਾਲ ਕੇ ਇੱਕ ਤਰ੍ਹਾਂ ਨਾਲ ਉਸਨੂੰ ਵਿਹਲਾ ਹੀ ਕਰ ਦਿੱਤਾ ਸੀ।ਉਹਦਾ ਸੰਸਾਰ ਸੀ ਪੋਤੀ ਸੋਨੀਆ ਦੀ ਦੇਖਭਾਲ ਕਰਨਾ।ਦੋਵੇਂ ਦਾਦਾ-ਪੋਤੀ ਆਪਣੀਆਂ ਖੇਡਾਂ ਵਿੱਚ ਮਸਤ ਰਹਿੰਦੇ।ਇਸ ਕਰਕੇ ਹੀ ਉਸਨੇ ਪਿਛਲੇ ਦਿਨਾਂ ਵਿੱਚ ਘਰ ਵਿੱਚ ਫੈਲੇ ਤਣਾਅ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਸੀ।ਸੋਨੀਆ ਜਦੋਂ ਰਾਤ ਨੂੰ ਉਸ ਤੋਂ ਬਾਤਾਂ ਸੁਣਦੀ ਸੌਂ ਗਈ ਤਾਂ ਉਸਨੇ ਨੂੰਹ ਸੁਰਿੰਦਰ ਨੂੰ ਕਿਹਾ, ‘ਧੀਏ` ਲੈ ਜਾ ਸੋਨੀਆ ਨੂੰ।’ਪਹਿਲਾਂ ਤਾਂ ਨੂੰਹ ਦਾ ਜਵਾਬ ਆਉਂਦਾ, ‘ਜੀ ਪਾਪਾ ਜੀ।’ਪਰੰਤੂ ਅੱਜ ਉਹ ਸੋਨੀਆ ਨੂੰ ਚੁੱਪ-ਚਾਪ ਚੁੱਕ ਕੇ ਲੈ ਗਈ।ਉਹਨੂੰ ਸੁਰਿੰਦਰ ਦਾ ਚਿਹਰਾ ਉੱਤਰਿਆ ਹੋਇਆ ਤੇ ਪੀਲਾ ਪਿਆ ਲੱਗਾ ਪਰ ਉਹ ਚੁੱਪ ਕਰ ਗਿਆ।ਨੌ ਕੁ ਵਜੇ ਦੁੱਧ ਦਾ ਗਲਾਸ ਲੈ ਕੇ ਆਈ ਕਰਮਜੀਤ ਨੇ ਕਿਹਾ, ‘ਕੱਲ ਨੂੰ ਆੜ੍ਹਤੀਏ ਤੋਂ ਵੀਹ ਕੁ ਹਜ਼ਾਰ ਰੁਪਏ ਫੜ ਕੇ ਲਿਆਈਂ।ਦੁੱਧ ਦਾ ਗਲਾਸ ਮੇਜ ’ਤੇ ਰੱਖ ਉਹਨੇ ਪੁੱਛਿਆ, ‘ਕੀ ਕਰਨੇ ਨੇ ਪੈਸੇ? ਤੈਨੂੰ ਪਤਾ ਪਹਿਲਾਂ ਹੀ ਕੁੜੀ ਦਾ ਵਿਆਹ ਵਾਲਾ ਦੇਣਾ-ਲੈਣਾ ਠੀਕ ਨਹੀਂ ਆਇਆ।’ਅੱਗੋਂ ਕਰਮਜੀਤ ਔਖੀ ਹੋ ਕੇ ਬੋਲੀ, ‘ਨਾ ਦੱਸ ਮੈ ਟੂਮਾਂ ਘੜਾਉਣੀਆਂ ਨੇ।ਹੈਗੀ ਘਰ ਵਿੱਚ ਲੋੜ।’ਉਹਦੇ ਵਤੀਰੇ ਨੇ ਉਹਨੂੰ ਵੀ ਤਲਖੀ ਚਾੜ੍ਹ ਦਿੱਤੀ। ‘ਲੋੜ ਦਾ ਪਤਾ ਵੀ ਲੱਗੇ, ਐਵੇਂ ਸਿਰ ਚੜ੍ਹੀ ਜਾਨੀ ਐਂ ਮੱਲੋਂ-ਮੱਲੀ।’