ਹੱਸਣਾ ਜ਼ਿੰਦਗੀ ਹੈ
ਹੱਸਕੇ ਗ਼ਮ ਭਲਾਉਣਾ ਜ਼ਿੰਦਗੀ ਹੈ
ਜਿੱਤ ਕੇ ਹੱਸੇ ਤਾਂ ਕੀ ਹੱਸੇ ਹਾਰ ਕੇ ਖੁਸ਼ੀ ਮਨਾਉਣਾ ਜ਼ਿੰਦਗੀ ਹੈ
punjabi shayari
ਮਰਦੀ ਸੀ ਜਿਹੜੀ ਕਦੇ ਮਿੱਤਰਾ ਦੀ ਟੌਹਰ ਤੇ
ਮਰ ਗਈ ਉਹ ਪਾਸਪੋਰਟ ਵਾਲੀ ਮੋਹਰ ਤੇ
ਇਹ ਜ਼ਿੰਦਗੀ ਏਨੀ ਛੌਟੀ ਏ,
ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.
ਅਸੀ ‘ਸਿਰਫ ਤੇਰੇ’ ਹਾਂ,
ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ.
ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ
ਇੱਕ ਸਾਂਝ ਪੁਰਾਣੀ,
ਰੀਜ ਨਿਮਾਣੀ,
ਦਿਲ ਚ ਵਸੋਣਾ ਤੈਨੂੰ,
ਅਸੀ ਸੁਰਮਾਂ ਬਣਾ,
ਡੱਬੀ ਵਿੱਚ ਪਾ,
ਅੱਖ ਚ ਪਰੋਣਾ ਤੈਨੂੰ
ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ,,
ਇੱਕ ਬਾਰ ਸਾਡਾ ਬਣ ਸੱਜਣਾ ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ.
ਮਿਹਨਤ ਨਾਲ ਸਭ ਕੁਝ ਮਿਲਦਾ ਏ
ਮੈਂ ਬੇਬੇ ਕੋਲੋਂ ਸਿੱਖਿਆ ਏ
ਮਹਿੰਦੀ ਰੰਗ ਲਿਆਂਦੀ ਏ ਘਿਸ ਜਾਣ ਦੇ ਬਾਦ
ਯਾਰੀ ਯਾਦ ਆਉਂਦੀ ਏ ਟੁੱਟ ਜਾਣ ਦੇ ਬਾਦ |
ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ
ਮੈਂ ਜੀਅ ਰਹੀ ਤੇਰੇ ਬਿਨਾਂ ਤੇਰੇ ਲਈ……….
ਹਰ ਚੰਦਉਰੀ ਹਰ ਘੜੀ ਬਣਦੀ ਰਹੀ
ਹਰ ਚੰਦਉਰੀ ਹਰ ਘੜੀ ਮਿਟਦੀ ਰਹੀ ……..
ਦੂਧੀਆ ਚਾਨਣ ਵੀ ਅੱਜ ਹੱਸਦੇ ਨਹੀਂ
ਬੇ ਬਹਾਰੇ ਫ਼ਲ ਜਿਵੇਂ ਰਸਦੇ ਨਹੀਂ ……..
ਉਮਰ ਭਰ ਦਾ ਇਸ਼ਕ਼ ਬੇਆਵਾਜ਼ ਹੈ
ਹਰ ਮੇਰਾ ਨਗਮਾਂ, ਮੇਰੀ ਆਵਾਜ਼ ਹੈ ……..
ਹਰਫ਼ ਮੇਰੇ ਤੜਪ ਉਠਦੇ ਹਨ ਇਵੇਂ
ਸੁਲਗਦੇ ਹਨ ਰਾਤ ਭਰ ਤਾਰੇ ਜਿਵੇਂ …..
ਉਮਰ ਮੇਰੀ ਬੇ ਵਫ਼ਾ ਮੁਕਦੀ ਪਈ
ਰੂਹ ਮੇਰੀ ਬੇਚੈਨ ਹੈ ਤੇਰੇ ਲਈ …….
ਕੁਕਨੂਸ ਦੀਪਕ ਰਾਗ ਨੂੰ ਅੱਜ ਗਾਏਗਾ
ਇਸ਼ਕ਼ ਦੀ ਇਸ ਲਾਟ ਤੇ ਬਲ ਜਾਏਗਾ …..
ਸੁਪਨਿਆਂ ਨੂੰ ਚੀਰ ਕੇ ਆ ਜਰਾ
ਰਾਤ ਬਾਕੀ ਬਹੁਤ ਹੈ ਨਾ ਜਾ ਜ਼ਰਾ ……
ਰਾਖ ਹੀ ਇਸ ਰਾਗ ਦਾ ਅੰਜਾਮ ਹੈ
ਕੁਕਨੂਸ ਦੀ ਇਸ ਰਾਖ ਨੂੰ ਪ੍ਰਣਾਮ ਹੈ …….
ਰੱਜ ਕੇ ਅੰਬਰ ਜਦੋਂ ਫਿਰ ਰੋਏਗਾ
ਫਿਰ ਨਵਾਂ ਕੁਕਨੂਸ ਪੈਦਾ ਹੋਏਗਾ ……
ਲਿਖ ਜਾ ਮੇਰੀ ਤਕਦੀਰ ਨੂੰ ਮੇਰੇ ਲਈ
ਮੈਂ ਜੀਅ ਰਹੀ ਤੇਰੇ ਬਿਨਾਂ ਤੇਰੇ ਲਈ……….Amrita Pritam
ਕੋਈ ਲੱਭਿਆ ਨਾ ਤੇਰੇ ਜਿਹਾ ਤੱਕੇ ਮੈਂ ਹਜ਼ਾਰਾਂ
ਰੂਹ ਤੜਫ਼ ‘ਚ ਤੇਰੀ ਬੜਾ ਕੁਰਲਾਉਂਦੀ ਏ..
ਕਿਵੇਂ ਹੋਰ ਕਿਸੇ ਦੇ ਹੋਈਏ ਦੱਸ ਸੱਜਣਾ
ਜੱਦ ਸੂਰਤ ਤੇਰੀ ਹੀ ਇੱਕ ਦਿਲ ਨੂੰ ਭਾਉਂਦੀ ਏ..
ਅਸੀਂ ਉਸ ਵਕਤ ਤੱਕ ਕਿਸੇ ਦੇ ਲਈ ਖਾਸ ਹਾ
ਜਦ ਤਕ ਉਹਨਾ ਨੂ ਕੋਈ ਦੁਸਰਾ ਨਹੀ ਮਿਲ ਜਾਂਦਾ !
ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ,
ਸਾਰਾ ਜੱਗ ਛੱਡ ਤੈਨੂੰ ਆਪਣਾ ਬਣਾ ਲਿਆ..