ਰਤੀਆ ਰਤਨਗੜ੍ਹ ਕੋਲੋਂ ਕੋਲੀ
ਵਿੱਚ ਮੁਗਲਾਂ ਦਾ ਠਾਣਾ
ਉੱਥੋਂ ਦੇ ਲੋਕੀ ਬੋਲੀ ਹੋਰ ਬੋਲਦੇ
ਮੈਂ ਨਿਆਣੀ ਕੀ ਜਾਣਾ
ਜਦੋਂ ਮੈਂ ਹੋਈ ਬੋਲਣ ਜੋਗੀ
ਉੱਥੋਂ ਦਾ ਬਦਲ ਗਿਆ ਠਾਣਾ
ਹਿੱਕ ਨਾਲ ਜਾ ਲੱਗਦੀ
ਪਾ ਕੇ ਗੁਲਾਬੀ ਬਾਣਾ।
Punjabi Bolian
ਲਾੜਿਆ ਕੈ ਦਿਨ ਹੋ ਗੇ ਨਾਏਹਿ ਨੂੰ ਧੋਏ ਨੂੰ
ਤੈਨੂੰ ਪਿੰਡੇ ਪਾਣੀ ਲਾਏ ਨੂੰ (ਪਾਏ ਨੂੰ)
ਭੈਣੇ ਮੈਂ ਪੋਸਤੀ ਨੀ ਮੈਂ ਨੇਸਤੀ ਨੀ
ਨ੍ਹਾਉਣ ਦੀ ਹਿੰਮਤ ਨਾ ਆਏ ਨੀ
ਆਲਾ! ਆਲਾ! ਆਲਾ!
ਤੇਰੇ ਨਾ ਪਸੰਦ ਕੁੜੀਏ,
ਮੁੰਡਾ ਪੰਦਰਾਂ ਮੁਰੱਬਿਆਂ ਵਾਲਾ।
ਪਿੰਡ ਦਾ ਘੜੱਗ ਚੌਧਰੀ,
ਕੀ ਹੋ ਗਿਆ ਰਤਾ ਜੇ ਕਾਲਾ।
ਸੁੱਕ ਕੇ ਤਵੀਤ ਹੋ ਗਿਆ,
ਤੇਰੇ ਰੂਪ ਦੀ ਫੇਰਦਾ ਮਾਲਾ।
ਟੱਪ ਜਾ ਮੋਰਨੀਏਂ,
ਛਾਲ ਮਾਰ ਕੇ ਖਾਲਾ।
ਕੱਦ ਸਰੂ ਦੇ ਬੂਟੇ ਵਰਗਾ,
ਤੁਰਦਾ ਨੀਵੀਂ ਪਾ ਕੇ,
ਨੀ ਬੜਾ ਮੋੜਿਆ ਨਹੀਓ ਮੁੜਦਾ,
ਵੇਖ ਲਿਆ ਸਮਝਾ ਕੇ,
ਸਹੀਉ ਨੀ ਮੈਨੂੰ ਰੱਖਣਾ ਪਿਆ,
ਮੁੰਡਾ ਗਲ ਦਾ ਤਬੀਤ ਬਣਾ ਕੇ,
ਸਹੀਉ ਨੀ ……,
ਆਰੀ-ਆਰੀ-ਆਰੀ
ਲੱਛਾ ਪੁੱਛੇ ਬੰਤੀ ਨੂੰ
ਤੇਰੀ ਕੈ ਮੁੰਡਿਆਂ ਨਾਲ ਯਾਰੀ
ਉਹਨਾਂ ਦਾ ਕੀ ਗਿਣਨਾ
ਮੇਰੇ ਯਾਰਾਂ ਦੀ ਗਿਣਤੀ ਭਾਰੀ
ਇੱਕ ਤਾਂ ਪਕਾਵੇ ਰੋਟੀਆਂ
ਦੂਜਾ ਜਾਵੇ ਰਾੜ੍ਹੀ
ਤੀਜਾ ਦਾਲ ਧਰੇ
ਖੂਬ ਮਸਾਲਿਆਂ ਵਾਲੀ
ਚੌਥਾ ਦੁੱਧ ਰਿੜਕੇ
ਪੰਜਵਾਂ ਪੂੰਝੇ ਮਧਾਣੀ
ਛੇਵਾਂ ਕੁਤਰਾ ਕਰੇ
ਸੱਤਵਾਂ ਪਿਆ ਮੱਝੀਆਂ ਨੂੰ ਲਿਆਵੇ
ਅੱਠਵੇਂ ਨੇ ਜ਼ੁਲਮ ਕਰਿਆ
ਬੋਤੀ ਪੀੜ ਲਈ ਝਾਂਜਰਾਂ ਵਾਲੀ
ਐਹ ਤੇ ਚੜ੍ਹ ਪਤਲੋ
ਜਿਹੜੀ ਰੇਲ ਦੇ ਬਰਾਬਰ ਜਾਵੇ
ਗੱਲ ਸੁਣ ਤੂੰ ਮੁੰਡਿਆ
ਜੁੱਤੀ ਡਿੱਗ ਪਈ ਸਿਤਾਰਿਆਂ ਵਾਲੀ
ਡਿੱਗ ਪਈ ਡਿੱਗ ਪੈਣ ਦੇ
ਇੱਕ ਦੀਆਂ ਦਵਾਦੂੰ ਚਾਲੀ
ਨਿਉਂ ਕੇ ਚੱਕ ਪਤਲੇ
ਗੱਦ ਘੁੰਗਰੂਆਂ ਵਾਲੀ।
ਗਾਨੀ! ਗਾਨੀ! ਗਾਨੀ!