‘ਲੈ ਸੁਣ ਲੈ ਸਰਦਾਰ ਜੀ, ਤੇਰੀ ਨੂੰਹ ਰਾਣੀ ਇੱਕ ਕੁੜੀ ਹੋਰ ਜੰਮਣ ਵਾਲੀ ਐ।’ ਉਹਦਾ ਬੰਨ੍ਹ-ਸੁਭ ਕਰਨਾ।ਹੋਰ ਨਾ ਪੁਛੀ ਮੇਰੇ ਤੋਂ।ਕਰਮਜੀਤ ਨੇ ਆਪਣੇ ਮੂੰਹ ਵਿੱਚੋਂ ਅੰਗਾਰਿਆਂ ਵਰਗੇ ਸ਼ਬਦ ਉਹਦੇ ਉੱਪਰ ਉੱਲਦ ਦਿੱਤੇ।ਉਸ ਤੋਂ ਬਾਅਦ ਇੱਕ ਪਲ ਚੈਨ ਉਸਨੂੰ ਨਹੀਂ ਆਇਆ ਸੀ।ਉਹਨੂੰ ਹੁਣ ਪਿਛਲੇ ਕਈ ਦਿਨਾਂ ਤੋਂ ਘਰ ਵਿੱਚ ਫੈਲੇ ਤਣਾਅ ਦਾ ਕਾਰਨ ਪਤਾ ਲੱਗ ਗਿਆ ਸੀ।ਕਿਉਂਕਿ ਪੜ੍ਹੀ-ਲਿਖੀ ਸੁਰਿੰਦਰ ਮੁੰਡੇ ਦਾ ਫਰਕ ਨਹੀਂ ਸਮਝਦੀ ਸੀ।ਸੋਨੀਆ ਵੇਲੇ ਵੀ ਕਰਮਜੀਤ ਨੇ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪਹਿਲਾ ਬੱਚਾ ਹੋਣ ਕਰਕੇ ਉਹਦੀ ਗੱਲ ਦੀ ਬਹੁਤੀ ਪੁੱਗਤ ਨਹੀਂ ਹੋਈ ਸੀ।ਉਹ ਫੇਰ ਆ ਕੇ ਮੰਜੇ ’ਤੇ ਪੈ ਗਿਆ।ਸਾਹਮਣੇ ਬਾਪੂ ਦੀ ਤਸਵੀਰ ਉਸਨੂੰ ਹੱਸਦੀ ਲੱਗੀ।ਜਿਵੇਂ ਬਾਪੂ ਆਪਣੇ ਤਕੀਏ ਕਲਾਮ ਵਿੱਚ ਕਹਿ ਰਿਹਾ ਹੋਵੇ, ‘ਕਿਵੇਂ ਹੈ ਪੁੱਤਰਾ’ਤੇ ਉਸਤੋਂ ਉਸਦਾ ਜਵਾਬ ‘ਕੋਈ ਨਾ ਬਾਪੂ ਦਖੀ ਚੱਲ’ਕਿਹਾ ਨਾ ਗਿਆ।ਉਸਨੂੰ ਲੱਗਾ ਕੋਈ ਚੀਜ਼ ਉਸਦੇ ਗਲ ਵਿੱਚ ਫਸ ਗਈ ਹੋਵੇ ਤੇ ਫੇਰ ਉਸਦੀ ਸੁਰਤੀ ਅਜ ਤੋਂ 35 ਸਾਲ ਪਿੱਛੇ ਚਲੀ ਗਈ।
ਜਦੋਂ ਉਹ ਅੱਲ੍ਹੜ ਜਿਹਾ ਸੀ।ਇੱਕ ਰਾਤ ਸਿਆਲਾਂ ਵਿੱਚ ਜਦੋਂ ਦਰਵਾਜ਼ਾ ਜ਼ੋਰ ਦੀ ਖੜਕਿਆ ਤਾਂ ਉਹ ਉੱਠ ਕੇ ਬੈਠ ਗਿਆ ਸੀ।ਬਾਪੂ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਵੱਡੇ ਘਰੀਏ ਫੁੱਫੜ ਜੀ ਦਾ ਸੀਰੀ ਬੋਤਾ ਲਈ ਖੜ੍ਹਾ ਸੀ।ਉਹਦਾ ਦਾਦਾ ਵੀ ਉਦੋਂ ਜਿਉਂਦਾ ਸੀ।ਉਹ ਖੂੰਡੀ ਲੈ ਕੇ ਦਰਵਾਜ਼ੇ ਵਿੱਚ ਆ ਬਹੁੜਿਆ।ਸੀਰੀ ਨੇ ਆਉਂਦਿਆਂ ਹੀ ਹਾਲ-ਪਾਹਰਿਆ ਪਾ ਦਿੱਤੀ, ‘ਪੱਟੇ ਗਏ ਸਰਦਾਰਾ’।ਉਹਦੀ ਚੰਘਿਆੜ ਬਾਹਰ ਤੱਕ ਸੁਣਾਈ ਦਿੱਤੀ।ਉਹਦੇ ਦੂਜੇ ਭੈਣ-ਭਰਾ ਵੀ ਉੱਠ ਕੇ ਬੈਠ ਗਏ।ਸੀਰੀ ਨੇ ਥੋੜ੍ਹਾ ਸੰਭਲ ਕੇ ਦੱਸਿਆ ਕਿ ਫੁੱਫੜ ਜੀ ਦਾ ਜ਼ਿਆਦਾ ਸ਼ਰਾਬ ਪੀਣ ਕਰਕੇ ਸਵਰਗਵਾਸ ਹੋ ਗਿਆ।ਦਾਦਾ ਸਿਰ ਫੜ ਕੇ ਬੈਠ ਗਿਆ। ‘ਕੱਲ੍ਹ ਨੂੰ ਸਸਕਾਰ ਹੈ।’ਬੇਬੇ ਨੇ ਸੀਰੀ ਨੂੰ ਚਾਹ ਪਿਆਈ ਤੇ ਉਹ ਰਾਤ ਨੂੰ ਹੀ ਹੋਰ ਰਿਸ਼ਤੇਦਾਰੀਆਂ ਵਿੱਚ ਦੱਸਣ ਲਈ ਚਲਾ ਗਿਆ।ਅਗਲੇ ਦਿਨ ਉਹ,ਬੇਬੇ,ਦਾਦਾ,ਦਾਦੀ ਤੇ ਪਿੰਡ ਦੇ ਹੋਰ ਬੰਦੇ ਫੁੱਫੜ ਜੀ ਦੇ ਸਸਕਾਰ ’ਤੇ ਗਏ ਪਰ ਬਾਪੂ ਨੇ ਜਾਣ ਤੋਂ ਇਨਕਾਰ ਕਰ ਦਿੱਤਾ।ਪਿੰਡ ਵਿੱਚ ਇਸ ਦੀ ਬੜੀ ਚਰਚਾ ਹੋਈ।ਹਰ ਕਿਸੇ ਨੇ ਉਸਨੂੰ ਆ ਕੇ ਕਿਹਾ, ‘ਜੁਆਈ ਭਾਈ ਦੇ ਮਰਨ ਮੌਕੇ ਤਾਂ ਜਾਣਾ ਚਾਹੀਦਾ ਹੈ।’ਪਰ ਉਸ ਨੇ ਕਿਸੇ ਦੀ ਗੱਲ ਨਹੀਂ ਸੁਣੀ ਸੀ। ਸਸਕਾਰ ਤੋਂ ਆ ਕੇ ਦਾਦੀ ਤੇ ਬੇਬੇ ਨੇ ਕਲੇਸ਼ ਪਾਇਆ ਕਿ ਬਾਪੂ ਕੱਲ੍ਹ ਨੂੰ ਫੁੱਲ ਚੁਗਣ ਤੋਂ ਬਾਅਦ ਸਿਵਾ ਢੱਕਣ ਜ਼ਰੂਰ ਜਾਵੇ ਪਰੰਤੂ ਬਾਪੂ ਨੇ ਇੱਕ ਹੀ ਨੰਨਾ ਫੜੀ ਰੱਖਿਆ।