ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਦਾ ਚਾਵਾ।
ਚਾਵੇ ਦਾ ਇਕ ਅਮਲੀ ਸੁਣੀਂਦਾ,
ਛਕੇ ਫੀਮ ਦਾ ਮਾਵਾ।
ਛੋਗੇ ਉਹਨੂੰ ਜਿਹੜੀ ਵਿਆਹੀ,
ਉਹਨੂੰ ਉਮਰਾਂ ਦਾ ਪਛਤਾਵਾ।
ਮਰ ਜੇ ਅਮਲੀ ਜੇ
ਰੱਬ ਦਾ ਸ਼ੁਕਰ ਮਨਾਵਾਂ।
punjabi boliyan for wedding
ਉੱਚੇ ਟਿੱਬੇ ਮੈ ਤਾਣਾ ਤਣਦੀ,
ਦੂਰ ਵੱਜੇ ਇੱਕ ਤਾਰਾ,
ਖੂਹ ਤੇ ਮਿੱਲ ਮੁੰਡਿਆਂ,
ਸ਼ੱਕ ਕਰਦਾ ਪਿੰਡ ਸਾਰਾ,
ਖੂਹ ਤੇ ….
ਸੂਆ ਸੂਆ ਸੂਆ,
ਸਾਕ ਭਤੀਜੀ ਦਾ,
ਲੈਕੇ ਆਈ ਭੂਆ,
ਸਾਕ ਭਤੀਜੀ …..
ਰੋਟੀ ਮਾਂ ਨੇ ਬਣਾਈ ਨਾਲ
ਛੰਨਾ ਭਰ ਤਾ ਸਾਗ ਦਾ
ਕਿਸੇ ਨੂੰ ਕਿ ਪਤਾ ਮਾਵਾਂ
ਧਿਆਂ ਦੇ ਵਰਾਗ ਦਾ
ਸੁਣ ਨੀ ਕੁੜੀਏ ਨੱਚਣ ਵਾਲੀਏ
ਨੱਚਦੇ ਨਾ ਸ਼ਾਰਮਾਈਏ
ਨੀ ਹਾਣ ਦੀਆਂ ਨੂੰ ਹਾਣ ਪਿਆਰਾ
ਹਾਣ ਬਿਨਾ ਨਾ ਲਈਏ
ਹੋ ਬਿਨ ਤਾਲੀ ਨਾ ਸਜਦਾ ਗਿੱਧਾ
ਤਾਲੀ ਖਹੂਬ ਵਜਾਈਏ
ਨੀ ਕੁੜੀਏ ਹਾਣ ਦੀਏ
ਖਿੱਚ ਕੇ ਬੋਲੀਆਂ ਪਾਈਏ
ਇਕ ਚਾਹ ਦੀ ਪੁੜੀ,
ਇਕ ਖੰਡ ਦੀ ਪੁੜੀ,
ਜੀਜਾ ਅੱਖੀਆਂ ਨਾ ਮਾਰ,
ਵੇ ਮੈ ਕੱਲ ਦੀ ਕੁੜੀ,
ਜੀਜਾ ……,
ਘਰ ਨੇ ਜਿੰਨਾ ਦੇ ਨੇੜੇ ਨੇੜੇ,
ਖੇਤ ਜਿੰਨਾ ਦੇ ਨਿਆਈਆਂ,
ਗਿੱਧਾ ਪਾ ਚੱਲੀਆਂ,
ਨਣਦਾਂ ਤੇ ਭਰਜਾਈਆਂ,
ਗਿੱਧਾ………,
ਵਿਓਲਾ ਰੰਗ ਵਟਾਇਆ,
ਕੁੜੀ ਦੀ ਮਾਮੀ ਨੇ ਗਿੱਧਾ ਖੂਬ ਰਚਾਇਆ,
ਕੁੜੀ ਦੀ ……
ਇੱਕ ਨਾ ਕਰਨਾ ਗੋਹਾ ਵੇ ਕੁੜਾ
ਇੱਕ ਨਾ ਢੋਣਾ ਭੱਤਾ ਜੇਠ ਦਾ ,
ਜਦੋਂ ਨਿੱਕਲਾਂ ਚੁਬਾਰੇ
ਜੇਠ ਖੜ੍ਹਾ ਦੇਖਦਾ।
ਸ਼ਾਮ ਸਵੇਰੇ ਉਠਦੀ ਬਿਹੰਦੀ,
ਹਰ ਪਲ ਧੀਏ ਧੀਏ ਕਿਹੰਦੀ,
ਮੈ ਤਾ ਤੋਂਉੜੀ ਨਾ ਪਾਵਾ,
ਸੱਸ ਮੇਰੀ ਮਾਂ ਵਰਗੀ,
ਮੈ ਪੇਕੇ ਨਾ ਜਾਵਾ,
ਸੱਸ ਮੇਰੀ …..,
ਝਾਵਾਂ!ਝਾਵਾਂ!ਝਾਵਾਂ!
ਦਿਉਰ ਜੁਆਨ ਹੋ ਗਿਆ
ਉਹਨੂੰ ਅੱਖੀਆਂ ਨਾਲ ਪਰਚਾਵਾਂ।
ਨੀਤ ਉਹਦੀ ਦਿਸੇ ਫਿੱਟਦੀ,
ਕਦੇ ਕੱਲੀ ਨਾ ਖੇਤ ਨੂੰ ਜਾਵਾਂ।
ਕਹਿੰਦਾ ਭਾਬੀ ਆਈਂ ਕੱਲ੍ਹ ਨੂੰ ,
ਹੋਲਾਂ ਭੁੰਨ ਕੇ ਤੈਨੂੰ ਖੁਆਵਾਂ।
ਨਿੱਕੀ ਭੈਣ ਵਿਆਹ ਦੇ ਨੀ,
ਤੈਨੂੰ ਨੱਤੀਆਂ ਸੋਨੇ ਦੀਆਂ ਪਾਵਾਂ।
ਮੈਨੂੰ ਲੈ ਜਾਵੇ ਤੈਨੂੰ
ਦਿਲ ਦਾ ਹਾਲ ਸੁਣਾਵਾਂ।
ਛਮ ਛਮ ਛਮ ਛਮ ਪੈਣ ਫੁਹਾਰਾਂ,
ਮੌਸਮੀ ਰੰਗ ਨਿਆਰੇ।
ਆਉ ਕੁੜੀਉ ਗਿੱਧਾ ਪਾਈਏ,
ਸੌਣ ਸੈਨਤਾਂ ਮਾਰੇ।
ਫੇਰ ਕਦ ਨੱਚਣਾ ਨੀ…..
ਹੁਣ ਨੱਚਦੇ ਨੇ ਸਾਰੇ।
ਸੌਣ ਮਹੀਨਾ ਘਾਹ ਹੋ ਗਿਆ,
ਰਜੀਆਂ ਮੱਝਾਂ ਗਾਈਂ।
ਗਿੱਧਿਆ ਪਿੰਡ ਵੜ ਵੇ,
ਲਾਂਭ ਲਾਂਭ ਨਾ ਜਾਈਂ