ਮਾਮੀ ਆਈ ਕੀ ਕੁਸ ਲਿਆਈ
ਲਿਆਈ ਬੋਕ ਦੀਆਂ ਟੰਗਾਂ ਨੀ ਵਿਚ
ਸ਼ਰੀਕੇ ਦੇ ਭੋਰਾ ਭੋਰਾ ਵੰਡਾ।
Nanka mail
ਮਾਸੀ ਦੇ ਆਏ ਚਾਰ ਪਰੁਹਣੇ
ਆਉਂਦੇ ਅੰਦਰ ਵੜਗੇ ਨੀ ਅੜੀਓ
ਲੋਕ ਵਿਚਾਰਾਂ ਕਰਦੇ ਨੀ ਅੜੀਓ
ਲੋਕ ਵਿਚਾਰਾਂ ਕਰਦੇ ਨੀ ਅੜੀਓ
ਆ ਮਾਮੀ ਤੂੰ ਨੱਚ ਮਾਮੀ ਦੇ ਦੇ ਸ਼ੌਂਕ ਦਾ ਗੇੜਾ
ਜੇ ਤੂੰ ਬਾਹਲੀ ਨਖਰੋ ਆ ਜਾ ਨੱਚ ਨੱਚ ਪੱਟ ਦੇ ਵਿਹੜਾ
ਮਾਮੀ ਕੁੜੀ ਨੇ ਸੱਗੀ ਕਰਾਈ
ਕੋਠੇ ਚੜ ਚਮਕਾਈ ਨਖਰੋ ਨੇ
ਜੱਗ ਲੁਟਣੇ ਨੂੰ ਪਾਈ ਨਖਰੋ
ਮਾਮਾ ਮਾਮੀ ਨੂੰ ਸਮਝਾ ਲੈ
ਲੱਛਣ ਮਾੜੇ ਕਰਦੀ ਐ
ਸਾਡੇ ਵਿਹੜੇ ਦੇ ਵਿਚ ਜਾਮਣ
ਇਹ ਜਾਮਣ ਤੇ ਚੜਦੀ ਐ
ਨਾਨਕੀਆ ਕੁੜੀਆਂ ਉੱਚੀਆਂ ਤੇ ਲੰਮੀਆਂ
ਦਾਦਕੀਆ ਕੁੜੀਆਂ ਛੋਟੀਆਂ ਨੇ
ਮੂੰਹ ਦੀਆਂ ਮਿੱਠੀਆਂ ਦਿਲਾਂ ਦੀਆਂ ਖੋਟੀਆਂ ਨੇ
ਮੂੰਹ ਦੀਆਂ ਮਿੱਠੀਆਂ ਦਿਲਾਂ ਦੀਆਂ ਖੋਟੀਆਂ ਨੇ…
ਤੂੰ ਨੱਚ,ਤੂੰ ਨੱਚ,ਕੁੜੀ ਦੀ ਮਾਸੀ,
ਲਗੀਆਂ ਦਾ ਲਾਗ ਦੁਆ ਦੇ,
ਜੇ ਤੇਰੇ ਕੋਲ ਪੈਸਾ ਹੈ ਨੀ,
ਘੱਗਰੀ ਦੀ ਵੇਲ ਕਰਾ ਦੇ,
ਜਾਗੋ ਕੱਢਣੀ ਮਾਮੀਏ ਛੱਡ ਨਖਰਾ,
ਦੱਸ ਤੇਰਾ ਮੇਰਾ,ਮੇਰਾ ਤੇਰਾ ਕਿ ਝਗੜਾ,
ਦੱਸ ਤੇਰਾ ……..
ਜੇ ਮਾਮੀ ਤੂੰ ਨੱਚਣ ਨੀ ਜਾਣਦੀ,
ਏਥੇ ਕਾਸ ਨੂੰ ਆਈ,
ਨੀ ਭਰਿਆਂ ਪਤੀਲਾ ਪੀ ਗੀ ਦਾਲ ਦਾ,
ਰੋਟੀਆਂ ਦੀ ਥਈ ਮੁਕਾਈ,
ਨੀ ਜਾ ਕੇ ਆਖੇਗੀ,
ਛੱਕਾ ਪੂਰ ਕੇ ਆਈ,
ਨੀ ਜਾ ਕੇ ……
ਗਿੱਧਾ ਪਾਇਆ ,ਮੇਲ ਸਦਾਇਆ,
ਚਾਰੇ ਪਾਸੇ ਝਾਂਜਰ ਛਣਕੇ,
ਨਾਨਕਿਆ ਛੱਜ ਭੰਨਿਆ,
ਛੱਜ ਭੰਨਿਆ ਤਾੜ ਤਾੜ ਕਰਕੇ,
ਨਾਨਕਿਆ …..
ਵਿਓਲਾ ਰੰਗ ਵਟਾਇਆ,
ਕੁੜੀ ਦੀ ਮਾਮੀ ਨੇ ਗਿੱਧਾ ਖੂਬ ਰਚਾਇਆ,
ਕੁੜੀ ਦੀ ……
ਕੁਲਾਰਾ ਦੀ ਮਾਮੀ ਵਿਆਹ ਤੇ ਆਈ,
ਆਈ ਹੱਥ ਲਮਕਾਈ,
ਬਈ ਨਾ ਲੀੜਾ ਨਾ ਲੱਤਾ ਕੋਈ,
ਨਾ ਕੋਈ ਟੌਮ ਲਿਆਈ,
ਡਾਰ ਜੁਆਕਾ ਦੀ ਲੱਡੂ ਖਾਣ ਨੂੰ ਲਿਆਈ,
ਡਾਰ ਜੁਆਕਾ ……
- 1
- 2