ਉਹ ਕਹਿੰਦਾ, “ਮੈਂ ਨਹੀਂ ਜਾਣਾ।”ਰਾਤ ਨੂੰ ਦਾਦੀ ਨੇ ਦੱਸਿਆ ਕਿ ਤੇਰਾ ਪਿਉ ਹੈਗਾ ਧਰਮੀ-ਕਰਮੀ ਬੰਦਾ।ਤੈਨੂੰ ਪਤਾ ਤੇਰੀ ਇਸ ਭੂਆ ਦੇ ਪਹਿਲੇ ਜਣੇਪੇ ਵੇਲੇ ਕੁੜੀ ਹੋਈ।ਤੇਰੀ ਪਿਉ ਨੂੰ ਪਤਾ ਸੀ ਕਿ ਇਹ ਸਰਦਾਰਾਂ ਦਾ ਲਾਣਾ ਕੁੜੀਆਂ ਨੂੰ ਮਾਰ ਦਿੰਦਾ।ਜਦੋਂ ਤੇਰਾ ਫੁੱਫੜ ਤੇਰੀ ਭੂਆ ਲੈਣ ਆਇਆ ਤਾਂ ਤੇਰੇ ਬਾਪੂ ਨੇ ਗਲ਼ ਵਿੱਚ ਪੱਲਾ ਪਾ ਕੇ ਕਿਹਾ, “ਦੇਖੋ ਸਰਦਾਰ ਜੀ ਰੱਬ ਦੀ ਮਰਜੀ ਅੱਗੇ ਕਿ ਜ਼ੋਰ ਐ।ਤੁਹਾਡੀ ਰੀਤ ਦਾ ਸਾਨੂੰ ਪਤਾ ਕਿ ਤੁਹਾਡੇ ਖਾਨਦਾਨ ਵਿੱਚ ਕੁੜੀ ਨੂੰ ਜੰਮਦੇ ਮਾਰ ਦਿੰਦੇ ਹੋ।ਇਸ ਬੱਚੀ ਨੂੰ ਇੱਥੇ ਛੱਡ ਜਾ।ਇਹਦਾ ਪਾਲਣ-ਪੋਸ਼ਣ ਮੈਂ ਕਰਾਂਗਾ ਤੇ ਸਮਝਾਂਗਾ ਕਿ ਰੱਬ ਨੇ ਇਹ ਧੀ ਮੈਨੂੰ ਦਿੱਤੀ ਹੈ।” ਪਰ ਫੁੱਫੜ ਜੀ ਨੇ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ।ਬਾਪੂ ਨੇ ਫੇਰ ਹੱਥ ਜੋੜੇ, “ਸਰਦਾਰ ਜੀ, ਛੱਡ ਜਾ ਮੇਰੇ ਬੱਚਿਆਂ ਨਾਲ ਪਲ ਜਾਊ।”ਪਰ ਫੁੱਫੜ ਜੀ ਨਾ ਮੰਨੇ ਤੇ ਭੂਆ ਤੇ ਬੱਚੀ ਨੂੰ ਨਾਲ ਲੈ ਗਏ ਪਰ ਥੋੜੇ੍ਹ ਸਮੇਂ ਬਾਅਦ ਪਤਾ ਲੱਗਾ ਕਿ ਕੁੜੀ ਨੂੰ ਕੁਝ ਦੇ ਕੇ ਮਾਰ ਦਿੱਤਾ।ਬਾਪੂ ਮੁੜ ਕੇ ਫੁੱਫੜ ਜੀ ਦੇ ਮੱਥੇ ਨਹੀਂ ਲੱਗਾ।ਕਹਿੰਦਾ, “ਗੁਰੂ ਦਾ ਹੁਕਮ ਹੈ, ਕੁੜੀਮਾਰ ਤੋਂ ਦੂਰ ਰਹਿਣਾ।”