ਕਾਨਵੋਕੇਸ਼ਨ ਦੇ ਬਾਅਦ ਵਿਛੋੜੇ ਦੇ ਦਿਨ ਆ ਜਾਣੇ
ਧੁੱਪ ਚੜੀ ਤਾਂ ਫੁੱਲ ਗੁਲਦਸਤੇ ਦੇ ਕੁਮਲਾ ਜਾਣੇ
ਚੰਡੀਗੜ੍ਹ ਦੀਆਂ ਸੈਰਾਂ ਪਿੰਡਾਂ ਕਿਥੇ ਲੱਭਣੀਆਂ
ਝੂਠ ਮੂਠ ਦੇ ਸੁਪਨੇ ਆਪਾਂ ਏਥੇ ਢਾਹ ਜਾਣੇ
punjabi shayari
ਕੁਝ ਵੀ ਤਾਂ ਨਹੀਂ ਬਚਦਾ ‘ਜੀਤ ਇਸ਼ਕ ਦੇ ਸੌਦੇ ਵਿੱਚ,
ਸਿਰ ਜਾਂਦੈ, ਸਿਦਕ ਜਾਂਦੈ, ਦਿਲ ਜਾਂਦੈ, ਜਿਗਰ ਜਾਂਦੈ।ਦੇਸ ਰਾਜ ਜੀਤ
ਅੱਧੀ ਰਾਤੀਂ ਅੱਖ ਖੁਲ੍ਹੀ ਤਾਂ ਚੰਨ ਸੁੱਤਾ ਸੀ ਹਿੱਕ ‘ਤੇ
ਮੈਂ ਵੀ ਸੋਚਾਂ ਸੁਪਨੇ ਵਿਚ ਕਿਉਂ ਐਨੇ ਸੂਰਜ ਆਏਤਨਵੀਰ ਬੁਖਾਰੀ
ਅਸਾਨੂੰ ਆਪਣੇ ਹੀ ਘਰ ਦੇ ਚਾਨਣ ਦੀ ਰਹੀ ਚਿੰਤਾ,
ਤੇ ਧਰਤੀ ਦੇ ਇਹ ਕਣ ਕਣ ਲਈ ਸਦਾ ਹੀ ਭਟਕਿਆ ਸੁਰਜ।ਬੀਬਾ ਬਲਵੰਤ
ਤੇਰਾ ਰੂਪ ਉਧਾਰਾ ਲੈ ਕੇ ਗ਼ਜ਼ਲਾਂ ਲੀਕ ਰਿਹਾ ਵਾਂ
ਮਗਵਾਂ ਸੂਟ ਜਿਵੇਂ ਕੋਈ ਪਾ ਕੇ ਇੰਟਰਵਿਊ ਲਈ ਜਾਵੇਸੁਰਜੀਤ ਸਖੀ
ਸਮਿਆਂ ਦੇ ਪਾਣੀ ਵਿੱਚ ਭਿੱਜ ਕੇ ਕਿਧਰੇ ਇਹ ਗਲ ਹੀ ਨਾ ਜਾਵਣ,
ਬੰਦ ਪਏ ਦਰਵਾਜ਼ੇ ਤਰਸਣ ਏਹਨਾਂ ਉੱਤੇ ਦਸਤਕ ਲਿਖਦੇ।ਸੁਰਿੰਦਰ ਸੋਹਲ
ਮਰ ਗਿਆ ਤਨਵੀਰ ਹੋਈ ਨਾ ਕਿਸੇ ਨੂੰ ਵੀ ਖ਼ਬਰ
ਨਾਲ ਦੇ ਕਮਰੇ ‘ਚ ਓਵੇਂ ਰੇਡੀਉ ਵੱਜਦਾ ਰਿਹਾਸੁਰਜੀਤ ਸਖੀ
ਜਿਸ ਯਾਰ ਨੂੰ ਤੂੰ ਮਿਲਣੈ ਪਰਲੇ ਕਿਨਾਰੇ ਹੈ ਉਹ,
ਇਸ ਅੰਗ ਦੇ ਦਰਿਆ ‘ਚੋਂ ਤਰ ਕੇ ਤਾਂ ਗੁਜ਼ਰ ਪਹਿਲਾਂ।ਦੀਪਕ ਜੈਤੋਈ
ਆਮ ਇਨਸਾਨ ਹਾਂ ਮੈਂ ਸਿਕੰਦਰ ਨਹੀਂ
ਨਾ ਸੀ ਦੁਨੀਆ ਨੂੰ ਜਿੱਤਣ ਦੀ ਖਾਹਿਸ਼ ਕੋਈ
ਇਹ ਜ਼ਮਾਨਾ ਤਾਂ ਐਵੇਂ ਫ਼ਤਹ ਹੋ ਗਿਆ
ਸਿਰਫ਼ ਤੈਨੂੰ ਫਤਹ ਕਰਦਿਆਂ ਕਰਦਿਆਂਜਗਤਾਰ
ਦੇਣ ਆਇਆ ਢਾਰਸਾਂ ਉਹ ਆਪ ਹੀ ਸੀ ਰੋ ਪਿਆ।
ਆਇਆ ਸੀ ਬਣ ਕੇ ਗਾਹਕ ਜੋ ਨੀਲਾਮ ਖ਼ੁਦ ਹੀ ਹੋ ਗਿਆ।ਸੁੱਚਾ ਸਿੰਘ ਰੰਧਾਵਾ
ਦਿਨ ਸਮੇਂ ਸਖੀਆਂ ‘ਚ ਅਕਸਰ ਦੇਵਤਾ ਜਿਸ ਨੂੰ ਕਹੇ
ਰਾਤ ਨੂੰ ਚਾਹੁੰਦੀ ਹੈ ਉਹ ਘੋੜਾ ਸਦਾ ਬਣਿਆ ਰਹੇਸੁਖਵਿੰਦਰ ਅੰਮ੍ਰਿਤ
ਕਦੇ ਨਜ਼ਦੀਕ ਆ ਬਹਿੰਦੇ ਕਦੇ ਉਹ ਦੂਰ ਰਹਿੰਦੇ ਨੇ।
ਗ਼ਜ਼ਲ ਦੇ ਸ਼ਿਅਰ ਆਪਣੇ ਆਪ ਵਿੱਚ ਮਸ਼ਰੂਰ ਰਹਿੰਦੇ ਨੇ।ਦਵਿੰਦਰ ਪ੍ਰੀਤ