ਯੂਨੀਵਰਸਿਟੀ ਪੱਤਰ ਵਿਹਾਰ ਕੋਰਸ ਦੇ ਨਿੱਜੀ ਸੰਪਰਕ ਪ੍ਰੋਗਰਾਮ ਲਈ ਟਾਈਮ-ਟੇ ਬਲ ਬਣ ਰਿਹਾ ਸੀ। ਹਰ ਕੋਈ ਵੱਧ ਤੋਂ ਵੱਧ ਪੀਰੀਅਡ ਲੈਣੇ ਚਾਹੁੰਦਾ ਸੀ- ਇਕ ਪੀਰੀਅਡ ਪੜ੍ਹਾਉਣ ਦੇ ਚਾਲੀ ਰੁਪਏ ਜੋ ਮਿਲਣੇ ਸੀ। ਕਾਵਾਂ ਰੌਲੀ ਪੈ ਰਹੀ ਸੀ। “ਇਹ ਤਾਂ ਲੁੱਟ ਦਾ ਮਾਲ ਐ। ਜਿੰਨਾ ਕੋਈ ਲੈ ਗਿਆ, ਸੋ ਲੈ ਗਿਆ। ਇਕ ਦੀ ਆਖੀ ਗੱਲ ਨਾਲ ਬਹੁਤਿਆਂ ਨੇ ਸਹਿਮਤੀ ਪ੍ਰਗਟ ਕੀਤੀ।
punjabi short stories
ਸਖਤ ਪਹਿਰੇ ਹੇਠ ਰਹਿ-ਰਹਿ ਕੇ ਉਹ ਅੱਕ ਗਿਆ ਸੀ, ਉਹ ਦੁਖੀ ਹੋ ਕੇ ਕਹਿ ਉੱਠਦਾ-
ਹੇ! ਸੱਚੇ ਪਾਤਸ਼ਾਹਾ ਕਿਸੇ ਨੂੰ ਪੁਲੀਸ ਅਫਸਰ ਦੀ ਉਲਾਦ ਨਾ ਬਣਾਈਂ, ਗਰੀਬ-ਗੁਰਬੇ ਦੀ ਭਵੇਂ ਬਣਾ ਦਈਂ।
ਦੂਰ ਪਰੇ ਕੱਚੇ ਕੋਠੇ ਵਿਚ ਟੁੱਟੀ ਮੰਜੀ ਉਤੇ ਬੈਠਾ ਬਜ਼ੁਰਗ ਅਰਦਾਸ ਕਰਦਾ
ਹੇ! ਸੱਚੇ ਪਾਹਾ ਕਿਸੇ ਨੂੰ ਐਹੋ ਜਹੀ ਨਰਕ ਵਾਲੀ ਜ਼ਿੰਦਗੀ ਨਾ ਦਈਂ।
ਲੋਕਾਂ ਤੋਂ ਰਾਜ ਸੱਤਾ ਲੈ ਕੇ ਉਹਨਾਂ ਦਾ ਪ੍ਰਤੀਨਿਧ ਕਿਧਰੇ ਗੁਆਚ ਈ ਗਿਆ। ਲੋਕ ਦੀਵਾ ਲੈ ਕੇ ਉਹਨੂੰ ਟੋਲਦੇ ਰਹਿੰਦੇ ਪਤਾ ਨਹੀਂ ਉਹ ਕਿਹੜੇ ਦੇਸੀਂ ਉਡਾਰੀ ਮਾਰ ਗਿਆ, ਲਭਦਾ ਈ ਕਿਤੇ ਨਾ। ਮੀਂਹ ਵੀ ਵਰੇ, ਹੜ੍ਹ ਵੀ ਆਏ, ਗੜੇ ਵੀ ਪਏ। ਲੋਕੀਂ ਔਖੇ ਵੀ ਰਹੇ, ਸੌਖੇ ਵੀ ਰਹੇ, ਪਰ ਕਿਸੇ ਗਮੀ ਜਾਂ ਖ਼ੁਸ਼ੀ ਵੇਲੇ ਉਹਨਾਂ ਦੇ ਪ੍ਰਤੀਨਿਧ ਨੇ ਸਾਂਝ ਨ ਪਾਈ। ਮੁੱਦਤਾਂ ਪਿੱਛੋਂ ਇੱਕ ਮੰਤਰੀ ਉਹਦੇ ਚੋਣ ਖੇਤਰ ਵਿਚ ਆਇਆ ਤੇ ਕਿਧਰੇ ਜਾ ਕੇ ਉਹਦੇ ਦਰਸ਼ਨ ਹੋਏ।
ਪਿੰਡ ਦੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਉਲਾਮਾਂ ਦਿੱਤਾ। ਅਸੀਂ ਤੈਨੂੰ ਤਖਤ ਬਿਠਾਇਆ ਲੋਕਾਂ ’ਦਾ ਹਮਦਰਦ ਜਾਣ ਕੇ। ਸਾਰੇ ਤੈਨੂੰ ਸਿਆਣਾਂ ਤੇ ਦਾਨਾ ਬੀਨਾ ਸਮਝਦੇ ਆ ਪਰ ਤੂੰ ਸਾਨੂੰ ਉਜੱਡ ਤੇ ਮੂਰਖ ਈ ਸਮਝਿਆ।
ਤੁਸੀਂ ਬਿਲਕੁਲ ਠੀਕ ਕਹਿੰਦੇ ਓ ਬਜ਼ੁਰਗੋ। ਤੁਸੀਂ ਆਪਣੀ ਥਾਂ ਸੱਚੇ ਓ, ਮੈਂ ਆਪਣੀ
ਇਸ ਹਫਤੇ ’ਚ ਹੋਈ ਇਹ ਦੂਸਰੀ ਵਾਰਦਾਤ ਸੀ।
ਪਹਿਲੀ ਵਿਚ ਇਕ ਨੇਤਾ ਦਹਿਸ਼ਤਗਰਦਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਇਆ ਸੀ। ਇਸ ਵਾਰ ਦੋ ਪਰਵਾਸੀ ਮਜ਼ਦੂਰ।
ਪਹਿਲੀ ਵਾਰੀ ਸ਼ਹਿਰ ਵਿਚ ਮੁਕੰਮਲ ਹੜਤਾਲ ਹੋਈ ਸੀ। ਸਕੂਲ ਬਜ਼ਾਰ ਸਭ ਬੰਦ ਰਹੇ ਸਨ।
