ਵਿਓਲਾ ਰੰਗ ਵਟਾਇਆ,
ਕੁੜੀ ਦੀ ਮਾਮੀ ਨੇ ਗਿੱਧਾ ਖੂਬ ਰਚਾਇਆ,
ਕੁੜੀ ਦੀ ……
Punjabi Bolian
ਇੱਕ ਨਾ ਕਰਨਾ ਗੋਹਾ ਵੇ ਕੁੜਾ
ਇੱਕ ਨਾ ਢੋਣਾ ਭੱਤਾ ਜੇਠ ਦਾ ,
ਜਦੋਂ ਨਿੱਕਲਾਂ ਚੁਬਾਰੇ
ਜੇਠ ਖੜ੍ਹਾ ਦੇਖਦਾ।
ਸ਼ਾਮ ਸਵੇਰੇ ਉਠਦੀ ਬਿਹੰਦੀ,
ਹਰ ਪਲ ਧੀਏ ਧੀਏ ਕਿਹੰਦੀ,
ਮੈ ਤਾ ਤੋਂਉੜੀ ਨਾ ਪਾਵਾ,
ਸੱਸ ਮੇਰੀ ਮਾਂ ਵਰਗੀ,
ਮੈ ਪੇਕੇ ਨਾ ਜਾਵਾ,
ਸੱਸ ਮੇਰੀ …..,
ਝਾਵਾਂ!ਝਾਵਾਂ!ਝਾਵਾਂ!
ਦਿਉਰ ਜੁਆਨ ਹੋ ਗਿਆ
ਉਹਨੂੰ ਅੱਖੀਆਂ ਨਾਲ ਪਰਚਾਵਾਂ।
ਨੀਤ ਉਹਦੀ ਦਿਸੇ ਫਿੱਟਦੀ,
ਕਦੇ ਕੱਲੀ ਨਾ ਖੇਤ ਨੂੰ ਜਾਵਾਂ।
ਕਹਿੰਦਾ ਭਾਬੀ ਆਈਂ ਕੱਲ੍ਹ ਨੂੰ ,
ਹੋਲਾਂ ਭੁੰਨ ਕੇ ਤੈਨੂੰ ਖੁਆਵਾਂ।
ਨਿੱਕੀ ਭੈਣ ਵਿਆਹ ਦੇ ਨੀ,
ਤੈਨੂੰ ਨੱਤੀਆਂ ਸੋਨੇ ਦੀਆਂ ਪਾਵਾਂ।
ਮੈਨੂੰ ਲੈ ਜਾਵੇ ਤੈਨੂੰ
ਦਿਲ ਦਾ ਹਾਲ ਸੁਣਾਵਾਂ।
ਛਮ ਛਮ ਛਮ ਛਮ ਪੈਣ ਫੁਹਾਰਾਂ,
ਮੌਸਮੀ ਰੰਗ ਨਿਆਰੇ।
ਆਉ ਕੁੜੀਉ ਗਿੱਧਾ ਪਾਈਏ,
ਸੌਣ ਸੈਨਤਾਂ ਮਾਰੇ।
ਫੇਰ ਕਦ ਨੱਚਣਾ ਨੀ…..
ਹੁਣ ਨੱਚਦੇ ਨੇ ਸਾਰੇ।
ਸੌਣ ਮਹੀਨਾ ਘਾਹ ਹੋ ਗਿਆ,
ਰਜੀਆਂ ਮੱਝਾਂ ਗਾਈਂ।
ਗਿੱਧਿਆ ਪਿੰਡ ਵੜ ਵੇ,
ਲਾਂਭ ਲਾਂਭ ਨਾ ਜਾਈਂ
ਤੇਰੇ ਜਿਹੇ ਨੂੰ ਵੇ ਮੈ ਟਿੱਚ ਨਾ ਜਾਣਦੀ,
ਤੇਰਾ ਮੇਰਾ ਨਾ ਕੋਈ ਮੇਚ ਮੁੰਡਿਆਂ,
ਤੈਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡਿਆਂ,
ਤੈਨੂੰ ਮੋਗੇ ……….,
ਸੁਣ ਨੀ ਕੁੜੀਏ,ਮਛਲੀ ਵਾਲੀਏ,
ਮਛਲੀ ਨਾ ਚਮਕਾਈਏ,
ਨੀ ਖੂਹ ਟੋਭੇ ਤੇ ਚਰਚਾ ਹੁੰਦੀ,
ਚਰਚਾ ਨਾ ਕਰਵਾਈਏ,
ਧਰਮੀ ਬਾਬਲ ਦੀ,
ਪੱਗ ਨੂੰ ਦਾਗ ਨਾ ਲਾਈਏ,
ਧਰਮੀ ਬਾਬਲ …….,
ਮਾਏ ਵਾਰ ਕੰਗਨਾ ਦੀ ਜੋੜੀ ,
ਧੀਆਂ ਪ੍ਰਦੇਸ ਚੱਲੀਆਂ ,
ਮਾਏ ਵਾਰ ਕੰਗਨਾ ਦੀ ਜੋੜੀ ,
ਧੀਆਂ ਪ੍ਰਦੇਸ ਚੱਲੀਆਂ ,
ਉੱਚੇ ਟਿੱਬੇ ਮੈ ਭਾਂਡੇ ਮਾਂਜਦੀ,
ਉੱਤੋਂ ਰੁੜ੍ਹ ਗਿਆ ਗਲਾਸ,
ਹੁਣ ਕਿਉਂ ਰੋਂਦੀ ਆ,
ਜੀਜਾ ਲੈ ਗਿਆ ਸਾਕ,
ਹੁਣ ਕਿਉਂ …….,
ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਹੱਸਦਾ ਨਣਦੇ,
ਹੱਸਦਾ ਦੰਦਾਂ ਦਾ ਬੀੜ,
ਨੀ ਜਦ ……,
ਕੁਲਾਰਾ ਦੀ ਮਾਮੀ ਵਿਆਹ ਤੇ ਆਈ,
ਆਈ ਹੱਥ ਲਮਕਾਈ,
ਬਈ ਨਾ ਲੀੜਾ ਨਾ ਲੱਤਾ ਕੋਈ,
ਨਾ ਕੋਈ ਟੌਮ ਲਿਆਈ,
ਡਾਰ ਜੁਆਕਾ ਦੀ ਲੱਡੂ ਖਾਣ ਨੂੰ ਲਿਆਈ,
ਡਾਰ ਜੁਆਕਾ ……
ਦਰਾਣੀਆਂ ਜਠਾਣੀਆਂ ਨੇ ਚੜ੍ਹਾ ਲੀਆਂ ਚੂੜੀਆਂ
ਮੈਂ ਵੀ ਚੜਾ ਲੀਆਂ ਵੰਗਾਂ
ਜੇਠ ਦੇ ਅੱਗ ਲੱਗ ਜੇ,
ਜਦੋਂ ਕੋਲ ਦੀ ਲੰਘਾਂ