ਸਦਾ ਨਾ ਬਾਗ਼ੀ ਹੋਣ ਬਹਾਰਾਂ,
ਸਦਾ ਨਾ ਕੋਇਲ ਬੋਲੇ,
ਤੇਰੀ ਮੇਰੀ ਲੱਗ ਗੀ ਦੋਸਤੀ
ਲੱਗ ਗੀ ਕੰਧੋਲੀ ਓਹਲੇ।
ਮੇਰੇ ਹੱਥ ਵਿੱਚ ਗੁੱਲੀ ਡੰਡਾ,
ਤੇਰੇ ਹੱਥ ਪਟੋਲੇ।
ਟੁੱਟਗੀ ਯਾਰੀ ਤੋਂ
ਗਾਲ੍ਹ ਬਿਨਾਂ ਨਾ ਬੋਲੇ।
punjabi boliyan for giddha
-ਡੱਬੀ ਬੋਤਲਾਂ ਹੱਥਾਂ ਵਿੱਚ ਸ਼ੀਸ਼ੇ, ਭੰਗੜਾ ਸਿਆਲਕੋਟ ਦਾ
ਚੰਨ ਉਏ, ਤੇਰੀਆਂ ਮੈਂ ਲੱਖ ਮੰਨੀਆਂ, ਮੇਰੀ ਇੱਕੋ ਮੰਨ ਉਏ।
-ਕਾਲੀ ਡਾਂਗ ਪਿੱਤਲ ਦੇ ਕੋਕੇ, ਭੰਗੜਾ ਸਿਆਲਕੋਟ ਦਾ,
ਨੂਰ ਉਏ ! ਭੰਗੜਾ ਸਿਆਲਕੋਟ ਦਾ ਮਸ਼ਹੂਰ ਉਏ।
ਇਕੋ ਬੋਲ ਬੋਲਾਂ,
ਬੋਲਾਂ ਨਾ ਕੋਈ ਹੋਰ ਵੇ,
ਸਾਉਣ ਦਾ ਮਹੀਨਾ,
ਬਾਗਾਂ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ,
ਗੱਡੀ ਨੂੰ ਖਾਲੀ ਤੋਰ ਵੇ,
ਅਸਾਂ ਨੀ ……,
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਚਾਵਾ
ਲੰਬੜਾਂ ਦਾ ਪੁੱਤ ਅਮਲੀ ਸੁਣੀਂਦਾ
ਖਾਵੇ ਤੋੜ ਕੇ ਮਾਵਾ
ਅਮਲੀ ਨਾਲ ਮੇਰਾ ਵਿਆਹ ਕਰ ਦਿੱਤਾ
ਉਮਰਾਂ ਦਾ ਪਛਤਾਵਾ ,
ਮਰ ਜਾਏ ਜੇ ਅਮਲੀ .
ਮੈਂ ਰੱਬ ਦਾ ਸ਼ੁਕਰ ਮਨਾਵਾਂ।
ਅੰਬਾ ਉਤੇ ਕੋਇਲ ਬੋਲਦ-2
ਟਾਹਲੀ ਉਤੇ ਘੁੱਗੀਆਂ ਛੋਟੀ ਨਣਦ ਦਾ
ਡੋਲਾ ਤੋਰ ਕੇ ਭਾਬੀ ਪਾਉਂਦੀ ਲੁੱਡੀਆਂ-2
ਨੀ ਸੁੱਥਣ ਵਾਲੀਏ
ਨੀ ਸਲਵਾਰ ਵਾਲੀਏ ‘
ਮੁੰਡੇ ਤੇਰੇ ਵੱਲ ਵੇਂਹਦੇ
ਸੋਹਣੀ ਚਾਲ ਵਾਲੀਏ
ਬਣ ਕੇ ਪਟੋਲਾ ਭੂਆ
ਆਈ ਮੱਥੇ ਚੌਂਕ ਗਜਾ ਕੇ
ਭੂਆ ਨੇ ਵਿਹੜਾ ਪੱਟ ਸੁਟਿਆ
ਘੱਗਰਾ ਛੈਲ ਦਾ ਪਾ ਕੇ
ਕੁਲਾਰਾ ਦੀ ਮਾਮੀ ਵਿਆਹ ਤੇ ਆਈ,
ਆਈ ਹੱਥ ਲਮਕਾਈ,
ਬਈ ਨਾ ਲੀੜਾ ਨਾ ਲੱਤਾ ਕੋਈ,
ਨਾ ਕੋਈ ਟੌਮ ਲਿਆਈ,
ਡਾਰ ਜੁਆਕਾ ਦੀ ਲੱਡੂ ਖਾਣ ਨੂੰ ਲਿਆਈ,
ਡਾਰ ਜੁਆਕਾ ……
ਜੀਜਾ ਸਾਲੀ ਤਾਸ਼ ਖੇਡਦੇ,
ਸਾਲੀ ਗਈ ਜਿੱਤ ਵੇ ਜੀਜਾ,
ਨਹਿਲੇ ਤੇ ਦਹਿਲਾ ਸਿੱਟ ਵੇ ਜੀਜਾ,
ਨਹਿਲੇ ……..,
ਇੱਕ ਤੇਲ ਦੀ ਕੁੱਪੀ,
ਇੱਕ ਘਿਓ ਦੀ ਕੁੱਪੀ,
ਰਿਹਾ ਕੋਲ ਤੂੰ ਖੜਾ,
ਵੇ ਮੈ ਜੇਠ ਨੇ ਕੁੱਟੀ,
ਰਿਹਾ ਕੋਲ……,
ਸੱਸ ਮੇਰੀ ਨੇ ਮੁੰਡੇ ਜੰਮੇ,
ਜੰਮੇ ਪੂਰੇ ਬਾਈ,
ਕਿਹੜਾ ਉਹਨਾਂ ਨੂੰ ਚੁੱਪ ਕਰਾਵੇ,
ਕਿਹੜਾ ਦੇਵੇ ਦਵਾਈ,
ਸੌਂ ਜੋ ਚੁੱਪ ਕਰ ਕੇ,
ਮਾਣੋ ਬਿੱਲੀ ਆਈ,
ਸੌ ਜੋ ….
ਸਰਾਣੇ ਬੈਠੀ ਬਾਂਦਰੀ
ਤੇ ਪੈਂਦੇ ਬੈਠੀ ਕੁੱਤੀ
ਮੂਰਖਾ ਦਿਉਰਾ ਵੇ
ਦਰਾਣੀ ਕਾਹਤੋਂ ਕੁੱਟੀ।