ਮੂੰਹ ਦਾ ਮਿੱਠ ਬੋਲੜਾ,
ਪਰ ਦਿਲ ‘ਚ ਰੱਖੇ ਬੇਈਮਾਨੀ।
ਪਿੰਡ ਵਿੱਚ ਚੱਲੀ ਚਰਚਾ,
ਸਾਡਾ ਹੋਰ ਨਹੀਂ ਕੋਈ ਸਾਨੀ।
ਸੂਹਾ ਰੰਗ ਲਾਲ ਬੁੱਲ੍ਹੀਆਂ,
ਪਾ ਲਈ ਤੇਰੀ ਨਿਸ਼ਾਨੀ।
ਵੇ ਚੱਲ ਲਿਆ ਮੋਰ ਬਣ ਕੇ,
ਮੇਰੀ ਡਿੱਗ ਪਈ ਚਰ੍ਹੀ ਵਿਚ ਗਾਨੀ।
ਕੱਦੂ ਨੀ ਗੁਆਂਢਣੇ,
ਕੈਦ ਕਰਾ ਕੇ, ਛੱਡੂ ਨੀ ਗੁਆਂਢਣੇ,
ਕੈਦ …..,
ਇਸ਼ਕ ਮੁਸ਼ਕ ਗੁੱਝੇ ਨਾ ਰਹਿੰਦੇ
ਲੋਕ ਸਿਆਣੇ ਕਹਿੰਦੇ
ਬਾਗਾਂ ਦੇ ਵਿੱਚ ਕਲੀਆਂ ਉੱਤੇ
ਆਣ ਕੇ ਭੌਰੇ ਬਹਿੰਦੇ
ਲੋਕੀ ਭੈੜੇ ਸ਼ੱਕ ਕਰਦੇ
ਚਿੱਟੇ ਦੰਦ ਹੱਸਣੋਂ ਨਾ ਰਹਿੰਦੇ।
ਹੋਰ ਤਾਂ ਜਾਨੀ ਘੋੜੇ ਲਿਆਏ
ਕੁੜਮ ਲਿਆਇਆ ਟੱਟੂ
ਨੀ ਮੰਨੋ ਦੇ ਜਾਣਾ
ਬਿਹੜੇ ਦੀ ਜੜ ਪੱਟੂ ਨੀ ਮੰਨੋ
ਆਰੀ! ਆਰੀ! ਆਰੀ!
ਬਾਹਮਣਾਂ ਦੀ ਬੰਤੋ ਦੀ,
ਠੇਕੇਦਾਰ ਨਾਲ ਯਾਰੀ।
ਅੱਧੀਏ ਦਾ ਮੁੱਲ ਪੁੱਛਦੀ,
ਫੇਰ ਬੋਤਲ ਪੀ ਗਈ ਸਾਰੀ।
ਪੀ ਕੇ ਗੁੱਟ ਹੋ ਗਈ,
ਠਾਣੇਦਾਰ ਦੇ ਗੰਡਾਸੀ ਮਾਰੀ।
ਦੇਖੀਂ ਧੀਏ ਮਰ ਨਾ ਜਾਈਂ,
ਮੇਰੀ ਦੁੱਧ ਮੱਖਣਾਂ ਦੀ ਪਾਲੀ।
ਦੇਖੀਂ ਧੀਏ ਮਰ ਨਾ ਜਾਈਂ,
ਮੇਰੀ ਬੋਤੇ ਵਾਂਗੂੰ ਸ਼ਿੰਗਾਰੀ
ਸਾਹਿਬਾਂ ਮੂਨ ਬਣੀ,
ਫੇਰ ਮਿਰਜ਼ਾ ਬਣਿਆ ਸ਼ਿਕਾਰੀ।
ਵਿਓਲਾ ਰੰਗ ਵਟਾਇਆ,
ਕੁੜੀ ਦੀ ਮਾਮੀ ਨੇ ਗਿੱਧਾ ਖੂਬ ਰਚਾਇਆ,
ਕੁੜੀ ਦੀ ………,
ਢੇਰਾ-ਢੇਰਾ-ਢੇਰਾ
ਭਾਈ ਵੇ ਟਰੱਕ ਵਾਲਿਆ
ਤੇਰੇ ਵਰਗਾ ਪ੍ਰਾਹੁਣਾ ਮੇਰਾ
ਥੋੜ੍ਹੀ ਥੋੜ੍ਹੀ ਝੁਣ ਪੈਂਦੀ
ਦੇਖ ਮੱਚ ਗਿਆ ਕਾਲਜਾ ਮੇਰਾ
ਲਾ ਲੈ ਦੋਸਤੀਆਂ
ਵਰਤ ਰੱਖੂੰਗੀ ਤੇਰਾ