ਸੀਨੇ ਦੇ ਵਿਚ ਝੱਲਾ ਦਿਲ ਵੀ ਭੂੰਡਾਂ ਦੀ ਇਕ ਖੱਖਰ ਸੀ
ਵਾਜਾਂ ਦੇ ਇਸ ਸ਼ਹਿਰ ਦੇ ਅੰਦਰ ਹਰ ਮੂੰਹ ਲਾਊਡ ਸਪੀਕਰ ਸੀ
ਇਕ ਅੱਖ ਦੇ ਵਿਚ ਖੌਫ਼ ਇਲਾਹੀ, ਦੂਜੀ ਅੱਖ ਵਿਚ ਪੱਥਰ ਸੀ
ਰਬ ਜਾਣੇਂ ਉਹ ਕਿਉਂ ਨਾ ਸੜਿਆ, ਸੇਕ ਤਾਂ ਐਥੋਂ ਤੀਕਰ ਸੀ
punjabi shayari
ਪੱਤਝੜ ਵੀ ਚੰਗੀ ਜਾਪਦੀ ਸੀ, ਜਦ ਤੂੰ ਮੇਰੇ ਨਾਲ ਮੈਂ,
ਚੰਗਾ ਭਲਾ ਮੌਸਮ ਵੀ ਹੁਣ ਭਾਉਂਦਾ ਨਹੀਂ ਤੇਰੇ ਬਿਨਾਂ।ਨਰਿੰਦਰ ਮਾਨਵ
ਦੁੱਖ ਨੂੰ ਸਹਿਣਾ, ਕੁਝ ਨਾ ਕਹਿਣਾ, ਬਹੁਤ ਪੁਰਾਣੀ ਬਾਤ ਹੈ
ਦੁੱਖ ਸਹਿਣਾ ਪਰ ਸਭ ਕੁਝ ਕਹਿਣਾ ਏਹੀ ਸ਼ੁਭ ਪ੍ਰਭਾਤ ਹੈ
ਦੁੱਖ ਨੂੰ ਗ਼ਜ਼ਲਾਂ ਵਿਚ ਰੋ ਦੇਣਾ ਇਹ ਸ਼ਬਦਾਂ ਦੀ ਰਾਤ ਹੈ
ਦੁਖ ਸੰਗ ਲੜ ਕੇ ਕਵਿਤਾ ਕਹਿਣਾ ਇਹ ਖ਼ੁਸ਼ੀਆਂ ਦੀ ਦਾਤ ਹੈਕੁਮਾਰ ਵਿਕਲ
ਜੀ ਕਰੇ ਹੁਣ ਉਮਰ ਬਾਕੀ ਨਾਮ ਤੇਰੇ ਕਰ ਦਿਆਂ ਮੈਂ,
ਬਿਨ ਤੇਰੇ ਹੈ ਮਾਣ ਕਿੱਥੇ, ਬਿਨ ਤੇਰੇ ਸਨਮਾਨ ਕਿੱਥੇ।ਗੁਰਚਰਨ ਸਿੰਘ ਔਲਖ (ਡਾ.)
ਪਰਤ ਨਾ ਜਾਵੇ ਸੁਗੰਧੀ ਆਣ ਕੇ ਤੇਰੇ ਦਰੋਂ
ਜ਼ਿੰਦਗੀ ਦੇ ਬਾਰ ਨੂੰ ਏਨਾ ਕੁ ਖੁਲ੍ਹਾ ਰਹਿਣ ਦੇਬੂਟਾ ਸਿੰਘ ਚੌਹਾਨ
ਸਾਰਾ ਜੱਗ ਪਿਆ ਸੜਦਾ ‘ਆਸੀ’,
ਕ੍ਹੀਦੀ ਕ੍ਹੀਦੀ ਹਿੱਕ ਮੈਂ ਠਾਰਾਂ।ਆਸੀ ਖ਼ਾਨਪੁਰੀ (ਪਾਕਿਸਤਾਨ)
ਮੈਂ ਦਰਦ ਕਹਾਣੀ ਰਾਤਾਂ ਦੀ ਮੈਨੂੰ ਕੋਈ ਸਵੇਰਾ ਕੀ ਜਾਣੇ
ਜੋ ਰਾਤ ਪਈ ਸੌਂ ਜਾਂਦਾ ਹੈ ਉਹ ਪੰਧ ਲੰਮੇਰਾ ਕੀ ਜਾਣੇਸੁਰਜੀਤ ਰਾਮਪੁਰੀ
ਜਦੋਂ ਰੁੱਖਾਂ ਦੇ ਪਰਛਾਵੇਂ ਲੰਮੇਰੇ ਹੋਣ ਲੱਗੇ ਸੀ,
ਘਰਾਂ ਦੀ ਲੋੜ ਵਿੱਚ ਸ਼ਾਮਿਲ ਥੁੜਾਂ ਬਣ ਠਣਦੀਆਂ ਤੱਕੀਆਂ।ਸਤੀਸ਼ ਗੁਲਾਟੀ
ਸ਼ਹਿਰੋਂ ਸ਼ਹਿਰ ਢੰਡੋਰਾ ਮੇਰਾ ਪਿੰਡ ਪਿੰਡ ਨੂੰ ਹੈ ਹੋਕਾ
ਸਾਂਝਾਂ ਦੀ ਕੰਧ ਨੂੰ ਸੰਨ੍ਹ ਲੱਗੀ ਜਾਗ ਜਾਗ ਓ ਲੋਕਾਸੁਰਿੰਦਰ ਗਿੱਲ
ਹੱਕ ਦਾ ਹੋਕਾ ਦੇ ਕੇ ਅੜਿਆ,
ਤੂੰ ਸੁੱਤਾ ਇਨਸਾਨ ਜਗਾ ਦੇ।
ਇਨਸਾਨਾਂ ਨੂੰ ਕਰ ਕੇ ‘ਕੱਠਾ,
ਅੱਜ ਬੋਲਾ ਭਗਵਾਨ ਜਗਾ ਦੇ।ਗੁਰਮੇਲ ਗਿੱਲ
ਮੇਰੀ ਬੋਤਲ ਵਿਚੋਂ ਪੀ ਕੇ ਮੈਨੂੰ ਹੀ ਪਏ ਘੂਰਨ
ਸਾਡੇ ਤੇ ਆਣ ਖਿੜਾਉਂਦੇ ਨੇ ਉਹ ਸਾਡੇ ਹੀ ਘਰ ਆ ਕੇਚਰਨਜੀਤ ਸਿੰਘ ਪੰਨੂ
ਮਨ ਦਾ ਰਿਸ਼ਤਾ ਹੀ ਤਾਂ ਅਸਲੀ ਰਿਸ਼ਤਾ ਹੈ,
ਉਂਝ ਭਾਵੇਂ ਜੁੜ ਜਾਂਦੇ ਰਿਸ਼ਤੇ ਲਾਵਾਂ ਨਾਲ।ਮੋਹਨ ਸ਼ਰਮਾ