ਟੁਟਿਆ ਫਿਰੇ ਦਰਦੀ ਹੁਣ ਅੰਦਰੋਂ ਅੰਦਰ
ਸੋਚ ਕਿਉਂ ਬੇਈਮਾਨਾਂ ਲਈ ਅਸੀਂ ਮਰਦੇ ਰਹੇ
punjabi sad shayari on life
ਕਹਿੰਦੇ ਨੇਂ ਇਨਸਾਨ ਨੂੰ ਹਾਸਿਲ ਕਰਨ ਤੋਂ ਬਾਅਦ
ਉਸਦੀ ਕਦਰ ਘੱਟ ਜਾਂਦੀ ਆ
ਸਾਨੂੰ ਵੀ ਮਿਲੇ ਕੋਈ
ਇਹ ਰਿਵਾਜ਼ ਬਦਲ ਕੇ ਰੱਖ ਦਿਆਂਗੇ
ਮਿਲਿਆ ਤਾਂ ਬਹੁਤ ਕੁਝ ਹੈ
ਇਸ ਜ਼ਿੰਦਗੀ ਵਿੱਚ..
ਪਰ ਯਾਦ ਬਹੁਤ ਆਉਦੇ ਨੇ..
ਜਿਹਨਾ ਨੂੰ ਹਾਸਲ ਨਾ ਕਰ ਸਕੇ
ਵਿਸਰੀ ਰੂਹ ਸੋਚ ਵੀ ਨਾ ਦਿਲ ਕਿਸੇ ਨੂੰ ਯਾਦ ਹੈ
ਮਹਿਫ਼ਲਾਂ ਵਿਚ ਗੂੰਜਦਾ ਹਰ ਵਕਤ ਦੇਹੀ ਨਾਦ ਹੈ।ਮਿਸਿਜ਼ ਖਾਵਰ ਰਾਜਾ (ਲਾਹੌਰ)
ਗਲਤ ਇਹ ਹੋਇਆ ਕੇ ਅਸੀ ਪੂਰੇ ਖਰਚ ਹੋ ਗਏ
ਗਲਤ ਜਗ੍ਹਾ ਤੇ ਗਲਤ ਲੋਕਾ ਉੱਤੇ
ਜਿਹੜਾ ਕਦੇ ਪਲ ਪਲ ਦੀ ਜੁਦਾਈ ਤੋਂ ਡਰਦਾ ਸੀ
ਉਹ ਐਸਾ ਗਿਆ ਜਿਹੜਾ ਮੁੜਕੇ ਆਇਆ ਨੀ
ਤੇਰੀਆਂ ਸੱਭੇ ਗੱਲਾਂ ਬਾਤਾਂ ਹੁਣ ਮੈਂ ਖੂਬ ਪਛਾਣ ਗਈ
ਗਿਰਗਿਟ ਨੇ ਕੀ ਰੰਗ ਬਦਲਣੇ ਤੇਰੇ ਰੰਗ ਵਧੇਰੇ ਨੇ
ਇੰਜ ਤੇ ਹੈ ਅਸਮਾਨ ਇਹ ਸਾਰਾ ਭਰਿਆ ਹੋਇਆ ਤਾਰਿਆਂ ਦਾ
ਆਪਣੀ ਕਿਸਮਤ ਉਤੇ ਫਿਰ ਵੀ ਛਾਏ ਘੁੱਪ ਹਨੇਰੇ ਨੇਮਿਸਿਜ਼ ਖਾਵਰ ਰਾਜਾ (ਲਾਹੌਰ)
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ
ਉਹ ਨ੍ਹੇਰੀ ਦਾ ਸਵਾਗਤ ਕਰਨ ਵਿੱਚ ਮਸ਼ਰੂਫ਼ ਅੱਜਕੱਲ੍ਹ,
ਮੈਂ ਬੁਝਦੇ ਦੀਵਿਆਂ ਵਿੱਚ ਤੇਲ ਪਾਉਣਾ ਲੋਚਦਾ ਹਾਂ।ਸ਼ਮਸ਼ੇਰ ਸਿੰਘ ਮੋਹੀ
ਮਰੇ ਮੁਕਰੇ ਦਾ ਕੋਈ ਗਵਾ ਨਹੀ ਤੇ
ਸਾਥੀ ਕੋਈ ਨਹੀ ਜੱਗ
ਤੋਂ ਚੱਲਿਆ ਦਾ ,
ਸਾਡੇ ਪੀਰਾਂ ਫਕੀਰਾ ਨੇ
ਗੱਲ ਦੱਸੀ ਹਾਸਾ ਸਾਰਿਆ
ਦਾ ਤੇ ਰੋਣਾ ਕੱਲਿਆ ਦਾ
ਤੂੰ ਹੀਂ ਚਾਹੀਦਾ ਸੱਜਣਾ
ਤੇ ਪਰਮਾਨੇਂਟ ਹੀ ਚਾਹੀਦਾ
ਮੰਨ ਲੈਂਦੇ ਤਾਂ ਦੱਸੋ ਕੀਕਣ ਮੰਨ ਲੈਂਦੇ,
ਮੁਨਸਿਫ਼ ਤਾਂ ਮਕਤੂਲ ਨੂੰ ਕਾਤਿਲ ਕਹਿੰਦਾ ਸੀ।ਜਸਪਾਲ ਘਈ