ਦੋਵੇਂ ਨੈਣ ਵੈਰਾਗੇ ਮੇਰੇ ਭਰ ਭਰ ਕੇ ਅੱਜ ਰੁੰਨੇ ।
ਸੱਤ ਸਮੁੰਦਰ ਪੈਰਾਂ ਅੱਗੇ ਕਾਬਾ ਪਰਲੇ ਬੰਨੇ ।ਅਖੀਆਂ ਦੇ ਵਿਚ ਦੀਵੇ ਭਰ ਕੇ ਲੰਮੀ ਨੀਝ ਉਮਰ ਨੇ ਲਾਈ
ਡੀਕਾਂ ਨਾਲ ਹਨੇਰੇ ਪੀਤੇ ਛਾਣੇ ਅੰਬਰ ਜਿੰਨੇ ।ਵਰ੍ਹਿਆਂ ਬੱਧੀ ਸੂਰਜ ਬਾਲੇ ਵਰ੍ਹਿਆਂ ਬੱਧੀ ਚੰਨ ਜਗਾਏ
ਅੰਬਰਾਂ ਕੋਲੋਂ ਮੰਗੇ ਜਾ ਕੇ ਤਾਰੇ ਚਾਂਦੀ ਵੰਨੇ ।ਕਿਸੇ ਨਾ ਆ ਕੇ ਸ਼ਮ੍ਹਾ ਜਗਾਈ ਘੋਰ ਕਾਲਖ਼ਾਂ ਜਿੰਦ ਵਲ੍ਹੇਟੀ
ਵਰ੍ਹਿਆਂ ਦੀ ਇਸ ਬੱਤੀ ਨਾਲੋਂ ਚਾਨਣ ਰਹੇ ਵਿਛੁੰਨੇ ।ਸੌ ਸੌ ਵਾਰ ਮਨਾਈਆਂ ਜਾ ਕੇ ਪਰ ਤਕਦੀਰਾਂ ਮੁੜ ਨਾ ਮੰਨੀਆਂ
ਪੌਣਾਂ ਦੀ ਇਸ ਕੰਨੀ ਅੰਦਰ ਕਈ ਕਈ ਧਾਗੇ ਬੰਨ੍ਹੇ ।ਹਾਰੇ ਹੋਏ ਮੇਰੇ ਹੱਥਾਂ ਵਿਚੋਂ ਸ਼ਮ੍ਹਾਦਾਨ ਜਦ ਡਿੱਗਣ ਲੱਗਾ
ਸੱਤੇ ਸਾਗਰ ਤਰ ਕੇ ਕੋਈ ਆਇਆ ਮੇਰੀ ਵੰਨੇ ।ਹੋਠਾਂ ਵਿਚ ਜਗਾ ਕੇ ਜਾਦੂ ਹੱਥ ਮੇਰੇ ਉਸ ਛੋਹੇ
“ਕਹੁ ਕਲਮ ਨੂੰ ਏਸ ਪੀੜ ਦਾ ਦਾਰੂ ਬਣ ਕੇ ਪੁੰਨੇ !”ਤੇਰੀਆਂ ਪੀੜਾਂ ਮੇਰੀਆਂ ਪੀੜਾਂ ਹੋਰ ਅਜੇਹੀਆਂ ਲੱਖਾਂ ਪੀੜਾਂ
ਤੇਰੇ ਅੱਥਰੂ ਮੇਰੇ ਅੱਥਰੂ ਹੋਰ ਅੱਥਰੂ ਕਿੰਨੇ ।ਸੱਤਾਂ ਵਰ੍ਹਿਆਂ ਦਾ ਇਹ ਪੈਂਡਾ ਨਿਰੇ ਅਸੀਂ ਨਾ ਪਾਂਧੀ ਇਸ ਦੇ
ਲੱਖਾਂ ਪੁੰਨੂੰ ਲੱਖਾਂ ਸੱਸੀਆਂ ਪੈਰ ਥਲਾਂ ਵਿਚ ਭੁੰਨੇ ।ਦੋਵੇਂ ਹੋਠ ਉੜਾ ਕੇ ਉਸ ਨੇ ਕਲਮ ਮੇਰੀ ਫਿਰ ਛੋਹੀ
ਦੋਵੇਂ ਨੈਣ ਵੈਰਾਗੇ ਉਸ ਦੇ ਭਰ ਭਰ ਕੇ ਫਿਰ ਰੁੰਨੇ ।
punjabi shayari
ਮੇਰੇ ਸਾਹਾਂ ਚ ਉਹਦਾ ਸਾਹ ਹੋਵੇ,
ਰੱਬ ਸਾਡੇ ਪਿਆਰ ਦਾ ਗਵਾਹ ਹੋਵੇ,
ਪਿਆਰ ਭਰੀ ਛਿੱੜੀ ਕੋਈ ਕਹਾਣੀ ਹੋਵੇ,
ਜਿਸਦਾ ਰਾਜਾ ਮੈ ਰਾਣੀ ਉਹ ਹੋਵੇ,
ਰੱਬ ਨਾ ਕਰੇ ਫਿਰ ਕੋਈ ਮਜਬੂਰੀ ਹੋਵੇ,
ਨਾ ਹੀ ਦਿਲਾਂ ਚ ਕੋਈ ਦੂਰੀ ਹੋਵੇ,
ਮੈਂ ਹੁਣ ਨਹੀਂ ਕਹਿਣਾ ਕਿ ਮੈਨੂੰ ਤੇਰੇ ਨਾਲ ਪਿਆਰ ਏ
ਗੱਲ ਸੱਜਣਾ ਕਿਉਂਕਿ ਤੇਰੀ ਸਮਝ ਤੋਂ ਪਾਰ ਏ..!!
