ਮਰਮਰੀ ਜੰਗਲ ‘ਚ ਸ਼ਾਇਦ ਹੋ ਗਿਆ ਉਹ ਲਾ-ਪਤਾ
ਨਿੱਤ ਜ੍ਹਿਦੀ ਖ਼ਾਤਿਰ ਤੂੰ ਦੀਵੇ ਬਾਲਦਾ ਹੈਂ ਦੋਸਤਾ
punjabi ghaint status
ਜੇ ਚੰਗਿਆ ‘ਚ ਗਿਣੋਗੇ ਤਾਂ ਸਾਡੇ ਜਿਹਾ ਕੋਈ ਨਹੀਂ,
ਜੇ ਮਾੜਿਆ ‘ਚ ਗਿਣੋਗੇ ਤਾਂ ਪਹਿਲੀਆਂ ‘ਚ ਆਵਾਂਗੇ..
ਕੋਈ ਦਰਿਆ ਜੋ ਮੇਰੀ ਪਿਆਸ ਨੂੰ ਵੀ ਜਾਣਦਾ ਸੀ ਬਸ।
ਕੋਈ ਸ਼ੀਸ਼ਾ ਜੋ ਮੇਰੇ ਅਕਸ ਦੇ ਹੀ ਹਾਣ ਦਾ ਸੀ ਬਸ।
ਮੇਰੀ ਤੇ ਓਸ ਦੀ ਸੀ ਸਾਂਝ ਕਿੰਨੀ ਕੁ ਮੈਂ ਕੀ ਆਖਾਂ,
ਕਿ ਮੋਹਲੇਧਾਰ `ਚੋਂ ਵੀ ਹੰਝ ਨੂੰ ਪਹਿਚਾਣਦਾ ਸੀ ਬਸ।ਸਿਮਰਨ ਅਕਸ
ਜਿੱਤ ਤੇ ਹਾਰ ਤੁਹਾਡੀ ਸੋਚ ਤੇ ਨਿਰਭਰ ਕਰਦੀ ਹੈ,
ਮੰਨ ਲਵੋ ਤਾਂ ਹਾਰ ਹੋਵੇਗੀ ਠਾਣ ਲਵੋ ਤਾਂ ਜਿੱਤ ਹੋਵੇਗੀ…..
ਮੇਰੇ ਲਫ਼ਜ਼ਾਂ ਵਿੱਚ ਜੇਕਰ ਜਾਨ ਬਹੁਤ ਹੈ।
ਇਸੇ ਲਈ ਤਾਂ ਸ਼ਹਿਰ ਪ੍ਰੇਸ਼ਾਨ ਬਹੁਤ ਹੈ।ਤਰਸਪਾਲ ਕੌਰ (ਪ੍ਰੋ.).
ਆਪਣੀ ਚਾਲ ਪਛਾਣੋ ਅਤੇ ਆਪਣੀ ਰਫ਼ਤਾਰ ਨਾਲ ਚਲੋ, ਜਲਦੀ ਹੀ ਬੜੀ ਦੂਰ ਨਿਕਲ ਜਾਓਗੇ।
ਨਰਿੰਦਰ ਸਿੰਘ ਕਪੂਰ
ਮੈਂ ਗਰੁਰ ਬਿਨਾਂ ਕਸੂਰ ਤੋਂ ਹੀ
ਤੋੜਦਾ ਹੁੰਦਾ ਮਿੱਠਿਆਂ…..
ਬਹੁਤ ਦੇਰ ਖ਼ੁਦਗਰਜ਼ੀਆਂ ਦੇ ਬੁੱਲ੍ਹਾਂ ਨੇ ਮਾਣਿਆ ਹੈ ਜੋ,
ਬੰਸਰੀ ਦੇ ਛੇਕਾਂ ’ਚੋਂ ਜਾਗਿਆ ਅਵੱਲਾ ਰਾਗ ਹਾਂ ਮੈਂ।ਮੀਤ ਖਟੜਾ (ਡਾ.) .
ਮਚੀ ਹੈ ਸ਼ਾਂਤ ਮਨ ਦੇ ਪਾਣੀਆਂ ਵਿਚ ਇਸ ਤਰ੍ਹਾਂ ਹਲਚਲ
ਕਿਸੇ ਕਮਲੇ ਨੇ ਪੱਥਰ ਝੀਲ ਵਿਚ ਜਿਉਂ ਮਾਰਿਆ ਹੋਵੇਕਰਤਾਰ ਸਿੰਘ ਕਾਲੜਾ
ਖਾਂਜੀ ਨਾ ਭੁਲੇਖਾ ਵੇਖ ਸਾਊ
ਸ਼ਕਲਾਂ ਬੰਦੇ ਸੱਪ ਨੇ ਜਿੰਨਾਂ ਦੇ
ਨਾਲ ਲਿੰਕ ਜੱਟ ਦੇ……
ਜ਼ਿੰਦਗੀ ਹੀ ਬੇਸੁਰੀ ਜੋ ਲੋਕ ਜਿਊਂਦੇ ਨੇ ਹਮੇਸ਼,
ਫਿਰ ਸਮਝ ਆਵੇ ਕਿਵੇਂ ਇਹ ਸ਼ਾਇਰੀ ਦਾ ਕਾਫ਼ੀਆ।ਭੁਪਿੰਦਰ ਸੰਧੂ
ਹਰ ਵਿਕਾਸ ਦੇ ਤਿੰਨ ਨੇਮ ਹੁੰਦੇ ਹਨ: ਚਲੋ, ਚਲਦੇ ਰਹੋ ਅਤੇ ਹੋਰਾਂ ਨੂੰ ਚਲਣ ਵਿਚ ਸਹਿਯੋਗ ਦਿਓ।
ਨਰਿੰਦਰ ਸਿੰਘ ਕਪੂਰ