ਬਾਪੂ ਸੁਭਾਅ ਦਾ ਗਰਮ ਦਿਲ ਦਾ ਨਰਮ
ਬੇਬੇ ਤੋ ਵੀ ਜਿਆਦਾ ਪਿਆਰ ਕਰਨ ਵਾਲਾ
ਬੇਬੇ ਪਿਆਰ ਲੁੱਕਾਉਂਦੀ ਨਹੀਂ ਬਾਪੂ ਪਿਆਰ ਦਿਖਾਉਂਦਾ ਨਹੀ
punjabi shayari
ਮੇਰੀ ਮੈਂ ਨਾ ਕਦਰ ਕੀਤੀ
ਫੇਰ ਤੇਰੇ ਨਾਲ ਕੀ ਰੋਸਾ
ਜੋ ਸ਼ਿਕਾਇਤ ਨਹੀਂ ਕਰਦੇ
ਦਰਦ ਉਹਨਾਂ ਨੂੰ ਵੀ ਹੁੰਦਾ ਏ
ਮਾਂ ਦੇ ਬਿਨਾਂ ਘਰ ਸੁੰਨਾ ਹੋ ਜਾਂਦਾ ਹੈ
ਤੇ ਬਾਪੂ ਬਿਨਾ ਜ਼ਿੰਦਗੀ
ਗੁੱਸਾ ਥੁੱਕ ਦੇਣਾ ਚਾਹੀਦਾ
ਪਰ ਸਾਹਮਣੇ ਵਾਲੇ ਦੇ ਮੂੰਹ ਤੇ
ਰੋਲਾ ਪਾਉਣ ਵਾਲੇ ਦਿਖਾਵਾ ਕਰਦੇ ਨੇਂ
ਇਬਾਦਤ ਤਾਂ ਚੁੱਪ ਚਾਪ ਹੁੰਦੀ ਏ
ਰੱਬ ਚਾਹੇ ਕੁੱਝ ਦੇਈ ਜਾ ਨਾ ਦੇਈ
ਪਰ ਮਾਂ ਪਿਓ ਸਾਰੀ ਉਮਰ ਦੇਈ
ਸਾਡੇ ਜਿਉਣ ਦਾ ਤਰੀਕਾ ਕੁੱਝ ਅਲੱਗ ਹੀ ਹੈ
ਅਸੀਂ ਇਸ਼ਾਰਿਆਂ ਤੇ ਨਹੀਂ ਆਪਣੀ ਜ਼ਿੱਦ ਤੇ ਜਿਉਂਦੇ ਹਾਂ
ਲੱਖ ਮਿੱਠਾ ਹੋਵੇ ਤੇਰੀਆਂ ਗੱਲਾਂ ‘ਚ ਪਰ
ਤੇਰਾ ਹੋਰਾਂ ਨਾਲ ਗੱਲਾਂ ਕਰਨਾ ਮੇਨੂੰ ਜ਼ਹਿਰ ਲਗਦਾ ਹੈ
ਕੋਈ ਕਿੰਨਾਂ ਵੀ ਕਹੇ ਪਰ ਮਾੜੇ ਸਮੇਂ ਵਿੱਚ
ਮਾਪਿਆਂ ਤੋਂ ਬਿਨ੍ਹਾਂ ਹੋਰ ਕੋਈ ਸਹਾਰਾ ਨਹੀ ਬਣਦਾ
ਸਮੁੰਦਰ ਵਰਗੀ ਆ ਸਾਡੀ ਪਹਿਚਾਣ
ਉਪਰੋਂ ਸ਼ਾਂਤ ਅੰਦਰੋਂ ਤੂਫ਼ਾਨ
ਜ਼ਹਿਰ ਵੀ ਦੇਣ ਜੋਗੇ ਨਹੀਂ ਸੀ ਕੁੱਝ ਲੋਕ
ਤੇ ਅਸੀਂ ਜ਼ਿੰਦਗ਼ੀ ਭਰ ਉਹਨਾਂ ਨੂੰ ਆਪਣੇ ਰਾਜ਼ ਦਸਦੇ ਰਹੇ