ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਡੰਡੀ।
ਸਹੁਰਾ ਮੇਰਾ ਮਾਰਦਾ,
ਸੱਸ ਪਾਉਂਦੀ ਭੰਡੀ।
punjabi Shand
ਛੰਦ ਪਰਾਗੇ ਆਈਏ ਜਾਈਏ
ਛੰਦੇ ਪਰਾਗੇ ਤੀਰਾ
ਸਾਲੀ ਮੇਰੀ ਦਲੀ ਗੁਲਾਬੀ,
ਸਾਂਢੂ ਅੱਖੋਂ ਟੀਰਾ
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਸੋਟੀਆਂ।
ਭੈਣਾਂ ਮੇਰੀਆਂ ਭੋਲੀਆਂ
ਸਾਲੀਆਂ ਦਿਲਾਂ ਦੀਆਂ ਖੋਟੀਆਂ।
ਛੰਦ ਪਰਾਗੇ ਆਈਏ ਜਾਈਏ
ਛੰਦੇ ਪਰਾਗੇ ਬੈਗੀ
ਸਾਲਾ ਮੇਰਾ ਹੀਰੋ ਜਾਪੇ,
ਸਾਲੇਹਾਰ ਏ ਭੈਂਗੀ
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਡੌਰੂ
ਸੱਸ ਮੇਰੀ ਗੁਹਾਰੇ ਚੜ ਗਈ,
ਸਹੁਰਾ ਪਾਵੇ ਖੌਰੂ
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਕੇਸਰ।
ਮਾਂ ਤਾਂ ਮੇਰੀ ਪਾਰਬਤੀ,
ਬਾਪ ਮੇਰਾ ਪਰਮੇਸਰ।
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਗੰਨਾ
ਧੀ ਤੇਰੀ ਛੋਟੀ ਏ
ਜਵਾਈ ਤੇਰਾ ਲੰਮਾ
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਘਿਓ।
ਸੱਸ ਲੱਗੀ ਅੱਜ ਤੋਂ ਮਾਂ ਮੇਰੀ,
ਸਹੁਰਾ ਲੱਗਾ ਪਿਓ।
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਜ਼ੋਰ
ਭੂਆ ਤਾਂ ਠੋਡੀ ਆਪਦੀ
ਫੁੱਫੜ ਕਿਸੇ ਦਾ ਹੋਰ
ਭੂਆ ਤਾਂ ਤੁਸੀ ਰੱਖ ਲਈ
ਫੁੱਫੜ ਨੂੰ ਲੈ ਗਏ ਚੋਰ
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਦਾਤ।
ਵੱਧ-ਘੱਟ ਬੋਲਿਆ ਦਿਲ ਨਾ ਲਾਉਣਾ,
ਭੁਲ ਚੁੱਕ ਕਰਨੀ ਮੁਆਫ਼।
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਫੁੱਟੀ।
ਗੁਲਾਬੂ ਨਿੱਕਾ ਜਿਹਾ
ਮੈਂ ਮਾਝੇ ਦੀ ਜੱਟੀ।
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਅੱਟੀ
ਭੁੱਲੀ ਭੁੱਲੀ ਵੇ ਵੀਰਾ
ਤੇਰੇ ਖੇਤ ਦੀ ਪੱਟੀ।