ਰਾਵਣ ਦੇ ਪੁਤਲੇ ਨੂੰ ਰਾਵਣ ਅੱਗ ਦਏ
ਸ਼ਰਮ ਵਿਚ ਕਿਉਂ ਨਾ ਦੁਸਹਿਰਾ ਮਰ ਗਿਆ?
punjabi shayari
ਸ਼ੀਸ਼ੇ ਅੱਗੇ ਹੋ ਕੇ ਜਦ ਵੀ ਆਪਣਾ ਚਿਹਰਾ ਦੇਖੀਦਾ।
ਸਾਹਵੇਂ ਕੌਣ ਖੜ੍ਹੈ ਕਈ ਵਾਰੀ ਦਿਲ ਵਿੱਚ ਏਦਾਂ ਸੋਚੀਦਾ।ਜਸਵਿੰਦਰ ਮਹਿਰਮ
ਛਿੜ ਨਾ ਪੈਣ ਕਿਤੇ ਮੰਦਰ ਵਿਚ, ਉਸ ਹਾਕਿਮ ਜਾਬਰ ਦੀਆਂ ਗੱਲਾਂ
ਛੇਤੀ ਛੇਤੀ ਛੇੜੋ ਬਾਬਾ ਇਸ ਪੱਥਰ ਗਿਰਧਰ ਦੀਆਂ ਗੱਲਾਂਸਰਹੱਦੀ
ਮੈਨੂੰ ਤਾਂ ਮੇਰੇ ਦੋਸਤਾ ਮੇਰੇ ਗ਼ਮ ਨੇ ਮਾਰਿਐ।
ਹੈ ਝੂਠ ਤੇਰੀ ਦੋਸਤੀ ਦੇ ਦਮ ਨੇ ਮਾਰਿਐ ।
ਮਸਿਆ ਦੀ ਕਾਲੀ ਰਾਤ ਦਾ ਕੋਈ ਨਹੀਂ ਕਸੂਰ,
ਸਾਗਰ ਨੂੰ ਉਹਦੀ ਆਪਣੀ ਪੂਨਮ ਨੇ ਮਾਰਿਐ।ਸ਼ਿਵ ਕੁਮਾਰ ਬਟਾਲਵੀ
ਐਵੇਂ ਕਾਗ਼ਜ਼ਾਂ ਦੇ ਰਾਵਣਾਂ ਨੂੰ ਸਾੜ ਕੀ ਬਣੇ
ਤੀਰ ਤੀਲਾਂ ਦੇ ਕਮਾਨਾਂ ਉਤੇ ਚਾੜ੍ਹ ਕੀ ਬਣੇਸੰਤ ਰਾਮ ਉਦਾਸੀ
ਚੁੱਪ-ਚੁਪੀਤੀ ਰੋਜ਼ ਮੇਰੇ ਕੋਲ ਆਵੇ ਜ਼ਿੰਦਗੀ।
ਸਿਸ਼ਕੀਆਂ ਦੇ ਨਾਲ ਕੋਈ ਬਾਤ ਪਾਵੇ ਜ਼ਿੰਦਗੀ
ਐ ‘ਸੁਮੈਰਾ’ ਅਸ਼ਕ ਜਿਹੜੇ ਵਹਿ ਗਏ ਉਹ ਗੰਮ ਗਏ,
ਕਿੱਥੋਂ ਕਿੱਥੋਂ ਲੱਭ ਕੇ ਹੁਣ ਉਹ ਲਿਆਵੇ ਜ਼ਿੰਦਗੀ।ਸਿਮਰਤ ਸੁਮੈਰਾ
ਸਿਵਿਆਂ ਦੀ ਜੋ ਅੱਗ ਤੇ ਨਿੱਤ ਰਿੰਨ੍ਹ ਪਕਾਵੇ
ਇਕ ਦਿਨ ਏਸੇ ਅੱਗ ਦੀ ਭੇਟਾ ਚੜ੍ਹ ਜਾਵੇਹਰਭਜਨ ਸਿੰਘ ਹੁੰਦਲ
ਕੋਈ ਨਾ ਕੋਈ ਤੇ ਸਭ ਨੂੰ ਚਸਕਾ ਲੱਗਾ ਏ,
‘ਸ਼ਾਹਿਦ’ ਨੂੰ ਲਹਿਜ਼ੇ ਦਾ ਚਸਕਾ ਲਾਉਣ ਦਿਉ।ਹਮਾਯੂੰ ਪਰਵੇਜ਼ ਸ਼ਾਹਿਦ (ਪਾਕਿਸਤਾਨ)
ਖ਼ੰਜਰ ਲਿਸ਼ਕੇ, ਖ਼ੂਨ ਵਗਾਏ, ਚਾਨਣ ਹੋਇਆ ਤਾਂ ਡਿੱਠਾ
ਇਕ ਪਾਸੇ ਸੀ ਖੜਾ ਜਨੇਊ ਦੂਜੇ ਪਾਸੇ ਅੱਲਾ ਸੀਹਰਭਜਨ ਸਿੰਘ ਹੁੰਦਲ
ਉੱਚਾ ਉੱਡਣਾ ਸੀ ਚਾਹਿਆ ਉਕਾਬਾਂ ਵਾਂਗਰਾਂ।
ਕੀਤੇ ਕੈਦ ਅਲਮਾਰੀ ’ਚ ਕਿਤਾਬਾਂ ਵਾਂਗਰਾਂ।ਹਾਕਮ ਸਿੰਘ ਨੂਰ
ਜਿਦ੍ਹਾ ਸੀਨਾ ਧੜਕਦਾ ਸੀ ਤਿਰੇ ਹੀ ਇੰਤਜ਼ਾਰ ਅੰਦਰ
ਤੇਰਾ ਖ਼ੰਜਰ ਉਦ੍ਹੇ ਸੀਨੇ ‘ਚ ਉਤਰ ਗਿਆ ਉਏ ਹੁਏਅਮਰਜੀਤ ਸਿੰਘ ਸੰਧੂ
ਰੱਬਾ ਉਸ ਦੇ ਸਭ ਸੁਪਨੇ ਸਾਕਾਰ ਕਰੀਂ,
ਜਿਸ ਨੇ ਮੇਰੇ ਸੁਪਨੇ ਸੂਲੀ ਟੰਗੇ ਨੇ।ਨਰਿੰਦਰ ਮਾਨਵ