ਇਹ ਦਰਦ ਪੀੜਾਂ ਹੰਝੂ ਹੌਕੇ ਨੇ ਜਿਸਦੀ ਪੂੰਜੀ
ਯਾਰੋ ਇਹ ਮੈਨੂੰ ਦੱਸੋ ਫਿਰ ਉਹ ਕੰਗਾਲ ਕਿੱਦਾਂ
punjabi shayari
ਮੁੱਕਿਆ ਹਨ੍ਹੇਰਾ ਪਰ ਅਜੇ ਬਾਕੀ ਹਨੇਰ ਹੈ।
ਘਸਮੈਲਾ ਚਾਨਣਾ ਅਤੇ ਤਿੜਕੀ ਸਵੇਰ ਹੈ।
ਝੂਠੇ ਸਮਾਜਵਾਦ ’ਤੇ ਭੁੱਲਿਉ ਨਾ ਸਾਥੀਉ,
ਜਿਊਂਦਾ ਬਦਲ ਕੇ ਭੇਸ ਅਜੇ ਤੱਕ ਕੁਬੇਰ ਹੈ।ਮੋਹਨ ਸਿੰਘ (ਪ੍ਰੋ.)
ਭਾਂਬੜ ਅੰਦਰੋਂ ਉਠਦੇ ਨੇ ਸੀਤਾ ਰੋਣ ਲਗਦੀ ਹੈ ।
ਸੀਤਾ ਨੂੰ ਚੁੱਪ ਕਰਾਉਂਦਾ ਹਾਂ ਤਾਂ ਮੀਰਾ ਰੋਣ ਲਗਦੀ ਹੈਕੇ. ਕੇ. ਪੁਰੀ ਐਡਵੋਕੇਟ
ਬੁੱਲ੍ਹਾਂ ਨੂੰ ਗੁਰਬਾਣੀ ਭੁੱਲੀ,
ਪੈਰਾਂ ਦੇ ਸੁਰਤਾਲ ਗਵਾਚੇ।ਇਕਬਾਲ ਸਲਾਹੁਦੀਨ (ਪਾਕਿਸਤਾਨ)
ਜਦ ਕਦੇ ਵੀ ਯਾਦ ਵਿਚ ਮਹਿਬੂਬ ਫੇਰਾ ਪਾ ਗਿਆ
ਸ਼ਾਂਤ ਸਾਗਰ ਦਿਲ ਦੇ ਵਿਚ ਤੁਫ਼ਾਨ ਹੀ ਇਕ ਆ ਗਿਆਭਗਵੰਤ ਸਿੰਘ
ਮੰਜ਼ਿਲ ਦੀ ਛਣਕਾਰ ਜਦੋਂ ਵੰਗਾਰੇ ਬੰਦੇ ਨੂੰ।
ਰੋਕ ਸਕੇ ਨਾ ਚਰਖੜੀਆਂ ਤੇ ਆਰੇ ਬੰਦੇ ਨੂੰ।ਕਰਮ ਸਿੰਘ ਜ਼ਖ਼ਮੀ
ਟੁਟਦਾ ਤਾਰਾ ਵੇਖ ਕੇ ਲੋਕੀ ਨੱਪਦੇ ਇਕ ਦੂਜੇ ਦੇ ਪਰਛਾਵੇਂ
ਚਮਕ ਤਾਰੇ ਦੀ ਵੇਖ ਕੇ ਰੋਈਏ ਅਸੀਂ ਐਨੇ ਕਰਮਾਂ ਦੇ ਮਾਰੇਡਾ. ਵਿਕਰਮਜੀਤ ਸਿੰਘ
ਵੰਗਾਂ ਮੇਰੀਆਂ ਕੱਚ ਦੀਆਂ ਪਰ ਵੀਣੀ ਮੇਰੀ ਕੱਚੀ ਨਹੀਂ।
ਤੇਰੀਆਂ ਰਮਜ਼ਾਂ ਖੂਬ ਪਛਾਣਾਂ ਅੜਿਆ ਹੁਣ ਮੈਂ ਬੱਚੀ ਨਹੀਂ।
ਇਸ਼ਕ ਦੀ ਆਤਿਸ਼ ਬੜੀ ਅਵੱਲੀ ਤੀਲੀ ਸੋਚ ਕੇ ਲਾਉਣੀ ਸੀ,
ਧੂੰਆਂ ਵੇਖ ਕੇ ਡੋਲ ਗਿਆ ਏਂ ਅੰਗ ਅਜੇ ਤਾਂ ਮੱਚੀ ਨਹੀਂ।
ਕਿਹੜੀ ਨਗਰੀ ਏਥੇ ਕਿਹੜੇ ਰਾਜੇ ਦਾ ਹੈ ਪਹਿਰਾ
ਧਰਤੀ ਲਹੂ ਲੁਹਾਨ ਹੋਈ ਹੈ ਅੰਬਰ ਗਹਿਰਾ ਗਹਿਰਾਡਾ. ਕਰਨਜੀਤ
ਸੁਣੋ ਗਮ ਮੇਰੇ ਰਾਜ਼ਦਾਨਾਂ ਦੇ ਵਾਂਗੂੰ।
ਹੁੰਗਾਰੇ ਭਰੋ ਮਿਹਰਬਾਨਾਂ ਦੇ ਵਾਂਗੂੰ।
ਮਿਰਾ ਹਰ ਹਰਫ਼ ਹੈ ਤਜ਼ਰਬੇ ਦਾ ਹੰਝੂ,
ਨਾ ਸਮਝੋ ਇਵੇਂ ਦਾਸਤਾਨਾਂ ਦੇ ਵਾਂਗੂੰ।ਬਿਸ਼ਨ ਸਿੰਘ ਉਪਾਸ਼ਕ
ਇਹ ਸੰਦਲ ਦਾ ਜੰਗਲ ਇਹ ਨਾਗਾਂ ਦੀ ਬਸਤੀ
ਇਹ ਜੁਗਨੂੰ ਕਿ ਜਗਦੇ ਚਿਰਾਗਾਂ ਦੀ ਬਸਤੀ
ਇਹ ਗ਼ੈਬਾਂ ਤੋਂ ਉੱਤਰੀ ਮੁਹੱਬਤ ਦੀ ਖ਼ੁਸ਼ਬੂ
ਹਕੀਕਤ ਹੈ ਜਾਂ ਕੋਈ ਖ਼ਾਬਾਂ ਦੀ ਬਸਤੀਕੁਲਦੀਪ ਕਲਪਨਾ
ਚਾਕ ਜੋਗੀ ਹੋ ਗਿਆ ਤਾਂ ਹੋ ਗਈਆਂ ਮੱਝਾਂ ਉਦਾਸ,
ਉਂਜ ਸਭ ਉਸੇ ਤਰ੍ਹਾਂ ਹੀ ਰੰਗ-ਢੰਗ ਝੰਗ ਦੇ ਰਹੇ।ਸ, ਸ. ਮੀਸ਼ਾ