ਇਸ ਵਾਰ ਲੋਕ ਇਕ-ਮਤ ਨਹੀਂ ਸਨ। ਕੁਝ ਦੁਕਾਨਾਂ ਖੁਲੀਆਂ ਸਨ ਅਤੇ ਕੁਝ ਬੰਦ। ਕਈ ਸਕੂਲਾਂ ਦੇ ਰਿਕਸ਼ੇ ਸੜਕਾਂ ਤੇ ਘੁੰਮ ਰਹੇ ਸਨ ਅਤੇ ਕਈਆਂ ਦੇ ਗਾਇਬ ਸਨ।
ਦੋਚਿਤੀ ਵਿਚ ਉਸਨੇ ਬੱਚੇ ਨੂੰ ਤਿਆਰ ਕੀਤਾ, ਸਕੂਟਰ ਤੇ ਬੈਠਾਇਆ ਅਤੇ ਸਕੂਲ ਨੂੰ ਲੈ ਤੁਰਿਆ।
ਛੁੱਟੀ ਹੈ ਛੁੱਟੀ ਹੈ। ਚਾਬੜਾਂ ਪਾਉਂਦੇ , ਸਕੂਲੋਂ ਮੁੜਦੇ ਬੱਚੇ ਉਸਦੇ ਬੱਚੇ ਨੂੰ ਸੰਬੋਧਨ ਹੋ ਕੇ ਖੁਸ਼ਖਬਰੀ ਸੁਣਾਉਣ ਲੱਗੇ।
ਛੁੱਟੀ ਦੀ ਖਬਰ ਸੁਣਦਿਆਂ ਹੀ ਬੱਚੇ ਦਾ ਚਿਹਰਾ ਗੁਲਾਬ ਵਾਂਗ ਖਿਲਾ ਗਿਆ।
ਕਿੰਨੀਆਂ ਛੁੱਟੀਆਂ ਨੇ? ਬੱਚੇ ਨੂੰ ਕੁਝ ਹੋਰ ਆਸ ਸੀ। ਤਸੱਲੀ ਲਈ ਉਸਨੇ ਵਾਪਸ ਮੁੜਦੇ ਬੱਚੇ ਤੋਂ ਪੁੱਛਿਆ।
ਇਕ
ਬਸ! ਇਕ ਬੰਦਾ ਮਰਿਆ ਸੀ ਤਾਂ ਇਕ ਛੁੱਟੀ ਹੋਈ ਸੀ, ਦੋ ਮਰੇ ਨੇ ਤਾਂ ਦੋ ਕਿਉਂ ਨਹੀਂ?
ਬੱਚਿਆਂ ਦੇ ਚਿਹਰਿਆਂ ਤੇ ਮੁੜ ਮਾਤਮ ਛਾ ਗਿਆ।
ਬੱਚਿਆਂ ਨੂੰ ਲੱਗ ਰਿਹਾ ਸੀ ਜਿਵੇਂ ਇਕ ਛੁੱਟੀ ਕਰਕੇ ਪ੍ਰਬੰਧਕਾਂ ਨੇ ਉਨ੍ਹਾਂ ਨਾਲ ਜਿਆਦਤੀ ਕੀਤੀ ਸੀ।
ਹਰ ਰੋਜ਼ ਵਾਂਗ ਉਹ ਕੁੱਤਾ, ਅੱਜ ਵੀ ਉਸ ਕੋਲੋਂ ਖਾਣ ਲਈ ਰੋਟੀ ਮੰਗ ਰਿਹਾ ਹੈ। ਪਰ ਰੋਟੀ ਹੁੰਦਿਆਂ ਵੀ ਉਸ ਨੂੰ ਦੁਰਕਾਰ ਦਿੱਤਾ ਗਿਆ, ਹਰ ਰੋਜ਼ ਵਾਂਗ ਹੀ।
ਤੇ ਫਿਰ ਇੰਨੇ ਮੀਂਹ ਪਏ ਕਿ ਨਹਿਰਾਂ ਦੇ ਪਾਣੀਆਂ ’ਚ ਉਛਾਲਾ ਆ ਗਿਆ। ਤੇ ਪਾਣੀ “ਹੜ੍ਹ ਬਣ ਕੇ ਹੋਰਨਾਂ ਘਰਾਂ ਵਾਂਗਰ ਉਸ ਦਾ ਵੀ ਸਭ ਕੁਝ ਰੋੜ ਕੇ ਲੈ ਗਿਆ। ਉਹ ਕਈ ਦਿਨਾਂ ਦਾ ਭੁੱਖਾ ਉੱਚੀ ਜਗ੍ਹਾ ਚੜਿਆ ਬੈਠਾ ਭੁੱਖ ਨਾਲ ਵਿਲਕ ਰਿਹਾ ਸੀ। ਅਚਾਨਕ ਹੀ ਉਸ ਨੇ ਕੁੱਤੇ ਦੇ ਮੂੰਹ ਰੋਟੀ ਦਾ ਟੁਕੜਾ ਦੇਖਿਆ। ਜਿਵੇਂ ਉਸਦੀ ਭੁੱਖ ਹੋਰ ਚਮਕ ਉੱਠੀ। ਉਹ ਕੁੱਤੇ ਨੂੰ ਪੁਚਕਾਰ ਕੇ ਰੋਟੀ ਦਾ ਟੁਕੜਾ ਮੰਗਣ ਲੱਗਿਆ। ਕੁੱਤੇ ਨੇ ਪੂਰੇ ਦਾ ਪੂਰਾ ਟੁਕੜਾ ਉਸ ਦੇ ਹੱਥ ਤੇ ਧਰ ਦਿੱਤਾ।
ਤੇ ਉਹ ਜਿਵੇਂ ਪਾਣੀ-ਪਾਣੀ ਹੋ ਕੇ ਸਾਰੇ ਦਾ ਸਾਰਾ ਵਹਿ ਤੁਰਿਆ।
ਹੰਝੂ
ਜਾਲੰਧਰ ਦੇ ਹੈੱਡ ਆਫਿਸ ’ਚੋਂ ਬਦਲ ਕੇ ਆਈ ਉਹ ਨਵੀਂ ਕੁੜੀ ਅਜੰਤਾ ਦੀ ਮੂਰਤ ਤੋਂ ਘੱਟ ਨਹੀਂ ਸੀ। ਗੋਰੀ ਚਿੱਟੀ, ਤਿੱਖੇ ਨੈਣ ਨਕਸ਼, ਪਤਲੇ ਬੁੱਲ, ਗੋਲ ਠੋਡੀ ਤੇ ਬਿੱਲੀਆਂ ਅੱਖਾਂ ਵਾਲੀ ਉਸ ਕੁੜੀ ਦੇ ਅੰਗ ਅੰਗ `ਚ ਇਕ ਅਜੀਬ ਕਿਸਮ ਦੀ ਖਿੱਚ ਸੀ।
ਅਕਸਰ ਮੇਰੇ ਕੋਲੋਂ ਮੇਰੇ ਮਾਂ ਪਿਉ, ਭੈਣ ਭਰਾਵਾਂ ਤੇ ਘਰ ਬਾਰ ਵਾਰੇ ਪੁੱਛਦੀ ਰਹਿੰਦੀ ਹੈ ਪਰ ਮੈਂ ਹੀ ਉਸਨੂੰ ਆਪਣਾ ਦਿਲ ਖੋਲ੍ਹ ਕੇ ਨਹੀਂ ਦੱਸ ਸਕਿਆ। ਚਲੋ ਹੁਣ ਮਾਂ ਦਾ ਚਾਅ ਵੀ ਪੂਰਾ ਕਰ ਦਿਆਂਗਾ ਉਹ ਤਾਂ ਹਰ ਵਕਤ ਮੇਰੇ ਵਿਆਹ ਦੀ ਹੀ ਰੱਟ ਲਾਈ ਫਿਰਦੀ ਸੀ।
ਅੱਜ ਦੀ ਡਾਕ ‘ਚ ਵਿਦੇਸ਼ ਰਹਿੰਦੀ ਮੇਰੀ ਭੈਣ ਦੀਆਂ ਰੱਖੜੀਆਂ ਆਈਆਂ ਸਨ। ਭੈਣ ਦੀ ਚਿੱਠੀ ਪੜ੍ਹਨ ਤੋਂ ਬਾਅਦ ਜਦ ਮੈਂ ਕਮਲ ਵੱਲ ਦੇਖਿਆ ਤਾਂ ਉਸਦੀਆਂ ਅੱਖਾਂ ‘ਚ ਹੰਝੂ ਆਏ ਹੋਏ ਸਨ।
ਤੇਰੀਆਂ ਅੱਖਾਂ ‘ਚ ਹੰਝੂ। ਮੈਂ ਉਸਨੂੰ ਪੁੱਛਿਆ।
ਪਿਛਲੇ ਸਾਲ ਰੱਖੜੀ ਵਾਲੇ ਦਿਨ ਮੇਰੇ ਵੀਰ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹ ਇਸ ਦੁਨੀਆਂ ਤੋਂ ਸਦਾ ਲਈ ! ਮੇਰੀ ਬੁੱਢੀ ਮਾਂ ਉਸਦੇ ਗਮ `ਚ ਪਾਗਲ.. ਕੱਲ ਰੱਖੜੀ ਆ ਤੁਸੀਂ ਮੇਰੇ ਘਰ ਜਰੂਰ ਆਇਉ। ਮੇਰੀ ਮਾਂ ਤੁਹਾਨੂੰ ਦੇਖ ਬੜਾ ਖੁਸ਼ ਹੋਵੇਗੀ।
“ਪਰ ਮੇਰੀ ਮਾਂ ਦੀਆਂ ਖੁਸ਼ੀਆਂ ਦਾ ਕੀ ਹੋਵੇਗਾ?”
ਕਹਿੰਦੇ ਹੀ ਮੇਰੀਆਂ ਅੱਖਾਂ ‘ਚ ਹੰਝੂ ਆ ਗਏ।
ਯੁਵਕ ਵਿਕਾਊ ਹਨ/ਹਮਦਰਦਵੀਰ ਨੌਸ਼ਹਿਰਵੀ
ਤੀਰਥ ਕਾਲਜ ਯੂਵਕ ਸਭਾ ਦਾ ਪ੍ਰਧਾਨ ਸੀ। ਉਹ ਕਾਲਜ ਦੇ ਹਰ ਸਮਾਗਮ ਵੇਲੇ ਇਨਕਲਾਬੀ ਕਵਿਤਾ ਬੋਲਦਾ ਹੁੰਦਾ ਸੀ ਤੇ ਹਰ ਕਵਿਤਾ ਦੇ ਪਿੱਛੋਂ ਜੇ ਸੰਘਰਸ਼ ਕਹਿਣੋ ਉਹ ਕਦੀ ਨਹੀਂ ਸੀ ਰੁਕਦਾ।
ਇਕ ਵਾਰ ਕਾਲਜ ਵਿਚ ਯੁਵਕ ਸੁਧਾਰ ਸਭਾ ਨੇ ‘ਦਾਜ ਇਕ ਸਮਾਜਿਕ ਲਾਹਨਤ ਹੈ, ਦੇ ਵਿਸ਼ੇ ਉਤੇ ਇਕ ਬਹਿਸ ਰੱਖੀ। ਬਹਿਸ ਤੋਂ ਬਾਅਦ ਬਾਈ ਵਿਦਿਆਰਥੀਆਂ ਨੇ ਆਪਣੀ ਸ਼ਾਦੀ ਸਮੇਂ ਦਾਜ ਨਾ ਲੈਣ ਦੀ ਸੌਂਹ ਚੁੱਕੀ ਅਤੇ ਇੱਕ ਰਜਿਸਟਰ ਉਤੇ ਦਸਤਖਤ ਕੀਤੇ। ਸੌਂਹ ਚੁਕਣ ਵਾਲੇ ਵਿਦਿਆਰਥੀਆਂ ਵਿਚ ਤੀਰਥ ਦਾ ਨਾਮ ਸਭ ਤੋਂ ਉੱਪਰ ਸੀ।
ਛੇਤੀ ਹੀ ਤੀਰਥ ਦੀ ਕਿਸੇ ਵੱਡੇ ਘਰ ਮੰਗਣੀ ਹੋ ਗਈ। ਬਾਅਦ ਵਿਚ ਤੀਰਥ ਬੀ.ਏ . ਦੀ ਪੜ੍ਹਾਈ ਅਧਵਾਟੇ ਛੱਡ ਹੀ ਪੜ੍ਹਨੋਂ ਹਟ ਗਿਆ। ਉਸ ਦੀ ਪੜ੍ਹਾਈ ਦੀ ਮੰਜਿਲ ਸ਼ਾਇਦ ਮੰਗਣੀ ਤੱਕ ਹੀ ਸੀ।
ਉਸ ਦੀ ਸ਼ਾਦੀ ਲਈ ਦਾਅਵਤ ਨਾਮਾ ਮੈਨੂੰ ਵੀ ਮਿਲਿਆ ਪਰ ਮੈਂ ਜਾ ਨਾ ਸਕਿਆ।
ਪੰਦਰਾਂ ਵੀਹ ਦਿਨ ਹੋਰ ਬੀਤ ਗਏ।
