ਅਕਲਾਂ ਦੇ ਕੱਚੇ ਆ ਪਰ ਦਿਲ ਦੇ ਸੱਚੇ ਆ ਉਂਝ ਕਰੀਏ
ਲੱਖ ਮਖੋਲ ਭਾਵੇ ਪਰ ਯਾਰੀਆਂ ਦੇ ਪੱਕੇ ਆ
punjabi shayari
ਮੈਨੂੰ ਆਪਣੇ ਯਾਰ ਦੇ ਇਸ਼ਕ ’ਚੋਂ ਹੀ ਸਭ ਮਿਲ ਗਏ
ਤੂੰ ਜੋ ਭਾਲੇਂ ਜਾ ਕੇ ਮੱਕੇ, ਰੰਗ-ਖੁਸ਼ਬੂ-ਰੌਸ਼ਨੀਇੰਦਰਜੀਤ ਹਸਨਪੁਰੀ
ਨਾ ਡੁੱਬਾਂਗੀ ਝਨਾ ਅੰਦਰ, ਨਾ ਹੀ ਸੜਨਾ ਥਲਾਂ ਵਿੱਚ ਮੈਂ,
ਝਨਾ ਮੈਂ ਡੀਕ ਜਾਵਾਂਗੀ, ਥਲਾਂ ਨੂੰ ਠਾਰ ਦੇਵਾਂਗੀ।ਕੁਲਵਿੰਦਰ ਕੰਵਲ
ਜੇ ਤੂੰ ਮਿਲੇਂ ਕਦੇ ਮੈਨੂੰ ਤਾਂ ਬਣ ਕੇ ਗੀਤ ਮਿਲੀਂ
ਮਿਲੀਂ ਨਾ ਬਣ ਕੇ ਤੂੰ ਅਖ਼ਬਾਰ ਦੀ ਖ਼ਬਰ ਮੈਨੂੰਸੁਰਜੀਤ ਸਖੀ
ਜਦੋਂ ਬਣੂ ਪੰਜਾਬੀ ਸਾਡੇ ਹਰ ਘਰ ਵਿੱਚ ਪਰਿਵਾਰ ਦੀ ਭਾਸ਼ਾ।
ਆਪੇ ਹੀ ਬਣ ਜਾਣੀ ਹੈ ਇਹ ਵੇਖਿਓ ਫਿਰ ਸਰਕਾਰ ਦੀ ਭਾਸ਼ਾ।ਅਮਰਜੀਤ ਸਿੰਘ ਵੜੈਚ
ਓ ਜਾਣ ਵਾਲੇ ਸੁਣ ਜਾ ਇਕ ਗੱਲ ਮੇਰੀ ਖਲੋ ਕੇ
ਰਹੀਏ ਕਿਸੇ ਦੇ ਬਣ ਕੇ ਤੁਰੀਏ ਕਿਸੇ ਦੇ ਹੋ ਕੇਜਨਾਬ ਦੀਪਕ ਜੈਤੋਈ
ਬੜਾ ਹੀ ਛਟਪਟਾਉਂਦਾ ਸੀ ਉਹ ਅੰਬਰ ਛੂਹਣ ਖਾਤਰ,
ਮੈਂ ਮੋਹ ਦੀ ਡੋਰ ਕੱਟ ਦਿੱਤੀ ਤੇ ਉਸ ਨੂੰ ਜਾਣ ਦਿੱਤਾ।ਜਗਵਿੰਦਰ ਜੋਧਾ
ਜੇ ਤਿਤਲੀ ਦੋਸਤੀ ਦੀ ਮਰ ਗਈ ਤਾਂ ਫੇਰ ਨਾ ਕਹਿਣਾ
ਕੁੜੱਤਣ ਰਿਸ਼ਤਿਆਂ ਵਿਚ ਭਰ ਗਈ ਤਾਂ ਫੇਰ ਨਾ ਕਹਿਣਾ
ਅਜੇ ਵੀ ਵਕਤ ਹੈ ਤੂੰ ਆਪਣੇ ਘਰ ਦੀ ਛੱਤ ਉੱਤੇ ਆ
ਸਿਆਲੀ ਧੁੱਪ ਹੈ ਜੇ ਮਰ ਗਈ ਤਾਂ ਫੇਰ ਨਾ ਕਹਿਣਾਸੁਲੱਖਣ ਸਰਹੱਦੀ
ਤੁਹਾਡੇ ਤੀਰ ਮੈਂ ਇੱਕ ਵਾਰ ਫਿਰ ਅਜ਼ਮਾਉਣ ਲੱਗਾ ਹਾਂ।
ਮੈਂ ਅੰਬਰ ਗਾਹੁਣ ਚੱਲਿਆ ਹਾਂ, ਉਡਾਰੀ ਲਾਉਣ ਲੱਗਾ ਹਾਂ।ਸ਼ਮਸ਼ੇਰ ਸਿੰਘ ਮੋਹੀ
ਤੂੰ ਹੋ ਜਾਵੀਂ ਮੇਰਾ ਇਹੋ ਇਕੁ ਇਕ ਖਵਾਬ
ਇਹ ਮੇਰੇ ਵਲੋਂ ਤਾ ਹਣ ਹਾਂ ਪੂਰੀ
ਤੂੰ ਦੱਸ ਤੇਰਾ ਕਿ ਜਵਾਬ ਇਹ
ਮੈਂ ਮੋਈਆਂ ਤਿਤਲੀਆਂ ਦੇ ਖੰਭਾਂ ਕੋਲੋਂ ਬਹੁਤ ਡਰਦਾ ਹਾਂ
ਜਿਨ੍ਹਾਂ ਦਾ ਕਤਲ ਹੋਇਆ ਦੋਸਤੋ ਮੇਰੇ ਖ਼ੁਆਬਾਂ ਵਿਚਗੁਰਭਜਨ ਗਿੱਲ
ਸੁਕਰਾਤ ਕਿਸ ਕਿਸ ਨੂੰ ਕਹੋਗੇ ਇਸ ਜਗ੍ਹਾ,
ਸਾਰੇ ਨਗਰ ਨੂੰ ਵਿਸ਼ ਪਿਲਾਇਆ ਜਾ ਰਿਹੈ।ਜਸਪਾਲ ਘਈ