ਉਹਨੇ ਕਿਹਾ ਬਹੁਤ ਮਿਲਣਗੀਆਂ ਤੇਰੇ ਵਰਗੀਆਂ
ਮੈਂ ਹੱਸ ਕੇ ਕਿਹਾ brand ਹਾਂ copies ਤਾਂ ਹੋਣਗੀਆਂ ਹੀ
punjabi attitude shayari
ਸਾਡਾ ਇੱਕ ਨਿਯਮ ਬਹੁਤ ਭੈੜਾ ਵਾ ਸੱਜਣਾਂ
ਜ਼ੇ ਸਾਹਮਣੇ ਵਾਲਾ ਆਪਣੀ ਔਕਾਤ ਭੁੱਲ ਜਾਵੇ
ਤਾਂ ਅਸੀਂ ਸਾਹਮਣੇ ਵਾਲੇ ਨੂੰ ਭੁੱਲ ਜਾਂਦੇ ਆਂ
ਲੋਕ ਖਾਮੋਸ਼ੀ ਵੀ ਸੁਣਦੇ ਨੇਂ
ਬਸ ਦਹਿਸ਼ਤ ਅੱਖਾਂ ਵਿੱਚ ਹੋਣੀਂ ਚਾਹੀਦੀ ਆ
ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ
ਉੱਡਾਂਗੇ ਜਰੂਰ ਸਾਫ ਹੋ ਲੈਣ ਦੇ ਅਸਮਾਨਾਂ ਨੂੰ
ਬਾਦਸ਼ਾਹ ਬਣਨ ਲਈ ਲੋਕਾਂ ਤੇ ਨਹੀਂ
ਲੋਕਾਂ ਦੇ ਦਿਲਾਂ ‘ਚ ਰਾਜ਼ ਕਰਨਾਂ ਪੈਂਦਾ ਹੈ
ਆਪਣੀ ਕਾਬਲੀਅਤ ਦਾ ਪਤਾ ਓਹਦੋਂ ਚੱਲਦਾ ਵਾਂ
ਜਦੋਂ ਮੁਸੀਬਤ ਨਾਲ ਦੌੜ ਰਹੀ ਹੋਵੇ
ਹਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖਕੇ
ਹਓਂਕਾ ਹੀ ਨਾਂ ਲੈ ਜਾਣ ਉੱਡਦੇ ਨੂੰ ਦੇਖਕੇ
ਗਰੂਰ ਨਹੀ ਕੋਈ ਇਸ ਮਿੱਟੀ ਦੇ ਬਣੇ ਪੁਤਲੇ ਦਾ
ਪਰ ਬੇ-ਵਜਾ ਝੁਕਣਾਂ ਵੀ ਸਾਡੀ ਫਿਤਰਤ ਨਹੀਂ
ਇਕੱਲੇ ਖੜ੍ਹੇ ਰਹਿਣ ਦੀ ਹਿੰਮਤ ਰੱਖੋ
ਫਿਰ ਚਾਹੇ ਪੂਰੀ ਕਾਇਨਾਤ ਹੀ ਤੁਹਾਡੇ ਖਿਲਾਫ ਕਿਉਂ ਨਾਂ ਖੜੀ ਹੋਵੇ
ਹਰੇਕ ਬੰਦੇ ਦੀ ਇੱਜਤ ਉਨ੍ਹਾਂ ਚਿਰ ਕਰੋ
ਜਿੰਨ੍ਹਾਂ ਚਿਰ ਅਗਲਾ ਬੰਦਿਆਂ ਵਾਂਗੂ ਰਹੇ
ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ
ਕਿਸੇ ਨੂੰ ਜ਼ਹਿਰ ਲਗਦੇ ਆਂ ਤੇ ਕਿਸੇ ਨੂੰ ਸ਼ਹਿਦ
ਹਾਸੇ ਮਾੜੇ ਨੀ ਸੱਜਣਾ
ਕਿਸੇ ਉੱਤੇ ਹੱਸਣਾ ਮਾੜਾ ਏ