ਇੱਕ ਸ਼ਾਮ ਮੈਂ ਕਾਲਜੋਂ ਆਪਣੀ ਡਿਊਟੀ ਮੁਕਾ ਕੇ ਘਰ ਮੁੜ ਰਿਹਾ ਸਾਂ। ਰਾਹ ਵਿਚ ਹੀ ਸਾਈਕਲ ਦੇ ਪਿਛਲੇ ਪਹੀਏ ਵਿੱਚੋਂ ਹਵਾ ਨਿਕਲ ਜਾਣ ਕਰਕੇ ਮੈਂ ਹੌਲੀ ਹੌਲੀ ਸਾਈਕਲ ਰਾਹੀਂ ਮੁੜ ਰਿਹਾ ਸਾਂ। ਪਿੱਛੋਂ ਇਕ ਤੇਜ਼ ਚਲਦਾ ਮੋਟਰ ਸਾਈਕਲ ਐਨ ਮੇਰੇ ਲਾਗੇ ਆਕੇ ਰੁਕ ਗਿਆ।
ਪ੍ਰੋਫੈਸਰ ਸਾਹਿਬ, ਸਤਿ ਸ੍ਰੀ ਅਕਾਲ।’ ਤੀਰਥ ਨੇ ਮੇਰੇ ਵਲ ਹੱਥ ਵਧਾਇਆ। ਉਸ ਦਾ ਸੋਨੇ ਦਾ ਕੜਾ ਮੇਰੇ ਹੱਥ ਨਾਲ ਵੀ ਟਕਰਾ ਗਿਆ। ਐਟੋਮੈਟਿਕ ਘੜੀ ਨੇ ਵੀ ਕੋਟ ਹੇਠਾਂ ਵਲ ਝਾਕਿਆ।
ਵਾਹ ਭਈ ਤੀਰਥਾ, ਤੂੰ ਤਾਂ ਬੜਾ ਚਮਕ ਪਿਆ ਏ: ਇਹ ਨਵਾਂ ਸੂਟ-ਨਵਾਂ ਮੋਟਰ ਸਾਈਕਲ ਕੋਈ ਖਜਾਨਾ ਤੇ ਨਹੀਂ ਲੱਭ ਪਿਆ।
ਪ੍ਰੋਫੈਸਰ ਸਾਹਿਬ, ਤੁਸੀਂ ਵੀ ਹੁਣ ਮੋਟਰਸਾਈਕਲ ਲਵੋ।
ਭਾਈ ਕੋਈ ਦੇਣ ਵਾਲਾ ਹੋਵੇ ਵੀ ਸਹੀ। ਇਸ ਉਮਰ ’ਚ ਮੇਰੀ ਹੁਣ ਦੁਬਾਰਾ ਸ਼ਾਦੀ ਤੇ ਨਹੀਂ ਹੋਣੀ।
ਤੀਰਥ ਸ਼ਰਮਿੰਦਾ ਜਿਹਾ ਹੋ ਕੇ ਦੂਜੇ ਪਾਸੇ ਵਲ ਵੇਖਣ ਲੱਗ ਪਿਆ।
ਪੱਖੀ- ਤੁਸੀਂ ਮੈਨੂੰ ਕਿਉਂ ਵੱਢ ਰਹੇ ਹੋ? ਮੈਂ ਭਾਵੇਂ ਸੁੱਕ ਗਿਆ ਹਾਂ ਪਰ ਬਸੰਤ ’ਚ ਫੇ ਰ ਹਰਾ ਹੋ ਸਕਦਾ ਹਾਂ
ਪ੍ਰਤੀ-ਪੱਖੀ-ਸੁੱਕੀ ਹੋਈ ਚੀਜ਼ ਕਦੀ ਹਰੀ ਹੁੰਦੀ ਐ- ਨਹੀਂ, ਕਦੇ ਨਹੀਂ
ਪੱਖੀ- ਜੇ ਕਰ ਉਸ ਨੂੰ ਕੁੱਝ ਦੇਰ ਉਸ ਦੀ ਖੁਰਾਕ ਦਿੱਤੀ ਜਾਵੇ।
ਪ੍ਰਤੀ-ਪੱਖੀ- ਇਸ ਵਿਅਕਤੀ ਵਾਦੀ ਯੁੱਗ ’ਚ ਦੂਜੇ ਨੂੰ ਖੁਰਾਕ ਦੇਣਾ ਮਨਾਂ ਹੈ।
ਪੱਖੀ- ਮੈਂ ਆਪਣੇ ਆਪ ਹਰਾ ਹੋ ਜਾਵਾਗਾ ਪਰ ਤੁਸੀਂ ਮੇਰੀਆਂ ਬਾਹਾਂ ਤਾਂ ਨਾ ਵਢੋ।
ਪ੍ਰਤੀ-ਪੱਖੀ ਇਹ ਦੁਨੀਆਂ ਦਾ ਸੂਲ ਐ ਕਿ ਜੋ ਚੀਜ਼ ਸੁੱਕ ਗਈ ਉਸ ਨੂੰ ਸੁਕਦੇ ਈ ਵੱਢ ਦਿਓ।
ਪੱਖੀ- ਨਹੀਂ ਮੈਂ ਇਸ `ਸੂਲ ਨੂੰ ਪੰਗ ਕਰਾਂਗਾ-| ਲਓ- ਭਾਵੇਂ ਮੈਂ ਸੁੱਕਾਂ ਹਾਂ ਪਰ ਤੁਸੀਂ ਮੈਨੂੰ ਵੱਢ ਕੇ ਵਿਖਾਓ
ਪ੍ਰਤੀ ਪੱਖੀ- ਤੂੰ ਕੱਲਾ ਕੁੱਝ ਨੀ ਕਰ ਸਕਦਾ- ਵੇਖ ਤੇਰੇ ਨਾਲ ਦੇ ਵੀ ਤਾਂ ਕਿਵੇਂ ਚੁੱਪ ਖੜੇ ਨੇ।
ਲਕੜਹਾਰੇ ਨੇ ਕਹਿੰਦੇ ਕੁਹਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀਆਂ ਟਹਿਣੀਆਂ ਇਕ ਇਕ ਕਰਕੇ ਥੱਡੇ ਡਿਗਣ ਲੱਗੀਆਂ। ਵੇਖਕੇ ਵੇਖਦੇ ਉਹ ਦਰਖ਼ਤ ਉਥੋਂ ਪੁੱਟ ਦਿੱਤਾ ਗਿਆ।
ਸ਼ਾਮ ਤੱਕ ਜੰਗਲ ਰੜਾ ਮੈਦਾਨ ਬਣ ਚੁੱਕਾ ਸੀ।
ਢੰਗ