ਰੋਜ਼ ਆਇਆ ਕਰ ਨਵਾਂ ਦਿਨ ਬਣਕੇ
ਮੇਰੀ ਰਾਤਾਂ ਨਾਲ ਬਾਹਲੀ ਬੋਲ ਚਾਲ ਨੀਂ
ਸ਼ਾਤ ਸਾਗਰ ਜਿਹਾ ਜਨੂਨ ਰੱਖਦੇ ਆਂ,
ਲਹਿਰਾ ਤਾਂ ਪਲ ਦੋ ਪਲ ਲਈ ਹੁੰਦੀਆਂ ਨੇ
ਲੈਕੇ ਥੋੜਾ FAME ਜਹਿੜੇ ਹੋ ਜਾਂਦੇ CHANGE ਬੰਦੇ Sell Out ਆ
ਸੱਜਣਾਂ ਕੀ ਹੋਈਆ ਜੇ ਤੂੰ ਅੰਦਰੋਂ ਤੋੜ ਸੁੱਟ ਗਿਆ,
“ਮਾਨ” ਦਾ ਚੱਲਿਆ ਕਿਸਮਤ ਤੇ ਕੋਈ ਜ਼ੋਰ ਨਹੀਂ,
ਦੇਖ ਲਈ ਤੇਰੇ ਬਿਨਾ ਵੀ ਜੀ ਲੈਣਾ,
ਅਸੀ ਹੋਏ ਇੰਨੇ ਵੀ ਕੰਮਜੋਰ ਨਹੀਂ,
ਜਿੰਨ੍ਹਾ ਮੂਹਰੇ ਜ਼ਿੰਦਗੀ ਵੀ ਸਸਤੀ ਜਹੀ ਲੱਗੇ
ਇੰਨੇ ਕ ਤਾਂ ਮਹਿੰਗੇ ਨੀ ਅਸੂਲ ਰੱਖੇ ਨੇ||
ਬਸ ਥੋੜਾ ਜਿਹਾ ਜਰ ਲਵੀਂ ਮੈਨੂੰ ਕਿ ਮੈਂ ਤੇਰੇ ਕਾਬਿਲ ਨਹੀਂ..!!
ਹੁਣ ਨਫ਼ਰਤ ਕਰ ਲਵੀਂ ਮੈਨੂੰ ਕਿ ਮੈਂ ਤੇਰੇ ਕਾਬਿਲ ਨਹੀਂ..!!
ਦਿਲ ਚਾਹੇ left ਚ ਹੁੰਦਾ,
ਪਰ ਇਸਦੀਆ feelings,
ਹਮੇਸ਼ਾ Right ਹੁੰਦੀਆਂ ਨੇ,
ਮਿਲਿਆਂ ਸਕੂਨ ਦਰ ਤੇਰੇ ਤੇ ਆਕੇ
ਮੈਂ ਵੇਖਿਆਂ ਐਂ ਹਰ ਥਾਂ ਨੂੰ ਅਜ਼ਮਾ ਕੇ
ਨਾ ਮਿਲਿਆ ਕੋਈ ਤੇਰੇ ਤੋਂ ਵਡਾ ਸਾਥ ਦੇਣ ਵਾਲਾ
ਮੈਂ ਵੇਖ ਲਿਆ ਐਂ ਹਰ ਇੱਕ ਤੋਂ ਧੋਖਾ ਖ਼ਾਕੇ
ਕੋਲ ਆਵੀਂ ਨਾ ਆਵੀਂ ਬੱਸ ਰੂਹ ਨੂੰ ਜੱਚਦਾ ਰਹੀਂ
ਦਿਲ ਵਿੱਚ ਵੱਸਦਾ ਰਹੀਂ ਤੇ ਬੁੱਲ੍ਹਾਂ ਤੇ ਹੱਸਦਾ ਰਹੀਂ..!