ਨਾ ਅਗਲੇ ਜਨਮ ਦੀ ਤੂੰ ਆਸ ਵਿੱਚ ਹਸਰਤ ਦਬਾ ਕੋਈ।
ਆ ਏਸੇ ਜਨਮ ਵਿੱਚ ਹੀ ਮਾਣੀਏ ਪਲ ਪਿਆਰ ਦਾ ਕੋਈ।
Latest 2022 Punjabi Status for Whatsapp
ਹਰ ਸੁਬਹ ਇਕ ਟੀਸ ਬਣ ਕੇ ਰੜਕਦੀ ਅਖ਼ਬਾਰ ਹੈ
ਅਣਪਛਾਤੀ ਪੀੜ ਵਰਗਾ ਦੇਰ ਤੋਂ ਖ਼ਬਰਾਂ ਦਾ ਰੰਗਬਲਬੀਰ ਆਤਿਸ਼
ਚਲੋ ਹੁਣ ਵਕਤ ਹੈ ਉਸ ਅਕਸ ਨੂੰ ਮੁੜ ਆਪਣਾ ਕਰੀਏ,
ਜਿਹਨੂੰ ਸ਼ੀਸ਼ੇ ਦੇ ਸਾਹਵੇਂ ਰੋਜ਼ ਖੜ੍ਹ ਖੜ੍ਹ ਕੇ ਗੁਆ ਦਿੱਤਾ।ਪਾਲੀ ਖ਼ਾਦਿਮ
ਇਕ ਮਖੌਟਾ ਪਹਿਨ ਕੇ ਤੁਰਿਆ ਸਾਂ ਮੈਂ ਉਸਦੇ ਘਰੋਂ
ਇਕ ਮਖੌਟਾ ਪਹਿਨ ਕੇ ਹੁਣ ਆਪਣੇ ਘਰ ਜਾਵਾਂਗਾ ਮੈਂਮਹਿੰਦਰ ਦੀਵਾਨਾ
ਰੱਤ ਸਿਆਹੀ ਉੱਬਲੇ, ਕਲਮ ਦੇ ਸੰਗਲ ਟੁੱਟਣ।
ਕੈਦ ‘ਚੋਂ ਅੰਦਰ ਵਾਲੇ ਹਰਫ਼ ਕਦੇ ਤੇ ਛੁੱਟਣ।
ਮੈਂ ਸੋਨੇ ਜਿਹੇ ਅੱਖਰ ਮੁੱਠਾਂ ਭਰ-ਭਰ ਵੰਡਾਂ, |
ਚੰਗੇ ਲੋਕੀ ਹੱਸ-ਹੱਸ ਝੋਲੀਆਂ ਭਰ-ਭਰ ਲੁੱਟਣ।ਅਫ਼ਜ਼ਲ ਅਹਿਸਨ ਰੰਧਾਵਾ
ਇਹ ਰਾਹਾਂ ਦੇ ਕੰਡੇ, ਇਹ ਖ਼ਿਆਲਾਂ ਦੀ ਭਟਕਣ।
ਲੈ ਚੱਲੀ ਕਿਧਰ ਨੂੰ ਇਹ ਪੈਰਾਂ ਦੀ ਥਿੜਕਣ।
ਕਿ ਮੁੜ ਆਵੇ ਰਾਵਣ, ਉਹ ਅੱਗ ‘ਚੋਂ ਵੀ ਕੂਕੇ,
ਇਹ ਲੈਂਦੇ ਪਰੀਖਿਆ ਤੇ ਰੱਬ ਵੀ ਕਹਾਵਣ।ਸਿਮਰਨ ਅਕਸ
ਹਜ਼ਾਰਾਂ ਵਾਰ ਜਿਸ ਨੇ ਦਿਲ ਮੇਰਾ ਬਰਬਾਦ ਕੀਤਾ ਹੈ।
ਉਸੇ ਨੂੰ ਫੇਰ ਅੱਜ ਇਸ ਸਿਰਫਿਰੇ ਨੇ ਯਾਦ ਕੀਤਾ ਹੈ।ਚਮਨਦੀਪ ਦਿਓਲ
ਲਹਿ ਗਈ ਇਕ ਨਦੀ ਦੇ ਸੀਨੇ ਵਿਚ,
ਬਣ ਕੇ ਖੰਜਰ ਇਕ ਅਜਨਬੀ ਕਿਸ਼ਤੀ
ਪੀੜ ਏਨੀ ਕਿ ਰੇਤ ਵੀ ਤੜਪੀ,
ਜ਼ਬਤ ਏਨਾ ਕਿ ਚੀਕਿਆ ਨਾ ਗਿਆਵਿਜੇ ਵਿਵੇਕ
ਮਿਲਦੇ ਤਾਂ ਹਾਂ ਰੋਜ਼ ਹੀ ਪਰ ਜੰਮਦੀ ਮਹਿਫ਼ਿਲ ਨਹੀਂ।
ਕਿਉਂ ਅਜੋਕੀ ਦੋਸਤੀ ਵਿਸ਼ਵਾਸ ਦੇ ਕਾਬਿਲ ਨਹੀਂ।ਰਾਵੀ ਕਿਰਨ
ਫੁਲ ਝੁਕ ਝੁਕ ਕੇ ਕਰ ਰਹੇ ਸਿਜਦਾ,
ਕੌਣ ਗੁੰਚਾ ਗੁਲਾਬ ਆਇਆ ਹੈ
ਠਹਿਰ ਜਾਂਦੀ ਹੈ ਹਰ ਨਜ਼ਰ ਉਸ ’ਤੇ,
ਐਸਾ ਉਸ ’ਤੇ ਸ਼ਬਾਬ ਆਇਆ ਹੈਰਾਜਿੰਦਰ ਸਿੰਘ ਜਾਲੀ
ਮੇਰੇ ਸਾਹਾਂ ਨਾਲ ਜੋ ਹੂੰਗਦਾ
ਇਹ ਮੇਰੀ ਉਮਰ ਦਾ ਹਿਸਾਬ ਹੈ
ਇਹ ਜੋ ਹਰਫ਼ ਹਰਫ਼ ਬਿਖ਼ਰ ਗਿਆ
ਇਹ ਮੇਰੇ ਹੀ ਖ਼ਤ ਦਾ ਜਵਾਬ ਹੈਡਾ. ਰਵਿੰਦਰ
ਏਧਰ ਮੇਰੀ ਅੱਖ ’ਚ, ਓਧਰ ਤੇਰੀ ਅੱਖ ’ਚ ਪਾਣੀ ਭਰਿਆ।
ਜ਼ਾਲਮ ਨੇ ਵਟਵਾਰਾ ਕਰ ਕੇ, ਦੋ ਭਾਗਾਂ ਵਿੱਚ ਸਾਗਰ ਕਰਿਆ।ਤਰਲੋਚਨ. ਮੀਰ