ਇਹ ਕਹਿੰਦੇ ਜਹਾਨ ਤੋਂ ਤੁਰ ਗਿਆ ਕਿ ਕੁੜੀਮਾਰ ਰਿਸ਼ਤੇਦਾਰ ਸਾਡੇ ਲਈ ਮਰ ਗਿਆ, ਅਸੀਂ ਉਨ੍ਹਾਂ ਲਈ।ਅੱਜ ਉਹੀ ਘਟਨਾ ਉਹਦੇ ਘਰ ਵਿੱਚ ਘਟਣ ਜਾ ਰਹੀ ਹੈ।ਸਾਇੰਸ ਨੇ ਕੁੜੀ ਨੂੰ ਜੰਮਣ ਤੋਂ ਬਾਅਦ ਮਾਰਨ ਦੀ ਬਜਾਏ ਕੁੱਖ ਵਿੱਚ ਹੀ ਕਤਲ ਕਰਨ ਤੱਕ ਦੀ ਤੱਰਕੀ ਕਰ ਲਈ ਹੈ।ਉਹਨਾਂ ਨੂੰ ਬਾਬਾ ਤੇ ਬਾਪੂ ਬੜੇ ਯਾਦ ਆਏ।ਫੇਰ ਉਹਦੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆਂ, “ਕੋਈ ਨਾ ਬਾਪੂ, ਦੇਖੀ ਚੱਲ।”ਇਸ ਤੋਂ ਬਾਅਦ ਉਸਨੂੰ ਲੱਗਾ ਜਿਵੇਂ ਉਹ ਫੁੱਲਾਂ ਵਰਗਾ ਹੌਲ਼ਾ ਹੋ ਗਿਆ ਹੋਵੇ।ਉਸਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਨੀਂਦ ਨੇ ਆ ਦਬੋਚਿਆ।
ਸਵੇਰੇ ਉਹ ਥੋੜ੍ਹਾ ਲੇਟ ਹੀ ਜਾਗਿਆ।ਨਹਾ-ਧੋ ਕੇ ਉਹ ਆੜ੍ਹਤੀਏ ਤੋਂ ਵੀਹ ਹਜ਼ਾਰ ਰੁਪਏ ਫੜ ਲਿਆਇਆ।ਉਹਨੇ ਘਰ ਮੋਟਰ ਸਾਇਕਲ ਖੜ੍ਹਾ ਕੇ ਆਵਾਜ਼ ਮਾਰੀ, ‘ਕਰਮਜੀਤ` ਕਰਮਜੀਤ`’ ਉਹਨੇ ਵੇਖਿਆ ਰਸੋਈ ਵਿੱਚ ਖੜ੍ਹੀ ਉਹਦੀ ਨੂੰਹ ਦਾ ਚਿਹਰਾ ਕੁਮਲਾ ਗਿਆ।ਉਹ ਦਰਵਾਜ਼ੇ ਦਾ ਸਹਾਰਾ ਲੈ ਕੇ ਖੜ੍ਹ ਗਈ ਜਿਵੇਂ ਡਿੱਗ ਰਹੀ ਹੋਵੇ।ਕਰਮਜੀਤ ਅੰਦਰੋਂ ਚੱਕਵੇਂ ਪੈਰੀਂ ਆਈ, ‘ਲੈ ਆਏ ਪੈਸੇ?’ ਉਹਨੇ ਪੰਜ-ਪੰਜ ਸੌ ਦੇ ਚਾਲ੍ਹੀ ਨੋਟ ਕੱਢ ਕੇ ਉਹਨੂੰ ਫੜਾਏ ਤੇ ਨਾਲ ਹੀ ਬੋਲਿਆ, ‘ਕੰਨ ਖੋਲ੍ਹ ਕੇ ਸੁਣਲੈ, ਇਨ੍ਹਾਂ ਪੈਸਿਆਂ ਨਾਲ ਨੂੰਹ ਰਾਣੀ ਦੀ ਚੰਗੀ ਦਵਾਈ-ਬੂਟੀ ਕਰਵਾ।