ਓ ਖ਼ਾਕ ਨਸ਼ੀਨੋਂ ਉਠ ਬੈਠੋ ਉਹ ਵਕਤ ਕਰੀਬ ਆ ਪਹੁੰਚਾ ਹੈ।
ਜਦ ਤਖ਼ਤ ਗਿਰਾਏ ਜਾਵਣਗੇ ਜਦ ਤਾਜ ਉਛਾਲੇ ਜਾਵਣਗੇ
ਕਟਦੇ ਵੀ ਚਲੋ ਵਧਦੇ ਵੀ ਚਲੋ ਬਾਂਹਵਾਂ ਵੀ ਬਹੁਤ ਸਿਰ ਵੀ ਬਹੁਤ
ਚਲਦੇ ਵੀ ਚਲੋ ਕਿ ਹੁਣ ਡੇਰੇ, ਮੰਜ਼ਿਲ ਤੇ ਹੀ ਡਾਲੇ ਜਾਵਣਗੇ
punjabi shayari
ਆਪਣੇ ਆਪ ਨੂੰ ਆਪ ਹੀ ਛਲਦਾ ਰਹਿੰਦਾ ਏ,
ਸਮਾਂ ਬਦਲ ਕੇ ਤੋਰ, ਸਮੇਂ ਨੂੰ ਕੀ ਆਖਾਂ।ਕਰਤਾਰ ਸਿੰਘ ਪੰਛੀ
ਮੇਰੇ ਆਪਣੇ ਤੱਕ ਵੀ
ਮੈਨੂੰ ਰੋਂਦਾ ਹੋਇਆ ਦੇਖ ਕੇ ਮੁਸਕਰਾਉਂਦੇ ਨੇ।
ਹੁਣ ਗੈਰਾਂ ਤੋਂ ਕੀ ਉਮੀਦ ਰੱਖਾਂ?
ਤੇ ਜ਼ਰੂਰਤ ਖਤਮ ਹੁੰਦੇ ਹੀ ਬਣੇ ਹੋਏ
ਰਿਸ਼ਤੇ ਤੋਂ ਵੀ ਮੂੰਹ ਮੋੜ ਲੈਂਦੇ ਨੇ
ਅਜੋਕੇ ਦੌਰ ਵਿਚ ਕੁੱਖ ਕਿਰਾਏ ‘ਤੇ ਜਦੋਂ ਚੜ੍ਹਦੀ
ਦਿਨੋਂ ਦਿਨ ਮਰ ਰਹੀ ਮਮਤਾ ਬਚਾਵਾਂ ਕਿਸ ਤਰ੍ਹਾਂ ਦੱਸੋਮਹਾਂਵੀਰ ਸਿੰਘ ਦਰਦੀ
ਆਰਜ਼ੂ ਤੇਰੀ ਹੈ, ਤਾਂ ਹੀ ਜਿਊਣ ਦੀ ਹੈ ਆਰਜੂ,
ਤੇਰੇ ਬਿਨ ਹੋ ਜਾਵੇਗੀ ਇਹ ਜ਼ਿੰਦਗੀ ਕਬਰਾਂ ਜਿਹੀ।ਅਨੂ ਬਾਲਾ
ਮੇਰੇ ਆਪਣੇ ਤੱਕ ਵੀ
ਮੈਨੂੰ ਰੋਂਦਾ ਹੋਇਆ ਦੇਖ ਕੇ ਮੁਸਕਰਾਉਂਦੇ ਨੇ।
ਹੁਣ ਗੈਰਾਂ ਤੋਂ ਕੀ ਉਮੀਦ ਰੱਖਾਂ?
ਤੇ ਜ਼ਰੂਰਤ ਖਤਮ ਹੁੰਦੇ ਹੀ ਬਣੇ ਹੋਏ
ਰਿਸ਼ਤੇ ਤੋਂ ਵੀ ਮੂੰਹ ਮੋੜ ਲੈਂਦੇ ਨੇ
ਦਲੀਲਾਂ ਦੀ ਬਜਾਏ ਗੋਲੀਆਂ ਦਾ ਰਾਜ ਹੁੰਦੈ ਜਦੋਂ
ਉਦੋਂ ਹੀ ਕਿੰਗਰੇ ਮਹਿਲਾਂ ਦੇ ਨ੍ਹੇਰੀ ਨਾਲ ਢਹਿੰਦੇ ਨੇਡਾ. ਗੁਰਦਰਸ਼ਨ ਬਾਦਲ
ਅੰਦਰੋਂ ਜੇਕਰ ਬੰਦਿਆਂ ਨੂੰ ਘੁਣ ਲੱਗਾ ਏ,
ਬਾਹਰੋਂ ਆਪਣੇ ਚਿਹਰੇ ਕਿਉਂ ਲਿਸ਼ਕਾਉਂਦੇ ਨੇ।ਹਮਾਯੂੰ ਪਰਵੇਜ਼ ਸ਼ਾਹਿਦ (ਪਾਕਿਸਤਾਨ)
ਇਹ ਜ਼ਿੰਦਗੀ ਤੁਹਾਡੀ ਹੈ।
ਇਸ ਨੂੰ ਬਸ ਆਪਣੇ ਲਈ ਜੀਓ
ਇਸਨੂੰ ਕਿਸੇ ਇਹੋ ਜਿਹੇ ਸ਼ਖਸ ਦੇ ਲਈ ਬਰਬਾਦ ਨਾ ਕਰੋ
ਜਿਸਨੂੰ ਤੁਹਾਡੀ ਕੋਈ ਪਰਵਾਹ ਹੀ ਨਹੀਂ।
ਕਰਦੇ ਹੋ ਸਾਜਿਸ਼ਾਂ ਕਿਉਂ ਦੁਨੀਆ ਦੇ ਵਾਸੀਉ
ਕੀ ਖੋਹ ਲਿਆ ਤੁਹਾਡਾ ਮੇਰੇ ਪੰਜਾਬ ਨੇਨੂਰ ਮੁਹੰਮਦ ਨੂਰ
ਐਰਾ ਗੈਰਾ ਨੱਥੂ ਖੈਰਾ ਲੀਡਰ ਜਾਂ ਲੀਡਰ ਦਾ ਚਮਚਾ,
ਆਪਣਾ ਕੰਮ ਕਰਾ ਜਾਂਦੇ ਨੇ ਜਨਤਾ ਨੂੰ ਹੀ ਜਰਨਾ ਪੈਂਦਾ।ਲਖਵਿੰਦਰ ਸਿੰਘ ਬਾਜਵਾ
ਉਹ ਲੋਕ ਵੀ ਹੁਣ ਮੈਨੂੰ ਬਦਲਿਆ ਹੋਇਆ ਕਹਿੰਦੇ ਨੇ
ਜੋ ਖਦ ਹੁਣ ਪਹਿਲਾਂ ਵਰਗੇ ਨਹੀਂ ਰਹੇ