ਮੇਰੇ ਚਹੁੰ ਤਰਫ਼ੀਂ ਕੱਕੀ ਰੇਤ ਹੀ ਨਾ ਬਲ ਰਹੀ ਹੁੰਦੀ
ਜੇ ਮੈਥੋਂ ਤਸ਼ਨਗੀ ਹੁੰਦੀ ਤਾਂ ਏਥੇ ਇਕ ਨਦੀ ਹੁੰਦੀ
punjabi shayari
ਸਿਰਫ਼ ਇੱਕ ਵਾਰ ਪਰਖਣ ਤੇ ਨਹੀਂ ਛੱਡਿਆ ਤੈਨੂੰ
ਤੂੰ ਮੇਰੀ ਜਾਨ ਬਹੁਤ ਵਾਰ ਬੇਵਫ਼ਾ ਨਿਕਲਿਆ ਏ
ਪੁਰਾਣੇ ਸਾਂਚਿਆਂ ਵਿਚ ਇਸ਼ਕ, ਸਾਕੀ, ਹੁਸਨ ਹੀ ਸੀ,
ਤੇਰੇ ਸਦਕੇ ਗ਼ਜ਼ਲ ਵਿਚ ਲੋਕ-ਮੁੱਦੇ ਆਉਣ ਲੱਗੇ ਨੇ।ਬਲਵੰਤ ਚਿਰਾਗ
ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ
ਲਿਆਉ ਸਰਦਲਾਂ ‘ਚੋਂ ਚੁੱਕ ਕੇ ਅਖ਼ਬਾਰ ਆਈ ਹੈਸੁਰਜੀਤ ਪਾਤਰ
ਨਾਲੇ ਸਾਡੇ ਨਾਮ ਤੋ ਧੂਆ ਮਾਰਦੇ
ਨਾਲੇ ਸਾਲੇ ਕਰਦੇ ਆ ਕਾਪੀ ਜੱਟ ਦੀ
ਬੜੀ ਮੁਸ਼ਕਿਲ ਨਾਲ ਵਿਗਾੜਿਆ ਏ ਖੁਦ ਨੂੰ
ਜਉ ਤੁਸੀ ਕਿਸੇ ਹੋਰ ਨੂੰ ਸਿੱਧਾ ਕਰੋ
ਜਦੋਂ ਆਦਮੀ ਮਰ ਜਾਂਦਾ ਹੈ,
ਕੁੱਝ ਨਹੀਂ ਸੋਚਦਾ, ਕੁੱਝ ਨਹੀਂ ਬੋਲਦਾ,
ਕੁੱਝ ਨਾ ਬੋਲਣ, ਨਾ ਸੋਚਣ ਉੱਤੇ,
ਆਦਮੀ ਮਰ ਜਾਂਦਾ ਹੈ।ਲਾਲ ਸਿੰਘ ਦਿਲ
ਅਪਣੇ ਅਪਣੇ ਹਿੱਸੇ ਦਾ ਗਮ ਸਹਿਣਾ ਪੈਂਦਾ ਹੈ
ਪਾਣੀ ਨੂੰ ਪੁਲ ਹੇਠਾਂ ਆਖ਼ਰ ਵਹਿਣਾ ਪੈਂਦਾ ਹੈਮਹਿੰਦਰ ਭੱਟੀ
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ!
ਮੇਰੇ ਮਹਿਬੂਬ, ਤੈਨੂੰ ਵੀ ਗਿਲਾ ਹੋਣਾ ਮੁਹੱਬਤ ’ਤੇ,
ਮੇਰੇ ਖਾਤਰ ਤੇਰੇ ਅੱਥਰੇ ਜਿਹੇ ਚਾਵਾਂ ਦਾ ਕੀ ਬਣਿਆ।
ਤੂੰ ਰੀਝਾਂ ਦੀ ਸੂਈ ਨਾਲ ਉੱਕਰੀਆਂ ਸੀ ਜੋ ਰੁਮਾਲਾਂ ‘ਤੇ,
ਉਨ੍ਹਾਂ ਧੁੱਪਾਂ ਦਾ ਕੀ ਬਣਿਆ, ਉਨ੍ਹਾਂ ਛਾਵਾਂ ਦਾ ਕੀ ਬਣਿਆ।ਅਵਤਾਰ ਪਾਸ਼
ਪੀ ਗਿਆ ਸਾਰੀ ਹੀ ਸਹਿਰਾ ਫਿਰ ਵੀ ਨਾ ਸੁੱਕੀ ਨਦੀ
ਇਸ ਤਰ੍ਹਾਂ ਦੀ ਤਾਂ ਕਦੇ ਵੀ ਸੀ ਨਹੀਂ ਵੇਖੀ ਨਦੀ
ਨਾ ਉਹ ਤੁਰਨੋਂ ਹੀ ਰੁਕੀ ਨਾ ਬਦਲਿਆ ਅਪਣਾ ਸੁਭਾ
ਸੈਂਕੜੇ ਥਾਵਾਂ ‘ਤੇ ਭਾਵੇਂ ਹੋ ਗਈ ਜ਼ਖ਼ਮੀ ਨਦੀਐੱਸ ਤਰਸੇਮ
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ,
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