ਜਿਹੜਾ ਪਾਪ ਤੂੰ ਕਰਨ ਦੀ ਗੱਲ ਕਰਦੀ ਐਂ ਉਹਦੇ ਬਾਰੇ ਸੋਚੀਂ ਵੀ ਨਾ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਵੀ ਨ੍ਹੀਂ ਹੋਣਾ।’ਉਸਦੀ ਗਰਜ਼ਦੀ ਅਵਾਜ਼ ਨੂੰ ਸੁਣ ਕੇ ਕਰਮਜੀਤ ਨੂੰ ਲੱਗਾ ਜਿਵੇਂ ਉਹ ਨਹੀਂ ਉਹਦੇ ਅੰਦਰੋਂ ਬਾਪੂ ਬੋਲ ਰਿਹਾ ਹੋਵੇ।ਨੂੰਹ ਰਾਣੀ ਭੱਜ ਕੇ ਉਸਦੇ ਪੈਰਾਂ ਨੂੰ ਆ ਚਿੰਬੜੀ।
ਭੁਪਿੰਦਰ ਸਿੰਘ ਮਾਨ

” ਗਿਆਨ ਪ੍ਰਸਾਰ ਸਮਾਜ “

by Manpreet Singh February 28, 2019

ਜਦ ਟਾਲਸਟਾਏ (ਮਸ਼ਹੂਰ ਰੂਸੀ ਸਾਹਿਤਕਾਰ, ਜੰਗ ਤੇ ਅਮਨ, ਅੰਨਾ ਕੈਰੇਨਿਨਾ, ਮੋਇਆਂ ਦੀ ਜਾਗ ਵਰਗੇ ਸ਼ਾਹਕਾਰ ਨਾਵਲਾਂ ਦਾ ਰਚੇਤਾ) 15 ਸਾਲ ਦਾ ਹੋਇਆ ਤਾਂ ਇੱਕ ਦਿਨ ਉਸਦੇ ਪਿਤਾ ਨੇ ਉਸਨੂੰ ਆਪਣੇ ਕਮਰੇ ਵਿੱਚ ਸੱਦ ਕੇ ਕਿਹਾ, “ਹੁਣ ਤੂੰ ਬਾਲਗ ਹੋ ਗਿਆ ਹੈਂ, ਅੱਜ ਤੋਂ ਆਪਾਂ ਦੋਵੇਂ ਦੋਸਤ ਹਾਂ, ਤੂੰ ਆਪਣੀ ਮਰਜ਼ੀ ਨਾਲ਼ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਲਈ ਅਜ਼ਾਦ ਹੈਂ, ਤੂੰ ਜੋ ਕਰਨਾ ਏ ਕਰ, ਜੋ ਬਣਨਾ ਏ ਬਣ, ਮੈਂ ਕਦੇ ਤੇਰੀ ਨਿੱਜੀ ਜ਼ਿੰਦਗੀ ਵਿੱਚ ਦਖਲ ਨਹੀਂ ਦੇਵਾਂਗਾ, ਹਾਂ ਜੇਕਰ ਦੋਸਤਾਨਾ ਸਲਾਹ ਦੀ ਲੋੜ ਸਮਝੇਂ ਤਾਂ ਮੈਂ ਦੇ ਦੇਵਾਂਗਾ।”