ਬੰਤਾ ਖੰਡ ਦੀ ਬੋਰੀ ਚੁੱਕੀ ਸਿਟੀ ਪੁਲੀਸ ਗੇਟ ਦੇ ਅੰਦਰ ਵੜ ਗਿਆ। ਤੁਰੇ ਜਾਂਦੇ ਦਾ ਪੁਲੀਸ ਵਾਲਿਆਂ ਦੀ ਖੜੀ ਕੀਤੀ ਬਹੁਕਰ ਨਾਲ ਪਾਸਾ ਲੱਗਣ ਕਰਕੇ ਉਹ ਡਿੱਗ ਪਈ। ਸਿਪਾਹੀ ਅੱਖਾਂ ਕੱਢਦਾ ਕੜਕ ਕੇ ਬੋਲਿਆ, “ਸਾਲਿਆ, ਮਾਂ ਆਪਣੀ ਥੱਲੇ ਸੁੱਟਤੀ, ਤੂੰ ਚਾਹੁੰਨਾਂ ਕੋਈ ਵੀ ਬੰਦਾ ਨਾ ਫਸੇ, ਸਾਲੇ ਨੂੰ ਬੋਰੀ ਲਿਜਾਣ ਦੀ ਵੀ ਅਕਲ ਨੀ…।”
ਬਸ਼ੀਰੇ ਨੂੰ ਫੜੀ ਪੁਲੀਸ ਦੀ ਜੀਪ ਧੂੜਾਂ ਪਟਦੀ ਸਿਟੀ ਮੂਹਰੇ ਆ ਕੇ ਰੁਕੀ। ਅੱਜ ਉਹ ਅਫੀਮ ਵੇਚਦਾ ਫੜਿਆ ਗਿਆ ਸੀ। ਥਾਣੇਦਾਰ ਨੇ ਖਿੱਚ ਕੇ ਜੀਪ `ਚੋਂ ਥੱਲੇ ਸੁੱਟ ਲਿਆ ਤੇ ਧਰ ਦਿੱਤੀਆਂ ਤਿੰਨ ਚਾਰ ਮੌਰਾਂ `ਚ। ਬਸ਼ੀਰਾ ਤਰਲੇ ਕੱਢਦਾ ਬੋਲਿਆ, ‘ਸਰਦਾਰ ਮਾਈ ਬਾਪ, ਗਲਤੀ ਹੋਗੀ, ਗਾਂਹ ਨੂੰ ਨੀ ਵੇਚਦਾ।”
ਥਾਣੇਦਾਰ ਨੇ ਦੋ ਹੋਰ ਮਾਰਦਿਆਂ ਕਿਹਾ, “ਸਾਲਿਆ ਜੇ ਤੂੰ ਨੀ ਵੇਚੇਗਾ ਤਾਂ ਸਾਡਾ ਕੀ ਬਣੂ ਤੂੰ ਐਂ ਕਹਿ ਬਈ ਮਹੀਨਾ ਪਹੁੰਚਾਇਆ ਕਰੂੰਗਾ।’ ਬਸ਼ੀਰਾ ਹੁਣ ਖੁਸ਼ ਸੀ ਉਸਨੂੰ ਹੁਣ ਕੰਮ ਕਰਨ ਦਾ ਢੰਗ ਆ ਗਿਆ ਸੀ।
ਸਹਿਕਾਰੀ ਬੈਂਕ ਦੇ ਮੁਲਾਜ਼ਮਾਂ ਦੀ ਅਨਿਸ਼ਚਤ ਸਮੇਂ ਤੋਂ ਚੱਲੀ ਆ ਰਹੀ ਹੜਤਾਲ ਦੇ ਖਤਮ ਹੋਣ ਦੀ ਰੇਡੀਓ ਅਤੇ ਅਖਬਾਰਾਂ ਵਿਚ ਬੜੀ ਚਰਚਾ ਸੀ। ਦਫਤਰ ਵਿਚ ਜਦ ਇਸ ਖਬਰ ਦਾ ਜ਼ਿਕਰ ਆਇਆ ਤਾਂ ਮੇਰੇ ਮੂੰਹੋਂ ਸੁਭਾਵਕ ਹੀ ਨਿਕਲਿਆ ਕਿ ਮੁਲਾਜ਼ਮਾਂ ਨੇ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਅਤੇ ਹੜਤਾਲ ਬਿਨਾਂ ਸ਼ਰਤ ਵਾਪਸ ਲੈ ਲਈ। ਇਸ ਤੇ ਮੇਰੇ ਨਾਲ ਦੇ ਸਾਥੀ ਨੇ ਮੁਲਾਜ਼ਮਾਂ ਪ੍ਰਤੀ “ਹਮਦਰਦੀ ਜਾਹਿਰ ਕਰਦੇ ਹੋਏ ਮੇਰੇ ਤੇ ਵਾਰ ਕੀਤਾ, “ਤੁਹਾਨੂੰ ਮੁਲਾਜ਼ਮ ਹੋਣ ਦੇ ਨਾਤੇ ਉਨ੍ਹਾਂ ਪ੍ਰਤੀ ਹਮਦਰਦੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਸ਼ਾਨਦਾਰ ਜਿੱਤ ਤੇ ਵਧਾਈ ਦੇਣੀ ਚਾਹੀਦੀ ਹੈ ਨਾ ਕਿ ਉਨ੍ਹਾਂ ਦੇ ਵਿਰੁੱਧ ਪ੍ਰਾਪੇ ਗੰਡਾ।”
ਉਸ ਭੱਦਰ ਪੁਰਸ਼ ਦੇ ਰਿਮਾਰਕਸ ਸੁਣ ਕੇ ਮੈਨੂੰ ਹਾਸੀ ਵੀ ਆਈ ਤੇ ਖੁੰਦਕ ਵੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਸਹਿਕਾਰੀ ਬੈਂਕ ਦੇ ਮੁਲਾਜ਼ਮ ਸਾਡੀ ਸ਼ਾਖਾ ਵਿਚ ਮਾਇਕ ਸਹਾਇਤਾ ਕਰਨ ਦੀ ਅਪੀਲ ਲੈ ਕੇ ਆਏ ਸਨ। ਉਸ ‘ਹਮਦਰਦ ਭੱਦਰ ਪੁਰਸ਼ ਤੋਂ ਬਗੈਰ ਬਾਕੀ ਸਭ ਨੇ ਇੱਥੋਂ ਤੱਕ ਕਿ ਚੌਥੇ ਦਰਜੇ ਦੇ ਸਟਾਫ ਮੈਂਬਰਾਂ ਨੇ ਵੀ ਆਪਣੇ ਵਿਤ ਮੁਤਾਬਕ ਮਾਇਕ ਸਹਾਇਤਾ ਕੀਤੀ ਸੀ। ਮੈਂ ਜਦ ਉਸ ਪਾਸ ਨਿਜੀ ਤੌਰ ਤੇ ਸਹਾਇਤਾ ਲਈ ਅਪੀਲ ਕੀਤੀ ਤਾਂ ਉਸਨੇ ਕਿਹਾ ਸੀ, ਇਨ੍ਹਾਂ ਦਾ ਕਿਹੜਾ ਇਕ ਦਿਨ ਦਾ ਕੰਮ ਹੈ- ਇਹ ਤਾਂ ਰੋਜ਼ ਹੀ ਪੈਸਿਆਂ ਲਈ ਖੜ੍ਹੇ ਰਹਿਣਗੇ। ਨਾਲੇ ਜੇ ਇਨ੍ਹਾਂ ਨੇ ਲੜਾਈ ਹੀ ਲੜਨੀ ਹੈ ਤਾਂ ਆਪਣੇ ਦਮ ਤੇ ਲੜਣਦੂਸਰਿਆਂ ਦੀਆਂ ਜੇਬਾਂ ਕੱਟਣ ਦਾ ਕੀ ਫਾਇਦੈ? ਨਾਲੇ ਇਨ੍ਹਾਂ ਨੇ ਕਿਹੜੇ ਲੋੜਵੰਦਾਂ ਦੀ ਮੱਦਦ ਕਰਨੀ ਹੈ, ਰਲ ਮਿਲ ਕੇ ਛਕ ਛਕਾ ਜਾਣਗੇ।
ਤੇ ਅੱਜ ਉਹ ਭੱਦਰ ਪੁਰਸ਼ ਦੀ ‘ਹਮਦਰਦੀ’ ਮੈਨੂੰ ਓਪਰੀ ਓਪਰੀ ਲੱਗੀ ਜਿਹੜਾ ਪੰਜ ਰੁਪਏ ਦੇਣ ਦੇ ਬਦਲੇ ਕਿੰਨੀਆਂ ਵੱਡੀਆਂ ਵੱਡੀਆਂ ਕਹਾਣੀਆਂ ਘੜ ਰਿਹਾ ਸੀ।
ਕੱਪ ਅਜੇ ਬੁੱਲਾਂ ਤੱਕ ਪਹੁੰਚਿਆ ਵੀ ਨਹੀਂ ਸੀ ਕਿ ਧੌਣ ਪਿੱਛੇ ਠੰਡੀ ਨਾਲ ਦੇ ਸਪਰਸ਼ ਨੇ ਮੇਰਾ ਆਪਾ ਕੰਬਾ ਦਿੱਤਾ। ਦਿਲ ਹੀ ਦਿਲ ਪਛਤਾ ਰਿਹਾ ਸਾਂ ਕਿ ਇੱਥੇ ਚਾਹ ਪੀਣ ਲਈ ਰੁਕਣਾ ਨਹੀਂ ਸੀ ਚਾਹੀਦਾ। ਸਕੂਟਰ, ਘੜੀ, ਮੁੰਦਰੀ, ਕੈਸ਼ ਸਭ ਕੁਝ ਖੋਹ ਲਿਆ ਜਾਵੇਗਾ ਤੇ ਸ਼ਾਇਦ ਕੱਪੜੇ ਵੀ। ਦੁਕਾਨਦਾਰ ਹੱਥ ਜੋੜੀ ਖੜਾ ਸੀ ਤੇ ਉਸ ਵਲ ਵੇਖ ਹੱਥ ਵਿਚਲੇ ਕੱਪ ‘ਚੋਂ ਕੁੱਝ ਛਿੱਟਾਂ ਕਪੜਿਆਂ ਤੇ ਪੈ ਗਈਆਂ। ਛਿੱਟ, ਝਾੜਦਿਆਂ ਕਣਖੀਆਂ ਵਿਚੋਂਦੀ ਉਸ ਬਹਾਦਰ ਵੱਲ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਨਾਲ ਤੇ ਦਬਾਅ ਹੋਰ ਵਧ ਗਿਆ।
ਜੋ ਕੁਝ ਏ ਮੇਜ ਤੇ ਰਖਦੈ ਗਰਜਵੀਂ ਤੇ ਰੋਅਬ ਭਰੀ ਆਵਾਜ਼ ਨੇ ਮੇਰਾ ਹੋਸਲਾ ਤੋੜ ਦਿੱਤਾ।
ਬਈ ਇਕ ਪ੍ਰੋਫੈਸਰ ਦਾ ਤਾਂ ਲਿਹਾਜ ਕਰਨਾ ਚਾਹੀਦਾ ਆਖਰ
ਮੇਰੇ ਵਰਗਿਆਂ ਨੂੰ ਪੜਾ, ਡਿਗਰੀਆਂ ਦੁਆ ਬੇਰੁਜ਼ਗਾਰੀ ਦੇ ਸਮੁੰਦਰ ਵਿਚ ਧੱਕਣ ਦਾ ਕੰਮ ਤਾਂ ਅਸੀਂ ਹੀ ਕਰਦੇ ਹਾਂ। ਮੇਰੀ ਗੱਲ ਪੂਰੀ ਕਰਦਿਆਂ ਉਹ ਹੱਸਿਆ।
ਕਿਹੜੇ ਕਾਲਜ ਵਿਚ ਪੜ੍ਹਾਉਂਦੇ ਓ? ਧੌਣ ਪਿੱਛੋਂ ਠੰਡੀ ਨਾਲ ਲਾਹੁੰਦਿਆਂ ਉਸ ਪੁੱਛਿਆ।
ਰਾਜਿੰਦਰਾ ਕਾਲਜ ਵਿਚ।
ਤੇ ਤੁਹਾਡਾ ਨਾਂਅ ਕੀ ਏ?
ਜਾਨਕੀ ਦਾਸ ਭੰਡਾਰੀ।
ਤੁਸੀਂ ਤੁਸੀਂ? ਤੁਹਾਡੇ ਕੋਲ ਤਾਂ ਮੈਂ ਵੀ ਪੜਿਆ ਏ, ਮੇਰਾ ਨਾ ਕਸ਼ਮੀਰਾ ਏ ਕਸ਼ਮੀਰਾ। ਪੱਗ ਦਾ ਲੜ ਮੂੰਹ ਤੋਂ ਲਾਹੁੰਦਿਆਂ ਮੇਰੇ ਸਾਹਮਣੇ ਹੁੰਦਿਆਂ ਉਹ ਬੋਲਿਆ।
“ਕਸ਼ਮੀਰਾ? ਕਸ਼ਮੀਰਿਆ ਤੂੰ ਤਾਂ ਪੜ੍ਹਾਈ ਵਿਚ ਫਸਟ ਆਉਂਦਾ ਸੈਂ ਤੇ ਖੇਡਾਂ ਵਿਚ ਸਭ ਤੋਂ ਅੱਗੇ ਫਿਰ ਇਹ ਕੀ ਕੰਮ ?”
