ਕਲ ਮੇਰੀ ਅੰਮ੍ਰਿਤਸਰ ਰਹਿੰਦੀ ਭਤੀਜੀ ਦਾ ਦਸਵੀਂ ਦਾ ਨਤੀਜਾ ਆਇਆ। ਬਹੁਤ ਸੋਹਣੇ ਨੰਬਰ ਲੈ ਕੇ ਪਾਸ ਹੋ ਗਈ । ਸਾਰੇ ਪਰਿਵਾਰ ਨੇ ਸੋਹਣੇ ਰੱਬ ਦਾ ਬਹੁਤ ਸ਼ੁਕਰ ਕੀਤਾ ਤੇ ਘਰ ਦੇ ਹਰ ਜੀਅ ਨੇ ਉਸ ਖ਼ੁਸ਼ੀ ਨੂੰ ਮਾਣਿਆਂ। ਪਰ ਹੋ ਸਕਦਾ ਹੈ ਉਸ ਦੇ ਆਏ ਨੰਬਰ ਕਈਆ ਦੀ ਕਸੋਟੀ ਤੇ ਪੂਰੇ ਨਾ ਉਤਰੇ ਹੋਣ। ਪਰ ਅਸੀਂ ਆਪਣੇ ਬੱਚਿਆਂ ਨੂੰ ਰੇਸ ਚ ਦੋੜਨ ਵਾਲੇ ਘੋੜੇ ਨਹੀਂ ਬਣਾਇਆ । ਤੇ ਮੈਨੂੰ ਸਭ ਤੋਂ ਵੱਧ ਖ਼ੁਸ਼ੀ ਇਸ ਗੱਲ ਦੀ ਹੈ ਕੇ ਸਾਡੀ ਧੀ ਨੇ ਆਪਣੀ ਸਮਰੱਥਾ ਅਨੁਸਾਰ ਜੋ ਵੀ ਹਾਸਿਲ ਕੀਤਾ ਉਸ ਦਾ ਸ਼ੁਕਰ ਮਨਾਇਆ ਤੇ ਕਿਸੇ ਦੂਸਰੇ ਨਾਲ ਬਿਨਾ ਕੋਈ ਮੁਕਾਬਲਾ ਕੀਤਿਆਂ ਆਪਣੀ ਸਫਲਤਾ ਨੂੰ ਰੱਜ ਕੇ ਮਾਣਿਆਂ ਵੀ ।ਜ਼ਿੰਦਗੀ ਦਾ ਅਸਲੀ ਰੰਗ ਵੀ ਇਹੋ ਹੀ ਹੈ । ਹਰ ਇੱਕ ਦਾ ਆਪਣਾ ਸਫਰ ਆਪਣੀ ਮੰਜ਼ਲ ਤੇ ਆਪਣੀ ਆਪਣੀ ਯੋਗਤਾ।
ਮੈ ਨੰਬਰਾਂ ਦਾ ਅਤੰਕ ਆਪਣੇ ਪਿੰਡੇ ਤੇ ਹੰਢਾਇਆ ਹੈ … ਹਾਈ ਸਕੂਲ ਚ ਮੇਰੀ ਜਮਾਤ ਚ ਪੜਦੀ ਆਪਣੀ ਧੀ ਨੂੰ ਹਰ ਮੁਕਾਮ ਚ ਅੱਗੇ ਲਿਆਓੁਣ ਲਈ ਉਸੇ ਸਕੂਲ ਦੇ ਇਕ ਮਾਸਟਰ ਨੇ ਮੇਰੀ ਤੇ ਮੇਰੀ ਭੈਣ ਦੀ ਜ਼ਿੰਦਗੀ ਦੁੱਭਰ ਕਰ ਦਿੱਤੀ । ਹਾਲਾਕਿ ਉਸ ਕੁੜੀ ਅੱਗੇ ਅਓੁਣ ਦੀ ਯੋਗਤਾ ਨਹੀਂ ਸੀ । ਪਰ ਕਿਸੇ ਹੱਦ ਤੱਕ ਸਾਡੇ ਮਾਂ ਬਾਪ ਨੇ ਵੀ ਸਾਨੂੰ ਏਸੇ ਦੋੜ ਚ ਪਾ ਕੇ ਸਾਡਾ ਰੰਗਲਾ ਬਚਪਨ ਕੁਝ ਹੱਦ ਤੱਕ ਖ਼ਰਾਬ ਕੀਤਾ । ਅਸੀਂ ਸਰਕਾਰੀ ਸਕੂਲ ਚ ਪੜਦੇ ਸੀ ਤੇ ਸਾਡੇ ਕੁਝ ਅੰਗਰੇਜ਼ੀ ਸਕੂਲਾਂ ਚ ਪੜਨ ਵਾਲੇ ਰਿਸ਼ਤੇਦਾਰਾਾ ਨੇ ਹਮੇਸ਼ਾ ਸਾਨੂੰ ਰੱਜ ਕੇ ਜ਼ਲੀਲ ਕੀਤਾ।
ਤੇਜ ਦਿਮਾਗ ਬੱਚੇ ਨੂੰ ਵੀ ਉਹ ਯੋਗਤਾ ਪ੍ਰਮਾਤਮਾ ਨੇ ਹੀ ਬਖ਼ਸ਼ੀ ਹੁੰਦੀ ਹੈ। ਉਸ ਦਾ ਏਨਾ ਹੰਕਾਰ ਵੀ ਕੀ ਕਰਣਾ । ਤੁਹਾਡਾ ਬੱਚਾ 99% ਨੰਬਰ ਲੈਣ ਕਾਬਿਲ ਹੈ ਸ਼ੁਕਰ ਕਰੋ ਪਰ ਕਿਸੇ ਦੂਸਰੇ ਦੇ 80% ਲੈਣ ਦੀ ਖ਼ੁਸ਼ੀ ਨਾ ਰੋਲੋ। ਬੱਚਿਆਂ ਨੂੰ ਸਹਿਜਤਾ ਚ ਰਹਿ ਕੇ ਜੀਵਨ ਜੀਣ ਦੀ ਜਾਂਚ ਵੀ ਸਿਖਾਓ। ਹਰ ਬੱਚੇ ਤੋਂ ਏਹ ਆਸ ਕਰਣੀ ਕੇ ਉਹ ਡਾਕਟਰ ਤੇ ਇੰਜੀਅਰ ਹੀ ਬਣੇ ਕਿੱਥੋਂ ਦੀ ਸਿਆਨਪ ਹੈ । ਨਿੱਤ ਖ਼ਬਰਾਂ ਸੁਨਣ ਚ ਮਿਲਦੀਆਂ ਨੇ ਬੱਚੇ ਨੇ ਨੰਬਰ ਘੱਟ ਅਓੁਣ ਤੇ ਜਾ ਅਸਫਲਤਾ ਕਰਕੇ ਖ਼ੁਦਕੁਸ਼ੀ ਕਰ ਲਈ। ਮਾਸੂਮਾਂ ਨੂੰ ਏਥੋ ਤੱਕ ਪਹੁਚਾਉਣ ਚ ਇਸ ਸਮਾਜ ਦਾ ਬਹੁਤ ਵੱਡਾ ਹੱਥ ਹੈ। ਮਾਲਿਕ ਨੇ ਹਰ ਜੀਅ ਚ ਕੁਝ ਨਾ ਕੁਝ ਖ਼ਾਸ ਪਾਇਆ ਹੈ ਤੇ ਉਹ ਆਪਣੀ ਯੋਗਤਾ ਅਨੁਸਾਰ ਜ਼ਿੰਦਗੀ ਚ ਖ਼ੁਸ਼ੀ ਲੱਭਣ ਚ ਕਾਮਯਾਬੀ ਜ਼ਰੂਰ ਹਾਸਲ ਕਰੇਗਾ। ਮੇਰੇ ਨਾਲ ਕੰਮ ਕਰਦੇ ਇਕ ਸਹਿਯੋਗੀ ਦੀ ਪਤਨੀ ਨੇ dental hygienist ਦੀ ਨੌਕਰੀ ਏਸ ਕਰਕੇ ਛੱਡ ਦਿੱਤੀ ਕਿਉ ਕਿ ਉਹ ਕੰਮ ਉਸ ਨੂੰ ਅੰਦਰੂਨੀ ਖ਼ੁਸ਼ੀ ਨਹੀਂ ਸੀ ਦੇਂਦਾ ਤੇ ਹੁਣ ਇੱਕ ਜਿੰਮ ਚ ਟ੍ਰੇਨਰ ਹੈ .. ਪੈਸੇ ਭਾਵੇਂ ਪੰਜਵੇਂ ਹਿੱਸੇ ਤੇ ਵੀ ਥੋੜ੍ਹੇ ਕਮਾਉਦੀ ਹੈ ਪਰ ਉਹ ਖੁਸ ਹੈ ਤੇ ਏਸੇ ਕਰਕੇ ਉਸ ਦਾ ਪਰਿਵਾਰ ਵੀ ਖ਼ੁਸ਼ ਹੈ । ਅਸੀਂ ਕਿੱਤਾ ਚੁਣਨ ਲਈ ਬੱਚਿਆਂ ਨੂੰ ਸਿਰਫ ਉਸ ਪਾਸੇ ਧੱਕਦੇ ਹਾਂ ਜਿੱਥੇ ਪੈਸਾ ਜਿਆਦਾ ਹੋਵੇ।
ਬੱਚਿਆਂ ਨੂੰ ਸਹਿਜਤਾ ਚ ਰਹਿ ਕੇ ਜੀਵਣ ਦੀ ਨਿੱਕੀ ਨਿੱਕੀ ਖ਼ੁਸ਼ੀ ਮਾਨਵੀ ਸਿਖਾਓ । ਕਿਉ ਉਮਰ ਭਰ ਲਈ ਇਕ ਮਿਰਗ ਤਿ੍ਰਸ਼ਨਾ ਦਾ ਪਿੱਛਾ ਕਰਣਾ ਸਿਖਾ ਰਹੇ ਜੇ। ਅੱਜ ਸਭ ਤੋਂ ਵੱਧ ਨੰਬਰਾਂ ਦੀ ਰੇਸ ਵਿੱਚ ਹੈ ਕਲ ਨੂੰ ਗੁਆਢੀ ਤੋਂ ਵੱਡਾ ਘਰ ਬਣਾਉਣ ਦੀ ਹੋੜ ਚਲ ਪਵੇਗੀ ਤੇ ਫੇਰ ਕਦੇ ਨਾ ਮਿਟਣ ਵਾਲੀ ਹਵਸ ।ਬਚਪਨ ਚ ਪਈ ਸਰਪਟ ਦੌੜਨ ਦੀ ਆਦਤ ਉਸ ਨੂੰ ਹਮੇਸ਼ਾ ਬੇਚੈਨ ਰੱਖੇਗੀ । ਜੋ ਆਪ ਅੰਦਰੋਂ ਬੇਚੈਨ ਹੈ ਉਹ ਪਰਿਵਾਰ ਚ ਚੈਨ ਕਿਸ ਤਰਾਂ ਵੰਡੇਗਾ । ਮੇ ਜਦ ਨਰਸਿੰਗ ਕਰਦੀ ਸੀ ਤਾਂ ਹਮੇਸ਼ਾ ਝੂਰਦੀ ਰਹਿਣਾ ਕੇ ਜੇ 98 ਨੰਬਰ ਆਏ ਨੇ ਤਾਂ 100 ਕਿਉਂ ਨਹੀਂ ਹੋਇਆ .ਮੇਰੀ ਗੋਰੀ ਸਹੇਲੀ passing marks ਲੈ ਕੇ ਵੀ ਖੁਸ਼ ਤੇ ਮੁਤਮੀਨ ਰਹਿੰਦੀ। ਉਸ ਨੇ ਜਦ ਮੈਨੇ ਅਹਿਸਾਸ ਕਰਵਾਇਆ ਤਾਂ ਹੋਲੀ ਹੋਲੀ ਮੈ ਵੀ ਆਪਣੀ ਸਫਲਤਾ ਨੂੰ ਮਾਨਣਾ ਸਿੱਖ ਗਈ । Three idiots ਤੇ ਤਾਰੇ ਜ਼ਮੀਨ ਪੇ ਏਸੇ ਮੁੱਦੇ ਤੇ ਬਣੀਆਂ ਫਿਲਮਾਂ ਨੇ। ਪਦਾਰਥਵਾਦੀ ਯੁੱਗ ਨੇ ਮਾਸੂਮ ਤੇ ਬੇਪਰਵਾਹੀ ਵਾਲਾ ਬਚਪਨ ਵੀ ਖੋਹ ਲਿਆ । ਜਦ ਅਸੀਂ ਪੜਾਈ ਦੇ ਨੰਬਰਾਂ ਦੇ ਰੇਸ ਦੇ ਆੰਤਕ ਜੋ ਨਿਕਲ ਜਾਂਦੇ ਹਾਂ ਤਾਂ ਕਦੇ ਕਿਸੇ ਨੂੰ ਯਾਦ ਵੀ ਨਹੀਂ ਰਹਿੰਦਾ ਕੇ ਕਦੋਂ ਕਿੰਨੇ ਨੰਬਰ ਆਏ ਸੀ। ਪਿਛਲੇ ਸਾਲ ਮੈ ਆਪਣੀ ਯੁਨੀਵਰਸਿਟੀ ਦੀਆ ਦੋ ਬਹੁਤ ਪੁਰਾਣੀਆ ਸਹੇਲੀਆਂ ਨੂੰ 20 ਸਾਲਾ ਬਾਅਦ ਮਿਲੀ । ਅਸੀਂ ਉਸ ਵੇਲੇ ਦੀਆ ਮਿੱਠੀਆਂ ਯਾਦਾਂ ਬਾਰੇ ਸੋਚ ਸੋਚ ਹੱਸਦੀਆਂ ਰਹਿਈਆ…. ਕਿੰਨੇ ਨੰਬਰ ਆਏ ਸੀ ਕਿਸੇ ਨੂੰ ਯਾਦ ਨਹੀਂ ਸੀ । ਅਸੀਂ ਮਾਂ ਬਾਪ ਬਹੁਤ ਵੱਡੀ ਗਲਤੀ ਕਰਦੇ ਹਾਂ ਜਦੋਂ ਆਪਣੀਆ ਨਾ ਪੂਰੀਆਂ ਹੇਈਆ ਆਸਾ ਤਾਂ ਮਿਰਗ ਤਿ੍ਰਸਨਾਵਾ ਨੂੰ ਮਾਸੂਮਾ ਦੇ ਮੋਢਿਆਂ ਤੇ ਪਾ ਦੇਂਦੇ ਹਾਂ। ਅਸੀਂ ਬੇਸ਼ਕ ਜਨਮ ਦਿੱਤਾ ਹੈ ਪਟ ਉਹ ਮਾਲਿਕ ਵੱਲੋਂ ਪੈਦਾ ਕੀਤੇ ਵੱਖਰੇ ਇਨਸਾਨ ਹਨ। ਉਹਨਾ ਨੂੰ ਪਿਆਰ ਕਰਣਾ , ਸਬਰ ਸੰਤੋਖ ਕਰਣਾ ਸਿਖਾਓ ।ਆਪਣੇ ਹਿੱਸੇ ਦੀ ਉਡਾਰੀ ਉਹ ਆਪੇ ਮਾਰ ਲੈਣਗੇ ।ਜ਼ਿੰਦਗੀ ਦਾ ਅਸਲ ਮਕਸਦ ਤਾਂ ਅੰਦਰੂਨੀ satisfaction ਹੀ ਤਾਂ ਫੇਰ ਕਿਉਂ ਨਾ ਬੱਚਿਆਂ ਨੂੰ ਸਹਿਜ ਚ ਰਹਿ ਕੇ ਮਿਹਨਤ ਕਰਣੀ ਸਿਖਾਈਏ … ਨਾ ਕੇ ਬੇਲੋੜੀ ਈਰਖਾ ਤੇ ਜੋ ਨਹੀਂ ਮਿਲਿਆਂ ਉਸ ਦੀ ਤਿ੍ਰਸਨਾ … ਆਖਿਰ ਕੁਦਰਤ ਵੀ ਤਾਂ ਕੋਈ ਚੀਜ ਹੈ । ਅਧਿਆਤਮਕ ਗੁਣ ਹੀ ਤਾਂ ਜੀਵਨ ਨੂੰ ਸੋਹਣਾ ਬਣਾਉਦੇ ਨੇ |
ਲੇਖਕ :- ਕੰਵਲ