ਇਹ ਗੱਲ ਲਗਪਗ 1843 ਦੇ ਆਸ-ਪਾਸ ਦੀ ਹੈ। ਪਰ ਜੇਕਰ ਸਾਡੇ ਸਮਾਜ ਦੀ ਗੱਲ ਕਰੀਏ ਤਾਂ ਇੱਥੇ ਆਧੁਨਿਕਤਾ ਦੇ ਇਸ ਸਮੇਂ ’ਚ ਵੀ ਪਿੱਤਰਸੱਤਾ ਦਾ ਭਿਅੰਕਰ ਦਾਬਾ ਬਣਿਆ ਹੋਇਆ ਹੈ, ਜਿਸਦੀ ਇੱਕ ਪ੍ਰਮੁੱਖ ਮਿਸਾਲ ਇਹ ਹੈ ਕਿ ਸਾਡੇ ਦੇਸ਼ ’ਚ 18 ਸਾਲ ਦੇ ਨੌਜਵਾਨ (ਮੁੰਡਾ ਜਾਂ ਕੁੜੀ) ਨੂੂੰ ਮੁੱਖ-ਮੰਤਰੀ ਜਾਂ ਪ੍ਰਧਾਨ ਮੰਤਰੀ ਚੁਣਨ ਦਾ ਤਾਂ ਹੱਕ ਹੈ ਪਰ ਜੇਕਰ ਉਸਨੇ ਆਪਣਾ ਜੀਵਨ ਸਾਥੀ ਚੁਣਨਾ ਹੋਵੇ ਤਾਂ ਇਹ ਗੱਲ ਇੱਕ ਬੇਹੱਦ ਭੱਦੇ ਸੌਦੇ ਦੇ ਰੂਪ ਵਜੋਂ ਉਸਦੇ ਮਾਤਾ-ਪਿਤਾ ਤੈਅ ਕਰਦੇ ਹਨ ਜਿੱਥੇ ਨੌਜਵਾਨਾਂ ਦੀਆਂ ਸਧਰਾਂ, ਆਸਾਂ ਨੂੰ ਪੈਸੇ ਦੀ ਤੱਕੜੀ ਤੋਲਿਆ ਜਾਂਦਾ ਹੈ। ਇਸ ਤੋਂ ਬਿਨਾਂ ਨਿੱਕੇ-ਨਿੱਕੇ ਫੈਸਲੇ ਜਿਵੇਂ ਪੜ੍ਹਾਈ ’ਚ ਵਿਸ਼ਿਆਂ ਦੀ ਚੋਣ, ਰਹਿਣ-ਸਹਿਣ ਦਾ ਢੰਗ, ਕਿਸ ਪੰਥ ਨੂੰ ਮੰਨਣਾ ਜਾਂ ਕਿਸਨੂੰ ਨਹੀਂ ਮੰਨਣਾ, ਕੀ ਪੜ੍ਹਣਾ ਤੇ ਕੀ ਨਹੀਂ, ਕਿੱਥੇ ਜਾਣਾ ਤੇ ਕਿੱਥੇ ਨਹੀਂ, ਇੱਥੋਂ ਤੱਕ ਕਿ ਵਾਲਾਂ ਦੀ ਕਟਿੰਗ ਕਿਵੇਂ ਕਰਵਾਉਂਣੀ ਏ, ਕਰਵਾਉਣੀ ਏ ਜਾਂ ਨਹੀਂ ਆਦਿ ਹਰ ਗੱਲ ’ਚ ਨੌਜਵਾਨਾਂ ਨੂੰ ਵੱਡਿਆਂ ਦੀ “ਸਲਾਹ” ਅਨੁਸਾਰ ਚੱਲਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਸਾਡੇ ਸਮਾਜ ’ਚ ਪਿੱਤਰਸੱਤਾਤਮਕ ਕਦਰਾਂ ਇਸ ਕਦਰ ਡੂੰਘੀਆਂ ਧਸੀਆਂ ਹੋਈਆਂ ਹਨ ਜਿਹਨਾਂ ਦੇ ਪ੍ਰਗਟਾਵੇ ਕਈ ਵਾਰ ਸਿੱਧੇ-ਸਿੱਧੇ ਅਤੇ ਕਈ ਵਾਰ ਬਹੁਤ ਬਰੀਕੀ ’ਚ ਹੁੰਦੇ ਹਨ।