“ਪ੍ਰੋਫੈਸਰ ਸਾਹਬ, ਇਸ ਕੰਮ ਵਿਚ ਮੇਰਾ ਨੰਬਰ ਸਭ ਤੋਂ ਅੱਗੇ ਆ।’’ ਕਹਿੰਦਿਆਂ ਉਹ ਮੋਟਰ ਸਾਈਕਲ ਚਲਾ ਧੂੜ ਉਡਾਉਂਦਾ ਅੱਖਾਂ ਤੋਂ ਓਹਲੇ ਹੋ ਗਿਆ।
ਧੂੜ ਦੇ ਕਿਣਕੇ ਮੇਰੀਆਂ ਅੱਖਾਂ ਅੱਗੇ ਫੈਲਦੇ ਜਾ ਰਹੇ ਸਨ।
ਪਛਾਣ
ਦਰਵਾਜ਼ੇ ਕੋਲ ਪਹੁੰਚੀ ਹੀ ਸੀ ਕਿ ਟਿਕਟ-ਚੈਕਰ ਨੇ ਟੋਕਿਆ ‘ਟਿਕਟ ਪਲੀਜ਼! ਭੀੜ ਤੋਂ ਥੋੜੀ ਅਲੱਗ ਹੋਕੇ ਬੜੀ ਸਹਿਜਤਾ ਨਾਲ ਮੈਂ ਆਪਣਾ ‘ਵੈਨਿਟੀ-ਬੈਗ’ ਖੋਲਿਆ। ਦੇਖਿਆ, ਮੇਰਾ ਛੋਟਾ ਪਰਸ ਜਿਸ ਵਿਚ ਰੁਪਏ-ਪੈਸੇ ਤੇ ਟਿਕਟ ਪਈ ਸੀ ਗੁੰਮ ਸੀ। ਚਿਹਰਾ ਫਕ ਹੋ ਗਿਆ। ਝੱਟ ਸਮਝ ਗਈ ਕਿ ਮਾਮਲਾ ਕੀ ਹੈ ਪਰਸ ਉਡਾ ਲਿਆ ਗਿਆ ਸੀ ਪਰ ਤਾਂ ਵੀ ਮਨ ਨੂੰ ਤਸੱਲੀ ਨਹੀਂ ਸੀ ਹੋ ਰਹੀ ਗਲੀਆਂ ਬੈਗ ਦੇ ਕੋਨੇ ਕੋਨੇ ਨੂੰ ਬਾਰ ਬਾਰ ਫਰੋਲ ਰਹੀਆਂ ਸਨ। ਨਜ਼ਰ ਚੈਕਰ ਦੇ ਚਿਹਰੇ ਤੇ ਗਈ ਦੇਖਿਆ ਕਿ ਇਕ ਗੁੱਝੀ ਮੁਸਕਰਾਹਟ ਉਸ ਦੇ ਬੁਲਾਂ ਤੇ ਅੱਖਾਂ ‘ਚ ਸੀ। ਮੇਰੇ ਆਸ-ਪਾਸ ਲੋਕ ਇਕੱਠੇ ਹੋਣ ਲੱਗੇ।
“ਲਗਦੈ ਕਿਸੇ ਨੇ ਟਰੇਨ ’ਚ ਮੇਰਾ ਪਰਸ ਉਡਾ ਲਿਆ।” ਚੈਕਰ ਦੇ ਚਿਹਰੇ ਤੇ ਗੁੱਸਾ ਆ ਗਿਆ ਬਿਨਾਂ ਟਿਕਟ ਸਫਰ ਕਰਨ ਵਾਲੇ ਅਕਸਰ ਇਹੋ ਦਲੀਲ ਦਿੰਦੇ ਹਨ। ਮੈਂ ਇਹਨਾਂ ਚਮਿਆਂ ਵਿਚ ਨਹੀਂ ਆਉਣ ਵਾਲਾ, ਸਿੱਧੀ ਤਰ੍ਹਾਂ ਟਿਕਟ ਕੱਢੋ।
ਅਪਮਾਨ ਵਿਚ ਵਿੰਨੀ ਜਾ ਰਹੀ ਸਾਂ ਮੈਂ ਕੀ ਇਹੋ ਜਿਹੀ ਲਗਦੀ ਹਾਂ?
ਦੇਖੋ, ਮੈਨੂੰ ਟਿਕਟ ਨਾਲ ਮਤਲਬ ਹੈ, ਨਹੀਂ ਲਿਆ ਤਾਂ ਕੋਈ ਗੱਲ ਨਹੀਂ ਪੈਨੇਲਿਟੀ ਭਰ ਦਿਓ।
ਪਰਸ ਹੀ ਕੱਟ ਗਿਆ ਤਾਂ ਪੈਨੇਲਿਟੀ ਕਿਵੇਂ ਭਰਾਂ?
ਭਰੇ ਗਲੇ ਨੂੰ ਖੁਸ਼ਕ ਕਰਕੇ ਕਿਹਾ, ਬਾਲੀਵ ਮੀ ਮੇਰਾ ਪਤਾ ਨੋਟ ਕਰ ਲਵੋ, ਪੈਨੇਲਿਟੀ ਸਮੇਤ ਘਰੋਂ ਪੈਸੇ ਭਿਜਵਾ ਦੇਵਾਂਗੀ।
ਟਰਕਾ ਦੇਣ ਦੀ ਕੋਸ਼ਿਸ਼ ਨਾ ਕਰੋ` ਚੈਕਰ ਦੀ ਆਵਾਜ਼ ਗੁੱਸੇ ਨਾਲ ਭਰੀ ਸੀ, ਤੁਹਾਡੇ ਵਰਗੀਆਂ ਆਪ-ਟੂ-ਡੇਟ ਕੁੜੀਆਂ ਦੇ ਨਖਰਿਆਂ ਤੋਂ ਮੈਂ ਚੰਗੀ ਤਰ੍ਹਾਂ ਵਾਕਫ ਹਾਂ, ਚਾਰ ਸੌ ਰੁਪਏ ਦੀ ਸਾੜੀ ਲਪੇਟ, ਸਿੰਧੂਰ ਭਰ, ਲੋਕਾਂ ਦੀਆਂ ਜੇਬਾਂ ਕੱਟਦੀਆਂ ਫਿਰਦੀਆਂ ਹਨ।
ਦਿਲ ਵਿਚ ਆਇਆ ਚੀਕ ਕੇ ਕਹਾਂ, “ਸ਼ਿਸਟਾ ਨਾਮ ਦੀ ਚੀਜ਼ ਤੋਂ ਵਾਕਫ ਹੋ? ਅਤੇ ਤਾੜ ਕਰਕੇ ਥੱਪੜ ਇਸਦੇ ਮੂੰਹ ਤੇ ਮਾਰਾਂ।
“ਕਿੰਨੀ ਪੈਨੇਲਿਟੀ ਭਰਨੀ ਹੈ?” ਇਕ ਕੋਮਲ ਆਵਾਜ਼ ਨੇ ਮੈਨੂੰ ਚੌਕਾ ਦਿੱਤਾ- ਮੇਰੀ ਨਜ਼ਰ ਉਸ ਵਿਅਕਤੀ ਉਤੇ ਰੁਕ ਗਈ ‘ਤੁਸੀਂ ਭਰੋਗੇ? ਚੈਕਰ ਦੀ ਆਵਾਜ਼ ਵਿਚ ਵਿਅੰਗ ਸੀ।
‘‘ਜੀ ਮੈਂ ਭਰਾਂਗਾ।”
‘‘ਕਲਿਆਨ ਲੋਕਲ ਹੈ ਫਾਇਨ ਦੇ ਨਾਲ ਪੰਦਰਾਂ ਰੁਪਏ ਵੀਹ ਪੈਸੇ ਹੋਏ ਕੱਢੋ।
‘ਰਸੀਦ ਕੱਟੋ।’
ਪੈਸੇ ਕਰਕੇ ਉਹਨੇ ਮੈਨੂੰ ਕਿਹਾ, ਲਉ ਭੈਣ ਜੀ।
ਰਸੀਦ ਉਸਨੇ ਮੇਰੇ ਵਲ ਵਧਾ ਦਿੱਤੀ, ਇਹ ਇੱਕੋ ਹੀ ਸੋਟੀ ਨਾਲ ਸਾਰਿਆਂ ਨੂੰ ਹੱਕਦੇ ਹਨ।
ਅਹਿਸਾਨ-ਮੰਦ ਹੋਈ ਨੇ ਮੈਂ ਜ਼ੋਰ ਪਾ ਕੇ ਕਿਹਾ, “ਕੋਲ ਹੀ ਘਰ ਹੈ, ਥੋੜੀ ਦੇਰ ਲਈ ਚਲੋ ਮੈਂ ਰੁਪਏ ਵੀ।”
ਮੇਰੀ ਗਲ ਪੂਰੀ ਵੀ ਨਹੀਂ ਹੋਈ ਸੀ ਕਿ ਪਿੱਛੋਂ ਆਵਾਜ਼ ਆਈ, ਅਰੇ ਗੈਂਗ ਚਲਦਾ ਹੈ। ਇਹਨਾਂ ਦਾ ਇੱਕ ਫੜਿਆ ਜਾਏ ਤਾਂ ਦੂਸਰਾ ਛੁਡਾ ਲੈਂਦਾ ਹੈ?
