ਚਿੰਤਨ ਜਾਂ ਅਨੁਭਵ ਤੋਂ ਬਿਨਾਂ ਲਿਖਦਾ ਨਵਾਂ ਕੋਈ ਨਹੀਂ
ਜਾਪਦੈ ਅਹਿਸਾਸ ਬਿਨ ਦਿਲ ਦੀ ਜੁਬਾਂ ਕੋਈ ਨਹੀਂ
punjabi shayari
ਕਰਾਂਗੇ ਜ਼ਿਕਰ ਉਸ ਦਾ ਖ਼ੁਦ ਨੂੰ ਬੇ-ਆਰਾਮ ਰੱਖਾਂਗੇ।
ਉਦਾਸੀ ਨੂੰ ਘਰ ਆਪਣੇ ਫੇਰ ਅੱਜ ਦੀ ਸ਼ਾਮ ਰੱਖਾਂਗੇ।
ਅਸੀਂ ਗਮਲੇ ਅਤੇ ਗੁਲਦਾਨ ਖ਼ੁਦ ਸੜਕਾਂ ’ਤੇ ਸੁੱਟ ਆਏ,
ਕਿਵੇਂ ਇਸ ਹਾਦਸੇ ਦਾ ਤੌਰ ‘ਤੇ ਇਲਜ਼ਾਮ ਰੱਖਾਂਗੇ।ਗੁਰਤੇਜ ਕੋਹਾਰਵਾਲਾ
ਸ਼ੋਰ ਹੈ ਵਿਰਲਾਪ ਹੈ ਕੁਰਲਾਟ ਮਾਰੋ-ਮਾਰ ਹੈ
ਜਬਰ ਦੇ ਗੋਡੇ ਤਲੇ ਇਨਸਾਨੀਅਤ ਗੁਜਰਾਤ ਦੀਪਿਆਰਾ ਸਿੰਘ ਸੰਘੋਲ
ਚੀਕਦਾ ਹੈ ਜੋ ਸੁਣਾਈ ਦਿੰਦਾ ਹੈ।
ਮਨ ਦਾ ਪੰਛੀ ਦੁਹਾਈ ਦਿੰਦਾ ਹੈ।
ਕੀ ਲਿਖਾਂ ਮੈਂ ਹਵਾ ਦੇ ਪੁੱਤਰਾਂ ਤੇ,
ਬਿਰਛ ਬੋਲਦਾ ਦਿਖਾਈ ਦਿੰਦਾ ਹੈ।ਅਸਲਮ ਹਬੀਬ
ਅਪਣੇ ਘਰਾਣੇ ਦੀ ਉਹ ਪਹਿਚਾਣ ਬਣਨ ਗ਼ਜ਼ਲਾਂ
ਸੰਧੂ ਜਿਨ੍ਹਾਂ ‘ਚੋਂ ਦਿਸਦੇ ਨੇ ਮੁਰਸ਼ਦਾਂ ਦੇ ਚਿਹਰੇਅਮਰਜੀਤ ਸੰਧੂ
ਸ਼ੀਸ਼ ਮਹਿਲ ਲਈ ਇੱਕੋ ਪੱਥਰ ਕਾਫ਼ੀ ਹੈ,
ਝੁੱਗੀਆਂ ਵਾਲਿਓ ਐਵੇਂ ਹਿੰਮਤ ਹਾਰੋ ਨਾ।ਜਮਾਲ ਦੀਨ ਜਮਾਲ (ਡਾ.)
ਵੇਖੇ ਜਦੋਂ ਬਦਲ ਕੇ ਮੈਂ ਔਕੜਾਂ ਦੇ ਚਿਹਰੇ
ਬੈਠੇ ਸੀ ਤਾੜ ਵਿਚ ਹੀ ਕੁਝ ਦੋਸਤਾਂ ਦੇ ਚਿਹਰੇਜਗਜੀਤ ਨਰੂਲ
ਭਗਤ ਸਿੰਘ ਨੇ ਫਾਂਸੀ ਚੜ੍ਹ ਕੇ ਦੇਸ਼ ‘ਚੋਂ ਕੱਢਿਆ ਸੀ ਜੋ,
ਹੁਣ ਨਵੀਂ ਪੀੜ੍ਹੀ ਗੁਲਾਮੀ ਕਰਨ ਉਸ ਦੇ ਫਿਰ ਗਈ।ਰਣਜੀਤ ਸਿੰਘ ਧੂਰੀ
ਨੰਗੇ ਜਦੋਂ ਮੈਂ ਕੀਤੇ ਕੁਝ ਦੋਸਤਾਂ ਦੇ ਚਿਹਰੇ
ਦਰਅਸਲ ਨਿਕਲੇ ਮੇਰੇ ਸਭ ਦੁਸ਼ਮਣਾਂ ਦੇ ਚਿਹਰੇਦੇਸ ਰਾਜ ਜੀਤ
ਜਦ ਆਪਣੇ ਵੀ ਨਹੀਂ ਬਣਦੇ ਆਪਣੇ, ਦੋਸ਼ ਦਵੇਂ ਕਿਉਂ ਗੈਰਾਂ ਨੂੰ,
ਬਸ ਦਿਲ ਤਾਈਂ ਸਮਝਾਉਣਾ ਪੈਂਦੈ ਗ਼ਮ ਨੂੰ ਹੋਰ ਵਧਾ ਕੇ ਹੀ।ਆਰ, ਐਸ, ਫ਼ਰਾਜ਼
ਉੱਭਰੋ ਜਦੋਂ ਸਫ਼ਰ ਵਿਚ ਕੁਝ ਕਾਤਿਲਾਂ ਦੇ ਚਿਹਰੇ
ਫੁੱਲਾਂ ਦੇ ਵਾਂਗ ਟਹਿਕੇ ਤਦ ਆਸ਼ਿਕਾਂ ਦੇ ਚਿਹਰੇਦੀਪਕ ਜੈਤੋਈ
ਭੰਨਘੜ ਮੇਰੇ ਮਕਾਨ ਦੀ ਸਾਰੀ ਸਮੇਟ ਲੈ,
ਫੁੱਲਾਂ ਦੇ ਮੌਸਮਾਂ ਲਈ ਗੁਲਦਾਨ ਰਹਿਣ ਦੇ।ਰਸ਼ੀਦ ਅਨਵਰ ਡਾ. (ਪਾਕਿਸਤਾਨ)