ਜਿਸ ਨੂੰ ਜਿਊਂਦਾ ਤੇ ਸਮਝਦਾ ਆ ਰਿਹਾਂ ਮੈਂ ਜ਼ਿੰਦਗੀ।
ਅੱਜ ਪਤਾ ਲੱਗਾ ਕਿ ਉਹ ਤਾਂ ਹੈ ਮੁਸਲਸਿਲ ਖ਼ੁਦਕੁਸ਼ੀ।
punjabi shayari
ਮੂੰਹ ਵਿਖਾਲੀ ਉਸ ਜ਼ਾਲਿਮ ਨੂੰ ਦਿਲ ਵੀ ਦਿੱਤਾ ਨਜ਼ਰਾਨਾ
ਐਪਰ ਉਸ ਨੇ ਘੁੰਡ ਨਾ ਚੁੱਕਿਆ ਗੱਲੀਂ ਬਾਤੀਂ ਟਾਲ ਗਿਆਜਗਤਾਰ ਕੰਵਲ
ਮਿਲੀ ਹੈ ਰਾਤ ਮਰ ਮਿਟ ਕੇ ਮਿਲਣ ਦੀ,
ਕਿ ਅੱਜ ਤੈਨੂੰ ਬਹਾਨੇ ਯਾਦ ਆਏ।ਜਗਸੀਰ ਵਿਯੋਗੀ
ਤੂੰ ਅਪਣਾ ਗ਼ਮ ਵੀ ਮੈਥੋਂ ਭੁੱਲ ਕੇ ਵਾਪਸ ਨਾ ਮੰਗ ਬੈਠੀਂ
ਹੈ ਮੈਥੋਂ ਏਹੀ ਸਰਮਾਇਆ ਤੇਰੇ ਜਾਣ ਦੇ ਮਗਰੋਂਪੈਦਲ ਧਿਆਨਪੁਰੀ
ਸੱਜਣ ਤਾਂ ਦਰਿਆਵਾਂ ਵਰਗੇ ਹੁੰਦੇ ਨੇ।
ਆਉਂਦੇ ਜਾਂਦੇ ਸਾਹਵਾਂ ਵਰਗੇ ਹੁੰਦੇ ਨੇ।ਰਾਵੀ ਕਿਰਨ
ਸੀਨੇ ‘ਚ ਕੋਈ ਅੱਗ ਸੀ ਸਦੀਆਂ ਤੋਂ ਧੁਖ ਰਹੀ
ਇਕੋ ਅਦਾ ਦੇ ਨਾਲ ਉਹ ਭਾਂਬੜ ਮਚਾ ਗਿਆਕਿਰਪਾਲ ਸਿੰਘ ਯੋਗੀ
ਨੱਚਦੀ-ਟੱਪਦੀ ਪੱਛਮ ਵੱਲੋਂ, ਆਈ ਤੇਜ਼ ਹਨੇਰੀ, ਖ਼ਲਕਤ ਘੇਰੀ,
ਟੁੱਟਦੇ ਜਾਂਦੇ ਰਿਸ਼ਤੇ ਨਾਤੇ, ਭੱਜਣ ਸੱਜੀਆਂ ਬਾਹਵਾਂ, ਕਿੰਜ ਬਚਾਵਾਂ।ਆਤਮਾ ਰਾਮ ਰੰਜਨ
ਯਾਰਾ ਮੌਤ ਵਰਗਿਆ ਲੱਭੇਂਗਾ ਮੈਨੂੰ ਫੇਰ ਤੂੰ
ਮਿਟ ਗਏ ਜਦ ਮੇਰੇ ਤੇ ਤਾਬੂਤ ਵਿਚਲੇ ਫ਼ਾਸਲੇਰਮਨਦੀਪ
ਕਿਹੜਾ ਧੀਰ ਬੰਨ੍ਹਾਵੇ ਕਣਕਾਂ ਨੂੰ ਸਹਿਮ ਬੜੇ,
ਚੋਰ-ਲੁਟੇਰੇ ਨਿੱਤ ਵੇਖਣ ਜਦ ਚਾਰ-ਚੁਫੇਰੇ।ਤਰਲੋਚਨ ਮੀਰ
ਇਹ ਕੈਕਟਸ ਹੀ ਜੇਠ ਹਾੜ ਦੀਆਂ ਧੁੱਪਾਂ ਵਿਚ ਫੁੱਲ ਦੇਵੇਗਾ
ਗੁਲਦਾਉਦੀ ਨੇ ਖਿੜਨਾ ਹੁੰਦੈ ਜਾ ਕੇ ਸਬਜ ਬਹਾਰਾਂ ਵਿਚਦੇਵ ਦਰਦ
ਮੈਂ ਕਹਿਨਾ ਵਾਂ ਇਸ ਦੀ ਨੀਂਹ ਮਜ਼ਬੂਤ ਕਰੋ,
ਆਗੂ ਕਹਿੰਦੇ ਮੱਥਾ ਬਦਲਣ ਵਾਲਾ ਏ।
ਬੁਜ਼ਦਿਲ ਨੇ ਉਹ ‘ਬਾਬਾ’ ਜਿਹੜੇ ਕਹਿੰਦੇ ਨੇ,
ਤਕਦੀਰਾਂ ਨੂੰ ਅੱਲ੍ਹਾ ਬਦਲਣ ਵਾਲਾ ਏ।ਬਾਬਾ ਨਜ਼ਮੀ
ਮਰਮਰੀ ਜੰਗਲ ‘ਚ ਸ਼ਾਇਦ ਹੋ ਗਿਆ ਉਹ ਲਾ-ਪਤਾ
ਨਿੱਤ ਜ੍ਹਿਦੀ ਖ਼ਾਤਿਰ ਤੂੰ ਦੀਵੇ ਬਾਲਦਾ ਹੈਂ ਦੋਸਤਾਹਰਚਰਨ