“ਅੰਮਾਂ! ਚੱਲ ਵੋਟਾਂ ਪੈਂਦੀ-ਐਂ-ਚੱਲ-ਚੱਲ-ਚੱਲ ਮੈਂ ਆਖਿਆ ਅੰਮਾਂ ਨੂੰ ਲੈ ਅੰਮਾਂ-ਚੱਲਚੱਲ-ਚੱਲ ਫਲੇ `ਚ ਟਰਾਲੀ ਖੜੀ ਐ।” ਗੁਰੂ-ਬਖਸ਼ੇ ਨੇ “ਅੰਮਾਂ ਵਾਲੀ ਕੋਠੜੀ ’ਚ ਨਿਉਂਕੇ ਵੜਦਿਆਂ ਗੋਡਿਆਂ ਤੋਂ ਹੇਠਾਂ ਲਮਕਦੇ ਨਾਲੇ ਨੂੰ ਬੋਚਿਆ।
‘‘ਚੱਲ- ਚੱਲਦੀ ਐ!…ਬਿੰਦ ਕੁ ਪਹਿਲਾਂ ਅਪਣਾ ਅਪਣੇ ਰੰਜੀਤ ਸੁੰਹ ਕਾ ਛੋਟਾ ਹਰਬਖ਼ਸ਼ਾ ਵੀ ਆਇਆ ਸੀ-। ਅੰਮਾਂ ਨੇ ਐਨਕ ਬੋਚਦਿਆਂ, ਬਾਹੀ ਨਾਲ ਪਿਆ ਬੱਠਲ ਧੱਕ ਕੇ ਮੰਜੇ ਥੱਲੇ ਕਰਦਿਆਂ ਜੁੱਤੀ ਟੋਹੀ।
“ਹੈਂ-ਟੈਂ-ਟੈਂ-ਹੂੰ-ਤੂੰ-ਤੂੰ-ਹਾਂ ਅੰਮਾਂ! ਤੋਕੀ (ਐਤਕੀ) ਉਹ ਬਾਬਿਆਂ ਤੋਂ ‘ਬੇ-ਮੁੱਖ` ਹੋਏ ਫਿਰਦੇ- ਐ। ਲੈ ਦੇਖ ਅੰਮਾਂ! ਆਹ! ਐਹੋ ਜਿਹੀ ਹੋਊ ਪਰਚੀ-ਤੋਂ ਐਥੇ ਮੋਹਰ ਲਾਉਣੀ ਐਂ‘ਬੇਬੇ ਦੀ ਤੱਕੜੀ’ ’ਤੇ…।”
ਅੰਮਾਂ ਦੇ ਨਾਲ ਬਾਹਰ ਨੂੰ ਆਉਂਦਿਆਂ ਉਹਨੇ ਅੰਮਾਂ ਨੂੰ ਮੋਹਰ ਲਾਉਣ ਬਾਰੇ ‘ਸਮਝਾਉਤੀ ਦਿੱਤੀ।
“ਭਾਈ ਨਿੱਕਿਆ! ਉਹ! (ਹਰਬਖ਼ਸ਼ਾ) ਆਂਹਦਾ ਸੀ ‘ਹੱਥ’ ’ਤੇ ਲਾਈਂ ਅੰਮਾਂ। -“ਪੰਜਾ’ ਐ ਬਾਬੇ ਦਾ, ਤੂੰ ਆਹਨੇਂ ਤੱਕੜੀ ’ਤੇ ਲਾਂਮਾਂ-! ਦੇਖੇ ਨਾ ਡੱਡੇ! ਮੈਂ ਤਾਂ ਭਾਈ ਜਾਏ ਨੂੰ ਖਾਬੇ ਦੋਹਾਂ ਤੇ ਲਾ ਦੂ-ਤੂੰ ਵੀ ਪੋਤਾ- ਉਹ ਵੀ ਪੋਤਾ-!” ਅੰਮਾਂ ਦੇ ਸ਼ਬਦਾਂ ’ਚ ਮੋਹ ਭਿੱਜੀ ਭੋਲੇ-ਪਣ ਦੀ ਭਿੰਨੀ “ਮਹਿਕ ਸੀ।
ਹੈ-ਹੈ-ਹੈ- ਲੈ ਹੈ ਸਹੁਰੀ ਕਮਲੀ ਅੰਮਾਂ! ਨਾਂ-ਨਾਂ-ਨਾਂ ਦੋਹਾਂ ’ਤੇ ਨੀ ਲਾਉਣੀ। ਇਹ ‘ਆਪਣੀ-ਤੱਕੜੀ- ਤੇਰਾਂ-ਤੇਰਾਂ ਆਲੀ ਬਾਬੇ ਨਾਨਕ ਆਲੀ ਤੱਕੜੀ ਐ- ਉਹ ਤਾਂ ਐਮੇਂ ਤੇਰੇ ਕੋਲ ‘ਟਰੱਪਲ ਮਾਰ ਗਿਆ…।” ਤੇ ਹੁਣ ਮਨ ਹੀ ਮਨ `ਚ ਮਿੰਨਾਂ-ਮਿੰਨ੍ਹਾਂ ‘ਮੁਸਕਰਾਉਂਦਾ ਗੁਰੂਬਖ਼ਸ਼ਾ ਅੰਮਾਂ ਨੂੰ ਫਲ੍ਹੇ `ਚ ਖੜੀ ਟਰਾਲੀ ਵੱਲ ਲਈ ਜਾ ਰਿਹਾ ਸੀ…. ।