ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,
ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ,
ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,
ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ,,
punjabi shayari
ਜਿੰਨਾਂ ਦੀ ਨਜ਼ਰਾਂ ਵਿੱਚ ਚੰਗੇ ਓ…ਚੰਗੇ ਰਓ
ਸਾਰਿਆਂ ਅੱਖੀਂ ਚੰਗਾ ਬਣਿਆ ਜਾਣਾ ਨਈਂ
ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ…ਉਸਨੂੰ ਖੋਣ ਤੋਂ ਬਾਦ…
ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ:ਉਠ ਦਰਦਮੰਦਾਂ ਦਿਆ ਦਰਦਦੀਆ ! ਉਠ ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ
ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁਟਿਆ ਜ਼ਹਿਰ
ਗਿਠ ਗਿਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ
ਵਿਹੁ ਵਲਿੱਸੀ ਵਾ ਫਿਰ ਵਣ ਵਣ ਵੱਗੀ ਜਾ
ਉਹਨੇ ਹਰ ਇਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗੁਆਚ
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ
ਲਾਗਾਂ ਕੀਲੇ ਲੋਕ ਮੂੰਹ ਬੱਸ ਫਿਰ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ
ਤ੍ਰਿੰਜਣੋ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ
ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜਜਿਥੇ ਵਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ
ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸਦੀ ਜਾਚ
ਧਰਤੀ ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣਅੱਜ ਸੱਭੇ ਕੈਦੋ ਬਣ ਗਏ, ਹੁਸਨ ਇਸ਼ਕ ਦੇ ਚੋਰ
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰਅੱਜ ਆਖਾਂ ਵਾਰਸ ਸ਼ਾਹ ਨੂੰ ਤੂੰਹੇਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !Amrita Pritam
ਦਿਲ ਦੀਆਂ ਧੜਕਣਾਂ ਨੂੰ ਤੇਰੇ ਨਾਮ ਕਰ ਦਵਾਂ
ਅੱਜ ਤੇਰੇ ਤੋਂ ਕੁਰਬਾਨ ਮੈਂ ਆਪਣੀ ਜਿੰਦ ਜਾਨ ਕਰ ਦਵਾਂ
ਤੂੰ ਹੀ ਆ ਜਿੰਦਗੀ ਮੇਰੀ ਕੁਛ ਮੰਗ ਕੇ ਤਾਂ ਵੇਖ
ਮੈਂ ਤੇਰੀਆਂ ਖੁਸ਼ੀਆਂ ਲੈ ਆਪਣੇ ਆਪ ਨੂੰ ਨੀਲਾਮ ਕਰ ਦਵਾਂ
ਕਦੇ ਸਾਨੂੰ ਵੀ ਸਿਖਾ ਦੇ, ਭੁੱਲ ਜਾਣ ਦਾ ਹੁਨਰ
ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ
ਐਵੇ ਤਾਂ ਨਹੀ ਸੋਹਣਿਆ ਵੇ
ਫੱਬਦਾ ਤੂੰ
ਬੈਠਾ ਨਾਲ ਮੇਰੇ ਹੀ ਸੋਹਣਾ
ਲੱਗਦਾ ਤੂੰ
ਨਾਮ ਤੇ ਪਹਿਚਾਣ ਬੇਸ਼ੱਕ ਛੋਟੀ ਹੋਵੇ
ਪਰ ਹੋਣੀ ਆਪਣੀ ਚਾਹੀਦੀ ਆ
ਹੁੰਦੀ ਹੈ ਬਹੁਤ ਜਾਲਮ ਇਹ ਇੱਕ ਤਰਫਾ ਮੁਹੱਬਤ
ਉਹ ਯਾਦ ਤਾ ਬਹੁਤ ਆਉਂਦੇ ਨੇ ਪਰ ਯਾਦ ਨਹੀ ਕਰਦੇ,,
ਕਰਦੇ ਜਾਂ ਮਰਦੇ ਆਂ
ਇੱਦਾਂ ਦੇ belief ਨੇਂ
ਸਾਰੀ ਦੁਨੀਆਂ ਦੀ ਖੁਸ਼ੀ ਇੱਕ ਪਾਸੇ
ਉਹਨਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇੱਕ ਪਾਸੇ
ਜੋ ਕਿਤੇ ਸੀ ਵਾਅਦੇ ਉਮਰਾਂ ਦੇ
ਉਹ ਹੁਣ ਕਮਜ਼ੋਰ ਹੋ ਗਏ ਨੇ
ਨਜ਼ਰ ਤਾਂ ਉਹੀ ਏ ਤੇਰੀ
ਪਰ ਨਜ਼ਰੀਏ ਹੋਰ ਹੋ ਗਏ ਨੇ