ਹੁਣ ਫ਼ਰਕ ਨੀ ਪੇਂਦਾ ਛੱਡ ਜਾਂਣਦੇ ਕਿਸੇ ਦੇ
ਦੁਖ ਹੁਣ ਬਹੁਤ ਜੱਰ ਲਏ ਕਿਸੇ ਹੋਰ ਦੇ ਹਿੱਸੇ ਦੇ
punjabi shayari
ਦਾਅਵੇ ਨੀ ਕਰੀ ਦੇ ਬਹੁਤੇ ਚੰਗੇ ਹੋਣ ਦੇ
ਸਾਰਿਆਂ ਨੂੰ ਪਤਾ ਦਿਲ ਸਾਫ ਯਾਰਾਂ ਦਾ
ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ,
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ
ਮਿਲਣਾ ਨੀ ਮੇਨੂੰ ਪਤਾ ਤੂੰ ਪਰ ਖੁਆਬਾਂ ਵਿੱਚ ਤਾਂ ਕੋਈ ਬੰਦਿਸ਼ ਨਹੀਂ
ਹਰ ਚਾਹ ਤੇਰੇ ਅੱਗੇ ਫਿਕੈ ਜਿਹੇ ਏਹ ਦਿਲ ਦੀ ਖੁਆਇਸ਼ ਮੇਰੀ ਕੋਈ ਰੰਜੀਸ਼ਨ ਨਹੀਂ
ਚੰਨਾ ਵੇ ਮੈਨੂੰ ਤੈਥੋਂ ਵਧ ਕੇ
ਦੁਨੀਆਂ ਤੇ ਪਿਆਰਾ ਕੋਈ ਨਾ.,
ਜਿਹਦੇ ਚੋ ਤੇਰਾ ਮੁੱਖ ਨਾ ਦਿਸੇ
ਐਸਾ ਅੰਬਰਾਂ ਤੇ ਤਾਰਾ ਕੋਈ ਨਾ !!
ਜੋ ਸੱਚ ਦੇ ਰਸਤੇ ਤੇ ਚਲਦੇ ਨੇਂ
ਉਹ ਅਕਸਰ ਹੌਲੀ ਹੌਲੀ ਚੱਲਦੇ ਨੇਂ
ਕੁਜ਼ ਅੱਖਾਂ ਨੂੰ ਸਿਰਫ ਸੁਪਨੇ ਨਸੀਬ ਹੁੰਦੇ ਨੇ,
ਜੋ ਦੇਖੇ ਤਾ ਜਾ ਸਕਦੇ ਨੇ , ਪਰ ਕਦੇ ਪੂਰੇ ਨਹੀਂ ਹੁੰਦੇ,,
ਕਿਸਮਤ ਹਰਾਉੰਦੀ ਵੀ ਐ ਤੇ ਜਤਾਉੰਦੀ ਵੀ ਐ
ਐਂਵੇ ਮਨ ਹਲਕਾ ਨੀਂ ਕਰੀਦਾ
ਤਾਰੇ ਪੰਕਤੀ ਬੰਨ੍ਹ ਖਲੋਤੇ
ਉੱਛਲੀ ਅੰਬਰ-ਗੰਗਾ
ਘੜਿਆਂ ਨੂੰ ਪਈ ਮੂੰਹ ਮੂੰਹ ਭਰਦੀ
ਬਣੀ ਕਲਪਨਾ ਮਹਿਰੀ ।ਕਈ ਉਰਵਸ਼ੀਆਂ ਚਾਕਰ ਹੋਈਆਂ
ਇਸ ਮਹਿਰੀ ਦੇ ਅੱਗੇ
ਇੰਦਰ ਸਭਾ ਲਗਾ ਕੇ ਬੈਠੀ
ਹੁਸਨ ਹੋਰ ਵੀ ਕਹਿਰੀ ।ਪਿਆਰ ਮੇਰੇ ਦਾ ਭੇਤ ਏਸ ਨੇ
ਛਮਕਾਂ ਮਾਰ ਜਗਾਇਆ
ਸੁੱਤਾ ਨਾਗ ਇਸ਼ਕ ਦਾ ਜਾਗੇ
ਹੋਰ ਵੀ ਹੋ ਜਾਏ ਜ਼ਹਿਰੀ ।ਭੁੱਖੇ ਅੰਬਰ ਭਰਨ ਕਲਾਵਾ
ਹੱਥਾਂ ਵਿਚ ਨਾ ਆਵੇ
ਸੋਹਣੀ ਹਰ ਚੰਦਉਰੀ, ਆਖ਼ਰ
ਹਰ ਚੰਦਉਰੀ ਠਹਿਰੀ ।ਖਿੜਦੀ ਜਿਵੇਂ ਕਪਾਹ ਦੀ ਫੁੱਟੀ
ਸੁਪਨੇ ਤੇਰੇ ਹਸਦੇ
ਜੀ ਕਲਪਨਾਂ! ਜੁੱਗਾਂ ਤੋੜੀ
ਸੁਪਨੇ ਕੱਤ ਸੁਨਹਿਰੀ ।ਲੱਖ ਤੇਰੇ ਅੰਬਾਰਾਂ ਵਿੰਚੋ
ਦੱਸ ਕੀ ਲੱਭਾ ਸਾਨੂੰ ?
ਇੱਕੋ ਤੰਦ ਪਿਆਰ ਦੀ ਲੱਭੀ
ਉਹ ਵੀ ਤੰਦ ਇਕਹਿਰੀ ।Amrita Pritam
ਕੁਝ ਇਦਾਂ ਨਿਭਾਏ ਓਹਨੇ ਵਾਦੇ ਸਾਰੇ
ਝੁਠੇ ਸੀ ਪਿਆਰ ਦੇ ਇਰਾਦੇ ਸਾਰੇ
ਮੈਨੂੰ ਓਹਦੀ ਹਰ ਗੱਲ ਤੇ ਵਿਸ਼ਵਾਸ ਸੀ
ਓਹਨੇ ਝੁਠੇ ਸਾਬੀਤ ਕਿਤੇ ਮੇਰੇ ਹਰ ਇੱਕ ਖ਼ੁਆਬ ਸਾਰੇ
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
ਯਾਰ ਇਕ ਦੋ ਹੋਣ ਪਰ ਹੋਣ ਚੱਜਦੇ
ਐਵੇ ਗੱਲਾ ਬਾਤਾ ਨਾਲ ਨੀ ਸਲੂਟ ਵੱਜਦੇ