ਇਸੇ ਕਰਕੇ ਸਾਡੇ ਨੌਜਵਾਨਾਂ ਦਾ ਚੰਗਾ ਸਰੀਰਕ ਤੇ ਮਾਨਸਿਕ ਵਿਕਾਸ ਨਹੀਂ ਹੋ ਪਾਉਂਦਾ। ਉਹ ਅਜ਼ਾਦੀ ਨਾਲ਼ ਬੇਖ਼ੌਫ਼ੳਮਪ; ਹੋ ਕੇ ਫੈਸਲੇ ਨਹੀਂ ਲੈ ਪਾਉਂਦੇ। ਹਰ ਗੱਲ ਲਈ ਵੱਡਿਆਂ ਤੋਂ ਆਸ ਰੱਖਦੇ ਹਨ। ਸਾਡੇ ਨੌਜਵਾਨਾਂ ਦਾ ਵਿਅਕਤੀਤਵ ਬੌਣਾ ਹੈ। ਪਿੱਤਰਸੱਤਾ ਦੇ ਇਸ ਦਾਬਾ ਵਿਰੁੱਧ ਵੀ ਲੜਾਈ ਅੱਜ ਦੇ ਨੌਜਵਾਨਾਂ ਤੋਂ ਸਾਹਸ ਦੀ ਮੰਗ ਕਰਦੀ ਹੈ। ਪਰ ਸਾਡਾ ਮਤਲਬ ਇਹ ਨਹੀਂ ਕਿ ਵੱਡਿਆਂ ਨੂੰ ਬੇਇੱਜ਼ਤ ਕਰਨਾ ਚਾਹੀਦਾ ਹੈ। ਸਾਡਾ ਕੇਵਲ ਇੰਨਾ ਭਾਵ ਹੈ ਕਿ ਹਰ ਇਨਸਾਨ ਨੂੰ ਇੰਨਾ ਕੁ ਤਾਂ ਜਮਹੂਰੀ ਹੱਕ ਜਰੂਰ ਮਿਲਣਾ ਚਾਹੀਦਾ ਹੈ ਕਿ ਉਹ ਆਪਣੀ ਸ਼ਖ਼ਸ਼ੀਅਤ ਦਾ ਅਜ਼ਾਦਾਨਾ ਵਿਕਾਸ ਕਰ ਸਕੇ। ਜਮਹੂਰੀਅਤ ਦਾ ਤਕਾਤਜ਼ਾ ਹੈ ਕਿ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਆਪਣੇ ਵਿਚਾਰਾਂ ਦੇ ਹਿਸਾਬ ਨਾਲ਼ ਜਿਉਣੀ ਚਾਹੀਦੀ ਹੈ, ਉਸ ’ਚ ਕਿਸ ਦੂਜੇ ਦੁਆਰਾ ਘੁਸਪੈਠ ਕਰਨੀ ਗ਼ੈਰ-ਜਮਹੂਰੀ, ਪਿੱਤਰਸੱਤਾਤਮਕ ਤੇ ਜਗੀਰੂ ਯੁੱਗ ਦੀ ਰਹਿੰਦ-ਖੂੰਹਦ ਦੇ ਗਲੇ-ਸੜੇ ਪ੍ਰਗਟਾਵੇ ਹਨ।

  • 1
  • 2

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close