ਇਸ ਤਰ੍ਹਾਂ ਵੀ ਰੌਸ਼ਨੀ, ਦੀ ਝੋਲ ਭਰ ਲੈਂਦੇ ਨੇ ਲੋਕ
ਸੂਰਜਾਂ ਨੂੰ ਕਮਰਿਆਂ ਵਿਚ ਕੈਦ ਕਰ ਲੈਂਦੇ ਨੇ ਲੋਕ
punjabi ghaint status
ਜ਼ੋ ਤਲਾਬਾਂ ਦੀ ਚੌਂਕੀਦਾਰੀ ਕਰਦੇ ਨੇ
ਓਹ ਸਮੁੰਦਰਾਂ ਤੇ ਰਾਜ ਨਹੀਂ ਕਰ ਸਕਦੇ
ਮੈਂ ਪੰਛੀ ਵਾਂਗ ਪਿੰਜਰੇ ਵਿੱਚ ਭਾਵੇਂ ਫੜਫੜਾਉਂਦਾ ਹਾਂ।
ਮਗਰ ਹਰ ਹਾਲ ਖ਼ੁਦ ਨੂੰ ਨਿੱਤ ਨਵੇਂ ਅੰਬਰ ਵਿਖਾਉਂਦਾ ਹਾਂ।ਪਾਲੀ ਖ਼ਾਦਿਮ
ਤੂੰ ਮੇਰੀ ਨਜ਼ਰ ਦਾ ਭਰਮ ਸਹੀ, ਤੂੰ ਹਜ਼ਾਰ ਮੈਥੋਂ ਜੁਦਾ ਸਹੀ
ਮੇਰੇ ਨਾਲ ਤੇਰਾ ਖ਼ਿਆਲ ਹੈ ਤੇਰੇ ਨਾਲ ਤੇਰਾ ਖ਼ੁਦਾ ਸਹੀਅਮ੍ਰਿਤਾ ਪ੍ਰੀਤਮ
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਜ਼ੋ ਦਿੱਲ ਤੇ ਨਜ਼ਰਾਂ ਤੋਂ ਉੱਤਰ ਗਏ ਫ਼ਿਰ ਕੀ ਫ਼ਰਕ ਪੈਂਦਾ ਓਹ ਕਿੱਧਰ ਗਏ
ਸਿੱਖ ਲੈਂਦਾ ਤਰਨ ਦੀ ਤਰਕੀਬ ਜੇ ਹੁੰਦਾ ਪਤਾ,
ਇੱਕ ਨਦੀ ਦੇ ਨੈਣ ਮੇਰੇ ਲਈ ਸਮੁੰਦਰ ਹੋਣਗੇ।ਰਣਜੀਤ ਸਰਾਂਵਾਲੀ
ਮਿਹਰਬਾਨੀਆਂ ਨਾਲ ਵਫ਼ਾਦਾਰੀਆਂ ਨਹੀਂ ਉਪਜਦੀਆਂ, ਮਿਹਰਬਾਨੀਆਂ ਬੰਦ ਹੋਣ ਤੇ ਅਜਿਹੇ ਵਫ਼ਾਦਾਰ ਸਭ ਤੋਂ ਪਹਿਲਾਂ ਬਗਾਵਤ ਕਰਦੇ ਹਨ।
ਨਰਿੰਦਰ ਸਿੰਘ ਕਪੂਰ
ਜੋ ਨਾਲ ਰਹਿ ਕੇ ਕੁੱਝ ਸੁਆਰ ਨਾ ਸਕੇ
ਖਿਲਾਫ ਹੋਕੇ ਕੀ ਵਿਗਾੜ ਲੈਣਗੇ
ਦਿੱਲ ਮੋਹੱਬਤ ਤੋਂ ਭਰ ਗਿਆ
ਹੁਣ ਕਿਸੇ ਤੇ ਫਿਦਾ ਨਹੀਂ ਹੁੰਦਾ
ਵਹਿਮ ਸੀ ਕਿ ਦਰਿਆ ਮਾਰੂਥਲ ਨੇ ਪੀ ਲਿਆ।
ਬਣ ਕੇ ਬਾਰਿਸ਼ ਜਨਮ ਉਸ ਨੇ ਪਰਬਤਾਂ ’ਤੇ ਸੀ ਲਿਆ।ਚਮਨਦੀਪ ਦਿਓਲ
ਕਤਲਗਾਹਾਂ ਦੀ ਕਹਾਣੀ, ਫਿਰ . ਕੋਈ ਦੁਹਰਾਏ ਨਾ
ਫਿਰ ਕਿਸੇ ਦਾ ਹੁਸਨ, ਮੰਡੀ ਵਿਚ ਬੁਲਾਇਆ ਜਾਏ ਨਾਅਮ੍ਰਿਤਾ ਪ੍ਰੀਤਮ