ਘਰ ਦੇ ਵਿਚ ਵੀ ਹਾਜ਼ਰ ਰਹਿਣਾ ਪੌਣਾਂ ਵਿਚ ਵੀ ਘੁਲ ਉਡਣਾ
ਜਿੱਦਾਂ ਫੁੱਲ ਵਿਚ ਖੁਸ਼ਬੂ ਵਸੇ ਘਰ ਵਿਚ ਏਦਾਂ ਵਾਸ ਕਰੀਂ
punjabi shayari
ਦਿਲ ’ਚ ਮੈਂ ਨਾਮ ਸਦਾ ਧੜਕਦਾ ਤੇਰਾ ਰੱਖਿਆ।
ਇਸ ਤਰ੍ਹਾਂ ਖ਼ੁਦ ਨੂੰ ਹਰਿਕ ਹਾਲ ਜਿਊਂਦਾ ਰੱਖਿਆ।ਵਾਹਿਦ
ਰੋਟੀ ਪਾਣੀ ਛਡ ਦੇਂਦੇ ਨੇ ਫ਼ਿਕਰਾਂ ਮਾਰੇ ਨੇਤਾ ਜੀ
ਯੂਰੀਆ ਤੇ ਸੀਮਿੰਟ ਨੇ ਖਾਂਦੇ ਜਾਂ ਫਿਰ ਚਾਰਾ ਚਰਦੇ ਨੇਪ੍ਰੇਮ ਸਿੰਘ ਮਸਤਾਨਾ
ਉਹਨੇ ਦਸਤਾਰ ਤਾਂ ਬੰਨ੍ਹੀ ਮਗਰ ਮਤਲਬ ਹੈ ਉਸ ਦਾ ਹੋਰ,
ਕਿਤੇ ਭੁੱਲ ਕੇ ਵੀ ਉਸ ਦੇ ਨਾਲ ਨਾ ਪੱਗੜੀ ਵਟਾ ਲੈਣਾ।ਪਾਲੀ ਖ਼ਾਦਿਮ
ਇਹ ਸ਼ਹਿਰੀ ਭੀੜ ਅੱਖਾਂ ਬੰਦ ਕਰਕੇ ਤੁਰਨ ਦੀ ਆਦੀ
ਤੂੰ ਕਿਸ ਤੋਂ ਵਾਕਿਆ ਪੁਛਦੈਂ ਤੂੰ ਕਿਸ ਤੋਂ ਹਾਦਸਾ ਪੁਛਦੈਂਸਤੀਸ਼ ਗੁਲਾਟੀ
ਜਿਹੜੇ ਕਹਿੰਦੇ ਸੀ ਨਿਭਾਂਗੇ ਨਾਲ ਤੇਰੇ,
ਉਹ ਹੱਥ ਵੀ ਮਿਲਾਉਣਾ ਛੱਡ ਗਏ।
ਜਿਹੜੇ ਅੱਖੀਆਂ ‘ਚੋਂ ਪੀਂਦੇ ਸੀ ਪਿਆਲੇ,
ਉਹ ਅੱਖ ਵੀ ਮਿਲਾਉਣਾ ਛੱਡ ਗਏ।ਅਮਰਜੀਤ ਸਿੰਘ ਵੜੈਚ
ਤਲਖ਼ ਮੌਸਮ ਸਾਹਮਣੇ ਮੈਂ ਆਪਣਾ ਸਿਰ ਕਿਉਂ ਝੁਕਾਵਾਂ
ਇਕ ਨਾ ਇਕ ਦਿਨ ਹਾਰ ਕੇ ਲੰਘ ਜਾਣੀਆਂ ਤੱਤੀਆਂ ਹਵਾਵਾਂਜਨਕ ਰਾਜ ਜਨਕ
ਬਾਂਸ ਵਾਂਗੂੰ ਗਿਆਂ ਹਾਂ ਖੂਬ ਛਿੱਲਿਆ,
ਬਾਂਸੁਰੀ ਦਾ ਹਾਂ ਫਿਰ ਸੰਗੀਤ ਬਣਿਆ।
ਦਿਲ ਨੂੰ ਅੰਬਰ ਤੱਕ ਵਿਸ਼ਾਲ ਕੀਤਾ,
ਤਾਂ ਹੀ ਤਾਂ ਹਰ ਕਿਸੇ ਦਾ ‘ਮੀਤ` ਬਣਿਆ।ਹਰਮੀਤ ਵਿਦਿਆਰਥੀ
ਜਦੋਂ ਦੇ ਤੇ ਰੇ ਘਰ ਦੇ ਪੱਥਰ ਸ਼ੀਸ਼ੇ ਹੋ ਗਏ ਨੇ
ਹਯਾ ਦੇ ਮਾਰਿਆਂ ਸਭ ਸ਼ੀਸ਼ੇ ਅੰਨ੍ਹੇ ਹੋ ਗਏ ਨੇਸੀਮਾਂਪ
ਭਲੇ ਹੀ ਜ਼ਿੰਦਗੀ ਨੇ ਦਿਲ ਮੇਰਾ ਲਾਚਾਰ ਕੀਤਾ ਹੈ।
ਮਗਰ ਇਸ ਚੰਦਰੀ ਨੂੰ ਫੇਰ ਵੀ ਮੈਂ ਪਿਆਰ ਕੀਤਾ ਹੈ।ਜਗਸੀਰ ਵਿਯੋਗੀ
ਬੁਝੇ ਦੀਵੇ, ਝੜੇ ਪੱਤੇ ਤੇ ਤਿੜਕੇ ਆਇਨੇ ਦੱਸਣ,
ਹਵਾ ਕਿੰਨੀ ਤੁਹਾਡੇ ਸ਼ਹਿਰ ਦੀ ਮਗਰੂਰ ਹੈ ਅੱਜਕੱਲ੍ਹ।ਜਗਸੀਰ ਵਿਯੋਗੀ
ਅਸੀਂ ਤਾਂ ਰੁਤਬਿਆਂ ਦਾ ਜ਼ਿਕਰ ਸੁਣ ਕੇ ਮਿਲਣ ਆਏ ਸਾਂ
ਬੜੇ ਬੌਣੇ ਜਹੇ ਬੰਦੇ ਮਿਲੇ ਸ਼ਖ਼ਸੀਅਤਾਂ ਓਹਲੇ
ਸਿਰਫ਼ ਬਸ ਨਾਮ ਤੋਂ ਤਾਸੀਰ ਮਿਥਣੀ ਠੀਕ ਨਹੀਂ ਹੁੰਦੀ
ਅਸਾਂ ਪੱਥਰ ਨੂੰ ਲੁਕਦੇ ਵੇਖਿਆ ਹੈ ਸ਼ੀਸ਼ਿਆਂ ਓਹਲੇਕਵਿੰਦਰ ਚਾਂਦ