ਰਹਿਬਰਾ ਇਹ ਕਿਸ ਤਰ੍ਹਾਂ ਦੀ ਰਹਿਬਰੀ ਹੈ ਦੱਸ ਖਾਂ
ਉਮਰ ਭਰ ਲੁਟਦਾ ਰਿਹਾ ਪਰ ਫਿਰ ਵੀ ਤੂੰ ਰਹਿਬਰ ਰਿਹਾ
punjabi shayari
ਮਿਰਚਾਂ ਉਹ ਵੇਚਦਾ ਹੈ ਮਿਸ਼ਰੀ ਜ਼ੁਬਾਨ ਉਸ ਦੀ।
ਏਸੇ ਲਈ ਚੱਲ ਰਹੀ ਹੈ ਯਾਰੋ ਦੁਕਾਨ ਉਸ ਦੀ।ਸ਼ੌਕਤ ਢੰਡਵਾੜਵੀ
ਕਿਤੇ ਕਿਤੇ ਇਨਸਾਨ ਐਨਾ ਟੁੱਟ ਜਾਂਦਾ ਹੈ।
ਕਿ ਉਸਦਾ ਕਿਸੇ ਨਾਲ ਗੱਲ ਕਰਨਾ ਤਾਂ ਦੂਰ
ਜੀਣ ਤੱਕ ਦਾ ਮਨ ਨਹੀਂ ਹੁੰਦਾ ,
ਸਮੇਂ ਦੇ ਮਾਰਿਆਂ ਦੀ ਇਕ ਪਛਾਣ ਇਹ ਵੀ ਹੈ
ਕਿਸੇ ਦੇ ਜ਼ੁਲਮ ਨੂੰ ਅਪਣਾ ਨਸੀਬ ਕਹਿੰਨੇ ਨੇਦੀਪ ਭਾਟੀਆ
ਮੇਰੇ ਹੀ ਘਰ ਅੰਦਰ ਮੇਰਾ ਕਮਰਾ ਨਾ,
ਨੌਕਰ ਵਾਂਗਰ ਮੈਂ ਗੈਰਜ ਵਿੱਚ ਰਹਿੰਦਾ ਹਾਂ।
ਮੈਂ ਬੱਚਿਆਂ ਦੀ ਖਾਤਰ ਕੋਈ ਪ੍ਰਾਹੁਣਾ ਹਾਂ,
ਥੋੜ੍ਹਾ ਬਹੁਤਾ ਮੈਂ ਪਤਨੀ ਦਾ ਲਗਦਾ ਹਾਂ।ਸੁਲੱਖਣ ਮੀਤ (ਪ੍ਰਿੰ.)
ਚੰਨ ਤੋਂ ਪਰਤਣ ਵਾਲਿਆ ਏਨੀ ਗੱਲ ਤਾਂ ਦੱਸ
ਕੀ ਓਥੇ ਵੀ ਝੁਗੀਆਂ ਹਨ ਮਹਿਲਾਂ ਦੇ ਕੋਲਅਮਰ ਚਿਤਰਕਾਰ
ਜਦੋਂ ਕੋਈ ਤਿਤਲੀਆਂ ਮਸਲੇ ਤੇ ਅੱਗ ਵਿੱਚ ਫੁੱਲ ਕੋਈ ਸਾੜੇ
ਉਦੋਂ ਇਸ ਛਟਪਟਾਉਂਦੀ ਪੌਣ ਦੀ ਵੀ ਅੱਖ ਹੈ ਭਰਦੀ।ਸੁਰਿੰਦਰਪ੍ਰੀਤ ਘਣੀਆਂ
ਮਸਤੀ ‘ਚ ਡੁੱਬ ਜਾਂਗਾ ਨੈਣਾਂ ਨੂੰ ਖੋਲ੍ਹ ਹੌਲੀ
ਖੁੱਲ੍ਹੇ ਨਾ ਹਾਲ ਦਿਲ ਦਾ,ਕਹਿ ਦਿਲ ਨੂੰ ਬੋਲ ਹੌਲੀਪ੍ਰਿੰ. ਸੁਲੱਖਣ ਮੀਤ
ਅਜੇਹੀ ਬੇਬਸੀ ਨਾਲੋਂ ਤਾਂ ਮਰ ਜਾਣਾ ਹੀ ਬਿਹਤਰ ਹੈ,
ਨਦੀ ਦੇ ਕੋਲ ਵੀ ਜੇ ਰੁਹ ਪਿਆਸੀ ਤਰਸਦੀ ਹੋਵੇ।ਨਰਿੰਦਰ ਮਾਨਵ
ਹੁਸਨ ਕਹੇ ‘ਕਲ, ਵਾਰੀ ਸਿਰ, ਸਿਰ ਵਾਰਾਂਗੇ’
ਇਸ਼ਕ ਕਹੇ, ਹਰ ਵਾਰੀ ਸਿਰ ‘ਮੇਰੀ ਵਾਰੀ ਹੈਮੁਰਸ਼ਦ ਬੁਟਰਵੀ
ਮੌਸਮ ਨਾ ਗੁਜ਼ਰ ਜਾਵੇ, ਅਹਿਸਾਸ ਨਾ ਠਰ ਜਾਵੇ।
ਤੇਰਾ ਪਾਣੀ ਬਰਸਣ ਤਕ ਮੇਰੀ ਪਿਆਸ ਨਾ ਮਰ ਜਾਵੇ।ਸੁਖਵਿੰਦਰ ਅੰਮ੍ਰਿਤ
ਤੂੰ ਖੜੇ ਪਾਣੀ ਦੇ ਅੰਦਰ ਇਕ ਪੱਥਰ ਤਾਂ ਉਛਾਲ
ਕੀ ਪਤਾ ਤੂਫ਼ਾਨ ਬਣ ਜਾਣਾ ਹੈ ਕਿਹੜੀ ਲਹਿਰ ਦਾਬਰਜਿੰਦਰ ਚੌਹਾਨ